PUNJABMAILUSA.COM

ਪੰਜਾਬ ਦੀ ਸਮਰੱਥਾ ਨੂੰ ਦੇਖਦਿਆਂ ਖਣਨ ਖੇਤਰ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਸਕਦਾ: ਨਵਜੋਤ ਸਿੰੰਘ ਸਿੱਧੂ

ਪੰਜਾਬ ਦੀ ਸਮਰੱਥਾ ਨੂੰ ਦੇਖਦਿਆਂ ਖਣਨ ਖੇਤਰ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਸਕਦਾ: ਨਵਜੋਤ ਸਿੰੰਘ ਸਿੱਧੂ

ਪੰਜਾਬ ਦੀ ਸਮਰੱਥਾ ਨੂੰ ਦੇਖਦਿਆਂ ਖਣਨ ਖੇਤਰ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਸਕਦਾ: ਨਵਜੋਤ ਸਿੰੰਘ ਸਿੱਧੂ
April 13
16:44 2018

ਹੈਦਰਾਬਾਦ/ਚੰਡੀਗੜ੍ਹ, 13 ਅਪ੍ਰੈਲ (ਪੰਜਾਬ ਮੇਲ)- ਪੰਜਾਬ ਵਿੱਚ ਖਣਨ ਦੀ ਅਥਾਹ ਸਮਰੱਥਾ ਨੂੰ ਦੇਖਦਿਆਂ ਸੂਬੇ ਵਿੱਚ ਵਿਆਪਕ ਤੇ ਅਸਰਦਾਰ ਖਣਨ ਨੀਤੀ ਨੂੰ ਲਾਗੂ ਕਰਨ ਨਾਲ ਇਹ ਖੇਤਰ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਸਕਦਾ ਹੈ ਅਤੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਵਾਜਬ ਕੀਮਤਾਂ ਉਤੇ ਰੇਤਾ ਮਿਲ ਸਕਦਾ ਹੈ। ਇਹ ਗੱਲ ਖਣਨ ਬਾਰੇ ਬਣੀ ਕੈਬਨਿਟ ਸਬ ਕਮੇਟੀ ਦੇ ਮੁਖੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੇ ਵਫਦ ਸਮੇਤ ਹੈਦਰਾਬਾਦ ਦੇ ਦੌਰੇ ਦੌਰਾਨ ਤੇਲੰਗਾਨਾ ਦੇ ਅਧਿਕਾਰੀਆਂ ਵੱਲੋਂ ਦੱਸੇ ਸਫਲ ਖਣਨ ਮਾਡਲ ਨੂੰ ਦੇਖਣ ਅਤੇ ਖਣਨ ਦੀਆ ਖੱਡਾਂ ਨੂੰ ਵੇਖਣ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ।ਸ. ਸਿੱਧੂ ਨੇ ਕਿਹਾ ਕਿ ਤੇਲੰਗਾਨਾ ਦੇ ਮਾਡਲ ਨੂੰ ਦੇਖਦਿਆਂ ਅਤੇ ਤੇਲੰਗਾਨਾ ਮੁਕਾਬਲੇ ਪੰਜਾਬ ਵਿੱਚ ਦਰਿਆਵਾਂ ਦੀ ਵੱਧ ਗਿਣਤੀ ਨੂੰ ਦੇਖਦਿਆਂ ਸੂਬੇ ਦੀ ਵੱਧ ਸਮਰੱਥਾ ਕਾਰਨ ਉਨ•ਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਪੰਜਾਬ ਦੀ ਕਮਜ਼ੋਰੀ ਬਣੀ ਖਣਨ ਸਭ ਤੋਂ ਮਜ਼ਬੂਤ ਪਹਿਲੂ ਬਣ ਸਕਦੀ ਹੈ। ਉਨ•ਾਂ ਕਿਹਾ ਕਿ ਤੇਲੰਗਾਨਾ ਸੂਬੇ ਨੇ ਆਪਣੀ ਕਾਬਲੀਅਤ, ਮੁਸਤੈਦੀ ਅਤੇ ਅਸਰਦਾਰ ਨੀਤੀ ਨਾਲ ਰੇਤੇ ਦੀਆਂ ਖੱਡਾਂ ਨੂੰ ਸੋਨੇ ਦੀਆਂ ਖੱਡਾਂ ਬਣਾ ਲਿਆ ਹੈ।ਉਨ•ਾਂ ਕਿਹਾ ਕਿ ਇਸ ਦੌਰੇ ਦਾ ਪੰਜਾਬ ਦੀ ਤਜਵੀਜ਼ਤ ਖਣਨ ਨੀਤੀ ਨੂੰ ਬਹੁਤ ਫ਼ਾਇਦਾ ਹੋਵੇਗਾ ਅਤੇ ਇਸ ਦੌਰੇ ਨਾਲ ਉਨ•ਾਂ ਦੀਆਂ ਉਮੀਦਾਂ ਨੂੰ ਵੱਡਾ ਹੁਲਾਰਾ ਮਿਲਿਆ ਅਤੇ ਸਬ ਕਮੇਟੀ ਦੀਆਂ ਮੀਟਿੰਗਾਂ ਵਿੱਚ ਵਿਚਾਰਾਂ ਕਰਦਿਆਂ ਪੈਦਾ ਹੋਏ ਸਾਰੇ ਸ਼ੰਕਿਆਂ ਦੀ ਵੀ ਨਵਿਰਤੀ ਹੋਈ ਹੈ।
ਤੇਲੰਗਾਨਾ ਦੇ ਖਣਨ ਵਿਭਾਗ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਸੂਬੇ ਵਿੱਚ ਸਫਲ ਚੱਲ ਰਹੇ ਖਣਨਦੇ ਮਾਡਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਖਣਨ ਨੀਤੀ ਨੂੰ ਲਾਗੂ ਕਰਨ ਦੇ ਢੰਗ ਤਰੀਕਿਆਂ ਅਤੇ ਇਸ ਦੇ ਸਾਰੇ ਪਹਿਲੂਆਂ ਤੋਂ ਜਾਣੂੰ ਕਰਵਾਇਆ। ਸ. ਸਿੱਧੂ ਨੇ ਇਸ ਮੀਟਿੰਗ ਵਿੱਚ ਦਿੱਤੀ ਪੇਸ਼ਕਾਰੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਤੇਲੰਗਾਨਾ ਵੱਲੋਂ ਬਣਾਈ ਖਣਨ ਨੀਤੀ ਕਿੰਨੀ ਅਸਰਦਾਰ ਤੇ ਸਫਲ ਹੈ, ਇਸ ਦਾ ਅੰਦਾਜ਼ਾ ਇਸ ਗੱਲ ਲਾਇਆ ਜਾ ਸਕਦਾ ਹੈ ਕਿ ਤੇਲੰਗਨਾ ਨੇ ਵਿੱਤੀ ਵਰ•ੇ 2018-19 ਦੇ ਪਹਿਲੇ 11 ਦਿਨਾਂ ਵਿੱਚ ਹੀ ਖਣਨ ਤੋਂ 40.71 ਕਰੋੜ ਕਮਾ ਲਏ ਜਦੋਂ ਕਿ ਪੰਜਾਬ ਵਿੱਚ ਪਿਛਲੀ ਸਰਕਾਰ ਦੌਰਾਨ ਇਕ ਸਾਲ ਵਿੱਚ 40 ਕਰੋੜ ਰੁਪਏ ਕਮਾਉਂਦਾ ਸੀ ਜਦੋਂ ਕਿ ਪੰਜਾਬ ਵਿੱਚ ਦਰਿਆਵਾਂ ਦੀ ਵੱਧ ਗਿਣਤੀ ਨੂੰ ਦੇਖਦਿਆਂ ਖਣਨ ਦੀ ਵੱਧ ਸਮਰੱਥਾ ਹੈ। ਇਸ ਤੋਂ ਇਲਾਵਾ ਤੇਲੰਗਾਨਾ ਵਿੱਚ ਰੇਤੇ ਦੀਆਂ ਕੀਮਤਾਂ ਬਹੁਤ ਕੰਟਰੋਲ ਵਿੱਚ ਹਨ। ਉਨ•ਾਂ ਦੱਸਿਆ ਕਿ ਤੇਲੰਗਾਨਾ 2014-15 ਵਿੱਚ ਖਣਨ ਰਾਹੀਂ ਸੂਬਾ ਸਰਕਾਰ 10.5 ਕਰੋੜ ਰੁਪਏ ਕਮਾਉਂਦਾ ਸੀ ਅਤੇ ਉਸ ਸਮੇਂ ਸਰਕਾਰ ਵੱਲੋਂ ਬਣਾਈ ਕਾਰਗਾਰ ਨੀਤੀ ਸਦਕਾ ਇਹ ਕਮਾਈ 2015-16 ਵਿੱਚ ਵੱਧ ਕੇ 368.33 ਕਰੋੜ ਰੁਪਏ, 2016-17 ਵਿੱਚ 456.45 ਕਰੋੜ ਰੁਪਏ ਅਤੇ 2017-18 ਵਿੱਚ 678.35 ਕਰੋੜ ਰੁਪਏ ਤੱਕ ਪਹੁੰਚ ਗਈ।
ਸ. ਸਿੱਧੂ ਦੀ ਅਗਵਾਈ ਹੇਠ ਕਮੇਟੀ ਦੇ ਅਧਿਕਾਰੀ ਜੋ ਤਿੰਨ ਰੋਜ਼ਾ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਦੌਰੇ ਉਤੇ ਹਨ, ਨੇ ਦੋਵਾਂ ਸੂਬਿਆਂ ਦੀਆਂ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ।ਪੰਜਾਬ ਸਰਕਾਰ ਵੱਲੋਂ ਆਏ ਵਫ਼ਦ ਵਿੱਚ ਸ. ਸਿੱਧੂ ਦੇ ਨਾਲ ਪ੍ਰਮੁੱਖ ਸਕੱਤਰ ਖਣਨ ਸ੍ਰੀ ਜਸਪਾਲ ਸਿੰਘ, ਸਕੱਤਰ ਕਮ ਡਾਇਰੈਕਟਰ ਖਣਨ ਸ੍ਰੀ ਕੁਮਾਰ ਰਾਹੁਲ, ਚੀਫ ਇੰਜਨੀਅਰ ਸ੍ਰੀ ਵਿਨੋਦ ਚੌਧਰੀ ਤੇ ਮੰਤਰੀ ਦੇ ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ ਸ਼ਾਮਲ ਹਨ। ਪੰਜਾਬ ਤੋਂ ਆਏ ਵਫ਼ਦ ਨੇ ਹੈਦਰਾਬਾਦ ਵਿਖੇ ਪਹਿਲੀ ਮੀਟਿੰਗ ਤੇਲੰਗਾਨਾ ਦੇ ਪ੍ਰਮੁੱਖ ਸਕੱਤਰ ਖਣਨ, ਉਦਯੋਗ ਤੇ ਕਾਮਰਸ ਸ੍ਰੀ ਜੈਅਸ਼ ਰੰਜਨ, ਤੇਲੰਗਾਨਾ ਰਾਜ ਖਣਨ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਸੇਰੀ ਸੁਭਾਸ਼ ਰੈਡੀ ਤੇ ਵਾਈਸ ਚੇਅਰਮੈਨ ਕਮ ਪ੍ਰਬੰਧਕੀ ਨਿਰਦੇਸ਼ਕ ਡਾ ਜੀ ਮਾਲਸੁਰ ਤੇ ਡਾਇਰੈਕਟਰ ਖਣਨ ਸ੍ਰੀ ਬੀ ਆਰ ਵੀ ਸੁਸ਼ੀਲ ਕੁਮਾਰ ਨਾਲ ਕੀਤੀ।ਦੂਜੀ ਮੀਟਿੰਗ ਵਿੱਚ ਪੰਜਾਬ ਦੇ ਵਫਦ ਨੇ ਆਂਧਰਾ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਖਣਨ ਦੇ ਜੁਆਇੰਟ ਡਾਇਰੈਕਟਰ ਸ੍ਰੀ ਵੀ ਬੀ ਚੰਦਰਸ਼ੇਖਰਾ ਤੇ ਕੰਸਲਟੈਂਟ ਸ੍ਰੀ ਮਨੋਜ ਗੁਰਾਮਕੁੰਡਾ ਨੇ ਪੇਸ਼ਕਾਰੀ ਦਿੱਤੀ।
ਮੀਟਿੰਗਾਂ ਤੋਂ ਬਾਅਦ ਪੰਜਾਬ ਤੋਂ ਆਏ ਵਫਦ ਦਾ ਖਣਨ ਵਾਲੀਆਂ ਥਾਵਾਂ ਦਾ ਦੌਰਾ ਵੀ ਕਰਵਾਇਆ ਗਿਆ। ਤੇਲੰਗਾਨਾ ਰਾਜ ਖਣਨ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕਮ ਪ੍ਰਬੰਧਕੀ ਨਿਰਦੇਸ਼ਕ ਡਾ ਜੀ ਮਾਲਸੁਰ ਅਤੇ ਜਨਰਲ ਮੈਨੇਜਰ ਸ੍ਰੀ ਰਾਜ ਸ਼ੇਅਰ ਰੈਡੀ ਪੰਜਾਬ ਦੇ ਵਫਦ ਦੇ ਨਾਲ ਗੲੇ ਿਜਨ•ਾਂ ਹੈਦਰਾਬਾਦ ਤੋਂ 200 ਕਿੱਲੋਮੀਟਰ ਦੂਰ ਜੈਆਸ਼ੰਕਰ ਭੂਪਲਪੱਲੀ ਜ਼ਿਲੇ ਦੇ ਪਿੰਡ ਪੁਸਕੂਪੱਲੀ ਵਿੱਚ ਗੋਦਾਵਰੀ ਦਰਿਆ ਵਿਖੇ ਚੱਲ ਰਹੀ ਰੇਤੇ ਦੀ ਖੱਡ ਦੇ ਕੰਮ ਨੂੰ ਦਿਖਿੲਆ। ਇਸ ਤੋਂ ਇਲਾਵਾ ਵਫਦ ਨੇ ਰੇਤੇ ਦੀ ਢੋਆ ਢੁਆਈ, ਅਣ ਅਧਿਕਾਰਤ ਖਣਨ ਨੂੰ ਰੋਕਣ ਲਈ ਕੀਤੀ ਨਾਕੇਬੰਦੀ, ਰਜਿਸਟਰਡ ਵਾਹਨਾਂ ਦੀ ਚੈਕਿੰਗ ਵਿਵਸਥਾ, ਰੇਤੇ ਵਾਲੇ ਵਾਹਨ ਦੇ ਭਾਰ ਨੂੰ ਤੋਲਣ ਲਈ ਸਥਾਪਤ ਕੀਤੇ ਅਧਿਕਾਰਤ ਭਾਰਤੋਲਕ ਸਥਾਨਾਂ ਨੂੰ ਵੀ ਵੇਖਿਆ।ਦਰਿਆ ਕੰਢੇ ਖਣਨ ਤੋਂ ਨਿਕਲਦੇ ਰੇਤੇ ਨੂੰ ਭੰਡਾਰਨ ਵਾਲੀ ਥਾਂ ਅਤੇ ਉਸ ਤੋਂ ਬਾਅਦ ਕਮਰਸ਼ੀਅਲ ਵਾਹਨਾਂ ਰਾਹੀਂ ਉਪਭੋਗਤਾ ਤੱਕ ਲਿਜਾਣ ਦੀ ਪ੍ਰਕਿਰਿਆ ਪ੍ਰਕੈਟੀਕਲ ਤੌਰ ਉਤੇ ਦੇਖੀ। ਭੰਡਾਰਨ ਵਾਲੀ ਥਾਂ ਤੋਂ ਕੰਪਿਊਟਰੀਜਡ ਸਿਸਟਮ ਰਾਹੀਂ ਜਾਰੀ ਕੀਤੀ ਪਰਚੀ ਅਤੇ ਉਸ ਉੱਪਰ ਕੀਤੀ ਜਾਂਦੀ ਕੋਡਿੰਗ ਪ੍ਰਣਾਲੀ ਨੂੰ ਵੇਖਿਆ। ਸ. ਸਿੱਧੂ ਸਾਰੇ ਸਿਸਟਮ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਤੇਲੰਗਾਨਾ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਾਰੀ ਪ੍ਰਣਾਲੀ ਸਦਕਾ ਖਣਨ ਰਾਹੀ ਸੂਬਾ ਸਰਕਾਰ ਨੇ ਆਮਦਨ ਵਧਾੲੀ ਹੈ।ਉਨ•ਾਂ ਤੇਲੰਗਾਬਾ ਤੇ ਆਂਧਰਾ ਪ੍ਰਦੇਸ਼ ਸਰਕਾਰਾਂ ਅਤੇ ਸਬੰਧਤ ਅਧਿਕਾਰੀਆਂ ਦਾ ਉਚੇਚਾ ਧੰਨਵਾਦ ਕੀਤਾ ਜਿਨ•ਾਂ ਪੰਜਾਬ ਦੇ ਵਫਦ ਨੂੰ ਅਧਿਐਨ ਕਰਨ ਵਿੱਚ ਬਹੁਤ ਸਹਾਇਤਾ ਕੀਤੀ ਅਤੇ ਤੇਲੰਗਾਨਾ ਰਾਜ ਖਣਨ ਵਿਕਾਸ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ•ਾਂ ਰੇਤੇ ਦੀਆਂ ਖੱਡਾਂ ਦਾ ਦੌਰਾ ਕਰਵਾ ਕੇ ਵਫਦ ਨੂੰ ਪ੍ਰਕੈਟੀਕਲ ਤੌਰ ਉਤੇ ਜ਼ਮੀਨੀ ਹਕੀਕਤਾਂ ਤੋਂ ਜਾਣੂੰ ਕਰਵਾਇਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article