ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨੌਦੀਪ ਕੌਰ ਦੀ ਜ਼ਮਾਨਤ ’ਤੇ ਸੁਣਵਾਈ ਬੁੱਧਵਾਰ ਨੂੰ

74
Share

ਚੰਡੀਗੜ੍ਹ, 22 ਫਰਵਰੀ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਬਰੀ ਵਸੂਲੀ ਤੇ ਇਰਾਦਾ ਕਤਲ ਦੇ ਦੋਸ਼ ’ਚ ਗਿ੍ਰਫ਼ਤਾਰ ਮਜ਼ਦੂਰ ਅਧਿਕਾਰ ਕਾਰਕੁਨ ਨੌਦੀਪ ਦੀ ਜ਼ਮਾਨਤ ਸਬੰਧੀ ਪਟੀਸ਼ਨ ’ਤੇ ਸੁਣਵਾਈ ਬੁੱਧਵਾਰ ਨੂੰ ਕੀਤੀ ਜਾਵੇਗੀ। ਉਸ ਦੇ ਵਕੀਲ ਅਰਸ਼ਦੀਪ ਚੀਮਾ ਨੇ ਕਿਹਾ ਕਿ ਨੌਦੀਪ ਦੇ ਕੇਸ ਸਬੰਧੀ ਸੁਣਵਾਈ ਅੱਜ ਹੋਣੀ ਸੀ, ਪਰ ਹਰਿਆਣਾ ਦੇ ਵਕੀਲ ਦੀ ਬੇਨਤੀ ’ਤੇ ਜਸਟਿਸ ਅਵਨੀਸ਼ ਝਿੰਗਨ ਨੇ ਇਸ ਨੂੰ 24 ਫਰਵਰੀ ਤੱਕ ਅੱਗੇ ਪਾ ਦਿੱਤਾ ਹੈ। ਅਦਾਲਤ ਹੁਣ ਜ਼ਮਾਨਤ ਦੇ ਨਾਲ ਉਸ ਦੀ ਗ਼ੈਰ-ਕਾਨੂੰਨੀ ਹਿਰਾਸਤ ਦੇ ਮਾਮਲੇ ਸਬੰਧੀ ਸੁਣਵਾਈ ਬੁੱਧਵਾਰ ਨੂੰ ਕਰੇਗੀ। ਨੌਦੀਪ ਕੌਰ ’ਤੇ ਇਰਾਦਾ ਕਤਲ ਤੇ ਜਬਰੀ ਵਸੂਲੀ ਸਣੇ ਤਿੰਨ ਕੇਸ ਦਰਜ ਹਨ। ਮਜ਼ਦੂਰ ਅਧਿਕਾਰ ਸੰਗਠਨ ਦੀ ਮੈਂਬਰ ਅਤੇ ਮੁਕਤਸਰ ਸਾਹਿਬ ਦੇ ਗੰਧੜ ਪਿੰਡ ਦੀ ਨੌਦੀਪ ਕੌਰ ਨੂੰ ਦੋ ਕੇਸਾਂ ਵਿੱਚੋਂ ਜ਼ਮਾਨਤ ਮਿਲ ਚੁੱਕੀ ਹੈ।

Share