PUNJABMAILUSA.COM

ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵੱਲੋਂ ਵੈਲਫੇਅਰ ਫੰਡ ਵਿੱਚੋਂ ਵਕੀਲਾਂ ਨੂੰ ਵਿਸਥਾਰਿਤ ਬੀਮਾ ਕਵਰ ਮੁਹੱਈਆ ਕੀਤੇ ਜਾਣ ਦੀ ਵਕਾਲਤ

February 18
16:42 2018

ਅੰਮ੍ਰਿਤਸਰ/ਚੰਡੀਗੜ੍ਹ, 18 ਫਰਵਰੀ (ਪੰਜਾਬ ਮੇਲ)- ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਐਡਵੋਕੇਟਸ ਵੈਲਫੇਅਰ ਫੰਡ, ਜਿਸਦਾ ਇਸਤੇਮਾਲ ਮੌਜੂਦਾ ਸਮੇਂ ਵਿੱਚ ਕਾਨੂੰਨੀ ਕਿੱਤੇ ਨਾਲ ਜੁੜੇ ਪੇਸ਼ੇਵਰਾਂ ਨੂੰ ਮੁਆਵਜ਼ਾ ਦੇਣ ਲਈ ਹੀ ਕੀਤਾ ਜਾਂਦਾ ਹੈ, ਵਿੱਚੋਂ ਵਕੀਲਾਂ ਨੂੰ ਇੱਕ ਵਿਸਥਾਰਿਤ ਬੀਮਾ ਕਵਰ ਮੁਹੱਈਆ ਕਰਵਾਏ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
ਬਾਰ ਕੌਂਸਲ ਆਫ ਇੰਡੀਆ ਵੱਲੋਂ ਕਰਵਾਈ ਜਾ ਰਹੀ ਦੋ ਦਿਨਾਂ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਮੌਕੇ ਸੰਬੋਧਨ ਕਰਦੇ ਹੋਏ ਸ੍ਰੀ ਨੰਦਾ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਇਸ ਫੰਡ ਦੇ ਪਰੰਪਰਾਗਤ ਇਸਤੇਮਾਲ ਦੀ ਲੀਕ ਤੋਂ ਹਟਦੇ ਹੋਏ ਇਸਦਾ ਇਸਤੇਮਾਲ ਵਕੀਲਾਂ ਨੂੰ ਸਹਾਇਤਾ ਦੇਣ ਲਈ ਵੀ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਨੰਦਾ ਨੇ ਅਗਾਂਹ ਕਿਹਾ ਕਿ ਵਕੀਲਾਂ ਦੀ ਪੇਸ਼ੇਵਾਰਾਨਾ ਮੁਹਾਰਤ ਵਿਚ ਵਾਧਾ ਕੀਤੇ ਜਾਣ ਲਈ ਸਮੇਂ ਦੀ ਮੰਗ ਹੈ ਕਿ ਇੱਕ ਅਕੈਡਮੀ ਦੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਦਾ ਇਸਦੇ ਨਾਲ ਹੀ ਇਹ ਵੀ ਵਿਚਾਰ ਸੀ ਕਿ ਅਜਿਹੀ ਅਕੈਡਮੀ ਦੀ ਸਥਾਪਨ ਾ ਲਈ ਸਿਰਫ ਸੂਬਾ ਸਰਕਾਰ ਉੱਤੇ ਨਿਰਭਰ ਰਹਿਣ ਦੀ ਬਜਾਏ ਭਾਗੀਦਾਰੀ ਨਾਲ ਇਹ ਕਾਰਜ ਨੇਪਰੇ ਚਾੜ੍ਹਿਆ ਜਾਣਾ ਚਾਹੀਦਾ ਹੈ। ਜਦੋਂ ਕਾਨੂੰਨੀ ਕਿੱਤੇ ਨਾਲ ਸਬੰਧਤ ਲੋਕ ਅਜਿਹੀ ਸੰਸਥਾ ਦੀ ਸਥਾਪਨਾ ਲÎਈ ਫੰਡ ਜੁਟਾਉਣ ਹਿੱਤ ਸਾਹਮਣੇ ਆਉਣਗੇ ਤਾਂ ਮਿਲਵਰਤਣ ਅਤੇ ਭਾਗੀਦਾਰੀ ਦੀ ਭਾਵਨਾ ਅਜਿਹੀ ਅਕੈਡਮੀ ਦੀ ਕਾਮਯਾਬੀ ਨੂੰ ਯਕੀਨੀ ਬਣਾਏਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਕੋਲ ਇਸ ਕਾਰਜ ਵਿੱਚ ਜ਼ਮੀਨ ਅਤੇ ਹੋਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਪਹੁੰਚ ਕੀਤੀ ਜਾ ਸਕਦੀ ਹੈ।
ਸ੍ਰੀ ਨੰਦਾ ਦੇ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਜਸਟਿਸ ਮਹੇਸ਼ ਗਰੋਵਰ ਨੇ ਸੁਝਾਅ ਦਿੱਤਾ ਕਿ ਜਦੋਂ ਤੱਕ ਅਜਿਹੀ ਕੋਈ ਕੋਸ਼ਿਸ਼ ਅਮਲੀ ਰੂਪ ਨਹੀਂ ਲੈ ਲੈਂਦੀ ਉਦੋਂ ਤੱਕ ਇਸ ਕਾਰਜ ਲਈ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਅਨਿਲ ਕਸ਼ੇਤਰਪਾਲ ਨੇ ਇਸ ਮੌਕੇ ਕਿਹਾ ਕਿ ਸੀਨੀਅਰ ਵਕੀਲਾਂ ਵੱਲੋਂ ਜੂਨੀਅਰ ਵਕੀਲਾਂ ਨੂੰ ਸਲਾਹ-ਮਸ਼ਵਰਾ ਅਤੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਕਿ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਕਾਫੀ ਮਦਦ ਮਿਲੇਗੀ।
ਇਸ ਮੌਕੇ ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਅਤੇ ਸੀਨੀਅਰ ਵਕੀਲ ਸ੍ਰੀ ਮਨਨ ਕੁਮਾਰ ਮਿਸ਼ਰਾ ਨੇ ਪ੍ਰਧਾਨਗੀ ਭਾਸ਼ਣ ਦਿੱਤਾ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਮਹੇਸ਼ ਗਰੋਵਰ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਜਸਟਿਸ ਮਹੇਸ਼ ਗਰੋਵਰ ਵੱਲੋਂ ਵਕਾਲਤ ਵਿਚ 50 ਸਾਲ ਬਿਤਾਉਣ ਵਾਲੇ ਵਕੀਲਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਤੋਂ ਇਲਾਵਾ ਕਾਨੂੰਨੀ ਕਿੱਤੇ ਨਾਲ ਜੁੜੀਆਂ ਕਈ ਅਹਿਮ ਹਸਤੀਆਂ ਵੀ ਸ਼ਾਮਲ ਸਨ। ਇਸ ਸਮੇਂ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਚੇਅਰਮੈਨ ਤੇ ਸਾਬਕਾ ਚੇਅਰਮੈਨ ਕ੍ਰਮਵਾਰ ਵਜਿੰਦਰ ਸਿੰਘ ਅਹਿਲਾਵਤ ਅਤੇ ਜੈਵੀਰ ਯਾਦਵ ਵੀ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਇਸ ਸਮੇਂ ਸ੍ਰੀ ਅਮਿਤ ਰਾਣਾ ਕੋ-ਚੇਅਰਮੈਨ ਬਾਰ ਕੌਂਸਲ ਆਫ ਇੰਡੀਆ, ਸੀਨੀਅਰ ਐਡਵੋਕੇਟ ਜਨਰਲ ਹਰਿਆਣਾ ਸ੍ਰੀ ਬਲਦੇਵ ਰਾਜ ਮਹਾਜਨ, ਸ੍ਰੀ ਹਰਪ੍ਰੀਤ ਸਿੰਘ ਬਰਾੜ ਚੇਅਰਮੈਨ ਪ੍ਰਸ਼ਾਸਕੀ ਕਮੇਟੀ ਬਾਰ ਕੌਂਸਲ, ਕਰਨਜੀਤ ਸਿੰਘ ਵਾਈਸ ਚੇਅਰਮੈਨ ਬਾਰ ਕੌਂਸਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਕੇ. ਐਸ. ਕੰਗ ਅਤੇ ਸ੍ਰੀ ਪ੍ਰਦੀਪ ਸੈਣੀ ਪ੍ਰਧਾਨ ਬਾਰ ਕੌਂਸਲ ਅੰਮ੍ਰਿਤਸਰ ਨੇ ਵੀ ਸ਼ਿਰਕਤ ਕੀਤੀ।

About Author

Punjab Mail USA

Punjab Mail USA

Related Articles

ads

Latest Category Posts

    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article
    ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

Read Full Article
    ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

Read Full Article
    NYPD gets first female turbaned Sikh auxiliary Police officer

NYPD gets first female turbaned Sikh auxiliary Police officer

Read Full Article
    ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

Read Full Article
    ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

Read Full Article
    ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

Read Full Article
    ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

Read Full Article
    ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

Read Full Article
    ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

Read Full Article
    ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

Read Full Article
    ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

Read Full Article
    ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

Read Full Article