PUNJABMAILUSA.COM

ਪੰਜਾਬੀ ਨੌਜਵਾਨ ਸੰਦੀਪ ਗਿੱਲ ਨੂੰ ਔਰਤ ਦੀ ਜਾਨ ਬਚਾਉਣ ਬਦਲੇ ਨਿਊਜ਼ੀਲੈਂਡ ਪੁਲਿਸ ਨੇ ਕੀਤਾ ਸਨਮਾਨਿਤ

ਪੰਜਾਬੀ ਨੌਜਵਾਨ ਸੰਦੀਪ ਗਿੱਲ ਨੂੰ ਔਰਤ ਦੀ ਜਾਨ ਬਚਾਉਣ ਬਦਲੇ ਨਿਊਜ਼ੀਲੈਂਡ ਪੁਲਿਸ ਨੇ ਕੀਤਾ ਸਨਮਾਨਿਤ

ਪੰਜਾਬੀ ਨੌਜਵਾਨ ਸੰਦੀਪ ਗਿੱਲ ਨੂੰ ਔਰਤ ਦੀ ਜਾਨ ਬਚਾਉਣ ਬਦਲੇ ਨਿਊਜ਼ੀਲੈਂਡ ਪੁਲਿਸ ਨੇ ਕੀਤਾ ਸਨਮਾਨਿਤ
August 04
15:23 2018

– ਪਿਛਲੇ ਸਾਲ ਈਸਟ ਟਮਾਕੀ ਮੋਟਰਵੇਅ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਦਲੇਰੀ ਸੰਗ ਬਚਾਇਆ ਸੀ
– ਜੀਵਨ ਬਚ ਜਾਣ ਬਾਅਦ ਦੋਵੇਂ ਰੋਏ ਤੇ ਔਰਤ ਨੇ ਲਿਆ ਸੀ ਕਲਾਵੇ ਵਿਚ
ਆਕਲੈਂਡ, 4 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਖੂਨਦਾਨ ਨੂੰ ਜੀਵਨ ਦਾਨ ਦੇ ਬਰਾਬਰ ਮੰਨਿਆ ਜਾਂਦਾ ਹੈ ਪਰ ਜੇਕਰ ਕੋਈ ਸਿੱਧੇ ਰੂਪ ਵਿਚ ਹੀ ਕਿਸੇ ਦੀ ਜਾਨ ਬਚਾ ਕੇ ਜੀਵਨ ਦਾਨ ਦਾ ਪੁੰਨ ਕਮਾ ਲਵੇ ਤਾਂ ਉਹ ਕਿਸੇ ਦੇ ਲਈ ਫਰਿਸ਼ਤਾ ਹੋ ਸਕਦਾ ਹੈ। ਇਕ ਅਜਿਹੀ ਹੀ ਘਟਨਾ ਪਿਛਲੇ ਸਾਲ 7 ਸਤੰਬਰ ਨੂੰ ਘਟੀ ਸੀ ਜਿਸ ਦੇ ਵਿਚ ਪੰਜਾਬੀ ਨੌਜਵਾਨ ਸੰਦੀਪ ਸਿੰਘ ਗਿੱਲ ਪਿੰਡ ਡਾਂਗੀਆਂ (ਜਗਰਾਉਂ) ਨੇ ਇਕ ਔਰਤ ਦੀ ਜਾਨ ਬਚਾ ਲਈ ਜੋ ਕਿ ਚੰਦ ਸਕਿੰਟਾਂ ਦੇ ਵਿਚ ਆਤਮਹੱਤਿਆ ਰਾਹੀਂ ਮੌਤ ਨੂੰ ਗਲੇ ਲਗਾਉਣ ਜਾ ਰਹੀ ਸੀ। ਮੈਨੁਕਾਓ ਕਾਊਂਟੀਜ਼ ਪੁਲਿਸ ਦੇ ਏਰੀਆ ਕਮਾਂਡਰ ਵੱਲੋਂ ਬੀਤੇ ਕੱਲ੍ਹ ਇਕ ਖਾਸ ਸਮਾਗਮ ਦੇ ਵਿਚ ਵਿਸ਼ੇਸ਼ ਤੌਰ ‘ਤੇ ਸੰਦੀਪ ਮਾਨ ਨੂੰ ਪ੍ਰੋਤਸਾਹਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਕਿ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।’ ਇਸ ਸਮਾਗਮ ਦੇ ਵਿਚ ਇਹੋ ਜਿਹਾ ਸਨਮਾਨ ਪ੍ਰਾਪਤ ਕਰਨ ਵਾਲਾ ਇਹ ਇਕੋ-ਇਕ ਨੌਜਵਾਨ ਸੀ।
ਘਟਨਾ ਪਿਛਲੇ ਸਾਲ 7 ਸਤੰਬਰ ਦੀ ਰਾਤ 2.45 ਦੇ ਕਰੀਬ ਦੀ ਹੈ। ਈਸਟ ਟਮਾਕੀ ਮੋਟਰਵੇਅ ਬ੍ਰਿਜ ਉਤੋਂ ਜਦੋਂ ਇਹ ਨੌਜਵਾਨ ਆਪਣੀ ਕਾਰ ਵਿਚ ਲੰਘਿਆ ਤਾਂ ਇਕ ਔਰਤ ਪੁੱਲ ਉਤੇ ਸ਼ਰਾਬ ਪੀ ਰਹੀ ਸੀ। ਸ਼ਰਾਬਣ ਸਮਝ ਕੇ ਉਸਨੇ ਇਸਨੂੰ ਹਊ ਪਰ੍ਹੇ ਕਰ ਕੇ ਲੰਘਣ ਦਾ ਮੰਨ ਬਣਾਇਆ। ਪਰ ਜਦੋਂ ਉਸ ਤੋਂ ਅੱਗੇ ਲੰਘਣ ਹੀ ਲੱਗਾ ਸੀ ਤਾਂ ਉਸਦੀ ਨਜ਼ਰ ਪੈ ਗਈ ਕਿ ਉਹ ਪੁੱਲ ਦੇ ਉਤੋਂ ਦੀ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਨੌਜਵਾਨ ਨੇ ਤੁਰੰਤ ਆਪਣੀ ਕਾਰ ਰੋਕ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਉਸਨੇ ਬੀਅਰ ਦੀ ਬੋਤਲ ਇਸ ਵੱਲ੍ਹ ਵਗਾਹ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਉਸਦੇ ਹੱਥ ਵਿਚੋਂ ਛੁੱਟ ਗਈ। ਇਸ ਨੌਜਵਾਨ ਦਾ ਬਚਾਅ ਹੋ ਗਿਆ ਪਰ ਇਸਨੇ ਉਸ ਔਰਤ ਦੀ ਜਾਨ ਬਚਾਉਣ ਖਾਤਿਰ ਉਸ ਤੱਕ ਫਿਰ ਪਹੁੰਚ ਬਣਾਈ ਅਤੇ ਉਸਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਔਰਤ ਨੇ ਇਸ ਨੌਜਵਾਨ ਨੂੰ ਹੀ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲੰਘਣ ਵਾਲੀ ਕੋਈ ਵੀ ਕਾਰ ਨਾ ਰੁਕੀ। ਇਹ ਨੌਜਵਾਨ ਸੜਕ ਉਤੇ ਲੋਕਾਂ ਨੂੰ ਆਵਾਜਾਂ ਮਾਰਨ ਲੱਗਾ ਕਿ ਕੋਈ ਮਦਦ ਕਰੇ, ਐਨੇ ਨੂੰ ਇਕ ਕਾਰ ਰੁਕੀ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਦੋ ਕਾਰਾਂ ਹੋਰ ਰੁਕ ਗਈਆਂ ਤੇ ਮਦਦ ਵਾਸਤੇ ਆਏ। ਕੁਝ ਸਮੇ ਬਾਅਦ ਪੁਲਿਸ ਵੀ ਆ ਗਈ। ਸਾਰਾ ਕੁਝ ਜਦੋਂ ਉਸ ਔਰਤ ਨੂੰ ਸਮਝ ਪਿਆ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਇਸ ਮੁੰਡੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਜਿਸ ਤੋਂ ਬਾਅਦ ਸੰਦੀਪ ਦੀਆਂ ਅੱਖਾਂ ਵਿਚੋਂ ਵੀ ਹੰਝੂ ਟਪਕ ਤੁਰੇ। ਇਹ ਔਰਤ ਕੁਝ ਘਰੇਲੂ ਕਾਰਨਾ ਕਰਕੇ ਪ੍ਰੇਸ਼ਾਨ ਚੱਲ ਰਹੀ ਸੀ ਅਤੇ ਆਪਣੀ ਸਵਰਗੀ ਭੈਣ ਨੂੰ ਯਾਦ ਕਰ ਰਹੀ ਸੀ। ਪੁਲਿਸ ਨੇ ਸੰਦੀਪ ਸਿੰਘ ਗਿੱਲ ਦੇ ਸਾਹਸ ਦੀ ਕਦਰ ਕੀਤੀ ਸੀ ਅਤੇ ਇਕ ਪੰਜਾਬੀ ਪੁਲਿਸ ਅਫਸਰ ਰਹੇ ਨੌਜਵਾਨ ਨੇ ਵੀ ਪੁਲਿਸ ਨਾਲ ਇਸ ਘਟਨਾ ਸਬੰਧੀ ਰਾਬਤਾ ਬਣਾਇਆ ਹੈ ਤਾਂ ਕਿ ਇਸ ਤਰ੍ਹਾਂ ਦੇ ਮੌਕਿਆਂ ਉਤੇ ਕਿਸੇ ਦੀ ਜਾਨ ਬਚਾਉਣ ਵਾਲੇ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

Read Full Article
    ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

Read Full Article
    ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

Read Full Article
    ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

Read Full Article
    ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

Read Full Article
    ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

Read Full Article
    ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

Read Full Article
    14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

Read Full Article
    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article