PUNJABMAILUSA.COM

ਪੰਜਾਬੀ ਪੱਤਰਕਾਰਤਾ ਦੇ ਬਾਬਾ ਬੋਹੜ ਸੁੰਦਰ ਸਿੰਘ ਬੀਰ ਨਹੀਂ ਰਹੇ

ਪੰਜਾਬੀ ਪੱਤਰਕਾਰਤਾ ਦੇ ਬਾਬਾ ਬੋਹੜ ਸੁੰਦਰ ਸਿੰਘ ਬੀਰ ਨਹੀਂ ਰਹੇ

ਪੰਜਾਬੀ ਪੱਤਰਕਾਰਤਾ ਦੇ ਬਾਬਾ ਬੋਹੜ ਸੁੰਦਰ ਸਿੰਘ ਬੀਰ ਨਹੀਂ ਰਹੇ
May 04
21:58 2018

ਸੁੰਦਰ ਸਿੰਘ ਬੀਰ ਦੇ ਸਿਧਾਂਤਾ ਤੋਂ ਨੌਜਵਾਨ ਪ੍ਰੇਰਣਾ ਲੈਣ : ਜੀ.ਕੇ.
ਨਵੀਂ ਦਿੱਲੀ, 4 ਮਈ (ਪੰਜਾਬ ਮੇਲ)- ਪੰਜਾਬੀ ਪੱਤਰਕਾਰਤਾ ਨੂੰ ਨਵੀਂ ਬੁਲੰਦਿਆਂ ’ਤੇ ਲੈ ਜਾਣ ਵਾਸਤੇ ਸਰਦਾਰ ਸੁੰਦਰ ਸਿੰਘ ਬੀਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦਿੱਲੀ ਦੀਆਂ ਕਈ ਅਖਬਾਰਾਂ ’ਚ ਬਤੌਰ ਸੰਪਾਦਕ ਸੇਵਾ ਨਿਭਾ ਚੁੱਕੇ ਬੀਰ ਦੇ ਅਕਾਲ ਚਲਾਣੇ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੇ ਸਾਥੀ ਰਹੇ ਬੀਰ ਵੱਲੋਂ ਨਿਸ਼ਕਾਮ ਸੇਵਕ ਦੇ ਤੌਰ ’ਤੇ ਕੀਤੀ ਗਈ ਇਮਾਨਦਾਰ ਪੱਤਰਕਾਰਤਾ ਤੋਂ ਨੌਜਵਾਨਾਂ ਨੂੰ ਪ੍ਰੇਰਣਾਂ ਲੈਣ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਬੀਰ ਨੇ ਕੱਦੇ ਵੀ ਆਪਣੇ ਰਸੂਖ ਦਾ ਆਪਣੇ ਪਰਿਵਾਰ ਲਈ ਗਲਤ ਇਸਤੇਮਾਲ ਕਰਨ ਲਈ ਕੱਦੇ ਵੀ ਨਹੀਂ ਸੋਚਿਆ ਸੀ। ਇੱਕ ਸਮਾਂ ਸੀ ਜਦੋਂ ਜਥੇਦਾਰ ਜੀ ਦੀ ਚਿੱਠੀ ਨਾਲ ਹੀ ਕਿਸੇ ਵੀ ਸਿੱਖ ਨੌਜਵਾਨ ਦੀ ਪੰਜਾਬ ਐਂਡ ਸਿੰਧ ਬੈਂਕ ’ਚ ਨੌਕਰੀ ਲੱਗ ਜਾਂਦੀ ਸੀ। ਪਰ ਬੀਰ ਨੇ ਕੱਦੇ ਵੀ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਜਥੇਦਾਰ ਜੀ ਨਾਲ ਆਪਣੇ ਗੂੜ੍ਹੇ ਸੰਬੰਧਾਂ ਨੂੰ ਨਹੀਂ ਵਰਤਿਆ।
ਉਨ੍ਹਾਂ ਦੱਸਿਆ ਕਿ ਜਥੇਦਾਰ ਜੀ ਬੀਰ ਨੂੰ ਅਕਸਰ ਕਾਂਮਰੇਡ ਕਹਿ ਕੇ ਬੁਲਾਉਂਦੇ ਸਨ। ਇੱਕ ਸਮਾਂ ਐਸਾ ਵੀ ਆਇਆ ਜਦੋਂ ਜਥੇਦਾਰ ਜੀ ਦੇ ਵਿਰੋਧੀਆਂ ਨੇ ਬੀਰ ਨੂੰ ਲਾਲਚ ਦਿੰਦੇ ਹੋਏ ਜਥੇਦਾਰ ਦਾ ਸਾਥ ਛੱਡਣ ਦੀ ਵੀ ਪੇਸ਼ਕਸ਼ ਕੀਤੀ। ਪਰ ਉਹ ਅਡੌਲ ਸਿੱਖੀ ਸਿੰਧਾਂਤਾ ਦੀ ਰਾਖੀ ਅਤੇ ਕੌਮ ਦੀ ਚੜ੍ਹਦੀਕਲਾ ਲਈ ਜਥੇਦਾਰ ਜੀ ਵੱਲੋਂ ਕੀਤੇ ਜਾ ਰਹੇ ਕੰਮਾਂ ਨਾਲ ਚੰਗੇ ਦੋਸਤ ਵੱਜੋਂ ਖੜੇ ਰਹੇ।
ਇੱਥੇ ਦੱਸ ਦੇਈਏ ਕਿ ਪਾਕਿਸਤਾਨ ਦੇ ਖਾਨੇਵਾਲ ’ਚ 17 ਨਵੰਬਰ 1927 ਨੂੰ ਸਰਕਾਰ ਸਰਦਾਰ ਸ਼ੇਰ ਸਿੰਘ ਦੇ ਗ੍ਰਹਿ ਵਿੱਖੇ ਪੈਦਾ ਹੋਏ ਬੀਰ 1947 ਦੀ ਦੇਸ਼ ਵੰਡ ਉਪਰੰਤ ਫੌਜ ’ਚ ਭਰਤੀ ਹੋਏ ਸਨ। ਪਰ ਪੰਜਾਬੀ ਮਾਂ-ਬੋਲੀ ਵਾਸਤੇ ਕੁਝ ਕਰਨ ਦੀ ਲਲਕ ਕਰਕੇ ਉਹ 1971 ’ਚ ਫੌਜ ਦੀ ਨੌਕਰੀ ਛੱਡ ਕੇ ਦਿੱਲੀ ਆ ਗਏ ਸਨ। ਦਿੱਲੀ ’ਚ ਜਥੇਦਾਰ ਸੰਤੋਖ ਸਿੰਘ ਜੀ ਦੀ ਅਖਬਾਰ ਅੰਮ੍ਰਿਤ ਪਤ੍ਰਿਕਾ ’ਚ ਬਤੌਰ ਸੰਪਾਦਕ ਐਮਰਜੈਂਸੀ ਲੱਗਣ ਤਕ ਉਨ੍ਹਾਂ ਨੇ ਕਾਰਜ ਕੀਤਾ। ਐਮਰਜੈਂਸੀ ਉਪਰੰਤ ਜਥੇਦਾਰ ਜੀ ਦੇ ਪੰਥਕ ਸਮਾਚਾਰ ’ਚ 37 ਸਾਲ ਤਕ ਬਤੌਰ ਮੁਖ ਸੰਪਾਦਕ ਦੀ ਜਿੰਮੇਵਾਰੀ ਬੜੀ ਬੇਬਾਕੀ ਨਾਲ ਨਿਭਾਈ।। ਬੀਰ ਦੇ ਕਦਮਾਂ ’ਤੇ ਚਲਦੇ ਹੋਏ ਉਨ੍ਹਾਂ ਦੇ ਛੋਟੋ ਸੁਪੁੱਤਰ ਸੁਦੀਪ ਸਿੰਘ ਅੱਜ ਵੀ ਪੰਜਾਬੀ ਮਾਂ-ਬੋਲੀ ਦੀ ਸੇਵਾ ਬਤੌਰ ਪੱਤਰਕਾਰ ਕਰ ਰਹੇ ਹਨ। ਬੀਰ ਦੇ ਪਰਿਵਾਰ ’ਚ ਤਿੰਨ ਲੜਕੀਆਂ ਅਤੇ 2 ਪੁੱਤਰ ਹਿੰਮਤ ਸਿੰਘ ਅਤੇ ਸੁਦੀਪ ਸਿੰਘ ਸ਼ਾਮਿਲ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article