PUNJABMAILUSA.COM

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ
October 05
11:01 2016

* ਰਾਠੇਸ਼ਵਰ ਸੂਰਾਪੁਰੀ ਦੀ ਪਹਿਲੀ ਕਾਵਿ-ਪੁਸਤਕ ‘ਦਿਲ ਦੀ ਆਵਾਜ਼’ ਕੀਤੀ ਲੋਕ ਅਰਪਿਤ
sahit-1ਸੈਕਰਾਮੈਂਟੋ, 5 ਅਕਤੂਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਅਤੇ ਕਵੀ ਦਰਬਾਰ ਦਾ ਆਯੋਜਨ ਮਾਊਂਟੇਨ ਮਾਈਕ ਪੀਜ਼ਾ, ਸੈਕਰਾਮੈਂਟੋ ਵਿਖੇ ਹੋਇਆ। ਸਟੇਜ ਦੀ ਕਾਰਵਾਈ ਨਿਭਾਉਂਦਿਆਂ ਇੰਦਰਜੀਤ ਗਰੇਵਾਲ ਥਰੀਕੇ ਨੇ ਪ੍ਰਧਾਨਗੀ ਮੰਡਲ ਲਈ ਸਭਾ ਦੇ ਪ੍ਰਧਾਨ ਦਿਲਵੀਰ ਦਿਲ ਨਿੱਜਰ ਅਤੇ ਸਭਾ ਦੇ ਡਾਇਰੈਕਟਰ ਮਹਿੰਦਰ ਸਿੰਘ ‘ਘੱਗ’, ਪੰਜਾਬ ਤੋਂ ਆਏ ਮਹਿਮਾਨ ਪਿੰ੍ਰਸੀਪਲ ਸ਼ਵਿੰਦਰ ਸਿੰਘ ਛੀਨਾ ਅਤੇ ਡਾਇਰੈਕਟਰ ਰਾਠੇਸ਼ਵਰ ਸਿੰਘ ਸੂਰਾਪੁਰੀ ਨੂੰ ਸੱਦਾ ਦਿੱਤਾ। ਇਸ ਸਭਾ ਦੀ ਇਕੱਤਰਤਾ ਅਤੇ ਸਮਾਰੋਹ ਦਾ ਵਿਸ਼ੇਸ਼ ਕਾਰਜ ਡਾਇਰੈਕਟਰ ਰਾਠੇਸ਼ਵਰ ਸਿੰਘ ਸੂਰਾਪੁਰੀ ਦੀ ਪਹਿਲੀ ਕਾਵਿਕ-ਪੁਸਤਕ ‘ਦਿਲ ਦੀ ਆਵਾਜ਼’ ਨੂੰ ਲੋਕ ਅਰਪਿਤ ਕਰਨਾ ਸੀ।
ਪ੍ਰੋਗਰਾਮ ਦੀ ਸ਼ੁਰੂਆਤ ‘ਚ ਪ੍ਰਧਾਨ ਦਿਲ ਨਿੱਜਰ ਨੇ ਸਾਰੇ ਹੀ ਹਾਜ਼ਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ ਅਤੇ ਸੂਰਾਪੁਰੀ ਦੀ ਪਲੇਠੀ ਕਾਵਿਕ ਕਿਤਾਬ, ਉਨ੍ਹਾਂ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਉਪਰੰਤ ਕ੍ਰਮਵਾਰ ਪਿੰ੍ਰਸੀਪਲ ਸ਼ਵਿੰਦਰ ਸਿੰਘ ਛੀਨਾ, ਮਹਿੰਦਰ ਸਿੰਘ ਘੱਗ, ਮਨਜੀਤ ਕੌਰ ਸੇਖੋਂ, ਹਰਬੰਸ ਸਿੰਘ ਜਗਿਆਸੂ, ਮੱਖਣ ਲੁਹਾਰ, ਬੇਅ-ਏਰੀਏ ਤੋਂ ਨੀਲਮ ਸੈਣੀ ਅਤੇ ਤਾਰਾ ਸਾਗਰ ਅਤੇ ਸਟਾਕਟਨ ਤੋਂ ਪਿੰ੍ਰਸੀਪਲ ਹਰਨੇਕ ਸਿੰਘ, ਜਸਵੰਤ ਜੱਸੀ ‘ਸ਼ੀਮਾਰ’, ਅਜੈਬ ਸਿੰਘ ਚੀਮਾ, ਗੁਰਿੰਦਰ ਸੂਰਾਪੁਰੀ ਅਤੇ ਗੁਰਇਕਬਾਲ ਸੂਰਾਪੁਰੀ ਅਤੇ ਜੱਸ ਫਿਜ਼ਾ ਨੇ ਰਾਠੇਸ਼ਵਰ ਸਿੰਘ ਸੂਰਾਪੁਰੀ ਦੀ ਕਿਤਾਬ ‘ਦਿਲ ਦੀ ਆਵਾਜ਼’ ਵਿਚਲੀਆਂ ਰਚਨਾਵਾਂ, ਉਨ੍ਹਾਂ ਦੀ ਲਿਖਣ ਕਲਾ ਅਤੇ ਵਿਅਕਤੀਤਵ ਬਾਰੇ ਵਿਸਥਾਰਪੂਰਵਕ ਗੱਲਾਂਬਾਤਾਂ ਅਤੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।
ਮੱਧ ਵਿਚਕਾਰ ਰਾਠੇਸ਼ਵਰ ਸਿੰਘ ਸੂਰਾਪੁਰੀ ਦੀ ਕਿਤਾਬ ”ਦਿਲ ਦੀ ਆਵਾਜ਼” ਲੋਕ ਅਰਪਿਤ ਕੀਤੀ ਗਈ। ਦੂਜੇ ਸੈਸ਼ਨ ਵਿਚ ਕਵੀ ਦਰਬਾਰ ਕੀਤਾ ਗਿਆ, ਜਿਸ ਵਿਚ ਹਾਜ਼ਰ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਅਤੇ ਸੂਰਾਪੁਰੀ ਦੀ ਕਿਤਾਬ ‘ਚੋਂ ਵੀ ਰਚਨਾਵਾਂ ਪੜ੍ਹਕੇ ਅਤੇ ਗਾ ਕੇ ਮਹਿਫਲ ਸਜਾਈ।
ਹਾਜ਼ਰ ਕਵੀਆਂ ਅਤੇ ਸਾਹਿਤਕਾਰਾਂ ਵਿਚ ਦਿਲ ਨਿੱਜਰ, ਨੀਲਮ ਸੈਣੀ, ਤਾਰਾ ਸਾਗਰ, ਗੁਰਿੰਦਰ ਸੂਰਾਪੁਰੀ, ਗੋਗੀ, ਅਜਮੇਰ ਸੰਧੂ, ਇੰਦਰਜੀਤ ਗਰੇਵਾਲ ‘ਥਰੀਕੇ’, ਜਸਵੰਤ ਸ਼ੀਮਾਰ, ਹਰਭਜਨ ਸਿੰਘ ਢੇਰੀ, ਹਰਬੰਸ ਸਿੰਘ ਜਗਿਆਸੂ, ਹਰਨੇਕ ਸਿੰਘ, ਮੱਖਣ ਲੁਹਾਰ, ਤਰਲੋਕ ਸਿੰਘ, ਜਸ ਫਿਜ਼ਾ, ਅਜੈਬ ਸਿੰਘ ਚੀਮਾ, ਰਮੇਸ਼ ਕੁਮਾਰ ਬੰਗੜ, ਮਹਿੰਦਰ ਸਿੰਘ ਘੱਗ, ਮਨਜੀਤ ਕੌਰ ਸੇਖੋਂ, ਪ੍ਰਮਿੰਦਰ ਸਿੰਘ ਰਾਏ, ਚਰਨਜੀਤ ਸਿੰਘ ਪੰਨੂੰ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਵਾਹ-ਵਾਹ ਖੱਟੀ।
ਅਜਮੇਰ ਗੋਗੀ ਸੰਧੂ ਅਤੇ ਤਰਲੋਕ ਸਿੰਘ ਨੇ ਹਾਰਮੋਨੀਅਮ ਨਾਲ ਗਾ ਕੇ ਨਜ਼ਾਰਾ ਬੰਨ੍ਹ ਦਿੱਤਾ।
ਉਪਰੰਤ ਰਾਠੇਸ਼ਵਰ ਸਿੰਘ ਸੂਰਾਪੁਰੀ ਨੇ ਆਪਣੇ ਸਾਹਿਤਕ ਸਫਰ ਬਾਰੇ ਗੱਲਬਾਤ ਕਰਦਿਆਂ, ਆਪਣੀਆਂ ਕਹਾਣੀਆਂ ਅਤੇ ਕਵਿਤਾਵਾਂ ਨੂੰ ਆਪਣੀ ਜ਼ਿੰਦਗੀ ਦੇ ਸਫਰ ‘ਚ ਘਟੀਆਂ ਘਟਨਾਵਾਂ ਅਤੇ ਆਪਣੇ ਆਲੇ-ਦੁਆਲੇ ਦੇ ਸਮਾਜਿਕ ਵਰਤਾਰੇ ਦੀ ਉਪਜ ਦੱਸਦਿਆਂ ਵਿਚਾਰ ਸਾਂਝੇ ਕੀਤੇ।
ਕਹਾਣੀਕਾਰਾਂ ਤਤਿੰਦਰ ਕੌਰ ਨੇ ਵੀ ਆਪਣੀ ਕਹਾਣੀ ”ਕਲੀਆਂ ਵਾਲੀ ਗਲੀ” ਪੜ੍ਹਕੇ ਸੁਣਾਈ।
ਸਭਾ ਵਿਚ ਹਾਜ਼ਰੀ ਭਰਨ ਵਾਲਿਆਂ ਵਿਚ ਸੂਰਾਪੁਰੀ ਪਰਿਵਾਰ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਵੀ ਸਨ। ਬੀਬੀ ਰਣਜੀਤ ਕੌਰ ਸੂਰਾਪੁਰੀ, ਗੁਰਇਕਬਾਲ ਸਿੰਘ ਸੂਰਾਪੁਰੀ ਅਤੇ ਕਿਰਨਪ੍ਰੀਤ ਕੌਰ ਅਤੇ ਇਸ਼ਾਨਾਂ ਕੌਰ ਅਤੇ ਅਵਤਾਰ ਸਿੰਘ, ਲਾਜ ਸੈਣੀ, ਵਰਿੰਦਰ ਸਿੰਘ, ਸਤਵਿੰਦਰ ਸਿੰਘ, ਰਾਮਦਾਸ, ਗੁਰਮੇਲ ਸਿੰਘ ਸੰਧੂ, ਮਨਜੀਤ ਸਿੰਘ ਅਤੇ ਨਰਿੰਦਰਜੀਤ ਸਿੰਘ ਪੰਨੂੰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪ੍ਰੋਗਰਾਮ ਦੇ ਅਖੀਰ ‘ਤੇ ਪ੍ਰਧਾਨ ”ਦਿਲ ਨਿੱਜਰ” ਇਸ ਸਫਲ ਪ੍ਰੋਗਰਾਮ ਲਈ ਹਾਜ਼ਰ ਸਾਰੇ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕੀਤਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

Read Full Article
    ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

Read Full Article
    ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Read Full Article
    APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

Read Full Article
    ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

Read Full Article
    ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

Read Full Article
    ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

Read Full Article
    ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

Read Full Article
    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article