ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਯੂਟਿਊਬ ‘ਤੇ ‘ਗੁੰਡਾਗਰਦੀ’ ਗੀਤ ਰਿਲੀਜ਼ ਕਰਨ ‘ਤੇ ਕੇਸ ਦਰਜ

471
Share

ਜਲੰਧਰ, 7 ਮਾਰਚ (ਪੰਜਾਬ ਮੇਲ)-  ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ‘ਤੇ ਮੋਗਾ ਦੇ ਮਹਿਣਾ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਉਨ੍ਹਾਂ ‘ਤੇ ਯੂਟਿਊਬ ‘ਤੇ ‘ਗੁੰਡਾਗਰਦੀ’ ਗੀਤ ਰਿਲੀਜ਼ ਕਰਨ ਕਰਕੇ ਦਾਇਰ ਕੀਤਾ ਗਿਆ ਹੈ। ਇਸ ਗੀਤ ‘ਤੇ ਇਤਰਾਜ਼ ਜਤਾਉਂਦੇ ਹੋਏ ਪੰਡਿਤ ਰਾਓ ਧਨੇਰਵਰ ਨੇ ਸ਼ਿਕਾਇਤ ਕਰਵਾਈ। ਭੜਕਾਊ ਗੀਤ ਰਿਲੀਜ਼ ਕਰਨ ‘ਤੇ ਸਿੱਪੀ ਗਿੱਲ ‘ਤੇ ਧਾਰਾ 153 (ਏ), 117, 505, 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਗੀਤ ‘ਚ ਗੁੰਡਾਗਰਦੀ ਨੂੰ ਦਿਖਾਇਆ ਗਿਆ ਹੈ, ਜਿਸ ਦੇ ਚੱਲਦਿਆਂ ਨੌਜਵਾਨ ਪੀੜ੍ਹੀ ‘ਤੇ ਇਸ ਦਾ ਬੁਰਾ ਅਸਰ ਪਵੇਗਾ।

ਦੱਸ ਦਈਏ ਕਿ ਅਜਿਹੇ ਗੀਤਾਂ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਾਬੰਦੀ ਵੀ ਲਾਈ ਹੋਈ ਹੈ। ਇਸ ਦੇ ਬਾਵਜੂਦ  ਵੀ ਅਜਿਹੇ ਗੀਤ ਲਿਖੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।


Share