ਪੰਜਾਬ ‘ਚ ਨਹੀਂ ਘੱਟ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ

ਲੁਧਿਆਣਾ, 24 ਜੂਨ (ਪੰਜਾਬ ਮੇਲ)- ਸ਼ਹਿਰ ‘ਚ ਇੱਕ ਵਾਰ ਫਿਰ ਹੋਈ ਹੈ ਗੋਲੀਬਾਰੀ। ਗੋਰੂ ਬੱਚਾ ਨਾਮੀ ਗੈਂਗਸਟਰ ਨੇ ਇੱਕ ਨੌਜਵਾਨ ਨੂੰ ਗੌਲੀਆਂ ਮਾਰ ਦਿੱਤੀਆਂ ਹਨ। ਇਸ ਦੌਰਾਨ ਉਸ ਨੂੰ 6 ਗੋਲੀਆਂ ਲੱਗੀਆਂ ਹਨ। ਜਖਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਫਿਲਹਾਲ ਪੁਲਿਸ ਜਾਂਚ ‘ਚ ਲੱਗੀ ਹੋਈ ਹੈ।
ਜਾਣਕਾਰੀ ਮੁਤਾਬਕ ਜੌਹਨੀ ਨਾਮੀ ਨੌਜਵਾਨ ਦਾ ਇੰਜਣ ਸ਼ੈੱਡ ਬਾਹਰ ਲਾਟਰੀ ਦਾ ਕੰਮ ਹੈ। ਕੱਲ੍ਹ ਸ਼ਾਮ ਉਹ ਇੰਜਣ ਸ਼ੈੱਡ ਦੇ ਬਾਹਰ ਬੈਠਾ ਸੀ। ਇਸ ਦੌਰਾਨ ਸ਼ਾਮ ਦੇ ਕਰੀਬ ਸੱਤ ਵਜੇ ਇੱਕ ਸਵਿਫਟ ਕਾਰ ਆਈ। ਕਾਰ ‘ਚੋਂ ਇੱਕ ਵਿਅਕਤੀ ਨਿੱਕਲਿਆਂ, ਜਿਸ ਨੇ ਪਹਿਲਾਂ ਜੌਹਨੀ ਨਾਲ ਹੱਥ ਮਿਲਾਇਆ ਤੇ ਬਾਅਦ ‘ਚ ਰਿਵਾਲਵਰ ਕੱਢ ਉਸ ‘ਤੇ ਗੋਲੀਆਂ ਦਾਗ ਦਿੱਤੀਆਂ। ਹਮਲਾਵਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਜਖਮੀ ਹਾਲਤ ਜੌਹਨੀ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਮੁਤਾਬਕ ਪੀੜਤ ਜੌਹਨੀ ਦੇ ਗੈਂਗਸਟਰ ਗੋਰੂ ਬੱਚਾ ਨਾਲ ਪੁਰਾਣੀ ਪਹਿਚਾਣ ਹੈ। ਪਰ ਕੁੱਝ ਸਮੇਂ ਤੋਂ ਉਨ੍ਹਾਂ ‘ਚ ਵਿਵਾਦ ਚੱਲ ਰਿਹਾ ਸੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀਆਂ ਕਈ ਟੀਮਾਂ ਹਮਲਾਵਰ ਦੀ ਭਾਲ ਕਰ ਰਹੀਆਂ ਹਨ। ਹਮਲਾਵਰ ਦੀ ਸਹੀ ਪਹਿਚਾਣ ਤੇ ਸਬੂਤ ਲਈ ਪੁਲੀਸ ਨੇ ਰਾਸਤੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਵੀ ਲਈ ਹੈ।
There are no comments at the moment, do you want to add one?
Write a comment