PUNJABMAILUSA.COM

ਪੰਜਾਬ ‘ਚ ਜੇਲ੍ਹਾਂ ਦੀ ਰਾਖੀ ਲਈ ਹਨ ਪੁਰਾਣੇ ਹਥਿਆਰ

ਪੰਜਾਬ ‘ਚ ਜੇਲ੍ਹਾਂ ਦੀ ਰਾਖੀ ਲਈ ਹਨ ਪੁਰਾਣੇ ਹਥਿਆਰ

ਪੰਜਾਬ ‘ਚ ਜੇਲ੍ਹਾਂ ਦੀ ਰਾਖੀ ਲਈ ਹਨ ਪੁਰਾਣੇ ਹਥਿਆਰ
November 30
09:41 2016

11
ਬਠਿੰਡਾ, 30 ਨਵੰਬਰ (ਪੰਜਾਬ ਮੇਲ)- ਜੇਲ੍ਹਾਂ ਦੀ ਰਾਖੀ ਲਈ ਹਥਿਆਰ ਵੀ ਬੁੱਢੇ ਹਨ ਤੇ ਜੇਲ੍ਹ ਗਾਰਦ ਵੀ। ਤਾਹੀਓਂ ਜੇਲ੍ਹਾਂ ਦੀ ਸੁਰੱਖਿਆ ‘ਤੇ ਉਂਗਲ ਉਠਣ ਲੱਗੀ ਹੈ। ਸਾਲ 1992 ਤੋਂ ਮਗਰੋਂ ਜੇਲ੍ਹਾਂ ਵਿਚ ਗਾਰਦ ਦੀ ਨਵੀਂ ਭਰਤੀ ਨਹੀਂ ਹੋਈ। ਪੰਜਾਬ ਸਰਕਾਰ ਵੱਲੋਂ ਨਵੇਂ ਹਥਿਆਰ ਹੀ ਨਹੀਂ ਦਿੱਤੇ ਗਏ। ਜੋ ਅਸਾਲਟਾਂ ਜੇਲ੍ਹਾਂ ਵਿਚ ਹਨ, ਉਹ ਪੁਲਿਸ ਤੋਂ ਉਧਾਰੀਆਂ ਲਈਆਂ ਗਈਆਂ ਹਨ। ਕਈ ਜੇਲ੍ਹਾਂ ਵਿਚ ਤਾਂ ਮਾਸਕਟ ਰਾਈਫਲਾਂ ਹਨ ਤੇ ਬਹੁਤੀਆਂ ਜੇਲ੍ਹਾਂ ਵਿਚ ਪੁਰਾਣੀਆਂ ਥ੍ਰੀ ਨਟ ਥ੍ਰੀ ਰਾਈਫ਼ਲਾਂ ਹਨ, ਜੋ ਕੰਡਮ ਹਾਲਤ ਵਿਚ ਹਨ। ਬਠਿੰਡਾ, ਫਰੀਦਕੋਟ, ਮਾਨਸਾ ਤੇ ਫਿਰੋਜ਼ਪੁਰ ਜੇਲ੍ਹਾਂ ਵਿਚ ਜ਼ਿਆਦਾ ਥ੍ਰੀ ਨਟ ਥ੍ਰੀ ਰਫ਼ਲਾਂ ਹੀ ਹਨ। ਇਨ੍ਹਾਂ ਜੇਲ੍ਹਾਂ ਵੱਲੋਂ ਨਵੇਂ ਅਸਲੇ ਦੀ ਮੰਗ ਕੀਤੀ ਗਈ ਹੈ, ਜਿਸ ‘ਤੇ ਸਰਕਾਰ ਨੇ ਗੌਰ ਨਹੀਂ ਕੀਤੀ। ਬਠਿੰਡਾ, ਫਰੀਦਕੋਟ ਤੇ ਮੁਕਤਸਰ ਵਿਚ ਨਵੀਆਂ ਜੇਲ੍ਹਾਂ ਤਾਂ ਬਣ ਗਈਆਂ ਹਨ ਪਰ ਇਨ੍ਹਾਂ ਜੇਲ੍ਹਾਂ ਵਿਚ ਹਥਿਆਰ ਪੁਰਾਣੇ ਹਨ। ਜੇਲ੍ਹਾਂ ‘ਚੋਂ ਟਾਵਰਾਂ ‘ਤੇ ਹੋਮਗਾਰਡ ਤਾਇਨਾਤ ਕੀਤੇ ਹੋਏ ਹਨ, ਜਿਨ੍ਹਾਂ ਕੋਲ ਐੱਸ.ਐੱਲ.ਆਰ. ਹਨ, ਜਦੋਂਕਿ ਬਾਕੀ ਗਾਰਦ ਤੋਂ ਥ੍ਰੀ ਨਟ ਥ੍ਰੀ ਰਫ਼ਲਾਂ ਹੀ ਹਨ। ਜੋ ਜੇਲ੍ਹਾਂ ਵਿਚ ਪੈਸਕੋ ਦੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ, ਉਨ੍ਹਾਂ ਨੂੰ ਡੰਡੇ ਦਿੱਤੇ ਹੋਏ ਹਨ। ਨਿਯਮਾਂ ਅਨੁਸਾਰ ਇਨ੍ਹਾਂ ਮੁਲਾਜ਼ਮਾਂ ਨੂੰ ਜੇਲ੍ਹ ਪ੍ਰਸ਼ਾਸਨ ਤਰਫ਼ੋਂ ਅਸਲਾ ਨਹੀਂ ਦਿੱਤਾ ਜਾ ਸਕਦਾ। ਉਂਜ ਵੀ ਪੈਸਕੋ ਮੁਲਾਜ਼ਮਾਂ ਦੀ ਤਨਖਾਹ ਕਾਫੀ ਘੱਟ ਹੈ, ਜੋ ਕੋਈ ਖਤਰਾ ਮੁੱਲ ਲੈਣ ਤੋਂ ਡਰਦੇ ਹਨ। ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜੋ ਮੌਜੂਦਾ ਜੇਲ੍ਹ ਗਾਰਦ ਹੈ, ਉਹ ਸੇਵਾਮੁਕਤੀ ਨੇੜੇ ਹੈ। ਉਨ੍ਹਾਂ ਦੱਸਿਆ ਕਿ ਨਵੇਂ ਗੈਂਗਸਟਰਾਂ ਦਾ ਮੁਕਾਬਲਾ ਪੁਰਾਣੇ ਮੁਲਾਜ਼ਮ ਕਰਨੋਂ ਬੇਵਸ ਹਨ। ਸੂਤਰ ਦੱਸਦੇ ਹਨ ਕਿ ਤਾਹੀਂ ਨੌਜਵਾਨ ਗੈਂਗਸਟਰਾਂ ਦੇ ਜੇਲ੍ਹਾਂ ਵਿਚ ਹੌਸਲੇ ਵਧ ਜਾਂਦੇ ਹਨ। ਮਾਨਸਾ ਜੇਲ੍ਹ ਵਿਚ ਥ੍ਰੀ ਨਟ ਥ੍ਰੀ ਰਫ਼ਲਾਂ ਹਨ। ਫਰੀਦਕੋਟ ਜੇਲ੍ਹ ਦੇ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਹੋਮਗਾਰਡਾਂ ਕੋਲ ਐੱਸ.ਐੱਲ.ਆਰ. ਹਨ, ਜਦੋਂਕਿ ਜ਼ਿਲ੍ਹਾ ਪੁਲਿਸ ਤੋਂ ਵੀ ਪਿਛਲੇ ਸਮੇਂ ਦੌਰਾਨ ਅਸਲਾ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ‘ਤੇ ਹਥਿਆਰਾਂ ਦੀ ਮੰਗ ਵੀ ਮੁੱਖ ਦਫ਼ਤਰ ਨੂੰ ਭੇਜੀ ਗਈ ਹੈ। ਵੇਰਵਿਆਂ ਅਨੁਸਾਰ ਬਠਿੰਡਾ ਜੇਲ੍ਹ ਨੂੰ ਵੀ ਨਵੇਂ ਹਥਿਆਰ ਨਹੀਂ ਮਿਲੇ ਤੇ ਇਸ ਜੇਲ੍ਹ ਕੋਲ 22 ਥ੍ਰੀ ਨਟ ਥ੍ਰੀ ਰਫ਼ਲਾਂ ਹੀ ਹਨ। ਜੇਲ੍ਹ ਗਾਰਦ ਐਸੋਸੀਏਸ਼ਨ ਨੇ ਦੱਸਿਆ ਕਿ ਜੇਲ੍ਹ ਵਿਚ ਕਰੀਬ ਤਿੰਨ ਹਜ਼ਾਰ ਮੁਲਾਜ਼ਮਾਂ ਦੀ ਲੋੜ ਹੈ ਕਿਉਂਕਿ ਪਿਛਲੇ ਸਮੇਂ ਵਿਚ ਸੇਵਾਮੁਕਤੀ ਜ਼ਿਆਦਾ ਹੋਈ ਹੈ ਤੇ ਨਵੀਂ ਭਰਤੀ ਨਹੀਂ ਹੋਈ। ਪੰਜਾਬ ਵਿਚ ਅੱਧੀ ਦਰਜਨ ਜੇਲ੍ਹਾਂ ਕੋਲ ਤਾਂ ਮਾਸਕਟ ਰਾਈਫਲਾਂ ਹੀ ਹਨ, ਜੋ ਕਾਫ਼ੀ ਪੁਰਾਣੀਆਂ ਹਨ। ਕਾਫ਼ੀ ਜੇਲ੍ਹਾਂ ‘ਚ ਪੁਲਿਸ ਦੀਆਂ ਉਧਾਰੀਆਂ ਏ.ਕੇ. 47 ਰਾਈਫਲਾਂ ਹਨ। ਫਿਰੋਜ਼ਪੁਰ ਜੇਲ੍ਹ ਵਿਚ 8 ਟਾਵਰ ਹਨ ਤੇ ਇਸ ਜੇਲ੍ਹ ਕੋਲ ਵੀ ਥ੍ਰੀ ਨਟ ਥ੍ਰੀ ਰਾਈਫਲਾਂ ਹਨ। ਸਬ ਜੇਲ੍ਹ ਮੋਗਾ ਤੇ ਫਾਜ਼ਿਲਕਾ ਕੋਲ ਵੀ ਇਹੋ ਰਾਈਫਲਾਂ ਹੀ ਹਨ। ਸੰਗਰੂਰ ਜੇਲ੍ਹ ਜੋ ਪਹਿਲਾਂ ਸੱਤ ਮਸਕਟ ਰਫ਼ਲਾਂ ਸਨ, ਜੋ ਹੁਣ ਜਮ੍ਹਾਂ ਕਰਾ ਦਿੱਤੀਆਂ ਗਈਆਂ ਹਨ ਤੇ ਬਦਲੇ ਵਿਚ ਕੋਈ ਨਵਾਂ ਅਸਲਾ ਨਹੀਂ ਮਿਲਿਆ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article
    ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

ਅਠਾਰਵੀਂ ਬਰਸੀ ‘ਤੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾ ਦੇ ਫੁੱਲ ਭੇਂਟ

Read Full Article
    ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

ਇੰਡਸਵੈਲੀ ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਚਿਰੰਜੀ ਲਾਲ ਦਾ ਸਨਮਾਨ

Read Full Article
    ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

ਜਨਮੇਜਾ ਸਿੰਘ ਜੌਹਲ ਦਾ ਸੈਕਰਾਮੈਂਟੋ ਵਿਖੇ ਸਨਮਾਨ

Read Full Article
    ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

ਫਰਿਜ਼ਨੋ ਵਿਖੇ ਹੋਈ 5 ਕੇ ਰੇਸ ‘ਚ ਪੰਜਾਬੀਆਂ ਨੇ ਗੰਡੇ ਝੰਡੇ

Read Full Article
    ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਬਰਾੜ ਦਾ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ

Read Full Article
    ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

ਨਿਊਜਰਸੀ ‘ਚ ਪੰਜਾਬੀ ਨੌਜਵਾਨ ਦੀ ਅਚਾਨਕ ਹੋਈ ਮੌਤ

Read Full Article
    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article