ਪੰਜਾਬ ਚੋਣਾਂ ਦੌਰਾਨ ਡਰੱਗਜ਼ ਦੀ ਵਰਤੋਂ ਰੋਕਣ ਲਈ ਐਨਸੀਬੀ ਦੇ 43 ਅਫ਼ਸਰ ਤੈਨਾਤ

ਜਲੰਧਰ, 30 ਦਸੰਬਰ (ਪੰਜਾਬ ਮੇਲ)- ਪੰਜਾਬ ਚੋਣਾਂ ਵਿਚ ਡਰੱਗਜ਼ ਦੀ ਵਰਤੋਂ ਰੋਕਣ ਦੇ ਲਈ ਸਾਰੇ ਜ਼ਿਲ੍ਹਿਆਂ ਵਿਚ ਨਾਰਕੋਟਿਕਸ ਕੰਟਰੋਲ ਬਿਉਰੋ ਦੇ 43 ਅਫਸਰ ਤੈਨਾਤ ਕੀਤੇ ਗਏ ਹਨ। ਚੋਣ ਕਮਿਸ਼ਨ ਦੀ ਮੰਗ ‘ਤੇ ਦੇਸ਼ ਵਿਚ ਪਹਿਲੀ ਵਾਰ ਕਿਸੇ ਸੂਬੇ ਵਿਚ ਵਿਸ਼ੇਸ਼ ਤੌਰ ‘ਤੇ ਅਜਿਹਾ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਅਫ਼ਸਰਾਂ ਦੀ ਤੈਨਾਤੀ ਦੇ ਹੁਕਮ ਜਾਰੀ ਕੀਤੇ ਹਨ। ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਪੰਜਾਬ ਚੋਣਾਂ ਦੌਰਾਨ ਵੱਡੇ ਪੱਧਰ ‘ਤੇ ਡਰੱਗਜ਼ ਦੀ ਵਰਤੋਂ ਹੋ ਸਕਦੀ ਹੈ। ਡਰੱਗਜ਼ ਰੋਕਣ ਲਈ ਪੰਜਾਬ ਪੁਲਿਸ ‘ਤੇ ਪੂਰੀ ਤਰ੍ਹਾਂ ਨਾਲ ਨਿਰਭਰ ਨਹੀਂ ਰਿਹਾ ਜਾ ਸਕਦਾ ਅਤੇ ਕੁਝ ਸਿਆਸੀ ਲੋਕ ਇਸ ਦਾ ਫਾਇਦਾ ਚੁੱਕ ਸਕਦੇ ਹਨ। ਹਾਲਾਂਕਿ ਐਨਸੀਬੀ ਦੇ ਅਫ਼ਸਰ ਵੀ ਸਥਾਨਕ ਪੁਲਿਸ ਦੇ ਨਾਲ ਹੀ ਕੰਮ ਕਰ ਰਹੇ ਹਨ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਇਨ੍ਹਾਂ ਦੇ ਨਾਲ ਪੈਰਾ ਮਿਲਟਰੀ ਫੋਰਸ ਦੇ ਮੁਲਾਜ਼ਮ ਤੈਨਾਤ ਹੋਣਗੇ। ਇਹ ਅਫ਼ਸਰ ਸ਼ਹਿਰਾਂ ਦੇ ਨਾਲ ਨਾਲ ਪੰਜਾਬ ਦੇ ਪਿੰਡ-ਪਿੰਡ ਜਾ ਕੇ ਡਰੱਗਜ਼ ਤਸਕਰੀ ਨਾਲ ਜੁੜੇ ਲੋਕਾਂ ਦੀ ਡਿਟੇਲ ਇਕੱਠਾ ਕਰਨ ਦੇ ਨਾਲ ਇਸ ਨੂੰ ਰੋਕਣ ਦੇ ਲਈ ਕਦਮ ਚੁੱਕਣਗੇ।
ਇਸ ਮੁਹਿੰਮ ਵਿਚ ਸਰਹੱਦੀ ਜ਼ਿਲ੍ਹਿਆ ਵਿਚ ਵਿਸ਼ੇਸ਼ ਨਜ਼ਰ ਹੋਵੇਗੀ। ਜੋ ਕਿ ਖ਼ਾਸ ਕਰਕੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ। ਇਸੇ ਤਰ੍ਹਾਂ ਸੂਬੇ ਵਿਚ ਮੈਡੀਕਲ ਨਸ਼ਾ ਵੀ ਟਰਗੈਟ ‘ਤੇ ਹੈ। ਟੀਮ ਡਰੱਗ ਇੰਸਪੈਕਟਰ ਨੂੰ ਲੈ ਕੇ ਛਾਪੇ ਮਾਰੇਗੀ। ਜੇਕਰ ਫੜੀ ਗਈ ਦਵਾਈਆਂ ਐਨਡੀਪੀਐਸ ਐਕਟ ਦੇ ਦਾਇਰੇ ਵਿਚ ਨਹੀਂ ਆਉਂਦੀ ਹਨ ਤਾਂ ਕਾਰਵਾਈ ਹੋਵੇਗੀ।
ਰਿਪੋਰਟ ਮੁਤਾਬਕ ਪੰਜਾਬ ਵਿਚ ਸਾਲ ਭਰ ਵਿਚ 7500 ਕਰੋੜ ਰੁਪਏ ਦੇ ਨਸ਼ਿਆਂ ਦਾ ਸੇਵਨ ਹੁੰਦਾ ਹੈ। ਜਿਸ ਵਿਚੋਂ ਲਗਭਗ 6500 ਕਰੋੜ ਰੁਪਏ ਦੀ ਹੈਰੋਇਨ ਦੀ ਖਪਤ ਹੁੰਦੀ ਹੈ। ਇਹ ਹੈਰੋਇਨ ਅਫ਼ਗਾਨਿਸਤਾਨ ਤੋਂ ਚੱਲ ਕੇ ਪਾਕਿਸਤਾਨ ਦੇ ਜ਼ਰੀਏ ਪੰਜਾਬ ਵਿਚ ਪੁੱਜਦੀ ਹੈ। ਪੰਜਾਬ ਵਿਚ ਡਰੱਗਜ਼ ਲੈਣ ਵਾਲੇ ਲੋਕਾਂ ਵਿਚੋਂ 76 ਫ਼ੀਸਦੀ ਲੋਕ 18 ਤੋਂ 35 ਸਾਲ ਦੇ ਵਿਚ ਦੇ ਹਨ।
ਦੂਜੇ ਪਾਸੇ ਚੋਣ ਅਧਿਕਾਰੀ ਵੀਕੇ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਡਰੱਗਜ਼ ਦੇ ਮਾਮਲੇ ਵਿਚ ਸੰਵੇਦਨਸ਼ੀਲ ਸੂਬਾ ਹੈ। ਇਸ ਲਈ ਅਸੀਂ ਮੰਗ ਕੀਤੀ ਸੀ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਐਨਸੀਬੀ ਦੇ ਅਫ਼ਸਰਾਂ ਨੂੰ ਪੰਜਾਬ ਵਿਚ ਤੈਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
There are no comments at the moment, do you want to add one?
Write a comment