ਪੰਜਾਬੀ ਸਾਹਿਤ ਸਭਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ

ਯੂਬਾ ਸਿਟੀ, 11 ਜੁਲਾਈ (ਹਰਬੰਸ ਸਿੰਘ ਜਗਿਆਸੂ/ਪੰਜਾਬ ਮੇਲ)- ਜੂਨ ਮਹੀਨੇ ਦੀ ਮਹੀਨਾਵਾਰ ਮਿਲਣੀ ਗੁਰਦੁਆਰਾ ਸਾਹਿਬ ਟਾਇਰਾ ਬੁਆਇਨਾ ਰੋਡ, ਯੂਬਾ ਸਿਟੀ ਵਿਖੇ ਕੀਤੀ ਗਈ। ਇਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਚਾਲੀ ਸਾਲਾਂ ਦੇ ਰਾਜ ਅਤੇ ਜੀਵਨ ਬਾਰੇ ਭਾਸ਼ਨਾਂ, ਕਵਿਤਾਵਾਂ ਰਾਹੀਂ ਯਾਦ ਕੀਤਾ ਗਿਆ।
ਪ੍ਰਧਾਨਗੀ ਮੰਡਲ ‘ਚ ਹਰਭਜਨ ਸਿੰਘ ਢੇਰੀ, ਹਰਬੰਸ ਸਿੰਘ ਜਗਿਆਸੂ, ਮਾਸਟਰ ਨਿਰਮਲ ਸਿੰਘ, ਇਕਵਿੰਦਰ ਸਿੰਘ ਤੇ ਰਾਜਿੰਦਰ ਸਹੋਤਾ ਨੂੰ ਸੱਦਾ ਦਿੱਤਾ ਗਿਆ।
ਇੰਦਰਜੀਤ ਸਿੰਘ ਗਰੇਵਾਲ ਨੂੰ ਸਟੇਜ ਸਕੱਤਰ ਦੀ ਸੇਵਾ ਸੌਂਪੀ ਗਈ। ਜਗਿਆਸੂ ਜੀ ਨੇ ਦੱਸਿਆ ਕਿ ਇਸ ਮਿਲਣੀ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਬੰਦਾ ਬਹਾਦਰ ਜੀ ਨੂੰ ਸਮਰਪਿਤ ਕੀਤਾ ਹੈ। ਨਾਵਲਕਾਰ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ। ਸੁਖਦੇਵ ਸਿੰਘ ਢਿੱਲੋਂ ਦੀ ਘਰਵਾਲੀ, ਬਲ ਢਿੱਲੋਂ ਦੀ ਸਟਰ ਕਾਊਂਟੀ ਸਕੂਲਜ਼ ਸੁਪਰੀਟੈਂਡੈਂਟ ਦੀ ਚੋਣ ‘ਚ ਜਿੱਤ ਪ੍ਰਾਪਤ ਕਰਨ ‘ਤੇ ਸਭਾ ਵਲੋਂ ਵਧਾਈਆਂ ਦਿੱਤੀਆਂ ਗਈਆਂ। ਮੁਹਿੰਦਰ ਸਿੰਘ ਘੱਗ, ਹਰਭਜਨ ਸਿੰਘ ਢੇਰੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਦੱਸਿਆ ਅਤੇ ਆਪਣੀ ਰਚਨਾ ਪੇਸ਼ ਕੀਤੀ।
ਮਾਸਟਰ ਨਿਰਮਲ ਸਿੰਘ ਦੀ ਪੰਜਾਬੀ ਸਾਹਿਤ ਨੂੰ ਅਰਪਣ 24ਵੀਂ ਪੁਸਤਕ ”ਨਵੇਂ ਜ਼ਖਮ” ਦੀ ਘੁੰਡ ਚੁਕਾਈ ਕੀਤੀ ਗਈ।
ਬਰੇਕ ਤੋਂ ਪਿੱਛੋਂ ਕਵੀ ਦਰਬਾਰ ਆਰੰਭ ਕੀਤਾ ਗਿਆ, ਇਸ ਵਿਚ ਹਰਭਜਨ ਸਿੰਘ ਢੇਰੀ, ਇੰਦਰਜੀਤ ਗਰੇਵਾਲ ਥਰੀਕੇ, ਜੀਵਨ ਰੱਤੂ, ਖੁਸ਼ੀ ਰੱਤੂ, ਗੁਰਦੀਪ ਸਿੰਘ ਹੀਰਾ, ਰਾਜਿੰਦਰ ਸਹੋਤਾ, ਇਕਵਿੰਦਰ ਸਿੰਘ, ਫਤਹਿ ਸਿੰਘ ਮਲ੍ਹੀ, ਇੰਦਰਜੀਤ ਸਿੰਘ ਰੰਧਾਵਾ, ਐੱਸ.ਐੱਮ. ਭਾਟੀਆ, ਜੋਗਿੰਦਰ ਸਿੰਘ ਸ਼ੌਂਕੀ, ਸੁਖਵਿੰਦਰ ਕੌਰ, ਜਮੀਸ਼ਾ ਨਾਰ, ਅਲੀਸ਼ਾ ਨਾਰ, ਸਤਨਾਮ ਸਿੰਘ ਨਿੱਜਰ, ਸੋਹਨ ਸਿੰਘ ਢਿੱਲੋਂ, ਅਵਤਾਰ ਸਿੰਘ ਢਿੱਲੋਂ, ਅਜੈਬ ਚੀਮਾ, ਪਰਮਿੰਦਰ ਸਿੰਘ ਰਾਇ ਖਾਨ ਖਾਨਾਂ, ਸੁਖਦੇਵ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਟੀਟਾ, ਮੁਹਿੰਦਰ ਸਿੰਘ ਘੱਗ ਅਤੇ ਹਰਬੰਸ ਸਿੰਘ ਜਗਿਆਸੂ ਨੇ ਹਿੱਸਾ ਲਿਆ।