PUNJABMAILUSA.COM

ਪੰਜਾਬ ਦੀ ਨਵੀਂ ਪੀੜ੍ਹੀ ਖੇਤੀ ਛੱਡ ਕੇ ਹੋਰ ਕਿੱਤੇ ਅਪਣਾਉਣ

ਪੰਜਾਬ ਦੀ ਨਵੀਂ ਪੀੜ੍ਹੀ ਖੇਤੀ ਛੱਡ ਕੇ ਹੋਰ ਕਿੱਤੇ ਅਪਣਾਉਣ

ਪੰਜਾਬ ਦੀ ਨਵੀਂ ਪੀੜ੍ਹੀ ਖੇਤੀ ਛੱਡ ਕੇ ਹੋਰ ਕਿੱਤੇ ਅਪਣਾਉਣ
June 22
10:07 2016

arun-300x201ਅੰਮ੍ਰਿਤਸਰ, 22 ਜੂਨ (ਪੰਜਾਬ ਮੇਲ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਮਦਦ ਕਰਨ ਵਾਸਤੇ ਪਾਏ ਤਰਲਿਆਂ ਦੇ ਜਵਾਬ ਵਿਚ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਸੁਝਾਅ ਦਿੱਤਾ ਕਿ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਦੀ ਨਵੀਂ ਪੀੜ੍ਹੀ ਨੂੰ ਚੰਗੀਆਂ ਵਿਦਿਅਕ ਸਹੂਲਤਾਂ ਦਿੱਤੀਆਂ ਜਾਣ ਅਤੇ ਉਨ੍ਹਾਂ ਨੂੰ ਹੋਰ ਕੰਮ ਕਰਨ ਵੱਲ ਪ੍ਰੇਰਿਤ ਕੀਤਾ ਜਾਵੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਮੰਗ ਰੱਖੀ ਕਿ ਸਰਹੱਦੀ ਖੇਤਰ ਦੇ ਸਨਅਤੀਕਰਨ ਲਈ ਕੇਂਦਰ ਸਰਕਾਰ ਵੱਲੋਂ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਵੇ, ਖੇਤੀ ਆਰਥਿਕਤਾ ਵਿਚ ਸੁਧਾਰ ਲਈ ਖੇਤੀ ਮਾਹਰਾਂ ਦੀ ਕਮੇਟੀ ਬਣਾਈ ਜਾਵੇ ਤੇ ਅਪਰ ਬਾਰੀ ਦੁਆਬ ਕਨਾਲ (ਯੂ.ਬੀ.ਡੀ.ਸੀ.) ਦੀ ਮੁਰੰਮਤ ਕਰਵਾ ਦਿੱਤੀ ਜਾਵੇ, ਪਰ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਸੇ ਵੀ ਗੱਲ ਦਾ ਹੁੰਗਾਰਾ ਨਹੀਂ ਭਰਿਆ।
ਅਰੁਣ ਜੇਤਲੀ ਨੇ ਮੰਨਿਆ ਕਿ ਪੰਜਾਬ ਵਿਚ ਖੇਤੀ ਹੁਣ ਮੁਨਾਫ਼ੇ ਵਾਲੀ ਨਹੀਂ ਰਹੀ। ਦੇਸ਼ ਦੀ 55 ਫ਼ੀਸਦੀ ਆਬਾਦੀ ਅੱਜ ਵੀ ਖੇਤੀ ਉੱਤੇ ਨਿਰਭਰ ਹੈ, ਪਰ ਦੇਸ਼ ਦੀ ਜੀ.ਡੀ.ਪੀ. ਵਿਚ ਇਨ੍ਹਾਂ ਦਾ ਯੋਗਦਾਨ ਮਸਾਂ 15 ਫ਼ੀਸਦੀ ਹੈ। ਵਿਕਾਸਸ਼ੀਲ ਦੇਸ਼ਾਂ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਨੇ ਖੇਤੀ ਤੋਂ ਨਿਰਭਰਤਾ ਘੱਟ ਕੀਤੀ ਹੈ। ਪੰਜਾਬ ਵਿਚ ਨਵੀਂ ਪੀੜ੍ਹੀ ਨੂੰ ਖੇਤੀ ਤੋਂ ਕੱਢ ਕੇ ਹੋਰ ਕੰਮਾਂ ਵੱਲ ਲਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਚੰਗੀਆਂ ਸਿੱਖਿਆ ਸਹੂਲਤਾਂ ਦਿੱਤੀਆਂ ਜਾਣ ਤੇ ਸਨਅਤਾਂ ਲਾਈਆਂ ਜਾਣ ਤੇ ਪੰਜਾਬ ਦਾ ਮਾਹੌਲ ਬਦਲਿਆ ਜਾਵੇ, ਤਾਂ ਠੀਕ ਰਹੇਗਾ। ਉਨ੍ਹਾਂ ਕਿਹਾ ਕਿ ਆਈ.ਆਈ.ਐੱਮ. ਪ੍ਰਮੁੱਖ ਵਿਦਿਅਕ ਸੰਸਥਾ ਬਣ ਕੇ ਉਭਰੇਗੀ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਰੁਣ ਜੇਤਲੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵਿਸ਼ੇਸ਼ ਸਨਅਤੀ ਪੈਕੇਜ ਦਿੱਤਾ ਜਾਵੇ। ਇਸ ਤੋਂ ਇਲਾਵਾ ਯੂ.ਬੀ.ਡੀ.ਸੀ. (ਅਪਰ ਬਾਰੀ ਦੁਆਬ ਨਹਿਰ) ਦੀ ਮੁਰੰਮਤ ਮੰਗੀ। ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਮੁਹਾਲੀ ਤੋਂ ਬਾਅਦ ਬਠਿੰਡਾ ਤੇ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਲੋਕਾਂ ਦੀ ਹਾਜ਼ਰੀ ਕਾਫ਼ੀ ਘੱਟ ਸੀ।
ਅਰੁਣ ਜੇਤਲੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਿਸੇ ਮੰਗ ਦਾ ਹੁੰਗਾਰਾ ਤਾਂ ਨਹੀਂ ਸੀ ਭਰਿਆ, ਪਰ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਅਮਰਿੰਦਰ ਸਿੰਘ ਨੂੰ ਉਸ ਦੇ ਪਰਿਵਾਰ ਦੇ ਵਿਦੇਸ਼ ਵਿਚ ਖ਼ਾਤਿਆਂ ਦੇ ਮੁੱਦੇ ਉੱਤੇ ਭੰਡਿਆ।

About Author

Punjab Mail USA

Punjab Mail USA

Related Articles

ads

Latest Category Posts

    ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

ਸੁਸ਼ਮਾ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਚੁੱਕਿਆ ਐੱਚ-1ਬੀ ਵੀਜ਼ੇ ਦਾ ਮੁੱਦਾ

Read Full Article
    ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

ਐਤਵਾਰ ਨੂੰ ਖਤਮ ਹੋ ਰਹੀ ਹੈ ਟਰੰਪ ਵੱਲੋਂ ਮੁਸਲਮਾਨ ਦੇਸ਼ਾਂ ‘ਤੇ ਲਗਾਈ ਵਿਵਾਦਿਤ ਯਾਤਰਾ ਪਾਬੰਦੀ

Read Full Article
    ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

ਅਮਰੀਕਾ ਰੋਹਿੰਗਿਆ ਨੂੰ ਦੇਵੇਗਾ 3.3 ਅਰਬ ਡਾਲਰ ਦੀ ਮਦਦ

Read Full Article
    ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

ਉਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਤੋਂ ਲਲਕਾਰਿਆ

Read Full Article
    ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

ਭਾਰਤ ਦੀ ਆਲਮੀ ਦਿੱਖ ਨੂੰ ਦੇਸ਼ ਨੂੰ ਵੰਡ ਰਹੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਰਹੀਆਂ ਨੇ : ਰਾਹੁਲ ਗਾਂਧੀ

Read Full Article
    ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

ਐਲਕ ਗਰੋਵ ਸਿਟੀ ਆਪਸੀ ਭਾਈਚਾਰੇ ਲਈ ਕਰੇਗਾ ਪ੍ਰਚਾਰ

Read Full Article
    ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਫੇਅਰਫੀਲਡ ਵਿਖੇ ਹੋਇਆ ਸਨਮਾਨ

Read Full Article
    ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

ਸੈਕਰਾਮੈਂਟੋ ‘ਚ ਪੈਣਗੀਆਂ 1 ਅਕਤੂਬਰ ਨੂੰ ਕਬੱਡੀ ਦੀਆਂ ਧਮਾਲਾਂ

Read Full Article
    ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

ਮੈਕਸੀਕੋ ‘ਚ ਆਏ ਭੂਚਾਲ ਕਾਰਨ 200 ਲੋਕਾਂ ਦੀ ਮੌਤ

Read Full Article
    ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

ਅਮਰੀਕਾ ਵੱਲੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ

Read Full Article