ਪੰਜਾਬ ਦੇ ਕੈਬਨਿਟ ਮੰਤਰੀ ਗਰੁਪ੍ਰੀਤ ਸਿੰਘ ਕਾਂਗੜ ਨੂੰ ਕਰੋਨਾ

435
Share

ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਕਾਂਗੜ ਕਈ ਸਮਾਗਮਾਂ ‘ਚ ਪਹੁੰਚੇ

ਮਾਨਸਾ, 16 ਅਗਸਤ (ਪੰਜਾਬ ਮੇਲ)- ਪੰਜਾਬ ਦੇ ਕੈਬਨਿਟ ਮੰਤਰੀ ਗਰੁਪ੍ਰੀਤ ਸਿੰਘ ਕਾਂਗੜ ਨੂੰ ਕਰੋਨਾ ਹੋ ਗਿਆ ਹੈ। ਉਹ ਬੀਤੇ ਦਿਨ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਬੰਧੀ ਸਮਾਗਮ ਵਿੱਚ ਝੰਡਾ ਲਹਿਰਾਉਣ ਲਈ ਆਏ ਸਨ ਅਤੇ ਮਗਰੋਂ ਕੋਟੜਾ ਪਿੰਡ ਵਿਚਲੇ ਸਰਕਾਰੀ ਸਮਰਾਟ ਸਕੂਲ ਦੇ ਸਮਾਗਮ ਵਿੱਚ ਵੀ ਭਾਗ ਲੈਣ ਲਈ ਪੁੱਜੇ।

ਮਾਨਸਾ ਜ਼ਿਲ੍ਹੇ ਵਿਚ ਕੱਲ੍ਹ ਸਾਰਾ ਦਿਨ ਰਹਿਣ ਕਾਰਨ ਅਤੇ ਸਮਾਗਮਾਂ ਦੌਰਾਨ ਅਨੇਕਾਂ ਲੋਕਾਂ ਦੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਕਾਰਨ ਹੁਣ ਲੋਕ ਘਬਰਾਹਟ ਮਹਿਸੂਸ ਕਰਨ ਲੱਗੇ ਹਨ। ਸਿਹਤ ਵਿਭਾਗ ਦੇ ਉੱਚ ਅਧਿਕਾਰੀ ਨੇ ਮੰਤਰੀ ਨੂੰ ਕਰੋਨਾ ਹੋਣ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗਲ਼ੇ ’ਚ ਤਕਲੀਫ ਮਹਿਸੂਸ ਹੋਣ ’ਤੇ ਉਨ੍ਹਾਂ ਖੁਦ ਦਾ ਮਾਨਸਾ ਦੇ ਸਿਵਲ ਹਸਪਤਾਲ ਵਿਚ ਚੈੱਕਅੱਪ ਕਰਵਾਇਆ। ਡਾਕਟਰਾਂ ਦੀ ਸਲਾਹ ’ਤੇ ਉਨ੍ਹਾਂ ਕਰੋਨਾ ਦੇ ਨਿਰੀਖ਼ਣ ਲਈ ਸੈਂਪਲ ਦਿੱਤਾ। ਸ਼ਾਮ ਨੂੰ ਆਈ ਰਿਪੋਰਟ ’ਚ ਉਹ ਕਰੋਨਾ ਪਾਜ਼ੇਟਿਵ ਪਾਏ ਗਏ। ਫਿਲਹਾਲ ਉਹ ਆਪਣੇ ਘਰ ਰਹਿ ਕੇ ਹੀ ਇਲਾਜ ਕਰਵਾਉਣਗੇ। ਸ੍ਰੀ ਕਾਂਗੜ ਨੇ ਪੁਸ਼ਟੀ ਕੀਤੀ ਕਿ ਉਹ ਕਰੋਨਾ ਤੋਂ ਪ੍ਰਭਾਵਿਤ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਮੈਡੀਕਲ ਕਾਲਜ ਫ਼ਰੀਦਕੋਟ ’ਚ ਸਥਿਤ ਲੈਬਾਰਟਰੀ ਨੇ 12 ਅਗਸਤ ਨੂੰ ਮਾਲ ਮੰਤਰੀ ਦੇ ਘਰੇਲੂ ਨੌਕਰ ਰਾਕੇਸ਼ ਕੁਮਾਰ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਸੀ। ਉਹ ਮੋਗਾ ’ਚ ਕਿਸੇ ਜਾਣਕਾਰ ਕੋਲ ਹਫ਼ਤਾ ਰਹਿ ਕੇ ਆਇਆ ਸੀ। ਰਾਕੇਸ਼ ਨੂੰ ਇਲਾਜ ਲਈ ਬਠਿੰਡਾ ਭਰਤੀ ਕੀਤਾ ਗਿਆ ਹੈ, ਜਦ ਕਿ ਉਸ ਦੇ ਸੰਪਰਕ ’ਚ ਆਏ ਸੱਤ ਹੋਰ ਵਿਅਕਤੀਆਂ ਦੇ ਸਿਹਤ ਵਿਭਾਗ ਵੱਲੋਂ ਸੈਂਪਲ ਲਏ ਗਏ ਸਨ।


Share