ਪੰਜਾਬ ਤੇ ਹਰਿਆਣਾ ਸੀਤ ਲਹਿਰ ਦੀ ਜਕੜ ’ਚ

165
Share

ਪੰਜਾਬ ਦੇ ਆਦਮਪੁਰ ਦਾ ਪਾਰਾ ਮਨਫੀ 1.9 ਡਿਗਰੀ ਸੈਲਸੀਅਸ ਰਿਹਾ
ਚੰਡੀਗੜ੍ਹ, 19 ਦਸੰਬਰ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਅੱਜ ਸੀਤ ਲਹਿਰ ਦੀ ਜਕੜ ’ਚ ਰਹੇ। ਪੰਜਾਬ ਦੇ ਆਦਮਪੁਰ ’ਚ ਪਾਰਾ ਮਨਫ਼ੀ 1.9 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਹੈ। ਅੰਮ੍ਰਿਤਸਰ ਵਿਚ ਤਾਪਮਾਨ 0.6 ਤੇ ਹਲਵਾਰਾ ਵਿਚ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫ਼ਰੀਦਕੋਟ, ਪਠਾਨਕੋਟ, ਬਠਿੰਡਾ, ਲੁਧਿਆਣਾ, ਪਟਿਆਲਾ ਤੇ ਗੁਰਦਾਸਪੁਰ ’ਚ ਤਾਪਮਾਨ ਕ੍ਰਮਵਾਰ 1.0, 2.2, 2.6, 2.8, 4 ਤੇ 4.1 ਡਿਗਰੀ ਸੈਲਸੀਅਸ ਰਿਹਾ।


Share