PUNJABMAILUSA.COM

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

 Breaking News

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ
July 11
10:30 2018

ਲੋੜ ਹੈ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਨ ਬਾਅਦ ਰਾਜ ਅੰਦਰ ਨਸ਼ਿਆਂ ਦੇ ਰੁਝਾਨ ਵਿਚ ਕੁਝ ਹੱਦ ਤੱਕ ਠੱਲ੍ਹ ਪਈ ਸੀ। ਮੁੱਖ ਮੰਤਰੀ ਨੇ ਸਹੁੰ ਚੁੱਕਦਿਆਂ ਹੀ ਦੂਸਰੇ ਦਿਨ ਕੀਤੀ ਕੈਬਨਿਟ ਵਜ਼ਾਰਤ ਦੀ ਮੀਟਿੰਗ ਵਿਚ ਨਸ਼ਿਆਂ ਖਿਲਾਫ ਸਖ਼ਤ ਮੁਹਿੰਮ ਵਿੱਢਣ ਲਈ ਪੁਲਿਸ ਦੇ ਕਾਬਲ ਅਫਸਰ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਇਕ ਵਿਸ਼ੇਸ਼ ਟਾਸਕ ਫੋਰਸ ਕਾਇਮ ਕਰਨ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਨੇ ਇਹ ਵੀ ਫੈਸਲਾ ਲਿਆ ਕਿ ਇਹ ਟਾਸਕ ਫੋਰਸ ਸਿੱਧੀ ਉਨ੍ਹਾਂ ਦੇ ਅਧੀਨ ਕੰਮ ਕਰੇਗੀ ਅਤੇ ਪੁਲਿਸ ਤੇ ਇਸ ਦੇ ਡੀ.ਜੀ.ਪੀ. ਦੇ ਅਧੀਨ ਨਹੀਂ ਹੋਵੇਗੀ। ਪਹਿਲੇ ਕੁਝ ਮਹੀਨੇ ਇਸ ਟਾਸਕ ਫੋਰਸ ਨੇ ਚੰਗੀ ਸਰਗਰਮੀ ਵਿੱਢੀ ਤੇ ਕਾਮਯਾਬੀ ਵੀ ਹਾਸਲ ਕੀਤੀ। ਪਰ ਜਦੋਂ ਪੰਜਾਬ ਪੁਲਿਸ ਅੰਦਰ ਹੀ ਬੈਠੇ ਇੰਸਪੈਕਟਰ ਇੰਦਰਜੀਤ ਸਿੰਘ ਕੋਲੋਂ ਚਾਰ ਕਿੱਲੋਂ ਹੈਰੋਇਨ ਅਤੇ ਅਸਲਾ ਬਰਾਮਦ ਕੀਤਾ ਗਿਆ, ਤਾਂ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਤਹਿਲਕਾ ਮੱਚ ਗਿਆ। ਪਰ ਜਦ ਇੰਸਪੈਕਟਰ ਦੀ ਪੁੱਛਗਿਛ ਦੌਰਾਨ ਬਹੁਤ ਸਾਰੇ ਹੋਰ ਅਧਿਕਾਰੀਆਂ ਦੇ ਵੀ ਨਾਂ ਆਉਣ ਲੱਗੇ ਅਤੇ ਕਈ ਸਿਆਸਤਦਾਨਾਂ ਦੀ ਵੀ ਮਿਲੀਭੁਗਤ ਦਾ ਪਰਦਾਫਾਸ਼ ਹੋਣ ਲੱਗਾ, ਤਾਂ ਸਰਕਾਰ ਨੇ ਇਸ ਪੁੱਛਗਿਛ ਨੂੰ ਅੱਗੇ ਵਧਾਉਣ ਤੋਂ ਪੈਰ ਪਿੱਛੇ ਖਿੱਚ ਲਏ। ਬੱਸ ਸਰਕਾਰ ਦੇ ਇਸੇ ਫੈਸਲੇ ਨੇ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਕੱਢ ਕੇ ਰੱਖ ਦਿੱਤੀ। ਉਸ ਤੋਂ ਬਾਅਦ ਵਿਸ਼ੇਸ਼ ਟਾਸਕ ਫੋਰਸ ਦੀ ਨਸ਼ਿਆਂ ਖਿਲਾਫ ਕੋਈ ਸਰਗਰਮੀ ਸਾਹਮਣੇ ਨਹੀਂ ਆਈ। ਪਿਛਲੇ ਮਹੀਨੇ ਇਕਦਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦਾ ਸਿਲਸਿਲਾ ਆਰੰਭ ਹੋ ਗਿਆ। ਇਸ ਨਾਲ ਮੁੜ ਫਿਰ ਸਾਰੇ ਪੰਜਾਬ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵੀ ਧਾਹਾਂ ਮਾਰ ਉੱਠੇ। ਲੋਕ ਫਿਕਰਮੰਦ ਹੋ ਗਏ। ਪਿਛਲੇ 1 ਮਹੀਨੇ ਵਿਚ ਹੀ 70 ਤੋਂ ਵਧੇਰੇ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ਜਾ ਪਏ। ਇਸ ਮਹੀਨੇ ਵੀ ਨਸ਼ਿਆਂ ਕਾਰਨ ਮੌਤਾਂ ਵਿਚ ਕਮੀ ਨਹੀਂ ਹੋ ਰਹੀ। ਜੁਲਾਈ ਦੇ ਮਹੀਨੇ ਪਹਿਲੇ 10 ਦਿਨਾਂ ਵਿਚ 40 ਤੋਂ ਵਧੇਰੇ ਮੌਤਾਂ ਬਾਰੇ ਅਖ਼ਬਾਰਾਂ ਵਿਚ ਰਿਪੋਰਟਾਂ ਛੱਪ ਚੁੱਕੀਆਂ ਹਨ। ਪਹਿਲਾਂ ਕਰਜ਼ੇ ਦੀ ਮਾਰ ਹੇਠ ਆਏ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ ਅਤੇ ਹੁਣ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਵਿਚ ਆਏ ਵਾਧੇ ਖਿਲਾਫ ਐਲਾਨ ਤਾਂ ਬਥੇਰੇ ਕੀਤੇ ਹਨ, ਪਰ ਜ਼ਮੀਨੀ ਪੱਧਰ ਉੱਤੇ ਇਨ੍ਹਾਂ ਉਪਰ ਅਮਲ ਦੀ ਘਾਟ ਅਜੇ ਵੀ ਰੜਕਦੀ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਏ ਜਾਣਾ ਲਾਜ਼ਮੀ ਕਰ ਦਿੱਤਾ ਹੈ। ਇਸ ਫੈਸਲੇ ਤਹਿਤ ਨਵੇਂ ਭਰਤੀ ਹੋਣ ਵਾਲੇ ਹਰ ਮੁਲਾਜ਼ਮ ਨੂੰ ਡੋਪ ਟੈਸਟ ਕਰਵਾਉਣਾ ਪਵੇਗਾ ਅਤੇ ਮੁਲਾਜ਼ਮਾਂ ਨੂੰ ਤਰੱਕੀ ਲੈਣ ਸਮੇਂ ਵੀ ਡੋਪ ਟੈਸਟ ਵਿਚੋਂ ਲੰਘਣਾ ਜ਼ਰੂਰੀ ਹੋਵੇਗਾ। ਭਾਵੇਂ ਸਰਕਾਰ ਦਾ ਇਹ ਕਦਮ ਨਸ਼ਿਆਂ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਪਛਾਣ ਕਰਨ ਵੱਲ ਸੇਧਿਤ ਸੀ। ਪਰ ਵੱਖ-ਵੱਖ ਪਾਰਟੀਆਂ ਦੇ ਰਾਜਸੀ ਆਗੂਆਂ ਨੇ ਡੋਪ ਟੈਸਟ ਕਰਵਾਏ ਜਾਣ ਨੂੰ ਵੀ ਫੌਕੀ ਸ਼ੌਹਰਤ ਹਾਸਲ ਕਰਨ ਦਾ ਸਟੰਟ ਬਣਾ ਦਿੱਤਾ ਹੈ। ਵੱਖ-ਵੱਖ ਰਾਜਸੀ ਆਗੂ ਡੋਪ ਟੈਸਟ ਕਰਵਾਏ ਜਾਣ ਦੀਆਂ ਤਸਵੀਰਾਂ ਖਿਚਵਾ ਕੇ ਅਖ਼ਬਾਰਾਂ ਵਿਚ ਲਗਵਾ ਰਹੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੀ ਸਿਆਸੀ ਲੀਡਰਸ਼ਿਪ ਪੰਜਾਬ ਦੀ ਜਵਾਨੀ ਨੂੰ ਖਾ ਰਹੀ ਨਸ਼ਿਆਂ ਦੀ ਬਿਮਾਰੀ ਖਿਲਾਫ ਗੰਭੀਰ ਯਤਨ ਕਰਨ ਦੀ ਬਜਾਏ ਸਸਤੀ ਸ਼ੋਹਰਤ ਹਾਸਲ ਕਰਨ ਦੇ ਰਾਹ ਪੈ ਗਏ ਹਨ ਅਤੇ ਆਪਣੇ ਖੋਖਲੇਪਣ ਦਾ ਮੁਜ਼ਾਹਰਾ ਕਰ ਰਹੇ ਹਨ।
ਸਰਕਾਰ ਭਾਵੇਂ ਨਸ਼ਿਆਂ ਖਿਲਾਫ ਮੁਹਿੰਮ ਵਿਚ ਬਹੁਤੀ ਉਭਰ ਕੇ ਸਾਹਮਣੇ ਨਹੀਂ ਆ ਰਹੀ, ਸਗੋਂ ਅਜੇ ਵੀ ਪੁਲਿਸ ਅਧਿਕਾਰੀਆਂ ਉਪਰ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਨ ਦੇ ਦੋਸ਼ ਲੱਗ ਰਹੇ ਹਨ। ਬਹੁਤ ਸਾਰੇ ਪੁਲਿਸ ਅਫਸਰਾਂ ਦੇ ਤਸਕਰਾਂ ਨਾਲ ਮਿਲੇ ਹੋਣ ਦੀਆਂ ਰਿਪੋਰਟਾਂ ਵੀ ਛੱਪ ਰਹੀਆਂ ਹਨ। ਪਿਛਲੇ ਦਿਨਾਂ ਵਿਚ ਸਰਕਾਰ ਨੇ ਇਕ ਅਜਿਹੇ ਡੀ.ਐੱਸ.ਪੀ. ਨੂੰ ਨੌਕਰੀ ਤੋਂ ਬਰਤਰਫ ਕਰਕੇ ਗ੍ਰਿਫ਼ਤਾਰ ਕੀਤਾ ਹੈ, ਜੋ ਔਰਤਾਂ ਨੂੰ ਨਸ਼ਿਆਂ ਦੀ ਲੱਤ ਲਗਾਉਣ ਵਿਚ ਸ਼ਾਮਲ ਸੀ। ਹਾਕੀ ਖਿਡਾਰੀ ਰਹੇ ਡੀ.ਐੱਸ.ਪੀ. ਦਲਜੀਤ ਸਿੰਘ ਢਿੱਲੋਂ ਉਪਰ ਦੋਸ਼ ਹੈ ਕਿ ਉਸ ਨੇ ਤਰਨਤਾਰਨ ਵਿਖੇ ਤਾਇਨਾਤ ਰਹਿਣ ਸਮੇਂ ਲੁਧਿਆਣਾ ਦੀ ਇਕ ਲੜਕੀ ਨਾਲ ਨਾ ਸਿਰਫ ਬਦਕਾਰੀ ਕੀਤੀ, ਸਗੋਂ ਉਸ ਨੂੰ ਨਸ਼ਿਆਂ ਦੀ ਲੱਤ ਵਿਚ ਵੀ ਧਕੇਲ ਦਿੱਤਾ। ਇਸੇ ਤਰ੍ਹਾਂ ਕਈ ਹੋਰ ਏ.ਐੱਸ.ਆਈ. ਅਤੇ ਇੰਸਪੈਕਟਰ ਪੱਧਰ ਦੇ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਹੋ ਚੁੱਕੀ ਹੈ। ਪਰ ਅਜੇ ਵੀ ਵੱਡੇ-ਵੱਡੇ ਤਸਕਰਾਂ ਨੂੰ ਹੱਥ ਪਾਉਣ ਤੋਂ ਸਰਕਾਰ ਸੰਕੋਚ ਕਰ ਰਹੀ ਹੈ। ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਪੰਜਾਬ ਅੰਦਰ ਨਸ਼ਿਆਂ ਦੇ ਕੋਹੜ ਵਿਰੁੱਧ ਲੋਕੀਂ ਜਾਗ੍ਰਿਤ ਹੋ ਗਏ ਹਨ ਅਤੇ ਖੁਦ ਨਸ਼ਾ ਤਸਕਰਾਂ ਖਿਲਾਫ ਬੋਲਣ ਲੱਗੇ ਹਨ। ਪੰਜਾਬ ਦੇ ਬੁੱਧੀਜੀਵੀਆਂ, ਦੁਕਾਨਦਾਰਾਂ, ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਹੋਰ ਲੋਕਾਂ ਦੇ ਸੰਗਠਨਾਂ ਵੱਲੋਂ ਪਹਿਲੀ ਤੋਂ 7 ਜੂਨ ਤੱਕ ਪੂਰੇ ਪੰਜਾਬ ਅੰਦਰ ‘ਚਿੱਟੇ’ ਵਿਰੁੱਧ ਕਾਲਾ ਹਫਤਾ ਮਨਾਇਆ ਗਿਆ ਹੈ। ਇਸ ਹਫਤੇ ਦੌਰਾਨ ਮਰਦ ਹੀ ਨਹੀਂ, ਬਹੁਤ ਸਾਰੇ ਥਾਈਂ ਔਰਤਾਂ ਵੀ ਮੈਦਾਨ ਵਿਚ ਉਤਰੀਆਂ ਹਨ। ਕਿੰਨੇ ਹੀ ਪਿੰਡਾਂ ਵਿਚੋਂ ਇਹ ਖਬਰਾਂ ਆਈਆਂ ਹਨ ਕਿ ਉਥੇ ਨਸ਼ਾ ਕਰਨ ਵਾਲਿਆਂ ਅਤੇ ਨਸ਼ੇ ਦੇ ਵਪਾਰੀਆਂ ਨੂੰ ਫੜ ਕੇ ਲੋਕਾਂ ਨੇ ਛਿੱਤਰ ਫੇਰਿਆ ਹੈ। ਕਈ ਸ਼ਹਿਰਾਂ ਦੇ ਮੁਹੱਲਿਆਂ ‘ਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਥੇ ਲੋਕਾਂ ਨੇ ਨਸ਼ਾ ਕਰਨ ਲਈ ਇਕੱਠੇ ਹੋਏ ਨੌਜਵਾਨਾਂ ਦੀ ਛਿੱਤਰ ਪਰੇਡ ਕਰਕੇ ਉਨ੍ਹਾਂ ਨੂੰ ਪੁਲਿਸ ਹਵਾਲੇ ਕੀਤਾ ਹੈ।
ਨਸ਼ਿਆਂ ਦੀ ਮਾਰ ਤੋਂ ਪੇਂਡੂ ਖੇਤਰ ਦੇ ਨਾਲ-ਨਾਲ ਸ਼ਹਿਰਾਂ ਵਿਚਲੇ ਗਰੀਬ ਵਸੋਂ ਵਾਲੇ ਇਲਾਕੇ ਵਧੇਰੇ ਪ੍ਰਭਾਵਿਤ ਹਨ। ਇਸ ਵੇਲੇ ਪੰਜਾਬ ਅੰਦਰ ਹੈਰੋਇਨ, ਸਮੈਕ ਅਤੇ ਇਨ੍ਹਾਂ ਤੋਂ ਬਣਦਾ ਚਿੱਟਾ, ਕੈਮੀਕਲ, ਸ਼ਰਾਬ, ਨਸ਼ੀਲੀਆਂ ਦਵਾਈਆਂ ਅਤੇ ਨਸ਼ੀਲੇ ਟੀਕਿਆਂ ਦੀ ਭਰਮਾਰ ਹੈ। ਬਹੁਤ ਸਾਰੇ ਪਿੰਡਾਂ ਵਿਚ ਪਤਾ ਲੱਗਾ ਹੈ ਕਿ ਕਿਸੇ ਕੈਮੀਕਲ ਨਾਲ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਸਸਤੇ ਭਾਅ ਵਿਕਦੀ ਇਹ ਸ਼ਰਾਬ ਪੀ ਕੇ ਗਰੀਬ ਲੋਕ ਮੌਤ ਦੇ ਮੂੰਹ ਜਾ ਰਹੇ ਹਨ। ਕੈਮੀਕਲ ਵਾਲੀ ਇਹ ਸ਼ਰਾਬ ਸਿੱਧਾ ਨਸ਼ੇੜੀ ਦੇ ਫੇਫੜਿਆਂ ਨੂੰ ਗਾਲ਼ਦੀ ਹੈ ਅਤੇ ਮੌਤ ਦਾ ਕਾਰਨ ਬਣਦੀ ਹੈ। ਇਸੇ ਤਰ੍ਹਾਂ ਦੱਸਦੇ ਹਨ ਕਿ ਵੱਖ-ਵੱਖ ਨਸ਼ੀਲੀਆਂ ਗੋਲੀਆਂ ਦਾ ਘੋਲ ਬਣਾ ਕੇ ਨੌਜਵਾਨ ਜਦ ਟੀਕੇ ਲਗਾਉਂਦੇ ਹਨ, ਤਾਂ ਕਈ ਨੌਜਵਾਨ ਟੀਕਾ ਲਗਾਉਣ ਸਮੇਂ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ। ਅਜਿਹੇ ਟੀਕਿਆਂ ਦਾ ਅਸਰ ਇੰਨਾ ਘਾਤਕ ਹੁੰਦਾ ਹੈ ਕਿ ਪਿਛਲੇ ਡੇਢ ਮਹੀਨੇ ਵਿਚ ਹੋਈਆਂ ਮੌਤਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਰਨ ਵਾਲੇ ਨੌਜਵਾਨਾਂ ਦੀਆਂ ਬਾਹਾਂ ਵਿਚੋਂ ਸਰਿੰਜਾਂ ਵੀ ਬਾਅਦ ਵਿਚ ਮਾਪਿਆਂ ਨੇ ਹੀ ਕੱਢੀਆਂ ਹਨ। ਅਜਿਹੇ ਘਾਤਕ ਨਸ਼ੇ ਜਦ ਇਕ ਵਾਰ ਲੱਗ ਜਾਂਦੇ ਹਨ, ਤਾਂ ਫਿਰ ਉਸ ਵਿਅਕਤੀ ਦਾ ਮੌਤ ਤੱਕ ਪਿੱਛਾ ਨਹੀਂ ਛੱਡਦੇ। ਦੋ-ਤਿੰਨ ਲਗਾਤਾਰ ਇਹ ਨਸ਼ੀਲਾ ਪਦਾਰਥ ਲੈਣ ਵਾਲਾ ਵਿਅਕਤੀ ਨਸ਼ੇ ਦਾ ਆਦੀ ਬਣ ਜਾਂਦਾ ਹੈ ਅਤੇ ਫਿਰ ਨਸ਼ਾ ਛੱਡਣਾ ਉਸ ਦੇ ਵੱਸ ਦਾ ਰੋਗ ਨਹੀਂ ਰਹਿੰਦਾ। ਹੋਰ ਤਾਂ ਹੋਰ, ਪੰਜਾਬ ਦੇ ਸਿਵਲ ਹਸਪਤਾਲਾਂ ਅਤੇ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਨਸ਼ਾ ਛਡਾਊ ਕੇਂਦਰ ਖੋਲ੍ਹੇ ਗਏ ਹਨ। ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ੇੜੀਆਂ ਨੂੰ ਨਸ਼ੇ ਛੱਡਣ ਲਈ ਘੱਟ ਨਸ਼ੇ ਵਾਲੇ ਟੀਕੇ ਜਾਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਪਰ ਪੰਜਾਬ ਦੇ ਵਿਗੜੇ ਹਾਲਾਤਾਂ ਵਿਚ ਨਸ਼ੇੜੀ ਅਜਿਹੀਆਂ ਦਵਾਈਆਂ ਨੂੰ ਵੀ ਨਸ਼ੇ ਦੀ ਪੂਰਤੀ ਲਈ ਵਰਤਣ ਲੱਗ ਪਏ ਹਨ। ਨਸ਼ੀਲੀਆਂ ਦਵਾਈਆਂ ਦਾ ਵਧੇਰੇ ਤਦਾਦ ਵਿਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਕਈ ਵਾਰ ਇਹ ਜਾਨ ਲਈ ਵੀ ਮਾਰੂ ਸਾਬਤ ਹੁੰਦਾ ਹੈ। ਲੋਕਾਂ ਅੰਦਰ ਨਸ਼ਿਆਂ ਖਿਲਾਫ ਪੈਦਾ ਹੋਈ ਜਾਗ੍ਰਿਤੀ ਬਹੁਤ ਹੀ ਨਵਾਂ ਰੁਝਾਨ ਹੈ। ਸਾਡੀਆਂ ਸਮਾਜਿਕ, ਧਾਰਮਿਕ ਅਤੇ ਰਾਜਸੀ ਪਾਰਟੀਆਂ ਨੂੰ ਇਸ ਰੁਝਾਨ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਸਰਕਾਰ ਦਾ ਵੀ ਫਰਜ਼ ਹੈ ਕਿ ਉਹ ਅਜਿਹੇ ਸੰਗਠਨਾਂ ਨੂੰ ਵੱਧ ਤੋਂ ਵੱਧ ਸਹਾਇਤਾ ਅਤੇ ਸਰਪ੍ਰਸਤੀ ਦੇਵੇ। ਕਿਉਂਕਿ ਨਸ਼ਿਆਂ ਦੇ ਖਿਲਾਫ ਸਭ ਤੋਂ ਵਧੇਰੇ ਅਸਰਦਾਰ ਕਾਰਵਾਈ ਘਰ ਤੋਂ ਹੀ ਆਰੰਭ ਕੀਤੀ ਜਾ ਸਕਦੀ ਹੈ। ਕੋਈ ਵੀ ਬੱਚਾ ਜਦ ਨਸ਼ੇ ਵਿਚ ਲੱਗਦਾ ਹੈ, ਤਾਂ ਸਭ ਤੋਂ ਪਹਿਲੀ ਭਿਣਕ ਮਾਪਿਆਂ ਨੂੰ ਹੀ ਪੈਂਦੀ ਹੈ। ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੀ ਭਿਣਕ ਪੈਂਦਿਆਂ ਹੀ ਕਿਸੇ ਵੀ ਤਰ੍ਹਾਂ ਦੀ ਸੰਗ, ਸ਼ਰਮ ਜਾਂ ਨਮੋਸ਼ੀ ‘ਚ ਪੈਣ ਦੀ ਬਜਾਏ, ਸਗੋਂ ਝੱਟ ਅਜਿਹੇ ਬੱਚਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਯਤਨ ਜੁਟਾਉਣ। ਮੁੱਢਲੇ ਪੱਧਰ ‘ਤੇ ਜੇਕਰ ਮਾਪੇ ਅਤੇ ਪਰਿਵਾਰਕ ਮੈਂਬਰ ਅਜਿਹੇ ਨੌਜਵਾਨਾਂ ਨੂੰ ਸਖ਼ਤ ਅਤੇ ਸਹਿਯੋਗੀ ਵਤੀਰਾ ਅਪਣਾ ਕੇ ਸਮਝਾਉਣ, ਤਾਂ ਉਨ੍ਹਾਂ ਨੂੰ ਸਹੀ ਰਸਤੇ ਵੱਲ ਤੋਰਿਆ ਜਾ ਸਕਦਾ ਹੈ। ਪਰ ਜੇ ਗੱਲ ਬਣਦੀ ਨਾ ਦਿਸੇ, ਤਾਂ ਸਰਕਾਰੀ ਸੰਸਥਾਵਾਂ ਸਮੇਤ ਪੁਲਿਸ ਦਾ ਸਹਾਰਾ ਵੀ ਲੈਣਾ ਚਾਹੀਦਾ ਹੈ। ਪੰਜਾਬ ਇਸ ਵੇਲੇ ਬਹੁਤ ਹੀ ਘੋਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਪੰਜਾਬ ਦਾ ਪਾਣੀ ਪਲੀਤ ਹੋ ਚੁੱਕਾ ਹੈ। ਵਾਤਾਵਰਣ ਸ਼ੁੱਧ ਨਹੀਂ ਰਿਹਾ, ਕਿਸਾਨੀ ਧੰਦਾ ਲਾਹੇਵੰਦਾ ਨਾ ਹੋਣ ਕਾਰਨ ਬੇਰੁਜ਼ਗਾਰੀ ਅਤੇ ਗਰੀਬੀ ਨੇ ਆ ਡੇਰੇ ਲਾਏ ਹੋਏ ਹਨ। ਅਜਿਹੀ ਹਾਲਤ ਵਿਚ ਜੇਕਰ ਸਾਡੇ ਚੜ੍ਹਦੇ ਸੂਰਜ ਦੇ ਪ੍ਰਤੀਕ ਨੌਜਵਾਨ ਨਸ਼ੇੜੀ ਬਣਨ ਵੱਲ ਤੁਰ ਪੈਣਗੇ, ਤਾਂ ਫਿਰ ਪੰਜਾਬ ਦਾ ਭਵਿੱਖ ਕਿਸ ਹਨੇਰੀ ਕਾਲ ਕੋਠੜੀ ਵੱਲ ਵੱਧ ਰਿਹਾ ਹੈ, ਇਸ ਬਾਰੇ ਫੈਸਲਾ ਕਰਨ ਲਈ ਕਿਸੇ ਨੂੰ ਬਹੁਤਾ ਸੋਚਣ ਦੀ ਲੋੜ ਨਹੀਂ ਪਵੇਗਾ। ਸੋ ਸਾਡੇ ਪ੍ਰਵਾਸੀ ਪੰਜਾਬੀਆਂ ਦਾ ਵੀ ਫਰਜ਼ ਬਣਦਾ ਹੈ ਕਿ ਪੰਜਾਬ ਰਹਿੰਦੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਹੋਰ ਨਜ਼ਦੀਕੀਆਂ ਨੂੰ ਨਸ਼ੇ ਖਿਲਾਫ ਸੁਚੇਤ ਹੋਣ ਅਤੇ ਇਸ ਖਿਲਾਫ ਸਰਗਰਮ ਭੂਮਿਕਾ ਨਿਭਾਉਣ ਵੱਲ ਪ੍ਰੇਰਿਤ ਕਰੀਏ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

Read Full Article
    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article