ਪੰਜਾਬੀ ਨੌਜਵਾਨ ਨੂੰ ਆਸਟਰੇਲੀਆ ਵਿੱਚ ਦਸ ਸਾਲ ਦੀ ਕੈਦ

ਮੈਲਬਰਨ, 6 ਨਵੰਬਰ (ਪੰਜਾਬ ਮੇਲ)- ਇੱਥੋਂ ਦੀ ਇਕ ਅਦਾਲਤ ਨੇ ਸੜਕ ਹਾਦਸੇ ਦੌਰਾਨ ੲਿਕ ਪਰਿਵਾਰ ਦੇ ਚਾਰ ਜੀਅਾਂ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਨੌਜਵਾਨ ਨੂੰ ਦਸ ਸਾਲ ਦੀ ਕੈਦ ਸੁਣਾਈ ਹੈ। ਮੈਲਬਰਨ ਦੀ ਕਾਊਂਟੀ ਕੋਰਟ ਨੇ ਟਰੱਕ ਡਰਾੲੀਵਰ ਜੋਬਨਦੀਪ ਗਿੱਲ (28) ਨੂੰ ਅੱਜ ਜੇਲ੍ਹ ਭੇਜਣ ਦੇ ਹੁਕਮ ਸੁਣਾਏ। ਸਜ਼ਾ ਪੂਰੀ ਹੋਣ ’ਤੇ ੳੁਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ। ਬੀਤੇ ਸਾਲ ਫ਼ਰਵਰੀ ’ਚ ਸ਼ਹਿਰ ਤੋਂ ਕਰੀਬ 80 ਕਿਲੋਮੀਟਰ ਦੀ ਦੂਰ ਦੱਖਣ ਪੂਰਬੀ ਇਲਾਕੇ ਕਟਾਣੀ ’ਚ ਤਡ਼ਕੇ ਹਾਦਸੇ ਦੌਰਾਨ ਕਾਰ ਸਵਾਰ ਆਸਟਰੇਲਿਆਈ ਪਰਿਵਾਰ ਦੇ ਚਾਰ ਜੀਅ ਮੌਕੇ ’ਤੇ ਹੀ ਦਮ ਤੋੜ ਗਏ ਸਨ। ਹਾਦਸੇ ’ਚ ਪਤੀ -ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਮਾਰੇ ਗਏ ਸਨ ਤੇ ਨੌ ਸਾਲ ਦਾ ਸੈਮੂਅਲ ਆਪਣੇ ਪਰਿਵਾਰ ਦੇ ਮਾਰੇ ਜਾਣ ਮਗਰੋਂ ਅਨਾਥ ਹੋ ਗਿਆ ਸੀ, ਜਿਸ ਨੂੰ ਰਾਹਗੀਰਾਂ ਨੇ ਕਾਰ ’ਚੋਂ ਕੱਢ ਕੇ ਬਚਾ ਲਿਆ ਸੀ। ਏਬੀਸੀ ਰੇਡੀਓ ਮੁਤਾਬਕ ਜੱਜ ਜੈਫ਼ਰੀ ਚੈਟਲ ਨੇ ਜੋਬਨਦੀਪ ਨੂੰ ਤੇਜ਼ ਡਰਾੲੀਵਿੰਗ ਅਤੇ ਅਣਗਹਿਲੀ ਦਾ ਦੋਸ਼ੀ ਮੰਨਦਿਆਂ ਕਿਹਾ ਕਿ ਜਿਸ ਚੌਰਾਹੇ ‘ਤੇ ਇਹ ਹਾਦਸਾ ਹੋੲਿਅਾ ੳੁਥੇ ਆਵਾਜਾਈ ਨੂੰ ‘ਰੁਕਣ’ ਬੋਰਡ ਸੀ ਪਰ ਗਿੱਲ ਨੇ ਟਰੱਕ ਨਹੀਂ ਰੋਕਿਆ। ਦੋਸ਼ੀ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗੲੀ ਹੈ ਤੇ ਘੱਟੋ ਘੱਟ ਸਾਢੇ ਛੇ ਸਾਲ ਮਗਰੋਂ ਹੀ ਪੈਰੋਲ ਦੀ ਇਜ਼ਾਜ਼ਤ ਹੋਵੇਗੀ। ਸੈਮੂਅਲ ਆਪਣੇ ਨਜ਼ਦੀਕੀਆਂ ਦੀ ਦੇਖ ਰੇਖ ’ਚ ਬਚਪਨ ਬਿਤਾ ਰਿਹਾ ਹੈ। ਉਸਦੇ ਦਾਦੇ ਨੇ ਸਜ਼ਾ ’ਤੇ ਤਸੱਲੀ ਪ੍ਰਗਟਾਈ ਹੈ। ਕਰੀਬ ਅੱਠ ਸਾਲ ਪਹਿਲਾਂ ਆਸਟਰੇਲੀਆ ਆਏ ਜੋਬਨਦੀਪ ਨੂੰ ਕੈਦ ਪੂਰੀ ਹੋਣ ’ਤੇ ਭਾਰਤ ਭੇਜਿਆ ਜਾਵੇਗਾ
There are no comments at the moment, do you want to add one?
Write a comment