PUNJABMAILUSA.COM

ਪੰਜਾਬੀ ਪਤੀ ਵੱਲੋਂ ਆਪਣੀ ਪਤਨੀ ਨੂੰ ਟਰੱਕ ‘ਚ ਜ਼ਿੰਦਾ ਸਾੜਣ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਪੰਜਾਬੀ ਪਤੀ ਵੱਲੋਂ ਆਪਣੀ ਪਤਨੀ ਨੂੰ ਟਰੱਕ ‘ਚ ਜ਼ਿੰਦਾ ਸਾੜਣ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਪੰਜਾਬੀ ਪਤੀ ਵੱਲੋਂ ਆਪਣੀ ਪਤਨੀ ਨੂੰ ਟਰੱਕ ‘ਚ ਜ਼ਿੰਦਾ ਸਾੜਣ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ
December 27
11:03 2017

ਬਰੈਂਪਟਨ, 27 ਦਸੰਬਰ (ਪੰਜਾਬ ਮੇਲ)- ਕੈਨੇਡਾ ਵਿਚ ਪਿਛਲੇ ਸਾਲ ਜਨਵਰੀ ‘ਚ ਵਾਪਰੇ ਭਿਆਨਕ ਹਾਦਸੇ ਦੌਰਾਨ ਟਰੱਕ ਵਿਚ ਜ਼ਿੰਦਾ ਸੜੀ ਪੰਜਾਬਣ ਗੁਰਪ੍ਰੀਤ ਕੌਰ ਬਰਾੜ ਮਾਮਲੇ ਵਿਚ ਕੈਨੇਡਾ ਦੀ ਇਕ ਅਦਾਲਤ ਨੇ ਉਸ ਦੇ ਪਤੀ ਸੁਖਚੈਨ ਸਿੰਘ ਬਰਾੜ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਨਾਲ ਹੀ ਅਦਾਲਤ ਨੇ ਦੋਸ਼ੀ ਨੂੰ 25 ਸਾਲ ਤਕ ਪੈਰੋਲ ਨਾ ਦੇਣ ਦਾ ਹੁਕਮ ਵੀ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸੰਬੰਧਤ ਸੁਖਚੈਨ ਸਿੰਘ ਬਰਾੜ ਜੋ ਕਿ ਕੈਨੇਡਾ ਟਰੱਕ ਚਲਾਉਂਦਾ ਸੀ ਅਤੇ ਕਬੱਡੀ ਕੁਮੈਂਟੇਟਰ ਵੀ ਰਹਿ ਚੁੱਕਿਆ ਹੈ, ਨੂੰ ਬਰੈਂਪਟਨ ਪੁਲਿਸ ਨੇ ਪਤਨੀ ਗੁਰਪ੍ਰੀਤ ਬਰਾੜ ਨੂੰ ਕਤਲ ਕਰਨ ਅਤੇ ਇਕ ਟਰੱਕ ਵਿਚ ਉਸ ਨੂੰ ਪਾ ਕੇ ਜ਼ਿੰਦਾ ਸਾੜਨ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਸੀ।
ਇਹ ਘਟਨਾ ਸਾਰਨੀਆਂ ਨਜ਼ਦੀਕ ਹਾਈਵੇ 402 ‘ਤੇ ਬੀਤੇ ਵਰ੍ਹੇ 30 ਅਤੇ 31 ਜਨਵਰੀ 2016 ਨੂੰ ਵਾਪਰੀ ਸੀ। ਹਾਲਾਂਕਿ ਖੁਦ ਸੁਖਚੈਨ ਸਿੰਘ ਬਰਾੜ ਨੇ ਪਿਛਲੀ ਪੇਸ਼ੀ ਦੌਰਾਨ ਆਪਣੇ ਗੁਨਾਹ ਕਬੂਲ ਕਰ ਲਏ ਸਨ ਅਤੇ ਸੁਖਚੈਨ ਬਰਾੜ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਟਰੱਕ ਰਾਹੀਂ ਟਰਾਂਟੋ ਤੋਂ ਅਮਰੀਕਾ ਵੱਲ ਜਾ ਰਹੇ ਸਨ ਪਰ ਰਾਹ ਵਿਚ ਉਨ੍ਹਾਂ ਦੋਵਾਂ ਦੀ ਆਪਸ ਵਿਚ ਲੜਾਈ ਹੋ ਗਈ। ਸੁਖਚੈਨ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਸਾਰਨੀਆ ਨੇੜੇ ਪੁੱਜ ਕੇ ਉਸ ਨੇ ਟਰੱਕ ਹਾਈਵੇਅ ਤੋਂ ਬਾਹਰ ਕੱਢ ਕੇ ਟਰੱਕ ਸਟਾਪ ‘ਤੇ ਰੋਕਿਆ। ਗੁਰਪ੍ਰੀਤ ਨੇ ਜਦੋਂ ਇਹ ਗੱਲ ਕਹੀ ਕਿ ਉਸ ਦੇ ਛੋਟੇ ਬੱਚੇ ਦਾ ਪਿਤਾ ਸੁਖਚੈਨ ਨਹੀਂ ਹੈ, ਤਾਂ ਇਹ ਗੱਲ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਉਸ ਦੀ ਹਾਲਤ ਪਾਗਲਾਂ ਜਿਹੀ ਹੋ ਗਈ ਅਤੇ ਬੇਹੱਦ ਬੇਕਾਬੂ ਹੋ ਗਿਆ। ਟਰੱਕ ਦੇ ਟਾਇਰਾਂ ਦਾ ਪ੍ਰੈਸ਼ਰ (ਹਵਾ) ਚੈੱਕ ਕਰਨ ਲਈ ਡਰਾਈਵਰ ਸੀਟ ਲਾਗੇ ਹਥੌੜਾ ਪਿਆ ਹੁੰਦਾ ਹੈ। ਸੁਖਚੈਨ ਦੇ ਦੱਸਣ ਮੁਤਾਬਕ ਲੜਾਈ ਦੌਰਾਨ ਉਹ 2 ਕਿਲੋ ਦਾ ਹਥੌੜਾ ਉਸ ਸਮੇਂ ਹਥਿਆਰ ਵਜੋਂ ਵਰਤਿਆ, ਜਦੋਂ ਗੁਰਪ੍ਰੀਤ ਨੇ ਦੋਵਾਂ ਹੱਥਾਂ ਨਾਲ ਗਲੇ ਤੋਂ ਫੜ ਕੇ ਸੁਖਚੈਨ ਉੱਪਰ ਹਮਲਾ ਕਰ ਦਿੱਤਾ। ਸੁਖਚੈਨ ਨੇ ਗੁਰਪ੍ਰੀਤ ਨੂੰ ਧੱਕ ਕੇ ਸਲੀਪਰ ਬੰਕ (ਟਰੱਕ ਵਿਚ ਸੌਣ ਵਾਲੀ ਜਗ੍ਹਾ) ਉੱਪਰ ਸੁੱਟਿਆ ਅਤੇ ਹਥੌੜੇ ਨਾਲ ਵਾਰ ਕੀਤੇ। ਸਲੀਪਰ ਬੰਕ ਉੱਪਰ ਗੁਰਪ੍ਰੀਤ ਅੱਧਮਰੀ ਹੋ ਗਈ ਪਰ ਸੁਖਚੈਨ ਨੇ ਉਸ ਨੂੰ ਮਰ ਗਈ ਸਮਝਿਆ ਅਤੇ ਫਿਰ ਉਸ ਨੇ ਟਰੱਕ ਕੁਝ ਦੂਰ ਲਿਜਾ ਕੇ ਹਾਈਵੇਅ ‘ਤੇ ਰੋਕਿਆ। ਇੱਥੇ ਡੀਜ਼ਲ ਛਿੜਕ ਕੇ ਟਰੱਕ ਨੂੰ ਅੱਗ ਲਗਾ ਦਿੱਤੀ। ਇਸ ਮਗਰੋਂ ਸੁਖਚੈਨ ਨੇ ਪੁਲਿਸ ਨੂੰ ਝੂਠ ਬੋਲਿਆ ਕਿ ਟਰੱਕ ਨੂੰ ਅੱਗ ਲੱਗਣ ਬਾਰੇ ਉਹ ਕੁੱਝ ਨਹੀਂ ਜਾਣਦਾ। ਉਸ ਨੇ ਅਦਾਲਤ ‘ਚ ਇਹ ਗੱਲ ਵੀ ਮੰਨੀ ਕਿ ਗ੍ਰਿਫਤਾਰੀ ਤੋਂ ਬਚਣ ਲਈ ਹੀ ਉਸ ਨੇ ਇਹ ਝੂਠ ਬੋਲਿਆ ਸੀ।
ਹੁਣ ਫਿਰ ਸੁਖਚੈਨ ਬਰਾੜ ਨੇ ਆਪਣੇ ਪੁਰਾਣੇ ਬਿਆਨਾਂ ਨੂੰ ਹੀ ਦੁਹਰਾਇਆ, ਜਿਨ੍ਹਾਂ ਨੂੰ ਸੁਣ ਕੇ ਜੱਜ ਨੇ ਕਿਹਾ ‘ਆਈ ਹੇਟ ਯੂ’। ਸੁਣਵਾਈ ਦੌਰਾਨ ਸੁਖਚੈਨ ਬਰਾੜ ਦੇ ਤਿੰਨੋਂ ਬੱਚੇ ਵੀ ਅਦਾਲਤ ਵਿਚ ਮੌਜੂਦ ਸਨ, ਜਿਨ੍ਹਾਂ ਸਾਹਮਣੇ ਜੱਜ ਥਾਮਸ ਬਰੂਸ ਨੇ ਕਿਹਾ ਕਿ ਸੁਖਚੈਨ ਦੋਸ਼ੀ ਹੈ, ਉਸ ਨਾਲ ਕੋਈ ਬੇਇਨਸਾਫੀ ਨਹੀਂ ਹੋਈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article