PUNJABMAILUSA.COM

ਪੰਜਾਬ ਦੇ ਕਿਸਾਨਾਂ ਸਿਰ 69,355 ਕਰੋੜ ਦਾ ਕਰਜ਼ਾ

ਪੰਜਾਬ ਦੇ ਕਿਸਾਨਾਂ ਸਿਰ 69,355 ਕਰੋੜ ਦਾ ਕਰਜ਼ਾ

ਪੰਜਾਬ ਦੇ ਕਿਸਾਨਾਂ ਸਿਰ 69,355 ਕਰੋੜ ਦਾ ਕਰਜ਼ਾ
January 27
10:35 2016

5
ਚੰਡੀਗੜ੍ਹ, 27 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਕਿਸਾਨਾਂ ਸਿਰ 69,355 ਕਰੋੜ ਰੁਪਏ ਕਰਜ਼ਾ ਹੈ। ਸੂਬੇ ਦਾ ਛੋਟਾ (ਪੰਜ ਏਕੜ) ਤੇ ਸੀਮਾਂਤ (ਦੋ ਏਕੜ) ਕਿਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਸਥਿਤੀ ਵਿਚ ਵੀ ਨਹੀਂ ਹੈ। ਇਨ੍ਹਾਂ ਦੀ ਜ਼ਮੀਨ ਤੋਂ ਆਮਦਨ ਕਰਜ਼ੇ ਦੇ ਬੋਝ ਤੋਂ ਅੱਧੀ ਵੀ ਨਹੀਂ ਹੈ। ਖੇਤ ਮਜ਼ਦੂਰ ਦੀ ਹਾਲਤ ਇਸ ਤੋਂ ਵੀ ਬਦਤਰ ਹੈ। ਇਹ ਖੁਲਾਸਾ ਆਈ.ਸੀ.ਐੱਸ.ਅੱੈਸ.ਆਰ. ਲਈ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਗਿਆਨ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਸਰਵੇਖਣ ਦੌਰਾਨ ਹੋਇਆ ਹੈ। ਇਸ ਸਰਵੇਖਣ ਦੌਰਾਨ 2014-15 ਦੇ ਖੇਤੀ ਸਾਲ ਭਾਵ ਸਾਉਣੀ ਤੇ ਹਾੜ੍ਹੀ ਦੇ ਸੀਜ਼ਨ ਦੌਰਾਨ ਕਰਜ਼ੇ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਅਨੁਸਾਰ 69,355 ਕਰੋੜ ‘ਚੋਂ 56,481 ਕਰੋੜ ਰੁਪਏ ਸੰਸਥਾਗਤ ਅਤੇ 12,874 ਕਰੋੜ ਗ਼ੈਰ-ਸੰਸਥਾਗਤ ਭਾਵ ਸ਼ਾਹੂਕਾਰਾਂ ਦਾ ਕਰਜ਼ਾ ਹੈ। ਸੀਮਾਂਤ ਤੇ ਛੋਟੇ ਕਿਸਾਨ ਕਰਜ਼ੇ ਲਈ ਸ਼ਾਹੂਕਾਰਾਂ ਉੱਤੇ ਵਧੇਰੇ ਨਿਰਭਰ ਹਨ। ਖੇਤ ਮਜ਼ਦੂਰਾਂ ਲਈ ਤਾਂ ਸੰਸਥਾਗਤ ਕਰਜ਼ਾ ਬਹੁਤ ਹੀ ਮਾਮੂਲੀ ਹੈ। ਉਨ੍ਹਾਂ ਨੂੰ ਭਾਰੀ ਵਿਆਜ ਉੱਤੇ ਵੱਡੇ ਜ਼ਿਮੀਂਦਾਰਾਂ ਤੋਂ ਹੀ ਕਰਜ਼ਾ ਲੈਣਾ ਪੈਂਦਾ ਹੈ। ਜ਼ਮੀਨ ਦੀ ਮਾਲਕੀ ਅਨੁਸਾਰ ਕਰਜ਼ਾਈ ਸੀਮਾਂਤ ਕਿਸਾਨਾਂ ਸਿਰ ਪ੍ਰਤੀ ਏਕੜ 1,40,670.58 ਰੁਪਏ ਅਤੇ ਛੋਟੇ ਕਿਸਾਨਾਂ ਸਿਰ 1,20,794.93 ਰੁਪਏ ਕਰਜ਼ਾ ਹੈ। ਇਹ ਕਿਸਾਨ ਠੇਕੇ ਉੱਤੇ ਜ਼ਮੀਨ ਲੈ ਕੇ ਵੀ ਵਾਹੀ ਕਰਦੇ ਹਨ। ਆਪਣੀ ਅਤੇ ਠੇਕੇ ਉੱਤੇ ਲਈ ਜ਼ਮੀਨ ਦਾ ਅਨੁਮਾਨ ਲਾਇਆ ਜਾਵੇ, ਤਾਂ ਸੀਮਾਂਤ ਕਿਸਾਨਾਂ ਸਿਰ ਪ੍ਰਤੀ ਏਕੜ 65,169.42 ਰੁਪਏ ਅਤੇ ਛੋਟੇ ਕਿਸਾਨਾਂ ਸਿਰ 55573.82 ਰੁਪਏ ਕਰਜ਼ਾ ਹੈ। ਗੌਰਤਲਬ ਹੈ ਕਿ ਪੰਜਾਬ ਵਿਚ ਸਭ ਤੋਂ ਵੱਧ ਪੈਸਾ ਦੇਣ ਵਾਲੀਆਂ ਦੋ ਫਸਲਾਂ ਕਣਕ ਅਤੇ ਝੋਨਾ ਮੰਨੀਆਂ ਜਾਂਦੀਆਂ ਹਨ।
ਸੂਬੇ ਵਿਚ ਝੋਨੇ ਦਾ ਔਸਤ ਝਾੜ 24 ਕੁਇੰਟਲ ਪ੍ਰਤੀ ਏਕੜ ਅਤੇ ਕਣਕ ਦਾ ਔਸਤ ਝਾੜ 18 ਕੁਇੰਟਲ ਪ੍ਰਤੀ ਏਕੜ ਮੰਨਿਆ ਜਾਂਦਾ ਹੈ। ਜੇਕਰ 1500 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ ਹਿਸਾਬ ਲਗਾਇਆ ਜਾਵੇ, ਤਾਂ ਦੋਵੇਂ ਫਸਲਾਂ 63,000 ਰੁਪਏ ਪ੍ਰਤੀ ਏਕੜ ਆਮਦਨ ਹੀ ਦਿੰਦੀਆਂ ਹਨ। ਇਹ ਆਮਦਨ ਪ੍ਰਤੀ ਏਕੜ ਕਰਜ਼ੇ ਦੇ ਅੱਧੇ ਹਿੱਸੇ ਦੇ ਨੇੜੇ ਤੇੜੇ ਹੀ ਬਣਦੀ ਹੈ। ਫ਼ਸਲਾਂ ਉੱਤੇ ਹੋਣ ਵਾਲਾ ਖਰਚ ਇਸ ਤੋਂ ਵੱਖਰਾ ਹੈ।
ਪ੍ਰੋਫੈਸਰ ਗਿਆਨ ਸਿੰਘ ਦੀ ਅਗਵਾਈ ਵਿਚ ਡਾ. ਅਨੁਪਮਾ, ਡਾ. ਗੁਰਿੰਦਰ ਕੌਰ, ਡਾ. ਰੁਪਿੰਦਰ ਕੌਰ ਅਤੇ ਡਾ. ਸੁਖਵੀਰ ਕੌਰ ਦੀ ਟੀਮ ਨੇ ‘ਦਿਹਾਤੀ ਪੰਜਾਬ ਵਿਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਕਰਜ਼ਾ’ ਨਾਂ ਦੇ ਅਧਿਐਨ ਲਈ ਹੁਸ਼ਿਆਰਪੁਰ, ਲੁਧਿਆਣਾ ਤੇ ਮਾਨਸਾ ਜ਼ਿਲ੍ਹਿਆਂ ਦੇ 1007 ਕਿਸਾਨ ਤੇ 301 ਖੇਤ ਮਜ਼ਦੂਰਾਂ ਦੇ ਘਰਾਂ ਦਾ ਸਰਵੇਖਣ ਕੀਤਾ ਹੈ।
ਸਰਵੇਖਣ ਅਨੁਸਾਰ ਅਰਧ ਮੱਧ ਵਰਗੀ ਕਿਸਾਨਾਂ ਸਿਰ ਮਾਲਕੀ ਦੇ ਹਿਸਾਬ ਨਾਲ ਪ੍ਰਤੀ ਏਕੜ 81,847ਰੁਪਏ, ਮੱਧ ਵਰਗੀ ਕਿਸਾਨਾਂ ਸਿਰ 63,244.48 ਰੁਪਏ ਅਤੇ ਵੱਡੇ ਕਿਸਾਨਾਂ ਸਿਰ 57,512 ਰੁਪਏ ਕਰਜ਼ਾ ਹੈ। ਜੇਕਰ ਔਸਤ ਕੱਢੀ ਜਾਵੇ ਤਾਂ ਪ੍ਰਤੀ ਏਕੜ ਮਾਲਕੀ ਪਿੱਛੇ 1,16,801.97 ਰੁਪਏ ਕਰਜ਼ਾ ਹੈ। ਪ੍ਰਤੀ ਕਿਸਾਨ ਪਰਿਵਾਰ ਸਿਰ ਔਸਤਨ 5,52,64.16 ਰੁਪਏ ਕਰਜ਼ਾ ਹੈ।
ਕਿਸਾਨ ਪਰਿਵਾਰਾਂ ਦੇ ਵਰਗੀਕਰਨ ਅਨੁਸਾਰ ਸੀਮਾਂਤ ਕਿਸਾਨਾਂ ਵਿਚ ਪ੍ਰਤੀ ਪਰਿਵਾਰ 2,76,839.70 ਰੁਪਏ, ਛੋਟੇ ਕਿਸਾਨ ਪਰਿਵਾਰ ਸਿਰ 5,57,338.85 ਰੁਪਏ, ਅਰਧ ਮੱਧ ਵਰਗੀ ਕਿਸਾਨ ਪਰਿਵਾਰ ਸਿਰ 6,84,649.12 ਰੁਪਏ, ਮੱਧ ਵਰਗੀ ਕਿਸਾਨ ਸਿਰ 9,35,608.10 ਅਤੇ ਵੱਡੇ ਕਿਸਾਨਾਂ ਸਿਰ 16,37,473.68 ਰੁਪਏ ਪ੍ਰਤੀ ਪਰਿਵਾਰ ਕਰਜ਼ਾ ਹੈ। ਕਰਜ਼ੇ ਦੇ ਸਰੋਤ ਅਨੁਸਾਰ ਸੀਮਾਂਤ ਕਿਸਾਨ 60.55 ਫ਼ੀਸਦੀ ਸੰਸਥਾਗਤ ਅਤੇ 39.45 ਫੀਸਦੀ ਗ਼ੈਰ-ਸੰਸਥਾਗਤ ਕਰਜ਼ੇ ਹੇਠ ਹਨ। ਛੋਟੇ ਕਿਸਾਨ 70.30 ਫ਼ੀਸਦੀ ਸੰਸਥਾਗਤ ਅਤੇ 29.70 ਫੀਸਦੀ ਗ਼ੈਰ-ਸੰਸਥਾਗਤ ਕਰਜ਼ਾ ਲੈਂਦੇ ਹਨ। ਅਰਧ ਮੱਧ ਵਰਗੀ ਕਿਸਾਨਾਂ ਨੇ 77.96 ਫੀਸਦੀ ਸੰਸਥਾਗਤ ਅਤੇ 22.04 ਫੀਸਦੀ ਗ਼ੈਰ-ਸੰਸਥਾਗਤ ਕਰਜ਼ਾ ਮੋੜਨਾ ਹੈ। ਮੱਧਵਰਗੀ ਕਿਸਾਨ 85.53 ਫੀਸਦ ਸੰਸਥਾਗਤ ਅਤੇ 14.47 ਫੀਸਦੀ ਗ਼ੈਰ-ਸੰਸਥਾਗਤ ਕਰਜ਼ਾ ਲੈ ਰਿਹਾ ਹੈ। ਵੱਡੇ ਕਿਸਾਨਾਂ ਨੇ 91.84 ਫੀਸਦੀ ਕਰਜ਼ਾ ਸੰਸਥਾਵਾਂ ਤੋਂ ਲਿਆ ਹੈ ਅਤੇ ਕੇਵਲ 8.16 ਫੀਸਦੀ ਹੀ ਗ਼ੈਰ-ਸੰਸਥਾਗਤ ਹੈ। ਸਰਵੇਖਣ ਵਿਚ ਆਏ ਕਿਸਾਨਾਂ ਸਿਰ ਔਸਤਨ 24.73 ਫੀਸਦੀ ਗ਼ੈਰ-ਸੰਸਥਾਗਤ ਕਰਜ਼ਾ ਹੈ। ਇਹ ਤੱਥ ਦਰਸਾਉਂਦੇ ਹਨ ਕਿ ਸੰਸਥਾਗਤ ਕਰਜ਼ਾ ਵੀ ਕਿਸਾਨ ਪਰਿਵਾਰ ਦੀ ਸਮਰੱਥਾ ਉੱਤੇ ਨਿਰਭਰ ਕਰਦਾ ਹੈ।
ਜਿਹੜੇ ਪਰਿਵਾਰਾਂ ਦੇ ਨਮੂਨੇ ਲਏ ਗਏ ਹਨ ਉਨ੍ਹਾਂ ਵਿਚੋਂ ਛੋਟੇ ਕਿਸਾਨਾਂ ਵਿਚੋਂ 83.33 ਛੋਟੇ ਕਿਸਾਨਾਂ ‘ਚੋਂ 88.64 ਅਰਧ ਮੱਧ ਵਰਗ ‘ਚੋਂ 89.06 ਮੱਧ ਵਰਗੀ ਕਿਸਾਨਾਂ ‘ਚੋਂ 84.09 ਵੱਡੇ ਕਿਸਾਨਾਂ ‘ਚੋਂ 82.61.ਫੀਸਦੀ ਨੇ ਕਰਜ਼ਾ ਲਿਆ ਹੋਇਆ ਹੈ। ਔਸਤਨ 85.90 ਫੀਸਦੀ ਕਿਸਾਨ ਪਰਿਵਾਰਾਂ ਨੇ ਕਰਜ਼ਾ ਲਿਆ ਹੋਇਆ ਹੈ। ਜਿਹੜੇ ਕਿਸਾਨਾਂ ਨੇ ਕਰਜ਼ਾ ਨਹੀਂ ਲਿਆ ਉਨ੍ਹਾਂ ਵਿਚੋਂ ਬਹੁਤੇ ਪਰਿਵਾਰਾਂ ਦੀ ਖੇਤੀ ਤੋਂ ਇਲਾਵਾ ਆਮਦਨ ਦੇ ਹੋਰ ਵੀ ਸਰੋਤ ਹਨ।
ਡਾ. ਗਿਆਨ ਸਿੰਘ ਨੇ ਕਿਹਾ ਕਿ ਖੇਤ ਮਜ਼ਦੂਰਾਂ ਦੀ ਸਥਿਤੀ ਸਭ ਤੋਂ ਬਦਤਰ ਹੈ। ਇਨ੍ਹਾਂ ਦੇ ਘਰਾਂ ਦੀ ਗਿਣਤੀ ਨਾ ਹੋਣ ਕਰਕੇ ਕੁੱਲ ਕਰਜ਼ੇ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ ਪਰ ਸੈਂਪਲ ਦੇ ਆਧਾਰ ਉੱਤੇ ਪ੍ਰਤੀ ਪਰਿਵਾਰ 68,329.88 ਰੁਪਏ ਕਰਜ਼ਾ ਹੈ। ਇਸ ਵਿਚ 91.79 ਫੀਸਦੀ ਕਰਜ਼ਾ ਗ਼ੈਰ-ਸੰਸਥਾਗਤ ਹੈ, ਜਿਸ ਦਾ ਵਿਆਜ 14 ਤੋਂ 28 ਫੀਸਦ ਤੱਕ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article