ਪੰਜਾਬੀ ਨੇ ਦੁਬਈ ‘ਚ 59.9 ਕਰੋੜ ‘ਚ ਖ਼ਰੀਦਿਆ ਗੱਡੀ ਨੰਬਰ

ਦੁਬਈ, 10 ਅਕਤੂਬਰ (ਪੰਜਾਬ ਮੇਲ)- ਦੁਬਈ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਕਾਰੋਬਾਰੀ ਨੇ ਆਪਣੀ ਗੱਡੀ ਦੀ ਨੰਬਰ ਪਲੇਟ ਖ਼ਰੀਦਣ ਲਈ 59. 9 ਕਰੋੜ ਦੀ ਰਕਮ ਖ਼ਰਚ ਕਰ ਦਿੱਤੀ। ਦੁਬਈ ਵਿੱਚ ਰੀਅਲ ਅਸਟੇਟ ਦਾ ਕੰਮ ਕਰਨ ਵਾਲੇ ਬਲਵਿੰਦਰ ਸਾਹਨੀ ਨੇ ਆਪਣੀ ਰੋਲਸ ਰਾਇਸ ਗੱਡੀ ਲਈ ਨੰਬਰ ਪਲੇਟ ਖ਼ਰੀਦਣ ਲਈ ਸਥਾਨਕ ਟਰਾਂਸਪੋਰਟ ਅਥਾਰਿਟੀ ਨੂੰ ਤਿੰਨ ਕਰੋੜ 30 ਮਿਲਿਅਨ ਦਰਾਮ ਅਦਾ ਕੀਤੇ। ਡਾਲਰ ਵਿੱਚ ਇਹ ਰਕਮ 90 ਲੱਖ ਦੇ ਕਰੀਬ ਬਣਦੀ ਹੈ। ਬਲਵਿੰਦਰ ਵੱਖਰੇ ਨੰਬਰ ਖ਼ਰੀਦਣ ਦਾ ਸ਼ੌਕੀਨ ਹੈ। ਅੱਬੂ ਸਬਾ ਦੇ ਨਾਮ ਨਾਲ ਜਾਣੇ ਜਾਣ ਵਾਲੇ ਸਾਹਨੀ ਆਰ ਐਸ ਜੀ ਇੰਟਰਨੈਸ਼ਨਲ ਦੇ ਮਾਲਕ ਹਨ। ਇਸ ਕੰਪਨੀ ਦਾ ਕਾਰੋਬਾਰ ਸੰਯੁਕਤ ਰਾਸ਼ਟਰ ਅਮੀਰਾਤ, ਭਾਰਤ ਅਤੇ ਅਮਰੀਕਾ ਤੱਕ ਫੈਲਿਆ ਹੋਇਆ ਹੈ। ਨੰਬਰ ਖ਼ਰੀਦਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਨੀ ਨੇ ਦੱਸਿਆ ਉਹ ਅਨੋਖੇ ਨੰਬਰ ਖ਼ਰੀਦਣ ਦਾ ਸ਼ੌਕੀਨ ਹੈ ਅਤੇ ਦੁਬਈ -5 ਨੰਬਰ ਖ਼ਰੀਦ ਕੇ ਉਹ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਅਜਿਹੇ ਯੂਨੀਕ 10 ਨੰਬਰ ਹਨ ਅਤੇ 9 ਨੰਬਰ ਉਸ ਦਾ ਲੱਕੀ ਹੈ। ਉਨ੍ਹਾਂ ਦੱਸਿਆ ਕਿ 09 ਨੰਬਰ ਉਨ੍ਹਾਂ ਢਾਈ ਕਰੋੜ ਦਰਾਮ ਦਾ ਖ਼ਰੀਦਿਆ ਸੀ । ਦੁਬਈ ਵਿੱਚ ਵੱਖਰੇ ਨੰਬਰਾਂ ਦੀ ਹਰ ਦੋ ਮਹੀਨੇ ਬਾਅਦ ਬੋਲੀ ਹੁੰਦੀ ਹੈ।
There are no comments at the moment, do you want to add one?
Write a comment