PUNJABMAILUSA.COM

ਪੰਜਾਬ ਦੇ ਪਿੰਡੇ ਨੂੰ ਜੋਕ ਬਣ ਕੇ ਚਿੰਬੜੇ ਟੋਲ ਪਲਾਜ਼ਾ

ਪੰਜਾਬ ਦੇ ਪਿੰਡੇ ਨੂੰ ਜੋਕ ਬਣ ਕੇ ਚਿੰਬੜੇ ਟੋਲ ਪਲਾਜ਼ਾ

ਪੰਜਾਬ ਦੇ ਪਿੰਡੇ ਨੂੰ ਜੋਕ ਬਣ ਕੇ ਚਿੰਬੜੇ ਟੋਲ ਪਲਾਜ਼ਾ
September 11
10:08 2019

-ਅਫਰਸਸ਼ਾਹੀ ਤੇ ਸਿਆਸਤਦਾਨਾਂ ਨਾਲ ਮਿਲ ਕੇ ਕੰਪਨੀਆਂ ਕਰ ਰਹੀਆਂ ਨੇ ਅੰਨ੍ਹੀਂ ਲੁੱਟ
-ਕੌਮੀ ਰਾਜ ਮਾਰਗ ਦੇ ਨਾਂਅ ‘ਤੇ ਪੰਜਾਬ ਦੀ ਜ਼ਮੀਨ ‘ਤੇ ਕੇਂਦਰ ਦਾ ਕਬਜ਼ਾ

ਜਲੰਧਰ, 11 ਸਤੰਬਰ (ਮੇਜਰ ਸਿੰਘ/ਪੰਜਾਬ ਮੇਲ)- ਚਿੜੀ ਦੀ ਚੁੰਝ ਜਿੰਨੇ ਸਰਹੱਦ ‘ਚ ਘਿਰੇ ਪੰਜਾਬ ਸੂਬੇ ਦਾ ਕੁੱਲ ਖੇਤਰਫਲ 50 ਹਜ਼ਾਰ ਵਰਗ ਕਿਲੋਮੀਟਰ ਹੈ ਤੇ ਇਸ ਵਿਚ ਇਸ ਵੇਲੇ 11 ਕੌਮੀ ਰਾਜ ਮਾਰਗ ਪੈਂਦੇ ਹਨ, ਜਿਨ੍ਹਾਂ ਦੀ ਲੰਬਾਈ 2677 ਕਿਲੋਮੀਟਰ ਹੈ। ਜਦਕਿ ਪੰਜਾਬ ਦੇ ਆਪਣੇ ਰਾਜ ਮਾਰਗ ਸਿਰਫ਼ 1102 ਕਿੱਲੋਮੀਟਰ ਹੀ ਹਨ। ਪੰਜਾਬ ਅੰਦਰ ਉਕਤ ਮੁੱਖ ਕੌਮੀ ਰਾਜ ਮਾਰਗ ਉੱਪਰ 9 ਟੋਲ ਪਲਾਜ਼ੇ ਹਨ, ਜਦਕਿ ਹੋਰ ਅਹਿਮ ਰਾਜ ਮਾਰਗ ਉੱਪਰ 16 ਟੋਲ ਪਲਾਜ਼ੇ ਚੱਲ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਸੂਬਾ ਹੋਂਦ ‘ਚ ਆਉਣ ਸਮੇਂ ਸਿਰਫ਼ ਦੋ ਕੌਮੀ ਰਾਜ ਮਾਰਗ ਸਨ। ਪਹਿਲਾਂ ਸ਼ੇਰਸ਼ਾਹ ਸੂਰੀ ਮਾਰਗ ਦੇ ਨਾਂਅ ਨਾਲ ਜਾਣੀ ਜਾਂਦੀ ਦਿੱਲੀ ਤੋਂ ਅੰਮ੍ਰਿਤਸਰ ਜਰਨੈਲੀ ਸੜਕ ਤੇ ਦੂਜੀ ਦਿੱਲੀ ਤੋਂ ਮਲੋਟ, ਫਾਜ਼ਿਲਕਾ ਰਾਹੀਂ ਲਾਹੌਰ ਨੂੰ ਜਾਣ ਵਾਲੀ ਸੜਕ ਪਰ ਪਿਛਲੀ ਸਦੀ ਦੇ ਅਖੀਰਲੇ ਸਾਲਾਂ ਵਿਚ ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਵਸੀਲਿਆਂ ਨੂੰ ਕਬਜ਼ੇ ‘ਚ ਕਰਨ ਦੀ ਯੋਜਨਾ ਤਹਿਤ ਰਾਜ ਸਰਕਾਰਾਂ ਦੇ ਅਧਿਕਾਰ ਹੇਠਲੇ ਜ਼ਮੀਨੀ ਆਵਾਜਾਈ ਦੇ ਖੇਤਰ ਉੱਪਰ ਵੀ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਰਾਜਾਂ ਵਿਚ ਬਣਨ ਵਾਲੀਆਂ ਨਵੀਆਂ ਸੜਕਾਂ ਲਈ ਕੇਂਦਰ ਸਰਕਾਰ ਵਲੋਂ ਫੰਡ ਦਿੱਤੇ ਜਾਂਦੇ ਸਨ ਪਰ ਸੜਕਾਂ ਵਾਲੀ ਜ਼ਮੀਨ, ਖਤਾਨ ਤੇ ਉੱਥੇ ਉਗਦੇ ਦਰੱਖਤਾਂ ਦੇ ਪੈਦਾ ਹੋਣ ਵਾਲੇ ਹੋਰ ਆਮਦਨ ਦੇ ਸਾਧਨਾਂ ਦੀ ਮਾਲਕ ਰਾਜ ਸਰਕਾਰ ਹੀ ਹੁੰਦੀ ਸੀ ਪਰ ਪਿਛਲੇ ਸਾਲਾਂ ਵਿਚ ਰਾਜ ਸਰਕਾਰਾਂ ਦੇ ਆਮਦਨ ਸੋਮੇ ਹਥਿਆਉਣ ਦੀ ਮੁਹਿੰਮ ਤਹਿਤ ਹੁਣ ਨਵੀਆਂ ਸੜਕਾਂ ਬਣਾਉਣ ਜਾਂ ਪਹਿਲੀਆਂ ਨੂੰ ਚੌੜੀਆਂ ਕਰਨ ਲਈ ਕੇਂਦਰ ਸਰਕਾਰ ਫੰਡ ਨਹੀਂ ਦਿੰਦੀ, ਸਗੋਂ ਰਾਜ ਮਾਰਗ ਨੂੰ ਕੌਮੀ ਮਾਰਗ ਐਲਾਨ ਕੇ ਸੜਕ ਹੇਠ ਆਉਣ ਵਾਲੀ ਸਾਰੀ ਜ਼ਮੀਨ ਦੀ ਆਪ ਮਾਲਕ ਬਣ ਬੈਠਦੀ ਹੈ। ਹਾਸਲ ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਸੜਕ ਚੌੜਾ ਕਰਨ ਜਾਂ ਕਿਸੇ ਸ਼ਹਿਰ ਦਾ ਬਾਈਪਾਸ ਬਣਾਉਣ ਲਈ ਜ਼ਮੀਨ ਹਾਸਲ ਕਰਨ ਦੇ ਪੈਸੇ ਆਪ ਦਿੰਦੀ ਹੈ, ਪਰ ਪਹਿਲੀ ਚੱਲ ਰਹੀ ਰਾਜ ਮਾਰਗ ਦੀ ਜ਼ਮੀਨ ਮੁਫ਼ਤ ਵਿਚ ਹੀ ਹਥਿਆ ਲਈ ਜਾਂਦੀ ਹੈ। ਮਿਸਾਲ ਵਜੋਂ ਜਲੰਧਰ-ਮੋਗਾ ਨਵਾਂ ਮਾਰਗ ਉਸਰ ਰਿਹਾ ਹੈ। ਇਸ ਉੱਪਰ ਪੈਂਦੇ ਨਕੋਦਰ ਤੇ ਸ਼ਾਹਕੋਟ ਦੇ ਬਾਈਪਾਸ ਲਈ ਜ਼ਮੀਨ ਕੇਂਦਰ ਸਰਕਾਰ ਨੇ ਖ਼ਰੀਦੀ ਹੈ ਤੇ ਚੌੜਾ ਕਰਨ ਲਈ ਹਾਸਲ ਕੀਤੀ ਜ਼ਮੀਨ ਦੇ ਪੈਸੇ ਵੀ ਉਸ ਨੇ ਹੀ ਦਿੱਤੇ ਹਨ, ਪਰ ਪਹਿਲੋਂ ਚੱਲ ਰਹੀ 90 ਕਿੱਲੋਮੀਟਰ ਰਾਜ ਮਾਰਗ ਦੀ ਜ਼ਮੀਨ ਉਸ ਨੂੰ ਮੁਫ਼ਤ ਵਿਚ ਹੀ ਮਿਲ ਗਈ। ਹੁਣ ਇਸ ਸੜਕ ਦੁਆਲੇ ਕਿਸੇ ਵੀ ਵਪਾਰਕ ਸਰਗਰਮੀ ਦੀ ਪ੍ਰਵਾਨਗੀ ਰਾਜ ਸਰਕਾਰ ਨਹੀਂ, ਸਗੋਂ ਕੇਂਦਰ ਸਰਕਾਰ ਦੇ ਅਦਾਰੇ ਹੀ ਦੇਣਗੇ ਤੇ ਉਨ੍ਹਾਂ ਦੀ ਫ਼ੀਸ ਵੀ ਕੇਂਦਰ ਸਰਕਾਰ ਕੋਲ ਹੀ ਜਾਵੇਗੀ। ਇੱਥੋਂ ਤੱਕ ਕਿ ਕੌਮੀ ਰਾਜ ਮਾਰਗ ਦੁਆਲੇ ਲੱਗਣ ਵਾਲੇ ਜੰਗਲਾਤ ਤੇ ਹੋਰ ਵਪਾਰਕ ਕਾਰੋਬਾਰ ਵੀ ਕੇਂਦਰ ਦੀ ਮਾਲਕੀ ਹੇਠ ਚਲੇ ਗਏ ਹਨ। ਇਸ ਤਰ੍ਹਾਂ ਕੇਂਦਰ ਸਰਕਾਰ ਰਾਜ ਸਰਕਾਰ ਦੇ ਵੱਡੇ ਹਿੱਸੇ ਦੀ ਮਾਲਕ ਬਣ ਰਹੀ ਹੈ। ਕੌਮੀ ਰਾਜ ਮਾਰਗ ਲਗਾਤਾਰ ਵਧ ਰਹੇ ਹਨ ਤੇ ਕੌਮੀ ਰਾਜ ਮਾਰਗ ਘੱਟ ਰਹੇ ਹਨ।
ਪੰਜਾਬ ਦੀ ਧਰਤੀ ਉੱਪਰ ਚੱਲ ਰਹੇ ਕੌਮੀ ਰਾਜ ਮਾਰਗ ਉੱਪਰ ਲਗਾਏ ਟੋਲ ਪਲਾਜ਼ੇ ਕੇਂਦਰ ਸਰਕਾਰ ਦੇ ਕਮਾਊ ਪੁੱਤ ਬਣੇ ਹੋਏ ਹਨ। ਇਨ੍ਹਾਂ ਟੋਲ ਪਲਾਜ਼ਿਆਂ ‘ਤੇ ਟੈਕਸ ਪੰਜਾਬ ਦੇ ਲੋਕ ਦਿੰਦੇ ਹਨ ਪਰ ਪੰਜਾਬ ਸਰਕਾਰ ਨੂੰ ਇਸ ਵਿਚੋਂ ਇਕ ਧੇਲਾ ਵੀ ਨਹੀਂ ਮਿਲਦਾ। ਕੌਮੀ ਰਾਜ ਮਾਰਗ ਉਪਰਲੇ ਟੋਲ ਪਲਾਜ਼ੇ ਕੇਂਦਰ ਸਰਕਾਰ ਲਗਾਉਂਦੀ ਹੈ।
ਇਨ੍ਹਾਂ ਦੇ ਕੰਪਨੀਆਂ ਨਾਲ ਇਕਰਾਰਨਾਮੇ ਵੀ ਉਸ ਵਲੋਂ ਹੀ ਭਰੇ ਜਾਂਦੇ ਹਨ। ਜਲੰਧਰ-ਪਾਣੀਪਤ ਮਾਰਗ ਉੱਪਰ ਫਿਲੌਰ, ਸ਼ੰਭੂ ਤੇ ਕਰਨਾਲ 3 ਟੋਲ ਪੈਂਦੇ ਹਨ। ਇਨ੍ਹਾਂ ਦੀ ਆਮਦਨ ਦਾ 75 ਫ਼ੀਸਦੀ ਹਿੱਸਾ ਕੰਪਨੀ ਨੂੰ ਤੇ 25 ਫੀਸਦੀ ਹਿੱਸਾ ਕੇਂਦਰ ਨੂੰ ਮਿਲਦਾ ਹੈ। ਇਸੇ ਤਰ੍ਹਾਂ ਰਾਜ ਸਰਕਾਰਾਂ ਰਾਜ ਮਾਰਗ ‘ਤੇ ਟੋਲ ਲਗਾਉਂਦੀਆਂ ਹਨ। ਥੋੜ੍ਹੇ ਵੱਧ-ਘੱਟ ਫਰਕ ਨਾਲ ਇੱਥੇ ਵੀ ਟੈਕਸ ਦੀ ਉਗਰਾਹੀ ਉੱਪਰ ਵਾਂਗ ਹੀ ਤਕਸੀਮ ਹੁੰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2017-18 ਦਰਮਿਆਨ ਟੋਲ ਪਲਾਜ਼ਿਆਂ ਉਪਰੋਂ 690 ਕਰੋੜ ਰੁਪਏ ਦੀ ਉਗਰਾਹੀ ਹੋਈ ਸੀ। ਇਸ ਉਗਰਾਹੀ ਵਿਚੋਂ 70 ਫੀਸਦੀ ਦੇ ਕਰੀਬ ਕੌਮੀ ਰਾਜ ਮਾਰਗ ਦੀ ਉਗਰਾਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਮੁੱਖ ਸੜਕਾਂ ਕੇਂਦਰ ਸਰਕਾਰ ਅਧੀਨ ਹੋਣ ਕਾਰਨ ਸੂਬਿਆਂ ਦੇ ਅਧਿਕਾਰ ਹੇਠਲਾ ਆਵਾਜਾਈ ਦਾ ਆਮਦਨ ਸੋਮਾ ਵੀ ਕੇਂਦਰ ਸਰਕਾਰ ਦੇ ਹੱਥਾਂ ਵਿਚ ਚਲਾ ਗਿਆ ਹੈ। ਆਮਦਨ ਦੇ ਸੋਮੇ ਸੂਬਿਆਂ ਹੱਥੋਂ ਕਿਰ ਕੇ ਕੇਂਦਰ ਕੋਲ ਜਾਣ ਕਾਰਨ ਸੂਬਿਆਂ ਨੂੰ ਆਪਣੀ ਸੜਕੀ ਆਵਾਜਾਈ ਸੁਧਾਰਨੀ ਔਖੀ ਹੋ ਰਹੀ ਹੈ ਤੇ ਨਤੀਜਾ ਇਹ ਹੈ ਕਿ ਰਾਜ ਮਾਰਗ, ਕੌਮੀ ਐਲਾਨ ਕੇ ਸੂਬਿਆਂ ਹੇਠੋਂ ਕੱਢੇ ਜਾ ਰਹੇ ਹਨ।
ਸੜਕਾਂ ਉੱਪਰ ਲੱਗੇ ਟੋਲ ਪਲਾਜ਼ਿਆਂ ਦੀ ਫ਼ੀਸ ਪਹਿਲੋਂ ਵੱਧ ਹੈ ਕਿ ਦੂਜਾ ਰਾਜ ਸਰਕਾਰ ਨੇ ਹਰ ਸਾਲ ਉਕਾ-ਪੁੱਕਾ 3 ਫੀਸਦੀ ਵਧਾਉਣ ਦਾ ਫ਼ੈਸਲਾ ਕਰ ਰੱਖਿਆ ਹੈ, ਜਦਕਿ ਕੌਮੀ ਰਾਜ ਮਾਰਗ ਉੱਪਰ ਟੋਲ ਟੈਕਸ ਕੀਮਤ ਸੂਚਕ ਅੰਕ ‘ਚ ਆਉਂਦੇ ਉਤਰਾਅ-ਚੜ੍ਹਾਅ ਨਾਲ ਜੋੜਿਆ ਹੈ। ਬਹੁਤ ਹੀ ਉੱਚੀ ਦਰ ਵਾਲੇ ਟੈਕਸ ਵਿਚੋਂ 75 ਫੀਸਦੀ ਦੇ ਕਰੀਬ ਨਿੱਜੀ ਕੰਪਨੀਆਂ ਨੂੰ ਹਿੱਸਾ ਦੇਣ ਸਮੇਂ ਕੀਤੇ ਇਕਰਾਰ ਵਿਚ ਅਨੇਕ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਅਹਿਦ ਹੈ ਪਰ ਦੱਸਦੇ ਹਨ ਕਿ ਬੀਤੇ ਅਹਿਦ ਦਾ 10 ਫੀਸਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਸੜਕ ਦੀ ਸੰਭਾਲ ਤੇ ਸੁਰੱਖਿਆ ਲਈ ਹਰ 50 ਕਿੱਲੋਮੀਟਰ ਵਿਚ ਇਕ ਗਸ਼ਤੀ ਮੋਟਰ ਗੱਡੀ ਤੇ ਇਕ ਐਂਬੂਲੈਂਸ ਜ਼ਰੂਰੀ ਹੈ। ਐਂਬੂਲੈਂਸ ਵਿਚ ਇਕ ਡਾਕਟਰ ਤੇ ਮੁੱਢਲੀਆਂ ਸਾਰੀਆਂ ਡਾਕਟਰੀ ਸਹੂਲਤਾਂ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਹਰ ਟੋਲ ਪਲਾਜ਼ੇ ਉੱਪਰ ਵਰਕਸ਼ਾਪ ਹੋਣਾ, ਬੈਠਣ ਲਈ ਜਗ੍ਹਾ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਦਾ ਵੀ ਜ਼ਿਕਰ ਹੈ। ਸੜਕ ਸੁਰੱਖਿਆ ਮਾਹਰ ਸ੍ਰੀ ਕਮਲਜੀਤ ਸੋਈ ਨੇ ਦੱਸਿਆ ਕਿ ਪੰਜਾਬ ਦੇ ਕਿਸੇ ਪਲਾਜ਼ੇ ਉੱਪਰ ਵਰਕਸ਼ਾਪ ਨਹੀਂ ਤੇ ਹੋਰ ਸਹੂਲਤਾਂ ਵੀ ਮਸਾਂ 10 ਫੀਸਦੀ ਹੀ ਹਨ। ਇਸ ਤਰ੍ਹਾਂ ਅਫਰਸਸ਼ਾਹੀ ਤੇ ਸਿਆਸਤਦਾਨਾਂ ਨਾਲ ਮਿਲ ਕੇ ਟੋਲ ਪਲਾਜ਼ਾ ਕੰਪਨੀਆਂ ਅੰਨੀ ਲੁੱਟ ਕਰ ਰਹੀਆਂ ਹਨ।
ਕੇਂਦਰ ਸਰਕਾਰ ਵਲੋਂ ਕੌਮੀ ਰਾਜ ਮਾਰਗ ਦੇ ਨਾਂਅ ‘ਤੇ ਸੂਬਿਆਂ ਦੀ ਜ਼ਮੀਨ ਤੇ ਆਮਦਨ ਦੇ ਸੋਮਿਆਂ ਉੱਪਰ ਮਾਰੇ ਜਾ ਰਹੇ ਛਾਪਿਆ ਬਾਰੇ ਸੂਬਾਈ ਸਰਕਾਰਾਂ ਕਦੇ ਉਜ਼ਰ ਵੀ ਨਹੀਂ ਕਰਦੀਆਂ। ਘੱਟੋ-ਘੱਟ ਲੋਕਾਂ ਦੇ ਪੈਸੇ ਨਾਲ ਰਾਜ ਮਾਰਗ ਲਈ ਖ਼ਰੀਦੀਆਂ ਜ਼ਮੀਨਾਂ ਵਾਲੀ ਸੜਕ ਦਾ ਮੁੱਲ ਵੀ ਕਦੇ ਸੂਬਾ ਸਰਕਾਰ ਨੇ ਨਹੀਂ ਮੰਗਿਆ।

About Author

Punjab Mail USA

Punjab Mail USA

Related Articles

ads

Latest Category Posts

    ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Read Full Article
    ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

Read Full Article
    ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

Read Full Article
    ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

Read Full Article
    ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

Read Full Article
    ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

Read Full Article
    ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

Read Full Article
    ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

Read Full Article
    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article