PUNJABMAILUSA.COM

ਪੰਜਾਬ ‘ਚ ਭਖਣ ਲੱਗਿਆ ਚੋਣ ਰਾਜਸੀ ਮਾਹੌਲ

ਪੰਜਾਬ ‘ਚ ਭਖਣ ਲੱਗਿਆ ਚੋਣ ਰਾਜਸੀ ਮਾਹੌਲ

ਪੰਜਾਬ ‘ਚ ਭਖਣ ਲੱਗਿਆ ਚੋਣ ਰਾਜਸੀ ਮਾਹੌਲ
June 22
10:08 2016

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
kejriwal-badal-amrinderਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਅਜੇ ਭਾਵੇਂ ਕਰੀਬ 7 ਮਹੀਨੇ ਦਾ ਸਮਾਂ ਬਾਕੀ ਰਹਿੰਦਾ ਹੈ। ਪਰ ਪੰਜਾਬ ਅੰਦਰ ਚੋਣ ਰਾਜਸੀ ਮਾਹੌਲ ਮਘਣਾ ਸ਼ੁਰੂ ਹੋ ਗਿਆ ਹੈ। ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਅੰਦਰ ਵੀ ਇਸ ਵੇਲੇ ਪੰਜਾਬ ਦੀਆਂ ਚੋਣਾਂ ਹੀ ਵਧੇਰੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਇਸ ਵਾਰ ਪ੍ਰਵਾਸੀ ਪੰਜਾਬੀਆਂ ਵੱਲੋਂ ਵਧੇਰੇ ਸਰਗਰਮੀ ਦਿਖਾਈ ਜਾ ਰਹੀ ਨਜ਼ਰ ਆਉਂਦੀ ਹੈ। ਜਿਵੇਂ ਹਰ ਸਮੇਂ ਪਹਿਲਾਂ ਵੀ ਪ੍ਰਵਾਸੀ ਪੰਜਾਬੀ ਇਹੀ ਸੋਚਦੇ ਆ ਰਹੇ ਹਨ ਕਿ ਪੰਜਾਬ ਅੰਦਰ ਕੋਈ ਨਵੀਂ ਤਬਦੀਲੀ ਆਵੇ ਅਤੇ ਪੰਜਾਬ ਮੁੜ ਹਰਿਆ-ਭਰਿਆ ਅਤੇ ਵਿਕਸਿਤ ਸੂਬਾ ਬਣ ਸਕੇ। ਇਸ ਵਾਰ ਵੀ ਚੋਣਾਂ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਅੰਦਰ ਇਹ ਗੱਲ ਹੀ ਵਧੇਰੇ ਚਰਚਿਤ ਹੈ ਕਿ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਲਈ ਕਿਹੋ ਜਿਹੀ ਸਰਕਾਰ ਕਾਇਮ ਹੋਵੇ। ਪੰਜਾਬ ਅੰਦਰ ਇਸ ਵੇਲੇ ਉੱਭਰ ਰਹੇ ਰਾਜਸੀ ਮਾਹੌਲ ਵਿਚ ਇਹ ਗੱਲ ਤਾਂ ਨਿਸ਼ਚਿਤ ਹੈ ਕਿ ਪਹਿਲੀ ਵਾਰੀ ਤਿੰਨ ਧਿਰੀ ਟੱਕਰ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕਦੇ ਵੀ ਪੰਜਾਬ ਵਿਚ ਅਜਿਹਾ ਰਾਜਸੀ ਮਾਹੌਲ ਨਹੀਂ ਸੀ ਉਭਰਿਆ। ਪਿਛਲੇ ਸਾਰੇ ਸਮੇਂ ਦੌਰਾਨ ਕਾਂਗਰਸ ਅਤੇ ਅਕਾਲੀਆਂ ਦਰਮਿਆਨ ਹੀ ਮੁੱਖ ਰੂਪ ਵਿਚ ਮੁਕਾਬਲਾ ਹੁੰਦਾ ਰਿਹਾ ਹੈ। ਖੱਬੇ ਪੱਖੀ ਪਾਰਟੀਆਂ ਜਾਂ ਬਹੁਜਨ ਸਮਾਜ ਪਾਰਟੀ ਕੁਝ ਥਾਵਾਂ ‘ਤੇ ਇਨ੍ਹਾਂ ਪਾਰਟੀਆਂ ਖਿਲਾਫ ਟੱਕਰ ਜ਼ਰੂਰ ਦਿੰਦੀ ਰਹੀ ਹੈ। ਪਰ ਮੁੱਖ ਰੂਪ ਵਿਚ ਚੋਣ ਮੁਕਾਬਲੇ ਦੋਵਾਂ ਧਿਰਾਂ ਵਿਚਕਾਰ ਹੀ ਬਣਦੇ ਰਹੇ ਹਨ। ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਆਉਣ ਨਾਲ ਪੰਜਾਬ ਦੀ ਰਾਜਸੀ ਤਸਵੀਰ ਵੱਖਰੀ ਤਰ੍ਹਾਂ ਦੀ ਬਣਦੀ ਨਜ਼ਰ ਆ ਰਹੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਤਕੜੇ ਹੁੰਗਾਰੇ ਤੋਂ ਬਾਅਦ ਹੁਣ ਇਹ ਲਗਭਗ ਨਿਸ਼ਚਿਤ ਹੈ ਕਿ ਐਤਕੀਂ ਵਿਧਾਨ ਸਭਾ ਚੋਣ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗਠਜੋੜ ਵਿਚਕਾਰ ਟੱਕਰ ਹੋਵੇਗੀ। ਵੱਖ-ਵੱਖ ਰਾਜਸੀ ਪਾਰਟੀਆਂ ਨੇ ਆਪੋ-ਆਪਣੇ ਢੰਗ ਨਾਲ ਸਰਗਰਮੀਆਂ ਵਿੱਢ ਦਿੱਤੀਆਂ ਹਨ। ਕਾਂਗਰਸ ਵੱਲੋਂ ਇਸ ਵੇਲੇ ‘ਹਲਕੇ ਦਾ ਕੈਪਟਨ’ ਦੇ ਨਾਂ ਹੇਠ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਰਾਜਸੀ ਕਾਨਫਰੰਸਾਂ ਕਰਨ ਦਾ ਸਿਲਸਿਲਾ ਵਿੱਢਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਮੁੱਢ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਹਲਕਾ ਲੰਬੀ ਵਿਚ ਵੀ ਰੈਲੀ ਕਰਕੇ ਆਏ ਹਨ। ਪਰ ਲੱਗਦਾ ਹੈ ਕਿ ਕਾਂਗਰਸ ਨੇ ਅਜੇ ਤੱਕ ਵੀ ਪਾਰਟੀ ਨੂੰ ਲੱਗੀ ਮਿਆਦੀ ਬਿਮਾਰੀ ਤੋਂ ਖਹਿੜਾ ਨਹੀਂ ਛੁਡਾਇਆ। ਪਿਛਲੇ ਦਿਨਾਂ ‘ਚ ਹੋਈਆਂ ਸਾਰੀਆਂ ਰਾਜਸੀ ਕਾਨਫਰੰਸਾਂ ਵਿਚ ਕਾਂਗਰਸ ਦੇ ਅਹਿਮ ਆਗੂ ਇਕ ਦੂਜੇ ਨਾਲ ਗੁੱਥਮ-ਗੁੱਥਾ ਹੁੰਦੇ ਨਜ਼ਰ ਆਏ ਹਨ। ਚੰਡੀਗੜ੍ਹ ਵਿਖੇ ਪਾਰਟੀ ਦੀ ਹੋਈ ਇਕ ਅਹਿਮ ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਸੁਨੀਲ ਜਾਖੜ ਨੂੰ ਸਟੇਜ ਉਪਰ ਬੈਠਣ ਲਈ ਜਗ੍ਹਾ ਨਾ ਮਿਲਣ ਬਾਅਦ ਕੈਪਟਨ ਵੱਲੋਂ ਬੋਲੇ ਬੋਲ-ਕਬੋਲ ਕਾਰਨ ਸ਼੍ਰੀ ਜਾਖੜ ਅਜੇ ਤੱਕ ਵੀ ਸਖ਼ਤ ਨਾਰਾਜ਼ ਹਨ। ਇਸ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਵਿਚ ਹੋਈ ਰਾਜਸੀ ਕਾਨਫਰੰਸ ਵਿਚ ਉਥੋਂ ਦੇ ਇਕ ਆਗੂ ਨੇ ਆਪਣੀ ਹੀ ਪਾਰਟੀ ਦੇ ਇਕ ਬਲਾਕ ਪ੍ਰਧਾਨ ਦੇ ਮੂੰਹ ‘ਤੇ ਥੱਪੜ ਜੜ੍ਹ ਦਿੱਤਾ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿਚ ਹੋਏ ਇਕੱਠ ‘ਚ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਇਕ ਹੋਰ ਆਗੂ ਦਰਮਿਆਨ ਹੋਈ ਗਹਿਗੱਚ ਲੜਾਈ ਵਿਚ ਕਾਂਗਰਸੀਆਂ ਦੇ ਚਿੱਟੇ ਕੱਪੜੇ ਉੱਤੇ ਲਹੂ ਦੇ ਛਿੱਟੇ ਵੀ ਨਜ਼ਰ ਆਏ। ਅਜਿਹੀ ਹਾਲਤ ਵਿਚ ਕਾਂਗਰਸ ਲਈ ਆਪਸੀ ਟਕਰਾਅ ਹੀ ਬੜੀ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਦਿੱਲੀ ‘ਚ ਹੋਏ ਸਿੱਖ ਕਤਲੇਆਮ ‘ਚ ਨਾਮਜ਼ਦ ਹੋਏ ਕਾਂਗਰਸ ਆਗੂ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਏ ਜਾਣ ਨੇ ਵੀ ਪਾਰਟੀ ਨੂੰ ਵੱਡਾ ਝਟਕਾ ਲਾਇਆ ਹੈ। ਭਾਵੇਂ ਕਮਲਨਾਥ ਦੇ ਤੀਜੇ ਦਿਨ ਹੀ ਇਸ ਅਹੁਦੇ ਤੋਂ ਲਾਂਭੇ ਹੋ ਜਾਣ ਨਾਲ ਇਹ ਮਾਮਲਾ ਸ਼ਾਂਤ ਤਾਂ ਹੋ ਗਿਆ ਹੈ, ਪਰ ਫਿਰ ਵੀ ਇਸ ਗੱਲ ਦਾ ਸੰਕੇਤ ਜ਼ਰੂਰ ਦੇ ਗਿਆ ਹੈ ਕਿ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਿਚ ਪੰਜਾਬ ਅਤੇ ਖਾਸਕਰ ਸਿੱਖਾਂ ਬਾਰੇ ਪਹੁੰਚ ਅਤੇ ਸੋਚ ਅਪਣਾਉਣ ਵਿਚ ਕੋਈ ਬਹੁਤੀ ਗੰਭੀਰਤਾ ਅਤੇ ਚੌਕਸੀ ਨਹੀਂ ਵਰਤੀ ਜਾ ਰਹੀ। ਇਸ ਤਰ੍ਹਾਂ ਕਾਂਗਰਸ ਲਈ ਪਾਰਟੀ ਲੀਡਰਸ਼ਿਪ ਨੂੰ ਇਕਜੁੱਟ ਕਰਨਾ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਕਾਂਗਰਸ ਦੀ ਅਗਲੀ ਕਾਰਗੁਜ਼ਾਰੀ ਇਸ ਗੱਲ ਉਪਰ ਹੀ ਨਿਰਭਰ ਕਰੇਗੀ ਕਿ ਉਹ ਪਾਰਟੀ ਲੀਡਰਸ਼ਿਪ ਨੂੰ ਇਕਜੁੱਟ ਕਰਨ ਵਿਚ ਕਿੰਨਾ ਕੁ ਕਾਮਯਾਬ ਹੋਵੇਗੀ।
ਪਿਛਲੇ 9 ਸਾਲ ਤੋਂ ਪੰਜਾਬ ਅੰਦਰ ਰਾਜ ਕਰਦੀ ਆ ਰਹੀ ਅਕਾਲੀ-ਭਾਜਪਾ ਲੀਡਰਸ਼ਿਪ ਨੇ ਵੀ ਲੋਕਾਂ ਅੰਦਰ ਫੈਲੇ ਸੱਤਾ ਵਿਰੋਧੀ ਰੋਹ ਨੂੰ ਠੱਲ੍ਹ ਪਾਉਣ ਲਈ ਸਰਗਰਮ ਯਤਨ ਕੀਤੇ ਹਨ। ਹਕੂਮਤੀ ਗਠਜੋੜ ਲਈ ਸਭ ਤੋਂ ਵੱਡੀ ਸਿਰਦਰਦੀ ਰਾਜ ਅੰਦਰ ਫੈਲੇ ਨਸ਼ੇ ਦੀ ਲਾਹਨਤ ਹੈ। ਭਾਵੇਂ ਸਰਕਾਰੀ ਪ੍ਰਚਾਰ ਦਾ ਸਾਰਾ ਜ਼ੋਰ ਇਸ ਗੱਲ ਉਪਰ ਲੱਗਾ ਹੋਇਆ ਹੈ ਕਿ ਰਾਜ ਅੰਦਰ ਇਸ ਸਮੇਂ ਨਸ਼ੇ ਦੀ ਕੋਈ ਖਾਸ ਸਮੱਸਿਆ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਨਸ਼ੇ ਅਫਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਉਂਦੇ ਹਨ ਅਤੇ ਅੱਗੇ ਕੌਮਾਂਤਰੀ ਮੰਡੀ ਲਈ ਜਾਂਦੇ ਹਨ। ਪਰ ਪੰਜਾਬ ਪੁਲਿਸ ਦੀ ਮੁਸ਼ਤੈਦੀ ਕਾਰਨ ਪਿਛਲੇ ਸਾਲਾਂ ਦੌਰਾਨ ਇਨ੍ਹਾਂ ਨਸ਼ਿਆਂ ਨੂੰ ਵੱਡੀ ਪੱਧਰ ‘ਤੇ ਫੜਿਆ ਗਿਆ ਹੈ। ਸਰਕਾਰ ਕਹਿੰਦੀ ਹੈ ਕਿ ਇਹ ਨਸ਼ੇ ਨਾ ਪੰਜਾਬ ਵਿਚ ਪੈਦਾ ਹੁੰਦੇ ਹਨ ਅਤੇ ਨਾ ਹੀ ਵਰਤੇ ਜਾਂਦੇ ਹਨ। ਪਰ ਹਕੀਕਤ ਇਸ ਦੇ ਕਾਫੀ ਉਲਟ ਦਿਖਾਈ ਦਿੰਦੀ ਹੈ। ਇਸ ਗੱਲ ਤੋਂ ਪੰਜਾਬ ਦਾ ਬੱਚਾ-ਬੱਚਾ ਜਾਣੂੰ ਹੈ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਗੇੜਾ ਮਾਰ ਕੇ ਆਉਂਦੇ ਰਹੇ ਪ੍ਰਵਾਸੀ ਪੰਜਾਬੀ ਵੀ ਪੂਰੀ ਤਰ੍ਹਾਂ ਵਾਕਿਫ ਹਨ ਕਿ ਪੰਜਾਬ ਅੰਦਰ ਨਸ਼ਿਆਂ ਦੀ ਭਰਮਾਰ ਕਿਸ ਹੱਦ ਤੱਕ ਹੈ। ਲੱਗਦਾ ਹੈ ਕਿ ਸਰਕਾਰੀ ਪ੍ਰਚਾਰ ਉਪਰ ਲੋਕਾਂ ਨੂੰ ਘੱਟ ਹੀ ਯਕੀਨ ਹੈ। ‘ਉੜਤਾ ਪੰਜਾਬ’ ਫਿਲਮ ਨੂੰ ਹਕੂਮਤੀ ਗਠਜੋੜ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਕਾਰਵਾਈ ਕਰਾਰ ਦੇਣਾ ਵੀ ਗਠਜੋੜ ਦੀ ਹੀ ਸੋਚ ਦਾ ਨਤੀਜਾ ਹੈ। ਪਰ ਦੁਨੀਆ ਭਰ ਵਿਚ ਵਸੇ ਪੰਜਾਬੀਆਂ ਨੇ ਇਸ ਫਿਲਮ ਨੂੰ ਵੱਡੀ ਪੱਧਰ ‘ਤੇ ਸਰਾਹਿਆ ਹੈ। ਅਕਾਲੀ ਲੀਡਰਸ਼ਿਪ ਨੇ ਨੌਜਵਾਨਾਂ ਅਤੇ ਹੋਰ ਪਾਰਟੀ ਸੰਗਠਨਾਂ ਦੇ ਸਰਗਰਮ ਆਗੂਆਂ ਦੇ ਪਾਰਟੀ ਕੈਂਪ ਲਗਾ ਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਪ੍ਰਚਾਰ ਲਈ ਸਰਗਰਮ ਕਰਨ ਦਾ ਹੰਭਲਾ ਮਾਰਿਆ ਹੋਇਆ ਹੈ। ਇਸੇ ਤਰ੍ਹਾਂ ਪਾਰਟੀ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਦਲੇ ਜਾਣ ਦੀ ਵੀ ਕਵਾਇਦ ਸ਼ੁਰੂ ਕਰ ਰੱਖੀ ਹੈ। ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ ਟੌਹੜਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ‘ਤੇ ਪੰਜਾਬ ਪੁਲਿਸ ਦੇ ਡੀ.ਆਈ.ਜੀ. ਰਣਵੀਰ ਸਿੰਘ ਖੱਟੜਾ ਦੇ ਪੁੱਤਰ ਸਤਵੀਰ ਸਿੰਘ ਖੱਟੜਾ ਨੂੰ ਹਲਕਾ ਇੰਚਾਰਜ ਥਾਪਣ ਨਾਲ ਟੌਹੜਾ ਧੜੇ ਅੰਦਰ ਕਾਫੀ ਵੱਡੀ ਹਲਚਲ ਮੱਚ ਰਹੀ ਹੈ। ਇਸੇ ਤਰ੍ਹਾਂ ਦੁਆਬਾ ਅਤੇ ਮਾਝਾ ਖੇਤਰ ਵਿਚ ਵੀ ਪਹਿਲੇ ਪਾਰਟੀ ਉਮੀਦਵਾਰਾਂ ਨੂੰ ਹਟਾ ਕੇ ਕੁਝ ਥਾਈਂ ਨਵੇਂ ਉਮੀਦਵਾਰ ਥਾਪੇ ਜਾਣ ਕਾਰਨ ਪਾਰਟੀ ਅੰਦਰ ਤਕੜੀ ਹਿੱਲਜੁੱਲ ਹੈ। ਅਕਾਲੀ ਲੀਡਰਸ਼ਿਪ ਲਈ ਸਭ ਤੋਂ ਤਕੜੀ ਚੁਣੌਤੀ ਤਾਂ ਪਿਛਲੇ ਸਾਲਾਂ ਦੌਰਾਨ ਉਭਰੀ ਸੱਤਾ ਵਿਰੋਧੀ ਰੋਸ ਲਹਿਰ ਨੂੰ ਠੱਲ੍ਹ ਪਾਉਣ ਦੀ ਹੈ। ਪਾਰਟੀ ਅੰਦਰ ਇਸ ਗੱਲ ਦਾ ਰੋਸ ਵੀ ਆਮ ਸੁਣਿਆ ਜਾਂਦਾ ਹੈ ਕਿ ਵੱਡੇ ਲੀਡਰਾਂ ਵੱਲੋਂ ਆਮ ਵਰਕਰਾਂ ਦੀ ਸੁਣਵਾਈ ਘੱਟ ਹੀ ਹੁੰਦੀ ਹੈ। ਪਾਰਟੀ ਸਫਾਂ ਅੰਦਰ ਪੈਦਾ ਹੋਇਆ ਇਹ ਅਹਿਸਾਸ ਵੀ ਅਕਾਲੀ ਲੀਡਰਸ਼ਿਪ ਲਈ ਬੇਹੱਦ ਘਾਤਕ ਹੈ।
ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 40 ਦੇ ਕਰੀਬ ਵਿਧਾਨ ਸਭਾ ਹਲਕਿਆਂ ਵਿਚ ਅੱਗੇ ਰਹੀ ਆਮ ਆਦਮੀ ਪਾਰਟੀ ਨੇ ਹੁਣ ਪੂਰੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ‘ਆਪ’ ਵੱਲੋਂ ਰਾਜ ਦੇ ਸਾਰੇ ਖੇਤਰਾਂ ਵਿਚ ਸਰਗਰਮੀ ਆਰੰਭ ਕੀਤੀ ਹੋਈ ਹੈ ਅਤੇ ਪਾਰਟੀ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ 3 ਜੁਲਾਈ ਨੂੰ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਾਰਟੀ ਦਾ ਯੂਥ ਮੈਨੀਫੈਸਟੋ ਜਾਰੀ ਕਰਨ ਜਾ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਕੀਤੇ ਜਾ ਰਹੇ ਵਾਅਦੇ ਦਾ ਪੰਜਾਬ ਦੇ ਲੋਕਾਂ ਉਪਰ ਹੀ ਨਹੀਂ, ਸਗੋਂ ਪ੍ਰਵਾਸੀ ਪੰਜਾਬੀਆਂ ਅੰਦਰ ਤਕੜਾ ਪ੍ਰਭਾਵ ਪਿਆ ਨਜ਼ਰ ਆਉਂਦਾ ਹੈ। ‘ਆਪ’ ਦਾ ਮੁੱਖ ਨਾਅਰਾ ਹੀ ‘ਇਮਾਨਦਾਰ ਸਰਕਾਰ, ਸਵੱਛ ਸਿਆਸਤ ਅਤੇ ਪਾਰਦਰਸ਼ੀ ਪ੍ਰਸ਼ਾਸਨ’ ਦੇਣ ਦਾ ਹੈ। ‘ਆਪ’ ਨਵੀਂ ਪਾਰਟੀ ਹੈ। ਇਸ ਦੀ ਸਮੁੱਚੀ ਲੀਡਰਸ਼ਿਪ ਨਵੀਂ ਉਭਰ ਰਹੀ ਹੈ। ਇਸ ਕਰਕੇ ‘ਆਪ’ ਕੋਲ ਗੁਆਉਣ ਲਈ ਘੱਟ ਅਤੇ ਪਾਉਣ ਲਈ ਬਹੁਤ ਕੁਝ ਹੈ। ਪ੍ਰਵਾਸੀ ਪੰਜਾਬੀਆਂ ਸਮੇਤ ਪੰਜਾਬ ਦੇ ਲੋਕਾਂ ਦੀਆਂ ਨਿਗਾਹਾਂ ਇਸ ਪਾਰਟੀ ਵੱਲ ਬੜੀ ਤੀਬਰਤਾ ਨਾਲ ਲੱਗੀਆਂ ਹੋਈਆਂ ਹਨ। ‘ਆਪ’ ਲਈ ਵੀ ਇਹ ਇਕ ਵੱਡੀ ਚੁਣੌਤੀ ਹੈ ਕਿ ਉਹ ਅਗਲੇ 7 ਮਹੀਨਿਆਂ ਦੌਰਾਨ ਪਾਰਟੀ ਲੀਡਰਸ਼ਿਪ ਅਤੇ ਸਫਾਂ ਅੰਦਰ ਇਕਜੁੱਟਤਾ ਕਾਇਮ ਕਰਕੇ ਕਿਵੇਂ ਅੱਗੇ ਵੱਧਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ

ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ

Read Full Article
    ਸੈਨੇਟ ਵੱਲੋਂ ਖਰਚਾ ਬਿੱਲ ਖਾਰਜ ਕਰਨ ਨਾਲ ਅਮਰੀਕੀ ਸਰਕਾਰ ਦਾ ਕੰਮ ਠੱਪ

ਸੈਨੇਟ ਵੱਲੋਂ ਖਰਚਾ ਬਿੱਲ ਖਾਰਜ ਕਰਨ ਨਾਲ ਅਮਰੀਕੀ ਸਰਕਾਰ ਦਾ ਕੰਮ ਠੱਪ

Read Full Article
    ਟਵਿੱਟਰ ਵੱਲੋਂ ਅਮਰੀਕੀ ਚੋਣਾਂ ਦੌਰਾਨ ਰੂਸ ਨਾਲ ਸੰਬੰਧਤ ਇਸ਼ਤਿਹਾਰਾਂ ਨੂੰ ਫਾਲੋ ਕਰ ਰਹੇ ਯੂਜ਼ਰਾਂ ਨੂੰ ਨੋਟਿਸ

ਟਵਿੱਟਰ ਵੱਲੋਂ ਅਮਰੀਕੀ ਚੋਣਾਂ ਦੌਰਾਨ ਰੂਸ ਨਾਲ ਸੰਬੰਧਤ ਇਸ਼ਤਿਹਾਰਾਂ ਨੂੰ ਫਾਲੋ ਕਰ ਰਹੇ ਯੂਜ਼ਰਾਂ ਨੂੰ ਨੋਟਿਸ

Read Full Article
    ਪਾਕਿ ਵੱਲੋਂ ਰੇਡੀਓ ਸਟੇਸ਼ਨ ਬੰਦ ਕਰਨ ਦਾ ਹੁਕਮ; ਅਮਰੀਕਾ ਵੱਲੋਂ ਫੈਸਲੇ ‘ਤੇ ਚਿੰਤਾ ਦਾ ਪ੍ਰਗਟਾਵਾ

ਪਾਕਿ ਵੱਲੋਂ ਰੇਡੀਓ ਸਟੇਸ਼ਨ ਬੰਦ ਕਰਨ ਦਾ ਹੁਕਮ; ਅਮਰੀਕਾ ਵੱਲੋਂ ਫੈਸਲੇ ‘ਤੇ ਚਿੰਤਾ ਦਾ ਪ੍ਰਗਟਾਵਾ

Read Full Article
    ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪਹਿਲੀ ਵਰ੍ਹੇਗੰਢ ‘ਤੇ ਆਰਥਿਕ ਸੰਕਟ ਹੋਇਆ ਖੜ੍ਹਾ; ਸ਼ਟਡਾਊਨ ਦੀ ਨੌਬਤ

ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪਹਿਲੀ ਵਰ੍ਹੇਗੰਢ ‘ਤੇ ਆਰਥਿਕ ਸੰਕਟ ਹੋਇਆ ਖੜ੍ਹਾ; ਸ਼ਟਡਾਊਨ ਦੀ ਨੌਬਤ

Read Full Article
    ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

ਅਮਰੀਕੀ ‘ਸ਼ਟ-ਡਾਊਨ’ ਸੰਕਟ ਕਾਰਨ ਲੱਖਾਂ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਦੇ ਬੈਠਣਾ ਪੈ ਸਕਦਾ ਹੈ ਘਰ

Read Full Article
    ਅਮਰੀਕੀ ‘ਸ਼ਟ-ਡਾਊਨ’ ਸੰਕਟ  ਦੇ ਬਾਵਜੂਦ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰਹਿਣਗੀਆਂ ਜਾਰੀ

ਅਮਰੀਕੀ ‘ਸ਼ਟ-ਡਾਊਨ’ ਸੰਕਟ ਦੇ ਬਾਵਜੂਦ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰਹਿਣਗੀਆਂ ਜਾਰੀ

Read Full Article
    ਨੀਰਜਾ ਭਨੋਟ ਦੇ ਕਾਤਲਾਂ ‘ਤੇ ਐਫਬੀਆਈ ਨੇ 31.91 ਕਰੋੜ ਰੁਪਏ ਦਾ ਰੱਖਿਆ ਇਨਾਮ

ਨੀਰਜਾ ਭਨੋਟ ਦੇ ਕਾਤਲਾਂ ‘ਤੇ ਐਫਬੀਆਈ ਨੇ 31.91 ਕਰੋੜ ਰੁਪਏ ਦਾ ਰੱਖਿਆ ਇਨਾਮ

Read Full Article
    ਅਮਰੀਕੀ ਆਈ.ਟੀ. ਕਾਰੋਬਾਰੀ ਜਥੇਬੰਦੀਆਂ ਵੱਲੋਂ ਓਬਾਮਾ ਕਾਲ ਦੇ ਨਿਯਮਾਂ ਨੂੰ ਬਹਾਲ ਰੱਖਣ ਦੀ ਟਰੰਪ ਪ੍ਰਸ਼ਾਸਨ ਨੂੰ ਬੇਨਤੀ

ਅਮਰੀਕੀ ਆਈ.ਟੀ. ਕਾਰੋਬਾਰੀ ਜਥੇਬੰਦੀਆਂ ਵੱਲੋਂ ਓਬਾਮਾ ਕਾਲ ਦੇ ਨਿਯਮਾਂ ਨੂੰ ਬਹਾਲ ਰੱਖਣ ਦੀ ਟਰੰਪ ਪ੍ਰਸ਼ਾਸਨ ਨੂੰ ਬੇਨਤੀ

Read Full Article
    ਅਮਰੀਕਾ ਵੱਲੋਂ ਹਾਫ਼ਿਜ਼ ਸਈਦ ਦੇ ਮੁੱਦੇ ’ਤੇ ਪਾਕਿ ਨੂੰ ਮੁੜ ਚਿਤਾਵਨੀ

ਅਮਰੀਕਾ ਵੱਲੋਂ ਹਾਫ਼ਿਜ਼ ਸਈਦ ਦੇ ਮੁੱਦੇ ’ਤੇ ਪਾਕਿ ਨੂੰ ਮੁੜ ਚਿਤਾਵਨੀ

Read Full Article
    ਅਮਰੀਕਾ ਦੇ ਤਕਨੀਕੀ ਸੇਵਾਵਾਂ ਨਾਲ ਜੁੜੇ ਲੋਕਾਂ ‘ਚ ਵੱਡੀ ਗਿਣਤੀ ਭਾਰਤੀਆਂ ਦੀ

ਅਮਰੀਕਾ ਦੇ ਤਕਨੀਕੀ ਸੇਵਾਵਾਂ ਨਾਲ ਜੁੜੇ ਲੋਕਾਂ ‘ਚ ਵੱਡੀ ਗਿਣਤੀ ਭਾਰਤੀਆਂ ਦੀ

Read Full Article
    ਟਰੰਪ ਨੇ ‘ਫੇਕ ਨਿਊਜ਼’ ਐਵਾਰਡ ਦੇ ਨਾਲ ਮੀਡੀਆ ‘ਤੇ ਹਮਲਾ ਕੀਤਾ ਤੇਜ਼

ਟਰੰਪ ਨੇ ‘ਫੇਕ ਨਿਊਜ਼’ ਐਵਾਰਡ ਦੇ ਨਾਲ ਮੀਡੀਆ ‘ਤੇ ਹਮਲਾ ਕੀਤਾ ਤੇਜ਼

Read Full Article
    ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ

ਅਮਰੀਕੀ ਚੋਣਾਂ ‘ਚ ਰੂਸੀ ਦਖਲ ਸਬੰਧੀ ਪੁੱਛਗਿਛ ਲਈ ਟਰੰਪ ਦੇ ਸਾਬਕਾ ਸਲਾਹਕਾਰ ਬੈਨਨ ਰਾਜ਼ੀ

Read Full Article
    ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ

ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ

Read Full Article
    ਖੁਦ ਨੂੰ ਬੇਕਸੂਰ ਦਸ ਰਹੇ 13 ਬੱਚਿਆਂ ਨੂੰ ਤਸੀਹੇ ਦੇਣ ਵਾਲੇ ਮਾਪੇ

ਖੁਦ ਨੂੰ ਬੇਕਸੂਰ ਦਸ ਰਹੇ 13 ਬੱਚਿਆਂ ਨੂੰ ਤਸੀਹੇ ਦੇਣ ਵਾਲੇ ਮਾਪੇ

Read Full Article