PUNJABMAILUSA.COM

ਪੰਜਾਬ ‘ਚ ਡੇਂਗੂ ਦਾ ਕਹਿਰ

ਪੰਜਾਬ ‘ਚ ਡੇਂਗੂ ਦਾ ਕਹਿਰ

ਪੰਜਾਬ ‘ਚ ਡੇਂਗੂ ਦਾ ਕਹਿਰ
October 07
21:24 2017

ਲੁਧਿਆਣਾ,7 ਅਕਤੂਬਰ (ਪੰਜਾਬ ਮੇਲ)- ਮਹਾਨਗਰ ‘ਚ ਪਿਛਲੇ ਚਾਰ ਦਿਨਾਂ ‘ਚ 3 ਮਰੀਜ਼ਾਂ ਦੀ ਡੇਂਗੂ ਨਾਲ ਮੌਤ ਹੋ ਗਈ ਹੈ। ਤਿੰਨੇ ਮਰੀਜ਼ ਦਯਾਨੰਦ ਹਸਪਤਾਲ ‘ਚ ਭਰਤੀ ਸਨ, ਇਨ੍ਹਾਂ ‘ਚ 36 ਸਾਲਾ ਤੇਜਿੰਦਰ ਸਿੰਘ ਕੁਪਵਾੜਾ ਜੰਮੂ ਦਾ ਰਹਿਣ ਵਾਲਾ, 52 ਸਾਲਾ ਮਹਿਲਾ ਰਜਨੀ ਖੁੱਲਰ ਹੁਸ਼ਿਆਰਪੁਰ ਅਤੇ 25 ਸਾਲਾ ਦਲੀਪ ਨਿਊ ਚੰਦਰ ਨਗਰ ਲੁਧਿਆਣਾ ਦਾ ਰਹਿਣ ਵਾਲਾ ਹੈ। ਹੁਣ ਤਕ ਇਕੱਲੇ ਦਯਾਨੰਦ ਹਸਪਤਾਲ ‘ਚ 10 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ 650 ਦੇ ਕਰੀਬ ਮਰੀਜ਼ਾਂ ‘ਚ ਡੇਂਗੂ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ‘ਚ 850 ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਸ਼ਨੀਵਾਰ 100 ਮਰੀਜ਼ਾਂ ‘ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਇਸ ਦੇ ਇਲਾਵਾ 275 ਮਰੀਜ਼ਾਂ ਨੂੰ ਸ਼ੱਕੀ ਸ਼੍ਰ੍ਰੇਣੀ ‘ਚ ਰੱਖਿਆ ਗਿਆ ਹੈ। ਉਕਤ ਸਾਰੇ ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਹਨ। ਮਾਹਿਰਾਂ ਦੀ ਮੰਨੀਏ ਤਾਂ ਪਿਛਲੇ 15 ਦਿਨਾਂ ‘ਚ ਡੇਂਗੂ ਦੇ ਮਰੀਜ਼ਾਂ ਦਾ ਕਾਫੀ ਵਾਧਾ ਹੋਇਆ ਹੈ। ਦਯਾਨੰਦ ਹਸਪਤਾਲ ਦੀ ਐਂਮਰਜੈਂਸੀ ਅਤੇ ਵਾਰਡਾਂ ‘ਚ ਡੇਂਗੂ ਦੇ ਮਰੀਜ਼ਾਂ ਦੀ ਭਰਮਾਰ ਹੈ। ਹਸਪਤਾਲ ‘ਚ ਕਈ ਵਾਰ ਹਾਊਸ ਫੁਲ ਦੀ ਸਥਿਤੀ ਪੈਦਾ ਹੋਣ ‘ਤੇ ਮਰੀਜ਼ਾਂ ਦੀ ਭਰਤੀ ਕੁਝ ਘੰਟਿਆਂ ਲਈ ਰੋਕ ਦੇਣੀ ਪੈਂਦੀ ਹੈ। ਸਿਹਤ ਵਿਭਾਗ ਦੇ ਅਧਿਕਾਰੀ ਪੂਰੀ ਤਰ੍ਹਾਂ ਹੋਮਵਰਕ ਨਾ ਕਰਨ ਕਾਰਨ ਸਥਿਤੀ ਨੂੰ ਟਾਲਣ ‘ਚ ਲੱਗੇ ਹੋਏ ਹਨ। ਜਿਨ੍ਹਾਂ ਇਲਾਕਿਆਂ ‘ਚ ਪਾਜ਼ੀਟਵ ਮਰੀਜ਼ ਸਾਹਮਣੇ ਆ ਰਹੇ ਹਨ, ਉਨ੍ਹਾਂ ਦੇ ਘਰਾਂ ਦੇ ਆਲੇ ਦੁਆਲੇ ਫੋਕਲ ਸਪ੍ਰੇਅ ਨਹੀਂ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਬੀਮਾਰੀ ਵਧਣ ਦਾ ਸ਼ੱਕ ਬਰਕਰਾਰ ਹੈ। ਪਿਛਲੇ ਚਾਰ ਦਿਨ ‘ਚ ਤਿੰਨ ਮਰੀਜ਼ਾਂ ਦੇ ਡੇਂਗੂ ਨਾਲ ਮਰਨ ਦੇ ਬਾਰੇ ‘ਚ ਪੁੱਛਣ ‘ਤੇ ਡਾ. ਰਮੇਸ਼ ਭਗਤ ਨੇ ਕਿਹਾ ਕਿ ਉਨ੍ਹਾਂ ਕੋਲ ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਨਹੀਂ ਪਹੁੰਚੀ ਹੈ।
ਕਿਵੇਂ ਕਰੀਏ ਬਚਾਅ :
ਦਯਾਨੰਦ ਮੈਡੀਕਲ ਕਾਲਜ ਦੇ ਪਿੰ੍ਰਸੀਪਲ ਅਤੇ ਮੈਡੀਸਨ ਵਿਭਾਗ ਦੇ ਪ੍ਰਮੁੱਖ ਡਾ. ਸੰਦੀਪ ਪੁਰੀ ਨੇ ਕਿਹਾ ਕਿ ਇਨ੍ਹਾਂ ਦਿਨਾਂ ‘ਚ ਸਰੀਰ ਢਕ ਕੇ ਰੱਖਣ ਵਾਲੇ ਕੱਪੜੇ ਪਾਓ, ਘਰਾਂ ‘ਚ ਮੱਛਰ ਮਾਰਨ ਵਾਲੇ ਪ੍ਰੋਡਕਟ ਵਰਤੋ, ਸਪ੍ਰੇਅ ਆਦਿ ਦਾ ਇਸਤੇਮਾਲ ਕਰੋ, ਆਪਣੇ ਘਰਾਂ ‘ਚ ਲੱਗੇ ਕੂਲਰਾਂ, ਗਮਲਿਆਂ, ਬੇਕਾਰ ਪਏ ਬਰਤਨਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਉ। ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ।
ਕੀ ਹਨ ਲੱਛਣ :
ਤੇਜ਼ ਬੁਖਾਰ, ਸਿਰਦਰਦ, ਅੱਖਾਂ ਦੇ ਪਿੱਛੇ ਦਰਦ, ਬਦਨ ਦਰਦ, ਠੰਡ ਲੱਗ ਕੇ ਬੁਖਾਰ ਹੋਣਾ ਡੇਂਗੂ ਦੇ ਪ੍ਰਮੁੱਖ ਲੱਛਣ ਹਨ। ਇਨ੍ਹਾਂ ਲੱਛਣਾਂ ਦੇ ਸਾਹਮਣੇ ਆਉਣ ‘ਤੇ ਮਾਹਿਰ ਡਾਕਟਰ ਜਾਂ ਹਸਪਤਾਲ ਨਾਲ ਸੰਪਰਕ ਕਰੋ।

About Author

Punjab Mail USA

Punjab Mail USA

Related Articles

ads

Latest Category Posts

    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article