PUNJABMAILUSA.COM

ਪੰਜਾਬ ਤੇ ਭਾਰਤ ਦੀ ਸਿਆਸਤ ‘ਚ ਚੋਣਾਂ ਦਾ ਦੌਰ

 Breaking News

ਪੰਜਾਬ ਤੇ ਭਾਰਤ ਦੀ ਸਿਆਸਤ ‘ਚ ਚੋਣਾਂ ਦਾ ਦੌਰ

ਪੰਜਾਬ ਤੇ ਭਾਰਤ ਦੀ ਸਿਆਸਤ ‘ਚ ਚੋਣਾਂ ਦਾ ਦੌਰ
December 20
10:30 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆਸ਼ 916-320-9444
ਪੰਜਾਬ ਸਮੇਤ ਭਾਰਤ ਇਕ ਅਜਿਹਾ ਦੇਸ਼ ਹੈ, ਜਿੱਥੇ ਹਰ ਮਹੀਨੇ ਕੋਈ ਨਾ ਕੋਈ ਚੋਣ ਜਾਂ ਉਪ ਚੋਣ ਹੁੰਦੀ ਰਹਿੰਦੀ ਹੈ। ਅਜੇ 9 ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਚੋਣ ਹੋ ਕੇ ਹਟੀ ਹੈ ਅਤੇ 3 ਮਹੀਨੇ ਪਹਿਲਾਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਹੋਈ ਹੈ ਤੇ ਹੁਣ ਵੱਡੇ ਸ਼ਹਿਰਾਂ ਦੀਆਂ ਨਗਰ ਨਿਗਮਾਂ ਅਤੇ 29 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਚੋਣ ਹੋਈ ਹੈ। ਦੇਸ਼ ਪੱਧਰ ‘ਤੇ 9 ਮਹੀਨਿਆਂ ਬਾਅਦ ਹਿਮਾਚਲ ਅਤੇ ਗਜਰਾਤ ਵਿਧਾਨ ਸਭਾ ਚੋਣ ਲਈ ਵੋਟਾਂ ਪਈਆਂ ਹਨ। ਪੰਜਾਬ ਅੰਦਰ ਹੋਈਆਂ ਸਥਾਨਕ ਕਮੇਟੀਆਂ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਹੂੰਝਾ ਫੇਰੂ ਜਿੱਤ ਹਾਸਲ ਹੋਈ ਹੈ, ਜਦਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਭਾਜਪਾ ਸੱਤਾ ਉਪਰ ਕਾਬਜ਼ ਹੋਣ ‘ਚ ਕਾਮਯਾਬ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਕਾਂਗਰਸ ਨੂੰ ਹਰਾ ਕੇ ਅੱਗੇ ਆਈ, ਜਦਕਿ ਗੁਜਰਾਤ ਵਿਚ 6ਵੀਂ ਵਾਰ ਸੱਤਾ ਹਾਸਲ ਕਰਨ ਵਿਚ ਕਾਮਯਾਬ ਹੋ ਗਈ ਹੈ।
ਪੰਜਾਬ ਅੰਦਰ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੇ ਤਿੰਨ ਵੱਡੇ ਸ਼ਹਿਰਾਂ ਦੀਆਂ ਨਗਰ ਨਿਗਮਾਂ ਤੋਂ ਇਲਾਵਾ 29 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਚੋਣ ਹੋਈ ਹੈ। ਪਿਛਲੇ ਇਤਿਹਾਸ ‘ਤੇ ਝਾਤ ਮਾਰੀ ਜਾਵੇ, ਤਾਂ ਇਨ੍ਹਾਂ ਚੋਣਾਂ ਵਿਚ ਹਮੇਸ਼ਾ ਹਕੂਮਤੀ ਪਾਰਟੀ ਦਾ ਹੀ ਹੱਥ ਉੱਤੇ ਆਉਂਦਾ ਰਿਹਾ ਹੈ। ਪਰ ਇਸ ਵਾਰ ਜਿਸ ਤਰ੍ਹਾਂ ਦਾ ਕ੍ਰਿਸ਼ਮਾ ਹੋਇਆ ਹੈ, ਇਹ ਪਹਿਲੀ ਵਾਰ ਹੈ। ਪਟਿਆਲਾ ਸ਼ਹਿਰ ਵਿਚ ਧੱਕੇਸ਼ਾਹੀ ਦਾ ਦੋਸ਼ ਲਗਾ ਕੇ ਅਕਾਲੀ ਦਲ ਪਹਿਲਾਂ ਹੀ ਮੈਦਾਨ ਛੱਡ ਗਿਆ, ਜਿਸ ਕਰਕੇ ਉਥੇ ਸਾਰੇ ਦੇ ਸਾਰੇ ਕੌਂਸਲਰ ਕਾਂਗਰਸ ਦੇ ਹੀ ਜਿੱਤੇ ਹਨ। ਜਲੰਧਰ ਅਤੇ ਅੰਮ੍ਰਿਤਸਰ ਦੀਆਂ ਕਾਰਪੋਰੇਸ਼ਨਾਂ ਵਿਚ ਵੀ ਅਕਾਲੀ-ਭਾਜਪਾ ਗਠਜੋੜ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਨਿਗਮਾਂ ਵਿਚ ਗਠਜੋੜ ਦੇ ਕੁੱਲ 13-13 ਉਮੀਦਵਾਰ ਜੇਤੂ ਰਹੇ ਹਨ। ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਵਿਚ ਪਹਿਲੀ ਵਾਰ ਅਕਾਲੀ ਦਲ 14 ਸੀਟਾਂ ਤੱਕ ਸੁੰਘੜ ਕੇ ਰਹਿ ਗਿਆ ਅਤੇ ਵਿਰੋਧੀ ਧਿਰ ਦਾ ਦਰਜਾ ਵੀ ਗੁਆ ਬੈਠਾ ਹੈ, ਐਨ ਉਸੇ ਤਰ੍ਹਾਂ ਸਥਾਨਕ ਸੰਸਥਾਵਾਂ ਦੀ ਹੋਈ ਇਸ ਚੋਣ ਵਿਚ ਵੀ ਅਕਾਲੀ ਦਲ ਤੇ ਭਾਜਪਾ ਨੂੰ ਉਸੇ ਤਰ੍ਹਾਂ ਦੀ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਹੈ। ਪਹਿਲੇ ਸਾਲਾਂ ਦੀਆਂ ਚੋਣਾਂ ਉਪਰ ਨਜ਼ਰ ਮਾਰੀ ਜਾਵੇ, ਤਾਂ ਕਾਂਗਰਸ ਦਾ ਹੱਥ ਉੱਤੇ ਰਹਿਣ ਸਮੇਂ ਅਕਾਲੀ-ਭਾਜਪਾ ਕੌਂਸਲਰਾਂ ਦੀ ਗਿਣਤੀ ਵੀ ਤਕੜੀ ਰਹਿੰਦੀ ਰਹੀ ਹੈ। ਪਰ ਇਸ ਵਾਰ ਅਕਾਲੀ-ਭਾਜਪਾ ਗਠਜੋੜ ਮਜ਼ਬੂਤ ਵਿਰੋਧੀ ਧਿਰ ਦੀ ਸਥਿਤੀ ਵੀ ਗੁਆ ਬੈਠਾ ਹੈ। ਜਲੰਧਰ ਦੇ 80 ਵਾਰਡਾਂ ਵਿਚੋਂ 65 ਕਾਂਗਰਸ ਦੇ ਹੱਥ ਆ ਗਏ ਹਨ ਅਤੇ ਸਿਰਫ 2 ਆਜ਼ਾਦ ਜਿੱਤੇ ਹਨ, ਜਦਕਿ ਅਕਾਲੀ ਦਲ ਦੇ 5 ਅਤੇ ਭਾਜਪਾ ਦੇ 8 ਉਮੀਦਵਾਰ ਕਾਮਯਾਬ ਹੋਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਵੀ ਕੁੱਲ 85 ਵਾਰਡਾਂ ਵਿਚੋਂ 69 ਕੌਂਸਲਰ ਕਾਂਗਰਸ ਦੇ ਜਿੱਤੇ ਹਨ, ਜਦਕਿ ਅਕਾਲੀ ਦਲ ਅਤੇ ਭਾਜਪਾ ਦੇ ਖਾਤੇ ਵਿਚ 12 ਅਤੇ ਚਾਰ ਆਜ਼ਾਦ ਉਮੀਦਵਾਰ ਜਿੱਤੇ ਹਨ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ 100 ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਲਈ ਕਾਹਲੀ ਪਈ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਮੂਧੇ ਮੂੰਹ ਜਾ ਡਿੱਗੀ ਹੈ। ਨਗਰ ਨਿਗਮਾਂ ਵਿਚ ਪਹਿਲਾਂ ਤਾਂ ਆਮ ਆਦਮੀ ਪਾਰਟੀ ਪੂਰੇ ਉਮੀਦਵਾਰ ਹੀ ਖੜ੍ਹੇ ਨਹੀਂ ਕਰ ਸਕੀ। ਤੇ ਹੁਣ ਸਾਹਮਣੇ ਆਏ ਚੋਣ ਨਤੀਜੇ ਦੱਸਦੇ ਹਨ ਕਿ ਉਨ੍ਹਾਂ ਦਾ ਨਿਗਮਾਂ ਵਿਚ ਇਕ ਵੀ ਉਮੀਦਵਾਰ ਨਹੀਂ ਜਿੱਤ ਸਕਿਆ। ਸਥਾਨਕ ਸੰਸਥਾਵਾਂ ਵਿਚ ਕਾਂਗਰਸ ਦੀ ਇਸ ਜਿੱਤ ਦਾ ਸਿਆਸੀ ਤੌਰ ‘ਤੇ ਭਾਵੇਂ ਕੋਈ ਬਹੁਤਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ, ਪਰ ਫਿਰ ਵੀ ਕਾਂਗਰਸ ਦੇ ਸਾਰੇ ਥਾਵਾਂ ‘ਤੇ ਕਾਬਜ਼ ਹੋਣ ਨਾਲ ਪਾਰਟੀ ਵਰਕਰਾਂ ਦੇ ਹੌਂਸਲੇ ਉੱਚੇ ਹੋਣ ‘ਚ ਮਦਦ ਮਿਲੇਗੀ ਅਤੇ ਪਾਰਟੀ ਵਰਕਰਾਂ ਨੂੰ ਵੱਖ-ਵੱਖ ਥਾਵਾਂ ‘ਤੇ ਅਡਜਸਟ ਕਰਨ ਦਾ ਵੀ ਮੌਕਾ ਮਿਲ ਜਾਵੇਗਾ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਜਿੱਤ ਨੂੰ ਸਰਕਾਰੀ ਮਸ਼ੀਨਰੀ ਦੇ ਸਿਰ ਉੱਤੇ ਕੀਤੀ ਨਿਰੋਲ ਧੱਕੇਸ਼ਾਹੀ ਕਰਾਰ ਦਿੱਤਾ ਹੈ। ਪਟਿਆਲਾ ਵਿਚ ਤਾਂ ਅਕਾਲੀ ਦਲ ਦੇ ਆਗੂਆਂ ਨੇ ਧਰਨੇ ਮਾਰ ਕੇ ਚੋਣ ਪ੍ਰਕਿਰਿਆ ਦਾ ਹੀ ਬਾਈਕਾਟ ਕਰ ਦਿੱਤਾ ਸੀ। ਵਰਣਨਯੋਗ ਗੱਲ ਇਹ ਹੈ ਕਿ ਅਕਾਲੀ-ਭਾਜਪਾ ਦੇ ਰਾਜ ਸਮੇਂ ਵੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਅਤੇ ਧੱਕੇਸ਼ਾਹੀ ਰਾਹੀਂ ਇਨ੍ਹਾਂ ਚੋਣਾਂ ਵਿਚ ਜਿੱਤ ਹਾਸਲ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਅਸਲ ਵਿਚ ਇਹ ਚੋਣਾਂ ਕਿਸੇ ਵੀ ਤਰ੍ਹਾਂ ਨਿਰਪੱਖ ਅਤੇ ਜਮਹੂਰੀ ਢੰਗ ਨਾਲ ਨਹੀਂ ਕਰਵਾਈਆਂ ਜਾਂਦੀਆਂ। ਬਹੁਤੇ ਲੋਕ ਤਾਂ ਪੰਜਾਬ ਵਿਚ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਜੇਕਰ ਹਕੂਮਤੀ ਪਾਰਟੀ ਦਾ ਹੀ ਹੱਥ ਇਨ੍ਹਾਂ ਚੋਣਾਂ ਵਿਚ ਉੱਚਾ ਕਰਨ ਲਈ ਇਹ ਚੋਣਾਂ ਕਰਵਾਈਆਂ ਜਾਂਦੀਆਂ ਹਨ, ਤਾਂ ਫਿਰ ਅਜਿਹੀਆਂ ਚੋਣਾਂ ਦਾ ਅਰਥ ਹੀ ਕੀ ਹੈ। ਚੋਣਾਂ ਦੀ ਥਾਂ ਸਰਕਾਰੀ ਧਿਰ ਨੂੰ ਆਪਣੇ ਨੁਮਾਇੰਦੇ ਨਾਮਜ਼ਦ ਕਰਨ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਹੈ। ਅਸਲ ਵਿਚ ਹੇਠਲੇ ਪੱਧਰ ਦੇ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿਚ ਅਜਿਹੀਆਂ ਸੰਸਥਾਵਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਦੁਨੀਆਂ ਦੇ ਹਰ ਵਿਕਸਿਤ ਮੁਲਕ ਵਿਚ ਸਥਾਨਕ ਸੰਸਥਾਵਾਂ ਨੂੰ ਬੇਹੱਦ ਅਹਿਮ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਿਕਾਸ ਕਰਨ, ਆਪਣੇ ਸਾਧਨ ਜੁਟਾਉਣ ਅਤੇ ਯੋਜਨਾਵਾਂ ਘੜ ਕੇ ਉਨ੍ਹਾਂ ਨੂੰ ਲਾਗੂ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਪਰ ਭਾਰਤ ਅੰਦਰ ਇਸ ਤੋਂ ਬਿਲਕੁਲ ਉਲਟ ਵਰਤਾਰਾ ਚੱਲ ਰਿਹਾ ਹੈ। ਕਹਿਣ ਨੂੰ ਤਾਂ ਉਥੇ ਵੀ ਸਥਾਨਕ ਸਰਕਾਰਾਂ ਦੀਆਂ ਸੰਸਥਾਵਾਂ ਪੂਰੀ ਤਰ੍ਹਾਂ ਖੁਦਮੁਖਤਿਆਰ ਅਤੇ ਸਵੈ-ਨਿਰਭਰ ਹਨ। ਪਰ ਹਕੂਮਤ ਕਰ ਰਹੀ ਪਾਰਟੀ ਦਾ ਇਨ੍ਹਾਂ ਉਪਰ ਇੰਨਾ ਸ਼ਿਕੰਜਾ ਹੁੰਦਾ ਹੈ ਕਿ ਚੁਣੀਆਂ ਹੋਈਆਂ ਇਹ ਸੰਸਥਾਵਾਂ ਸੇਵਾਦਾਰ ਭਰਤੀ ਕਰਨ ਲਈ ਵੀ ਸਰਕਾਰੀ ਪ੍ਰਵਾਨਗੀ ਲੈਣ ਲਈ ਲੇਲੜੀਆਂ ਕੱਢਣ ਵਾਸਤੇ ਮਜਬੂਰ ਹੁੰਦੀਆਂ ਹਨ। ਹਰ ਤਰ੍ਹਾਂ ਦੇ ਫੰਡ, ਗ੍ਰਾਂਟਾਂ ਸਰਕਾਰਾਂ ਵੱਲੋਂ ਸਿਆਸੀ ਤਰਫਦਾਰੀ ਦੇ ਆਧਾਰ ‘ਤੇ ਹੀ ਵੰਡੇ ਜਾਂਦੇ ਹਨ। ਲੱਗਦਾ ਹੈ ਕਿ ਇਸੇ ਕਾਰਨ ਲੋਕਾਂ ਦੀ ਵੀ ਇਹ ਮਾਨਸਿਕਤਾ ਬਣ ਗਈ ਹੈ ਕਿ ਜਿਸ ਪਾਰਟੀ ਦੀ ਸਰਕਾਰ ਸੂਬੇ ਵਿਚ ਹੈ, ਉਸੇ ਦੇ ਹੀ ਉਮੀਦਵਾਰਾਂ ਨੂੰ ਸਥਾਨਕ ਸੰਸਥਾਵਾਂ ਵਿਚ ਜਿਤਾ ਦਿੱਤਾ ਜਾਵੇ। ਪੰਜਾਬ ਅੰਦਰ ਹੋਈਆਂ ਸਥਾਨਕ ਸੰਸਥਾਵਾਂ ਦੀਆਂ ਹੋਈਆਂ ਇਹ ਚੋਣਾਂ ਵੀ ਇਸੇ ਗੱਲ ਦੀਆਂ ਸੂਚਕ ਸਮਝੀਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦੀ ਤਸਦੀਕ ਮੰਨਣਾ ਭੁਲੇਖਾ ਹੋਵੇਗਾ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਫੀ ਅਚੰਭੇ ਵਾਲੇ ਹਨ। ਪਹਿਲਾਂ-ਪਹਿਲ ਇਹ ਸਮਝਿਆ ਜਾਣ ਲੱਗਿਆ ਸੀ ਕਿ ਕੌਮੀ ਪੱਧਰ ‘ਤੇ ਮੋਦੀ ਦਾ ਕ੍ਰਿਸ਼ਮਾ ਡਿੱਗਣਾ ਸ਼ੁਰੂ ਹੋ ਗਿਆ ਹੈ। ਖਾਸਕਰ, ਗੁਜਰਾਤ ਬਾਰੇ ਇਹ ਕਿਆਫੇ ਲੱਗਣੇ ਸ਼ੁਰੂ ਹੋ ਗਏ ਸਨ ਕਿ ਉਥੇ ਇਸ ਵਾਰ ਭਾਜਪਾ ਮੁਸ਼ਕਿਲ ਵਿਚ ਘਿਰ ਗਈ ਹੈ। ਕਾਂਗਰਸ ਵੱਲੋਂ ਵੀ ਹਮਲਾਵਰ ਰੁਖ਼ ਅਪਣਾਇਆ ਗਿਆ ਅਤੇ ਨਾਲ ਪਾਟੀਦਾਰ ਅੰਦੋਲਨ ਦੇ ਮੁਖੀ ਹਾਰਦਿਕ ਪਟੇਲ ਨੇ ਭਾਜਪਾ ਖਿਲਾਫ ਆਪਣੀ ਮੁਹਿੰਮ ਨੂੰ ਸਿਖਰ ਉਪਰ ਪਹੁੰਚਾ ਦਿੱਤਾ। ਇਹ ਵੀ ਪ੍ਰਚਾਰ ਹੋਇਆ ਕਿ ਨੋਟਬੰਦੀ ਅਤੇ ਜੀ.ਐੱਸ.ਟੀ. ਦੀ ਵਪਾਰੀ ਵਰਗ ਉਪਰ ਪਈ ਮਾਰ ਦਾ ਸਿੱਧਾ ਅਸਰ ਗੁਜਰਾਤ ਚੋਣਾਂ ਵਿਚ ਦਿਖਾਈ ਦੇਵੇਗਾ। ਇਸ ਗੱਲ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਗੁਜਰਾਤ ਦੀ ਚੋਣ ਮੁਹਿੰਮ ਵਿਚ ਵਧੇਰੇ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਵੱਲੋਂ ਆਰਥਿਕਤਾ ਬਾਰੇ ਕੀਤੀ ਗਈ ਬਿਆਨਬਾਜ਼ੀ ਬਾਰੇ ਇਹ ਸਮਝਿਆ ਜਾਣ ਲੱਗਿਆ ਸੀ ਕਿ ਸ਼ਾਇਦ ਉਸ ਨੂੰ ਗੁਜਰਾਤ ਦੇ ਲੋਕਾਂ ਵੱਲੋਂ ਸਵੀਕਾਰ ਕੀਤਾ ਜਾਵੇਗਾ। ਪਰ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਭਾਜਪਾ ਦੋਹਾਂ ਰਾਜਾਂ ਵਿਚ ਸੱਤਾ ਉਪਰ ਕਾਬਜ਼ ਹੋ ਗਈ ਹੈ। ਗੁਜਰਾਤ ਵਿਚ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਵੱਲੋਂ 150 ਤੋਂ ਵੱਧ ਸੀਟਾਂ ਜਿੱਤਣ ਦਾ ਕੀਤਾ ਗਿਆ ਦਾਅਵਾ ਤਾਂ ਕਾਮਯਾਬ ਨਹੀਂ ਹੋ ਸਕਿਆ, ਪਰ ਸਰਕਾਰ ਬਣਾਉਣ ਵਿਚ ਉਹ ਕਾਮਯਾਬ ਹੋ ਗਏ ਹਨ। 182 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਨੂੰ 99, ਕਾਂਗਰਸ ਨੂੰ 77, ਅਤੇ 7 ਹੋਰ ਪਾਰਟੀਆਂ ਨਾਲ ਸੰਬੰਧਤ ਹਨ। ਇਕ ਗੱਲ ਤਾਂ ਸਪੱਸ਼ਟ ਹੈ ਕਿ ਭਾਜਪਾ ਪ੍ਰਤੀ ਲੋਕਾਂ ਅੰਦਰ ਬਦਜਨੀ ਸ਼ੁਰੂ ਹੋ ਚੁੱਕੀ ਹੈ। ਗੁਜਰਾਤ ਵਿਚ ਭਾਜਪਾ ਦੀਆਂ ਸੀਟਾਂ ਘਟਣ ਤੋਂ ਇਹ ਗੱਲ ਸਪੱਸ਼ਟ ਦਿਖਾਈ ਦੇ ਰਹੀ ਹੈ। ਭਾਜਪਾ ਲਈ ਇਹ ਅਲਾਰਮਿੰਗ ਹਾਲਤ ਹੈ। ਅਸਲ ਵਿਚ ਕਾਂਗਰਸ ਕੌਮੀ ਪੱਧਰ ਉੱਤੇ ਵੱਡੀ ਪਾਰਟੀ ਦਾ ਰੁਤਬਾ ਖੋਹ ਚੁੱਕੀ ਹੈ। ਦੇਸ਼ ਪੱਧਰ ‘ਤੇ ਰਾਹੁਲ ਗਾਂਧੀ ਬੇਹੱਦ ਕਮਜ਼ੋਰ ਨੇਤਾ ਹਨ। ਕਾਂਗਰਸ ਕੋਲ ਹੋਰ ਕੋਈ ਕੱਦਾਵਰ ਆਗੂ ਵੀ ਨਹੀਂ ਹੈ। ਇਸ ਕਰਕੇ ਰਾਜਾਂ ਵਿਚ ਜਿੱਥੇ ਕਾਂਗਰਸ ਦਾ ਚੰਗਾ ਪ੍ਰਭਾਵ ਹੈ, ਉਥੇ ਕਾਂਗਰਸ ਦੀ ਖੇਤਰੀ ਲੀਡਰਸ਼ਿਪ ਦੇ ਕ੍ਰਿਸ਼ਮੇ ਕਰਕੇ ਹੈ। ਪੰਜਾਬ ਅੰਦਰ ਜੇਕਰ ਕਾਂਗਰਸ ਨੂੰ ਜਿੱਤ ਹੋਈ ਹੈ, ਤਾਂ ਇਸ ਦਾ ਸਿਹਰਾ ਕਿਸੇ ਵੀ ਤਰ੍ਹਾਂ ਕੇਂਦਰੀ ਲੀਡਰਸ਼ਿਪ ਦੇ ਸਿਰ ‘ਤੇ ਨਹੀਂ ਬੱਝਦਾ, ਸਗੋਂ ਇਹ ਗੱਲ ਸਿਆਸੀ ਖੇਤਰਾਂ ਵਿਚ ਆਮ ਮੰਨੀ ਜਾਂਦੀ ਹੈ ਕਿ ਪੰਜਾਬ ਅੰਦਰ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੇ ਜਲਵੇ ਦੇ ਸਿਰ ‘ਤੇ ਖੜ੍ਹੀ ਹੋਈ ਅਤੇ ਜਿੱਤੀ ਹੈ। ਗੁਜਰਾਤ ਅੰਦਰ ਕਾਂਗਰਸ ਕੋਲ ਕੋਈ ਵੀ ਅਜਿਹਾ ਸਥਾਨਕ ਆਗੂ ਨਹੀਂ, ਜੋ ਗੁਜਰਾਤੀਆਂ ਦਾ ਭਰੋਸਾ ਜਿੱਤ ਸਕਣ ਦੀ ਸਮਰੱਥਾ ਰੱਖ ਸਕਦਾ ਹੋਵੇ। ਇਸ ਦੇ ਉਲਟ ਨਰਿੰਦਰ ਮੋਦੀ ਅਜੇ ਵੀ ਗੁਜਰਾਤੀਆਂ ਦਾ ਆਗੂ ਹੋਣ ਦਾ ਮਾਣ ਰੱਖਦਾ ਹੈ। 68 ਸੀਟਾਂ ਵਾਲੀ ਹਿਮਾਚਲ ਵਿਧਾਨ ਸਭਾ ਵਿਚ ਵੀ ਕਾਂਗਰਸ ਅਤੇ ਭਾਜਪਾ ਵਿਚਕਾਰ ਬੜੀ ਫਸਵੀਂ ਟੱਕਰ ਰਹੀ ਹੈ। 44 ਸੀਟਾਂ ਲੈ ਕੇ ਭਾਵੇਂ ਭਾਜਪਾ ਆਪਣਾ ਹੱਥ ਉਪਰ ਕਰ ਗਈ ਹੈ ਅਤੇ ਰਾਜ ਅੰਦਰ ਉਸ ਦੀ ਸਰਕਾਰ ਬਣਨ ਦਾ ਰਸਤਾ ਖੁੱਲ੍ਹ ਗਿਆ ਹੈ। ਪਰ ਭਾਜਪਾ ਦੀ ਇਸ ਜਿੱਤ ਨੂੰ ਕੋਈ ਵੱਡੀ ਜਿੱਤ ਨਹੀਂ ਕਿਹਾ ਜਾ ਸਕਦਾ। ਚੋਣਾਂ ਦਾ ਇਹ ਨਤੀਜਾ ਮੋਦੀ ਦੇ ਦੇਸ਼ ਪੱਧਰ ਉੱਤੇ ਡਿੱਗ ਰਹੇ ਗ੍ਰਾਫ ਦਾ ਹੀ ਸੂਚਕ ਬਣ ਗਿਆ ਹੈ। ਦੋਹਾਂ ਰਾਜਾਂ ਵਿਚ ਸਰਕਾਰਾਂ ਬਣਾ ਲੈਣ ਦੇ ਬਾਵਜੂਦ ਜਿੱਤ ਦਾ ਵੱਡਾ ਫਰਕ ਨਾ ਹੋਣਾ ਇਹ ਦੱਸ ਰਿਹਾ ਹੈ ਕਿ 2019 ਵਿਚ ਹੋਣ ਵਾਲੀ ਲੋਕ ਸਭਾ ਚੋਣ ਲਈ ਭਾਜਪਾ ਦੀਆਂ ਸਿਰਦਰਦੀਆਂ ਹੋਰ ਵੱਧ ਸਕਦੀਆਂ ਹਨ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਚੋਣਾਂ ਨੇ ਦੇਸ਼ ਪੱਧਰ ਉੱਤੇ ਨਰਿੰਦਰ ਮੋਦੀ ਦੀ ਘੱਟ ਰਹੀ ਸਾਖ ਵੱਲ ਇਸ਼ਾਰਾ ਕੀਤਾ ਹੈ। ਪਰ ਨਾਲ ਹੀ ਕਾਂਗਰਸ ਦੇ ਬੋਝੇ ਕੁੱਝ ਪੈਣ ਦਾ ਝਉਲਾ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ। ਦੋਵਾਂ ਧਿਰਾਂ ਨੂੰ ਕਰੀਬ ਡੇਢ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਲਈ ਸਾਹਮਣੇ ਆਈ ਇਸ ਜ਼ਮੀਨੀ ਹਕੀਕਤ ਨੂੰ ਸਾਹਮਣੇ ਰੱਖ ਕੇ ਯੋਜਨਾਵਾਂ ਘੜਨੀਆਂ ਪੈਣੀਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article