ਚੰਡੀਗੜ੍ਹ, 18 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ 126 ਸ਼ਹਿਰੀ ਲੋਕਲ ਬਾਡੀਜ਼ ਚੋਣਾਂ ਇਸ ਸਾਲ ਅਕਤੂਬਰ ਦੇ ਦੂਜੇ ਹਫਤੇ ਹੋਣਗੀਆਂ। ਅਕਤੂਬਰ ‘ਚ ਚੋਣਾਂ ਕਰਾਉਣ ਦਾ ਫੈਸਲਾ ਕੈਬਨਿਟ ਦੀ ਸਬ-ਕਮੇਟੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਚੋਣਾਂ ਦੀ ਸੰਭਾਵਤ ਤਾਰੀਖ 11 ਅਕਤੂਬਰ ਹੋਵੇਗੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਨੂੰ ਆਸ ਹੈ ਕਿ ਉਦੋਂ ਤੱਕ ਸੂਬੇ ‘ਚ ਕਰੋਨਾ ਦਾ ਕਹਿਣ ਸਤੰਬਰ ਦੇ ਅੰਤ ਤੱਕ ਘੱਟ ਜਾਵੇਗਾ।