PUNJABMAILUSA.COM

ਪੰਜਾਬ ਦੀ ਰਾਜਨੀਤੀ ਵਿਚ ਆਇਆ ਨਵਾਂ ਭੂਚਾਲ

ਪੰਜਾਬ ਦੀ ਰਾਜਨੀਤੀ ਵਿਚ ਆਇਆ ਨਵਾਂ ਭੂਚਾਲ

ਪੰਜਾਬ ਦੀ ਰਾਜਨੀਤੀ ਵਿਚ ਆਇਆ ਨਵਾਂ ਭੂਚਾਲ
September 02
21:53 2016

poster
ਸਿੱਧੂ ਵੱਲੋਂ ਪ੍ਰਗਟ ਤੇ ਬੈਂਸ ਭਰਾਵਾਂ ਨੂੰ ਲੈ ਕੇ ਚੌਥੇ ਫਰੰਟ ਦੀ ਤਿਆਰੀ
ਚੰਡੀਗੜ੍ਹ, 2 ਸਤੰਬਰ (ਪੰਜਾਬ ਮੇਲ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਭਾਜਪਾ ਦੇ ਸਾਬਕਾ ਨੇਤਾ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਪਿਛਲੇ ਦਿਨੀ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਨੂੰ ਪਾਰਟੀ ‘ਚ ਲਿਆਉਣ ਦੇ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਸ. ਸਿੱਧੂ ਵਲੋਂ ਕੁਝ ਕੱਢੇ ਗਏ ਅਕਾਲੀ ਨੇਤਾਵਾਂ ਨਾਲ ਮਿਲ ਕੇ ਆਪਣਾ ਨਵਾਂ ਸਿਆਸੀ ਫਰੰਟ ‘ਆਵਾਜ਼-ਏ-ਪੰਜਾਬ’ ਬਣਾਉਣ ਦੀ ਤਿਆਰੀ ਕਰ ਲਈ ਹੈ | ਨਵੇਂ ਫਰੰਟ ਦੇ ਗਠਨ ਬਾਰੇ ਬਕਾਇਦਾ ਐਲਾਨ 8 ਸਤੰਬਰ ਨੂੰ ਕੀਤਾ ਜਾਵੇਗਾ | ਸ. ਪਰਗਟ ਸਿੰਘ ਜਿਨ੍ਹਾਂ ਨੂੰ ਅਕਾਲੀ ਦਲ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਸੀਂ ਉਨ੍ਹਾਂ ਸਾਰੀਆਂ ਤਾਕਤਾਂ ਖਿਲਾਫ ਨਵਾਂ ਫਰੰਟ ਬਣਾਉਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ | ਨਵੇਂ ਫਰੰਟ ਦਾ ਐਲਾਨ ਅਗਲੇ ਤਿੰਨ-ਚਾਰ ਵਿਚ ਕਰ ਦਿੱਤਾ ਜਾਵੇਗਾ | ਸਰਕਾਰੀ ਸੂਤਰਾਂ ਨੇ ਦੱਸਿਆ ਕਿ ‘ਆਪ’ ਨਾਲ ਗੱਲਬਾਤ ਨਾਕਾਮ ਰਹਿਣ ਪਿੱਛੋਂ ਸ. ਸਿੱਧੂ ਨੇ ਕੁਝ ਹਮਖਿਆਲ ਵਿਅਕਤੀਆਂ ਨਾਲ ਮਿਲੇ ਕੇ ਨਵਾਂ ਫਰੰਟ ਬਣਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਬੰਧੀ ਉਨ੍ਹਾਂ ਜਲੰਧਰ ਤੋਂ ਅਕਾਲੀ ਦਲ ਦੇ ਮੁਅੱਤਲ ਵਿਧਾਇਕ ਪਰਗਟ ਸਿੰਘ ਅਤੇ ਲੁਧਿਆਣਾ ਦੇ ਬੈਂਸ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨਾਲ ਇਕ ਮੀਟਿੰਗ ਕੀਤੀ ਸੀ | ਬੈਂਸ ਭਾਰਵਾਂ ਨੇ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਵਜੋਂ ਜਿੱਤ ਪ੍ਰਾਪਤ ਕੀਤੀ ਸੀ | ‘ਆਪ’ ਜਿਸ ਨੇ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਲਈ ਤਿਕੌਣੀ ਚੁਣੌਤੀ ਪੈਦਾ ਕਰ ਦਿੱਤੀ ਸੀ ਇਸ ਨਵੇਂ ਘਟਨਾਕ੍ਰਮ ਤੋਂ ਹੱਕੀ ਬੱਕੀ ਰਹਿ ਗਈ ਹੈ ਕਿਉਂਕਿ ਭਾਜਪਾ ਛੱਡਣ ਪਿੱਛੋਂ ਸ. ਸਿੱਧੂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਬਾਰੇ ਗੱਲਬਾਤ ਚੱਲ ਰਹੀ ਸੀ | ਅਗਸਤ ਮਹੀਨੇ ਦੇ ਅੱਧ ਵਿਚ ਸ. ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੀਟਿੰਗ ਕਰਕੇ ‘ਆਪ’ ਵਿਚ ਸ਼ਾਮਿਲ ਹੋਣ ਬਾਰੇ ਚਰਚਾ ਕੀਤੀ ਸੀ | 19 ਅਗਸਤ ਨੂੰ ਸ੍ਰੀ ਕੇਜਰੀਵਾਲ ਨੇ ਕਿਹਾ ਸੀ ਕਿ ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਸਿੱਧੂ ਨੂੰ ਸੋਚਣ ਲਈ ਸਮਾਂ ਚਾਹੀਦਾ ਹੈ ਅਤੇ ਇਨ੍ਹਾਂ ਕਿਆਸਰਾਈਆਂ ਕਿ ਸਿੱਧੂ ਆਪ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਨਾ ਚਾਹੁੰਦੇ ਹਨ ਦਾ ਸਪਸ਼ਟ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ (ਸਿੱਧੂ) ਨੇ ਕੋਈ ਪੇਸ਼ਗੀ ਸ਼ਰਤ ਨਹੀਂ ਰੱਖੀ | ਸ੍ਰੀ ਕੇਜਰੀਵਾਲ ਨੇ ਕਿਹਾ ਸੀ ਕਿ ਚਾਹੇ ਸਿੱਧੂ ‘ਆਪ’ ਵਿਚ ਸ਼ਾਮਿਲ ਹੋਣ ਜਾਂ ਨਾ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਰਹਿਣਗੇ | ਫਰੰਟ ਦੇ ਨੇਤਾਵਾਂ ਵਲੋਂ ਸਿੱਧੂ, ਪਰਗਟ ਅਤੇ ਬੈਂਸ ਭਰਾਵਾਂ ਨਾਲ ਇਕੱਠਿਆਂ ਦਾ ਪੋਸਟਰ ਫੇਸਬੁੱਕ ‘ਤੇ ਲਾ ਕੇ ਕਿਹਾ ਗਿਆ ਕਿ ਆਸ ਤੇ ਵਿਸ਼ਵਾਸ਼ ਦੀ ਰਾਜਨੀਤੀ ਲਈ ਚਾਰੇ ਇਕਜੁੱਟ ਹੋ ਗਏ ਹਨ | ਪੋਸਟਰ ਵਿਚ ਉਨ੍ਹਾਂ ਕਿਹਾ ਕਿ ਸਾਡੀ ਲੜਾਈ ਉਨ੍ਹਾਂ ਤਾਕਤਾਂ ਖਿਲਾਫ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ | ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਜਨਤਾ ਨੇ ਪਰਖਿਆ ਹੈ ਅਤੇ ਉਹ ਲੋਕਾਂ ਦੀਆਂ ਇੱਛਾਵਾਂ ‘ਤੇ ਖਰੇ ਉੱਤਰੇ ਹਨ | ਬੈਂਸ ਭਰਾਵਾਂ ਨੇ ਵੀ ਕਿਹਾ ਕਿ ਅਸੀਂ ਨਵਾਂ ਫਰੰਟ ‘ਆਵਾਜ਼-ਏ-ਪੰਜਾਬ’ ਬਣਾਇਆ ਹੈ | ਜਦੋਂ ਇਹ ਪੁੱਛਿਆ ਗਿਆ ਕਿ ਫਰੰਟ ਬਣਾਉਣ ਦਾ ਫ਼ੈਸਲਾ ਕਦੋਂ ਕੀਤਾ ਗਿਆ ਤਾਂ ਬੈਂਸ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਤੇ ਪਰਗਟ ਸਿੰਘ ਨੇ ਬੁੱਧਵਾਰ ਨਵੀਂ ਦਿੱਲੀ ਵਿਚ ਸ. ਸਿੱਧੂ ਨਾਲ ਮੀਟਿੰਗ ਕੀਤੀ ਸੀ | ਉਨ੍ਹਾਂ ਕਿਹਾ ਕਿ ਸਾਡਾ ਇਕੱਠੇ ਹੋਣ ਦਾ ਮੁੱਖ ਮਕਸਦ ਪੰਜਾਬ ਨੂੰ ਸੂੂਬੇ ਵਿਚ ਕੰਮ ਕਰ ਰਹੇ ਨਸ਼ੇ ਦੇ ਮਾਫੀਆ ਤੋਂ ਬਚਾਉਣਾ ਹੈ |
ਸਿੱਧੂ ਦਾ ਨਿੱਜੀ ਫ਼ੈਸਲਾ-ਆਪ
ਪੰਜਾਬ ਵਿਚ ਆਮ ਆਦਮੀ ਪਾਰਟੀ ਆਪਣੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਏ ਜਾਣ ਪਿੱਛੋਂ ਪਹਿਲਾਂ ਹੀ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਹੈ | ਜਦੋਂ ਇਹ ਪੁੱਛਿਆ ਗਿਆ ਕਿ ਇਹ ਘਟਨਾ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੇ ਅਸਾਰ ਲਈ ਝਟਕਾ ਹੈ ਜਾਂ ਨਹੀਂ ਤਾਂ ਪੰਜਾਬ ਵਿਚ ਆਪ ਨੇਤਾ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਿੱਧੂ ਵੱਲੋਂ ਸਿਆਸੀ ਫਰੰਟ ਬਣਾਉਣਾ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ | ਉਨ੍ਹਾਂ ਕਿਹਾ ਕਿ ‘ਆਪ’ ਵਿਚਾਰਧਾਰਾ ‘ਤੇ ਆਧਾਰਤ ਪਾਰਟੀ ਹੈ ਨਾ ਕਿ ਕਿਸੇ ਵਿਅਕਤੀ ‘ਤੇ | ਲੋਕ ਸਾਡੇ ਨਾਲ ਹਨ |
ਪੋਸਟਰ ‘ਤੇ ਉੱਘੇ ਪੰਜਾਬੀ ਲੇਖਕ ਸੁਰਜੀਤ ਪਾਤਰ ਦੀ ਨਜ਼ਮ ਦੀਆਂ ਪੰਕਤੀਆਂ ਵੀ ਲਿਖੀਆਂ ਹਨ-‘ਜੇ ਆਈ ਪੱਤਝੜ੍ਹ ਤਾਂ ਫਿਰ ਕੀ ਏ, ਤੰੂ ਅਗਲੀ ਰੁੱਤ ‘ਤੇ ਯਕੀਨ ਰੱਖੀਂ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੰੂ ਫੁੱਲਾਂ ਜੋਗੀ ਜ਼ਮੀਨ ਰੱਖੀਂ’ | ਦੋਵਾਂ ਬੈਂਸ ਭਰਾਵਾਂ ਤੇ ਪਰਗਟ ਸਿੰਘ ਨੇ ਕਿਹਾ ਕਿ ਉਹ ਹਮਖਿਆਲ ਹੋਰ ਲੋਕਾਂ ਨਾਲ ਵੀ ਗੱਲ ਕਰ ਰਹੇ ਹਨ ਜੋ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਸਾਡੀ ਕਈ ਨੇਤਾਵਾਂ ਨਾਲ ਗੱਲ ਹੋਈ ਹੈ ਪਰ ਇਸ ਪਲ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕਰ ਸਕਦੇ | ਜੁਲਾਈ ਮਹੀਨੇ ਅਕਾਲੀ ਦਲ ਨੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਤੇ ਅੰਮਿ੍ਤਸਰ (ਦੱਖਣੀ) ਤੋਂ ਇਕ ਹੋਰ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਕਥਿਤ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ | ਸਾਬਕਾ ਹਾਕੀ ਓਲੰਪੀਅਨ ਅਤੇ ਪੰਜਾਬ ਦੇ ਸਾਬਕਾ ਖੇਡ ਡਾਇਰੈਕਟਰ ਪਰਗਟ ਸਿੰਘ ਦੇ ਆਪ ਵਿਚ ਸ਼ਾਮਿਲ ਹੋਣ ਬਾਰੇ ਅਟਕਲਪੱਚੂ ਲਾਏ ਜਾ ਰਹੇ ਸਨ | ਨਵੇਂ ਘਟਨਾਕ੍ਰਮ ਬਾਰੇ ਆਪ ਨੇਤਾ ਸੰਜੇ ਸਿੰਘ ਤੋਂ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਕੋਈ ਫਰੰਟ ਬਣਾਇਆ ਹੈ | ਇਸ ਬਾਰੇ ਉਹੀ ਜਾਣਕਾਰੀ ਦੇ ਸਕਦੇ ਹਨ | ਇਸੇ ਦੌਰਾਨ ਜਦੋਂ ਪਰਗਟ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਨਵਾਂ ਫਰੰਟ ਬਣਾਉਣ ਲਈ ਪਹਿਲਕਦਮੀ ਕੀਤੀ ਸੀ ਅਤੇ ਕਿਹਾ ਕਿ ਉਹ ਪਿਛਲੇ ਇਕ ਮਹੀਨੇ ਤੋਂ ਸਿੱਧੂ ਦੇ ਸੰਪਰਕ ਵਿਚ ਸਨ | ਉਨ੍ਹਾਂ ਕਿਹਾ ਕਿ ਨਵੇਂ ਫਰੰਟ ਦੀ ਬਣਤਰ ਬਾਰੇ ਉਨ੍ਹਾਂ ਨੇ ਦਿੱਲੀ ਵਿਚ ਕਈ ਮੀਟਿੰਗਾਂ ਕੀਤੀਆਂ ਸਨ | ਉਨ੍ਹਾਂ ਕਿਹਾ ਕਿ ਬਾਅਦ ਵਿਚ ਅਸੀਂ ਮਹਿਸੂਸ ਕੀਤਾ ਕਿ ਬੈਂਸ ਭਰਾ ਵੀ ਹਰੇਕ ਸਮੇਂ ਖਰ੍ਹੇ ਉੱਤਰੇ ਹਨ ਅਤੇ ਉਨ੍ਹਾਂ ਨੂੰ ਵੀ ਨਾਲ ਲੈਣ ਦਾ ਫ਼ੈਸਲਾ ਕੀਤਾ ਗਿਆ | ਸ. ਪਰਗਟ ਸਿੰਘ ਨੇ ਕਿਹਾ ਕਿ ‘ਆਵਾਜ਼-ਏ-ਪੰਜਾਬ’ ਫਰੰਟ ਹੈ ਰਾਜਸੀ ਪਾਰਟੀ ਨਹੀਂ | ਉਨ੍ਹਾਂ ਆਪਣੇ ਪੋਸਟਰ ਦੀ ਤਸਵੀਰ ਫੇਸਬੁੱਕ ਪੇਜ਼ ‘ਤੇ ਪਾਈ ਹੈ |
ਆਵਾਜ਼-ਏ-ਪੰਜਾਬ ਅਵਸਰਵਾਦੀ ਨੇਤਾਵਾਂ ਦਾ ਸਮੂਹ-ਬਾਦਲ
ਮੁਕਤਸਰ-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ‘ਆਵਾਜ਼-ਏ-ਪੰਜਾਬ’ ਨੂੰ ਅਸੰਤੁਸ਼ਟ ਤੇ ਅਵਸਰਵਾਦੀ ਨੇਤਾਵਾਂ ਦਾ ਸਮੂਹ ਦੱਸਦਿਆਂ ਕਿਹਾ ਕਿ ਇਹ ਬਿਨਾਂ ਕਿਸੇ ਵਿਚਾਰਧਾਰਾ ਦੀ ਪ੍ਰਤੀਨਿਧਤਾ ਵਾਲੀ ਪਾਰਟੀ ਹੋਵੇਗੀ ਤੇ ਪੰਜਾਬ ਦੀ ਰਾਜਨੀਤੀ ‘ਤੇ ਇਸਦਾ ਕੋਈ ਅਸਰ ਨਹੀਂ ਹੋਵੇਗਾ |
ਨਵਜੋਤ ਕੌਰ ਸਿੱਧੂ ਨੇ ਜਾਰੀ ਕੀਤਾ ਪੋਸਟਰ
ਫੇਸਬੁੱਕ ‘ਤੇ ਆਪਣੀਆਂ ਨਵੀਆਂ ਸਰਗਰਮੀਆਂ ਅਪਡੇਟ ਕਰਨ ਲਈ ਚਰਚਿਤ ਡਾ: ਨਵਜੋਤ ਕੌਰ ਸਿੱਧੂ ਨੇ ਅੱਜ ਸ: ਸਿੱਧੂ ਦੀ ਸ: ਪ੍ਰਗਟ ਸਿੰਘ, ਸ: ਸਿਮਰਜੀਤ ਸਿੰਘ ਬੈਂਸ ਅਤੇ ਸ: ਬਲਵਿੰਦਰ ਸਿੰਘ ਬੈਂਸ ਨਾਲ ਸਾਂਝੀ ਤਸਵੀਰ ਵਾਲਾ ਪੋਸਟਰ ਜਾਰੀ ਕਰਦਿਆਂ ਸਿਆਸੀ ਹਲਕਿਆਂ ‘ਚ ਇਕਦਮ ਹਲਚਲ ਮਚਾ ਦਿੱਤੀ | ਇਸ ਪੋਸਟ ਦਾ ਕੁੱਝ ‘ਆਪ’ ਪੱਖੀਆਂ ਵੱਲੋਂ ਵਿਰੋਧ ਕਰਨ ਅਤੇ ਸਿੱਧੂ ਜੋੜੇ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਬਾਰੇ ਕਹਿਣ ‘ਤੇ ਡਾ: ਨਵਜੋਤ ਕੌਰ ਸਿੱਧੂ ਨੇ ਤਿੱਖੀ ਟਿੱਪਣੀ ਕੀਤੀ ਕਿ ਆਮ ਆਦਮੀ ਪਾਰਟੀ ਹੁਣ ਖਤਮ ਹੋ ਚੁੱਕੀ ਹੈ ਅਤੇ ਇਸ ਦੀ ਕੋਈ ਅਗਵਾਈ ਨਹੀਂ ਰਹਿ ਗਈ | ਡਾ: ਸਿੱਧੂ ਨੇ ਦੋਸ਼ ਲਗਾਏ ਕਿ ਆਪ ਵੱਲੋਂ ਐਲਾਨੇ 30 ਉਮੀਦਵਾਰਾਂ ‘ਚੋਂ 14 ‘ਤੇ ਅਪਰਾਧਿਕ ਮਾਮਲੇ ਦਰਜ ਹਨ | ਨਵੀਂ ਪਾਰਟੀ ਸਬੰਧੀ ਜਾਣਕਾਰੀ ਲਈ ਸਿੱਧੂ ਜੋੜੀ ਦੇ ਸਥਾਨਕ ਘਰ ਵਿਖੇ ਇਕੱਤਰ ਹੋਏ ਪੱਤਰਕਾਰਾਂ ਨੂੰ ਭਾਵੇਂ ਡਾ: ਸਿੱਧੂ ਨੇ ਬਹੁਤੀ ਪੁਖਤਾ ਸੂਚਨਾ ਮੁਹੱਈਆ ਨਹੀਂ ਕਰਵਾਈ ਪਰ ਉਨ੍ਹਾਂ ਪੁਸ਼ਟੀ ਕੀਤੀ ਕਿ ਪੋਸਟਰ ਵਿਚਲੀ ਤਸਵੀਰ ਅਸਲੀ ਹੈ, ਜੋ ਇਕ ਦਿਨ ਪਹਿਲਾਂ ਦਿੱਲੀ ਵਿਖੇ ਉਨ੍ਹਾਂ ਦੇ ਘਰ ‘ਚ ਖਿੱਚੀ ਗਈ ਸੀ | ਪਾਰਟੀ ਦੇ ਐਲਾਨ ਬਾਰੇ ਉਨ੍ਹਾਂ ਕਿਹਾ ਕਿ 8 ਸਤੰਬਰ ਨੂੰ ਖੁਦ ਸ: ਸਿੱਧੂ ਹੀ ਇਸ ਬਾਰੇ ਰਸਮੀਂ ਜਾਣਕਾਰੀ ਦੇਣਗੇ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article