PUNJABMAILUSA.COM

ਪੰਜਾਬ ਖਜ਼ਾਨੇ ਦਾ ਵੱਡਾ ਹਿੱਸਾ ਸਿਆਸਤਦਾਨਾਂ, ਡੇਰੇਦਾਰਾਂ ਅਤੇ ਨੌਕਰਸ਼ਾਹਾਂ ਦੀ ਸੁਰੱਖਿਆ ‘ਚ ਹੋ ਰਿਹੈ ਬਰਬਾਦ

 Breaking News

ਪੰਜਾਬ ਖਜ਼ਾਨੇ ਦਾ ਵੱਡਾ ਹਿੱਸਾ ਸਿਆਸਤਦਾਨਾਂ, ਡੇਰੇਦਾਰਾਂ ਅਤੇ ਨੌਕਰਸ਼ਾਹਾਂ ਦੀ ਸੁਰੱਖਿਆ ‘ਚ ਹੋ ਰਿਹੈ ਬਰਬਾਦ

ਪੰਜਾਬ ਖਜ਼ਾਨੇ ਦਾ ਵੱਡਾ ਹਿੱਸਾ ਸਿਆਸਤਦਾਨਾਂ, ਡੇਰੇਦਾਰਾਂ ਅਤੇ ਨੌਕਰਸ਼ਾਹਾਂ ਦੀ ਸੁਰੱਖਿਆ ‘ਚ ਹੋ ਰਿਹੈ ਬਰਬਾਦ
January 03
10:58 2018

ਚੰਡੀਗੜ੍ਹ, 3 ਜਨਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਸਿਆਸਤਦਾਨਾਂ, ਨੌਕਰਸ਼ਾਹਾਂ ਅਤੇ ਧਾਰਮਿਕ ਵਿਅਕਤੀਆਂ ਨੂੰ ਦਿੱਤੀ ਸੁਰੱਖਿਆ ਛਤਰੀ ਕਾਰਨ ਪੰਜਾਬ ਦਾ ਖਜ਼ਾਨਾ ਬਰਬਾਦ ਹੋ ਜਾਂਦਾ ਹੈ ਅਤੇ ਇਸ ਦੀ ਕੀਮਤ ਆਮ ਲੋਕਾਂ ਨੂੰ ਤਾਰਨੀ ਪੈਂਦੀ ਹੈ। ਸੂਤਰਾਂ ਮੁਤਾਬਕ ਪੁਲਿਸ ਦੇ 18 ਹਜ਼ਾਰ ਜਵਾਨ ਤੇ ਅਫ਼ਸਰ ਅਜਿਹੇ ਹਨ, ਜਿਨ੍ਹਾਂ ਤੋਂ ਢੁੱਕਵੀਆਂ ਸੇਵਾਵਾਂ ਨਹੀਂ ਲਈਆਂ ਜਾ ਰਹੀਆਂ। ਇਨ੍ਹਾਂ ‘ਚੋਂ ਸਭ ਤੋਂ ਵੱਡੀ ਗਿਣਤੀ ਗੰਨਮੈਨਾਂ ਵਜੋਂ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਹੈ। ਸਿਆਸਤਦਾਨਾਂ ਅਤੇ ਹੋਰ ਹਸਤੀਆਂ ਨੂੰ ਸਰਕਾਰ ਵੱਲੋਂ 9200 ਗੰਨਮੈਨ ਮੁਹੱਈਆ ਕਰਾਏ ਗਏ ਹਨ। ਵਿੱਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਦਿੱਤੀਆਂ ਜਾਂਦੀਆਂ ਤਨਖਾਹਾਂ ਦਾ ਭਾਰ ਤਕਰੀਬਨ 500 ਕਰੋੜ ਰੁਪਏ ਸਾਲਾਨਾ ਹੈ।
ਪੁਲਿਸ ਸੂਤਰਾਂ ਮੁਤਾਬਕ ਸਰਕਾਰੀ ਸੁਰੱਖਿਆ ਹਾਸਲ ਕਰਨ ਵਾਲਿਆਂ ਵਿਚ ਹਾਕਮ ਧਿਰ ਨਾਲ ਸਬੰਧਤ ਵਿਅਕਤੀਆਂ ਦੀ ਗਿਣਤੀ ਤਾਂ ਜ਼ਿਆਦਾ ਹੀ ਹੈ ਪਰ ਚੋਣਵੇਂ ਵਿਅਕਤੀਆਂ ਦੇ ਕਤਲਾਂ ਦੌਰਾਨ ਕਈ ਹਿੰਦੂ ਆਗੂਆਂ ਨੂੰ ਵੀ ਸੁਰੱਖਿਆ ਵਾਹਨਾਂ ਸਮੇਤ ਗੰਨਮੈਨਾਂ ਦੀ ਵੱਡੀ ਫੌਜ ਦੇ ਦਿੱਤੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਮੁਹਾਲੀ ਸਮੇਤ ਹੋਰ ਕਈ ਸ਼ਹਿਰਾਂ ‘ਚ ਸਰਕਾਰੀ ਸੁਰੱਖਿਆ ਹਾਸਲ ਕਈ ਵਿਵਾਦਤ ਵਿਅਕਤੀਆਂ ਨੇ ‘ਪੁਲੀਸ ਦਲਾਲ’ ਵਜੋਂ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਦੀ ਕੁੱਲ ਨਫ਼ਰੀ 82 ਹਜ਼ਾਰ ਹੈ। ਇਸ ‘ਚੋਂ ਪੁਲਾਂ ਅਤੇ ਬਿਜਲੀ ਘਰਾਂ ਦੀ ਰਾਖੀ ਲਈ 4240, ਬੈਂਕ ਤੇ ਆਬਕਾਰੀ ਵਿਭਾਗ ਨੂੰ 1 ਹਜ਼ਾਰ, ਐੱਸ.ਟੀ.ਐੱਫ. ‘ਚ 600, ਐੱਨ.ਆਈ.ਆਰ. ਵਿੰਗ ਤੇ ਕਮਿਊਨਿਟੀ ਪੁਲੀਸਿੰਗ ਵਿੰਗਾਂ ‘ਚ 300, ਪੁਲਿਸ ਦੇ ਸੁਵਿਧਾ ਕੇਂਦਰਾਂ ‘ਚ 1500, ਗੰਨਮੈਨ ਵਜੋਂ 9200, ਖੇਡਾਂ ਤੇ ਖੇਡ ਕੋਟੇ ਅਧੀਨ 800, ਬਿਜਲੀ ਬੋਰਡ, ਸੀ.ਬੀ.ਆਈ. ਤੇ ਮਿਉਂਸਿਪਲ ਕਮੇਟੀਆਂ ਜਾਂ ਨਿਗਮਾਂ, ਡੀ.ਟੀ.ਓ. ਦਫ਼ਤਰਾਂ ਤੇ ਟਰਾਂਸਪੋਰਟ ਵਿਭਾਗ ਦੇ ਹੋਰ ਦਫ਼ਤਰਾਂ ਵਿਚ ਤਕਰੀਬਨ 500 ਮੁਲਾਜ਼ਮ ਤਾਇਨਾਤ ਹਨ। ਇਨ੍ਹਾਂ ਦੀ ਕੁੱਲ ਗਿਣਤੀ 18 ਹਜ਼ਾਰ ਦੇ ਕਰੀਬ ਬਣਦੀ ਹੈ। ਬੈਂਕ, ਬਿਜਲੀ ਬੋਰਡ, ਸੀ.ਬੀ.ਆਈ. ਤੇ ਕਰ ਤੇ ਆਬਕਾਰੀ ਵਿਭਾਗ ‘ਚ ਤਾਂ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਡੈਪੂਟੇਸ਼ਨ ਮੰਨੀ ਜਾਂਦੀ ਹੈ ਤੇ ਤਨਖਾਹ ਦਾ ਭਾਰ ਵੀ ਸਬੰਧਤ ਵਿਭਾਗ ਵੱਲੋਂ ਹੀ ਚੁੱਕਿਆ ਜਾਂਦਾ ਹੈ। ਗਿਣਤੀ ਦੇ ਹਿਸਾਬ ਨਾਲ ਜੇਕਰ 9200 ਮੁਲਾਜ਼ਮਾਂ ਤੇ ਅਫ਼ਸਰਾਂ ਦੀਆਂ ਤਨਖ਼ਾਹਾਂ ਦਾ ਅੰਦਾਜ਼ਾ ਲਾਇਆ ਜਾਵੇ, ਤਾਂ ਇਹ 500 ਕਰੋੜ ਦੇ ਕਰੀਬ ਸਾਲਾਨਾ ਬਣ ਜਾਂਦੀ ਹੈ। ਇਸ ਤਰ੍ਹਾਂ ਨਾਲ ਜਨਤਕ ਪੈਸੇ ‘ਚੋਂ ਗੰਨਮੈਨਾਂ ਦੀਆਂ ਤਨਖਾਹਾਂ ਦਾ ਭੁਗਤਾਨ ਸਿੱਧੇ ਤੌਰ ‘ਤੇ ਲੋਕਾਂ ਉਪਰ ਬੋਝ ਮੰਨਿਆ ਜਾਂਦਾ ਹੈ।
ਸੂਤਰਾਂ ਅਨੁਸਾਰ ਤਕਰੀਬਨ 2 ਹਜ਼ਾਰ ਪੁਲਿਸ ਮੁਲਾਜ਼ਮ ਅਣਅਧਿਕਾਰਤ ਤੌਰ ‘ਤੇ ਸਿਆਸਤਦਾਨਾਂ ਤੇ ਪੁਲਿਸ ਅਫ਼ਸਰਾਂ ਨਾਲ ਗੰਨਮੈਨ ਵਜੋਂ ਤਾਇਨਾਤ ਹਨ। ਪੰਜਾਬ ਵਿਚ ਗੰਨਮੈਨ ਸੱਭਿਆਚਾਰ ਐਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਕੈਪਟਨ ਸਰਕਾਰ ਵਿਚ ਅਕਾਲੀ-ਭਾਜਪਾ ਸਰਕਾਰ ਨਾਲੋਂ ਵੀ ਗੰਨਮੈਨਾਂ ਦੀ ਗਿਣਤੀ ਵਧ ਗਈ ਹੈ। ਕਾਂਗਰਸੀ, ਅਕਾਲੀ, ਭਾਜਪਾ ਨੇਤਾਵਾਂ ਤੋਂ ਇਲਾਵਾ ਧਾਰਮਿਕ ਆਗੂਆਂ ਖਾਸ ਤੌਰ ‘ਤੇ ਕਈ ਡੇਰਾ ਮੁਖੀਆਂ ਤੇ ਚੇਲਿਆਂ ਨੂੰ ਵੀ ਪੁਲਿਸ ਸੁਰੱਖਿਆ ਮੁਹੱਈਆ ਕਰਾਈ ਗਈ ਹੈ। ਹਾਲ ਹੀ ‘ਚ ਖੁਲਾਸਾ ਹੋਇਆ ਸੀ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਵੀ ਪੰਜਾਬ ਪੁਲਿਸ ਨੇ ਗੰਨਮੈਨ ਦਿੱਤੇ ਹੋਏ ਸਨ। ਪੰਜਾਬ ਦੀ ਕਮਜ਼ੋਰ ਵਿੱਤੀ ਹਾਲਤ ਕਾਰਨ ਇਹ ਰੁਝਾਨ ਮਾਲੀ ਪੱਖ ਤੋਂ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਸਿਫ਼ਾਰਸ਼ਾਂ ‘ਤੇ ਹਿੰਦੂ ਨੇਤਾਵਾਂ ਨੂੰ ਦਿੱਤੀਆਂ ਜਿਪਸੀਆਂ ‘ਚ ਪੈਟਰੋਲ ਵੀ ਸਰਕਾਰੀ ਖ਼ਜ਼ਾਨੇ ‘ਚੋਂ ਹੀ ਫੂਕਿਆ ਜਾਂਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article
    ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

ਗੁਰਦੁਆਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ

Read Full Article
    ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

ਦਰਬਾਰ ਸੰਪਰਦਾਇ ਲੋਪੋਂ ਵੱਲੋਂ ਅਮਰੀਕਾ ‘ਚ ਧਰਮਿਕ ਨੂਰੀ ਦੀਵਾਨਾਂ ਦੀ ਲੜੀ ਸ਼ੁਰੂ

Read Full Article
    ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

ਨਿਊਜਰਸੀ ‘ਚ ਇਕ ਪ੍ਰੋਗਰਾਮ ਦੌਰਾਨ ਹੋਈ ਫਾਇਰਿੰਗ; ਇਕ ਸ਼ੱਕੀ ਦੀ ਮੌਤ, 20 ਹੋਰ ਜ਼ਖਮੀ

Read Full Article
    ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

ਅਮਰੀਕੀ ਅਦਾਲਤ ਵੱਲੋਂ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ‘ਚ ਅਮਰੀਕੀ ਸ਼ਖਸ ਦੋਸ਼ੀ ਕਰਾਰ

Read Full Article
    ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

ਕਾਲੀ ਔਰਤ ਸਾਨ ਫਰਾਂਸਿਸਕੋ ਵਿਚ ਪਹਿਲੀ ਵਾਰ ਬਣੀ ਮੇਅਰ

Read Full Article
    ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

ਟਰੰਪ ਨੇ ਉਤਰ ਕੋਰੀਆ ਦੇ ਜਨਰਲ ਨੂੰ ਮਾਰਿਆ ਸਲਿਊਟ

Read Full Article
    ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

Read Full Article
    ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

ਅਮਰੀਕਾ ਨੇ ਉਤਰ ਕੋਰੀਆ ਕੋਲ ਪਰਮਾਣੂ ਹਥਿਆਰ ਨਾ ਹੋਣ ‘ਤੇ ਪਾਬੰਦੀਆਂ ਹਟਣਗੀਆਂ

Read Full Article
    ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

ਦੁਨੀਆ ਸੁਰੱਖਿਅਤ ਅਤੇ ਸ਼ਾਂਤੀਪੂਰਣ ਭਵਿੱਖ ਦੀ ਹੱਕਦਾਰ : ਟਰੰਪ

Read Full Article