ਪੰਜਾਬ ਕਾਂਗਰਸ ਦਾ ਸੰਕਟ ਖਤਮ ਕਰਨ ਲਈ ਰਾਹੁਲ ਗਾਂਧੀ ਵੱਲੋਂ ਅਪਣਾਏ ਤਰੀਕੇ ਤੋਂ ਕਾਂਗਰਸ ਵਰਕਰ ਖੁਸ਼ : ਜਾਖੜ

195
Share

ਚੰਡੀਗੜ੍ਹ, 18 ਸਤੰਬਰ (ਪੰਜਾਬ ਮੇਲ)- ਪੰਜਾਬ ’ਚ ਕਾਂਗਰਸ ਵਿਧਾਇਕ ਦਲ ਦੀ ਅਹਿਮ ਬੈਠਕ ਤੋਂ ਪਹਿਲਾਂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਹੈ ਕਿ ਸ਼੍ਰੀ ਰਾਹੁਲ ਗਾਂਧੀ ਨੇ ਸੂਬਾ ਇਕਾਈ ਵਿਚਲੀ ਉਲਝਣ ਨੂੰ ਸੁਲਝਾਉਣ ਲਈ ਜੋ ਰਾਹ ਅਪਣਾਇਆ ਹੈ, ਉਸ ਨਾਲ ਨਾ ਸਿਰਫ ਕਾਂਗਰਸ ਵਰਕਰ ਖੁਸ਼ ਹੋਏ ਹਨ, ਸਗੋਂ ਅਕਾਲੀ ਦਲ ਦੀ ਨੀਂਹ ਹਿੱਲ ਗਈ ਹੈ। ਉਨ੍ਹਾਂ ਟਵੀਟ ਕੀਤਾ, ‘‘ਵਾਹ ਰਾਹੁਲ ਗਾਂਧੀ, ਤੁਸੀਂ ਇੱਕ ਬਹੁਤ ਹੀ ਗੁੰਝਲਦਾਰ ਹਾਲਾਤ ਨੂੰ ਸੁਲਝਾਉਣ ਦਾ ਜੋ ਤਰੀਕਾ ਲੱਭ ਲਿਆ ਹੈ, ਉਸ ਦਲੇਰ ਫੈਸਲੇ ਨੇ ਪੰਜਾਬ ਕਾਂਗਰਸ ਵਿਚਲਾ ਸਾਰਾ ਝੰਜਟ ਕੀ ਮੁਕਾ ਦਿੱਤਾ ਹੈ। ਇਸ ਨਾਲ ਵਰਕਰ ਤਾਂ ਮਨਮੋਹੇ ਗਏ ਹਨ, ਸਗੋਂ ਅਕਾਲੀ ਦਲ ਦੀਆਂ ਚੂਲਾਂ ਵੀ ਹਿੱਲ ਗਈਆਂ ਨੇ।’

Share