PUNJABMAILUSA.COM

ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ਦਾ ਲੋਕ ਅਰਪਣ 6 ਅਕਤੂਬਰ ਨੂੰ

 Breaking News

ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ਦਾ ਲੋਕ ਅਰਪਣ 6 ਅਕਤੂਬਰ ਨੂੰ

ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ਦਾ ਲੋਕ ਅਰਪਣ 6 ਅਕਤੂਬਰ ਨੂੰ
September 11
10:12 2019

ਸਟਾਕਟਨ, 11 ਸਤੰਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ ਕੈਲੀਫੋਰਨੀਆਂ ਦੀਆਂ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ 6 ਅਕਤੂਬਰ, ਦਿਨ ਐਤਵਾਰ ਨੂੰ ਇੱਕ ਸ਼ਾਨਦਾਰ ਪ੍ਰਵਾਸੀ ਪੰਜਾਬੀ ਸਾਹਿਤਕ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਮੇਲਨ ਦਾ ਆਰੰਭ ਸਵੇਰੇ 11 ਵਜੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ਼ਬਦ ਕੀਰਤਨ ਰਾਹੀਂ ਕੀਤਾ ਜਾਵੇਗਾ। ਮਨਜੀਤ ਕੌਰ ਸੇਖੋਂ ਮੰਚ ਸੰਚਾਲਨ ਕਰਨਗੇ। ਇਸ ਸੰਮੇਲਨ ਦੇ ਕੁੱਲ ਤਿੰਨ ਸੈਸ਼ਨ ਹੋਣਗੇ।
ਪਹਿਲੇ ਸੈਸ਼ਨ ਵਿਚ ‘ਸੁਰਿੰਦਰ ਸੋਹਲ, ਹਰਜਿੰਦਰ ਪੰਧੇਰ ਅਤੇ ਹਰਮਹਿੰਦਰ ਚਾਹਿਲ ਦੁਆਰਾ ਸੰਪਾਦਤ ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ‘ਸਮਕਾਲ ਤੇ ਪਰਵਾਸ’ ਲੋਕ ਅਰਪਣ ਕੀਤਾ ਜਾਵੇਗਾ। ਪੰਜਾਬੀ ਸਾਹਿਤ ਖੇਤਰ ਦੇ ਨਾਮਵਰ ਲੇਖਕ ਅਤੇ ਅਲੋਚਕ ਜਸਵੀਰ ਰਾਣਾ ਇਸ ਕਹਾਣੀ-ਸੰਗ੍ਰਹਿ ਬਾਰੇ ਆਪਣਾ ਖੋਜ-ਪੱਤਰ ‘ਸਮਕਾਲ ਦਾ ਪਰਵਾਸ’ ਪੜ੍ਹਨਗੇ। ਇਸ ਉਪਰੰਤ ਡਾਕਟਰ ਅਮਰੀਕ ਸਿੰਘ ਇਸ ਸੰਗ੍ਰਹਿ ਬਾਰੇ ਆਪਣੇ ਵਿਦਵਤਾ ਭਰਪੂਰ ਵਿਚਾਰ ਸਾਂਝੇ ਕਰਨਗੇ। ਇਸ ਤੋਂ ਬਾਅਦ ਕਹਾਣੀ-ਸੰਗ੍ਰਹਿ ਰਿਲੀਜ਼ ਕੀਤਾ ਜਾਵੇਗਾ।
ਦੂਸਰੇ ਸੈਸ਼ਨ ਵਿਚ ਮਨਜੀਤ ਕੌਰ ਸੇਖ਼ੋਂ, ਤ੍ਰਿਪਤ ਸਿੰਘ ਭੱਟੀ, ਹਰਨੇਕ ਸਿੰਘ ਆਦਿ ਆਪਣੀਆਂ ਕਹਾਣੀਆਂ ਪੜ੍ਹਨਗੇ।
ਤੀਸਰੇ ਸੈਸ਼ਨ ‘ਚ ਕਵੀ ਦਰਬਾਰ ਹੋਵੇਗਾ, ਜਿਸ ਵਿਚ ਹਾਜ਼ਰ ਸ਼ਾਇਰ ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਦਾ ਪਾਠ ਕਰਨਗੇ। ਇਸ ਭਾਗ ਦਾ ਮੰਚ ਸੰਚਾਲਨ ਜਸਵੰਤ ਸਿੰਘ ਸ਼ਾਦ ਕਰਨਗੇ।
ਸਵੇਰੇ 10:00 ਤੋਂ 11:00 ਵਜੇ ਇਕਤਰਤਾ ਅਤੇ ਚਾਹ-ਪਾਣੀ ਹੋਵੇਗਾ। ਇਸ ਉਪਰੰਤ ਮਿੱਥੀ ਤਰਤੀਬ ਅਨੁਸਾਰ ਪ੍ਰੋਗਰਾਮ ਸ਼ਾਮ 5:00 ਵਜੇ ਤੱਕ ਚੱਲੇਗਾ। ਸਮੂਹ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ, ਸੰਮੇਲਨ ਦੇ ਨਿਸ਼ਚਤ ਸਥਾਨ: ‘ਸੈਕਰਾਮੈਂਟੋ ਵੈਲੀ ਚਾਰਟਰ ਸਕੂਲ, 2999 ਸੈਲਰਜ਼ ਵੇਅ’ (ਵੈਸਟ ਸੈਕਰਾਮੈਂਟੋ ਗੁਰਦਵਾਰਾ ਸਾਹਿਬ ਦੇ ਪਿੱਛੇ) ਪਹੁੰਚਣ ਦੀ ਨਿਮਰਤਾ ਪੂਰਵਕ ਅਪੀਲ ਕੀਤੀ ਜਾਂਦੀ ਹੈ।
ਹੋਰ ਜਾਣਕਾਰੀ ਲਈ ਹਰਜਿੰਦਰ ਪੰਧੇਰ, ਪ੍ਰਧਾਨ ਪੰਜਾਬੀ ਸਾਹਿਤ ਸਭਾ ਸਟਾਕਟਨ ਨੂੰ 209-610-5055 ਅਤੇ ਡਾ. ਅਮਰੀਕ ਸਿੰਘ, ਪ੍ਰਿੰਸੀਪਲ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਨੂੰ 916-212-8550 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Read Full Article
    ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

Read Full Article
    ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

Read Full Article
    ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

Read Full Article
    ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

Read Full Article
    ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

Read Full Article
    ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

Read Full Article
    ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

Read Full Article
    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article