PUNJABMAILUSA.COM

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਿਖੇ ਸਿਹਤ ਕੈਂਪ ਦੌਰਾਨ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ
August 21
10:09 2019

ਫਰਿਜ਼ਨੋਂ, 21 ਅਗਸਤ (ਪੰਜਾਬ ਮੇਲ)- ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ.ਵਿਖੇ ਲਾਏ ਸਿਹਤ ਕੈਂਪ ‘ਚ ਭਾਗ ਲੈਣ ਵਾਲਿਆਂ ਨੂੰ ਠੀਕ ਖਾਣ-ਪੀਣ, ਕਸਰਤ ਅਤੇ ਚੰਗੀ ਜੀਵਨ-ਜਾਂਚ ਸੰਬੰਧੀ ਬਹੁਮੁੱਲੀ ਜਾਣਕਾਰੀ ਦੇਣ ਤੋਂ ਇਲਾਵਾ ਕੁਦਰਤੀ ਢੰਗ ਨਾਲ ਰਿਸ਼ਟ-ਪੁਸ਼ਟ ਰਹਿਣ ਦੇ ਢੰਗ ਦੱਸੇ। ਇਸ ਕੈਂਪ ਲਈ ਚੰਗਾ ਉਤਸ਼ਾਹ ਵੇਖਣ ਨੂੰ ਮਿਲਿਆ।
ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਅਤੇ ਪੰਜਾਬੀ ਰੇਡੀਓ ਯੂ.ਐੱਸ.ਏ. ਵਲੋਂ ਸਾਂਝੇ ਤੌਰ ਉੱਤੇ ਬੀਤੇ ਸ਼ਨਿੱਚਰਵਾਰ ਲਗਵਾਏ ਗਏ ਇਸ ਕੈਂਪ ਵਿਚ ਹਰਬਲ ਲਾਈਫ਼ ਸੰਸਥਾ ਦੇ ਸਰਗਰਮ ਮੈਂਬਰ ਸ. ਰਣਜੀਤ ਸਿੰਘ ਸੈਣੀ, ਉਨ੍ਹਾਂ ਦੀ ਜੀਵਨ ਸਾਥਣ ਸਿਮਰਨ ਕੌਰ ਸੈਣੀ ਅਤੇ ਭਰਾ ਪਰਮਜੀਤ ਸਿੰਘ ਨੇ ਆਪਣੀ ਸਹਿਯੋਗੀ ਟੀਮ ਨਾਲ ਕੈਂਪ ਵਿਚ ਪੁੱਜੇ ਸਭਨਾਂ ਵਿਅਕਤੀਆਂ ਦਾ ਕੰਪਿਊਟਰਾਈਜ਼ਡ ਵਿਧੀ ਰਾਹੀਂ ਮੁਆਇਨਾ ਕੀਤਾ। ਜਿਨ੍ਹਾਂ ਨੂੰ ਵੀ ਸਰੀਰਕ ਮੁਆਇਨੇ ਦੌਰਾਨ ਘੱਟ-ਵੱਧ ਭਾਰ, ਲੋੜੀਂਦੀ ਚੁਸਤੀ-ਫੁਰਤੀ ਦੀ ਘਾਟ, ਬਲੱਡ ਪ੍ਰੈਸ਼ਰ, ਸ਼ੂਗਰ, ਹਾਜ਼ਮਾ ਅਤੇ ਹੋਰ ਸਬੰਧਤ ਪੱਖਾਂ ਤੋਂ ਕੋਈ ਮੁਸ਼ਕਲ ਉਭਰ ਕੇ ਸਾਹਮਣੇ ਆਈ, ਉਨ੍ਹਾਂ ਨੂੰ ਕੁਦਰਤੀ ਜੜ੍ਹੀ-ਬੂਟੀਆਂ ਤੋਂ ਤਿਆਰ ਦਵਾਈਆਂ ਦਿੱਤੀਆਂ ਗਈਆਂ। ਰਣਜੀਤ ਸਿੰਘ ਨੇ ਹਰਬਲ ਲਾਈਫ਼ ਵਿਧੀ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਕੁਦਰਤੀ ਢੰਗ ਵਾਲਾ ਇਹ ਇਲਾਜ ਸਸਤਾ ਅਤੇ ਇਸਦਾ ਅਸਰ ਚਿਰਸਥਾਈ ਹੈ।
ਵਰਨਣਯੋਗ ਹੈ ਕਿ ਰਣਜੀਤ ਸਿੰਘ ਸੈਣੀ ਪਿੱਛੋਂ ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧ ਰੱਖਦੇ ਹਨ, ਜਿੱਥੇ ਉਨ੍ਹਾਂ ਦੇ ਪਰਿਵਾਰ ਦਾ ਸਿੰਗਾਪੁਰ ਕੱਲਰ ਲੈੱਬ ਦੇ ਨਾਂਅ ਹੇਠ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਦਾ ਬੜਾ ਵੱਡਾ ਕਾਰੋਬਾਰ ਰਿਹਾ ਹੈ। ਉਹ ਪਿੱਛੇ ਜਿਹੇ ਹੀ ਫਰਿਜ਼ਨੋਂ ਰਹਿੰਦੇ ਪਰਿਵਾਰਕ ਮੈਂਬਰਾਂ ਨਾਲ ਪੱਕੇ ਤੌਰ ਉੱਤੇ ਅਮਰੀਕਾ ਰਹਿਣ ਲਈ ਪੁੱਜੇ ਹਨ। ਹੁਣ ਉਨ੍ਹਾਂ ਨੇ ਆਪਣੇ ਪਰਿਵਾਰ ਵਲੋਂ ਬਾਖੂਬੀ ਚਲਾਏ ਜਾ ਰਹੇ ਡੇਅ ਐਂਡ ਨਾਈਟ ਵੀਡੀਓ ਕਾਰੋਬਾਰ ਦੇ ਨਾਲ-ਨਾਲ ਹਰਬਲ ਲਾਈਫ਼ ਵਿਧੀ ਰਾਹੀਂ ਲੋਕਾਂ ਦਾ ਇਲਾਜ ਕਰਨ ਲਈ ਫਰਿਜ਼ਨੋਂ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਤੋਂ ਇਲਾਵਾ ਹੋਰਨੀਂ ਥਾਈਂ ਵੀ ਕੈਂਪ ਲਾ ਕੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਲੋਕਾਂ ਦੀ ਸਹਾਇਤਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ।
ਕੈਂਪ ਮੌਕੇ ਬੋਲਦਿਆਂ ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਦੇ ਕੋਆਰਡੀਨੇਟਰ ਦਲਜੀਤ ਸਿੰਘ ਸਰਾਂ ਨੇ ਦੱਸਿਆ ਕਿ ਸੈਂਟਰ ਵਲੋਂ ਉਸਾਰੂ ਸੱਭਿਆਚਾਰਕ, ਸਾਹਿਤਕ ਤੇ ਸਮਾਜਿਕ ਪ੍ਰੋਗਰਾਮਾਂ ਦੇ ਨਾਲ-ਨਾਲ ਸੁਚੱਜੀ ਜੀਵਨ ਜਾਚ ਦੇ ਮੱਦੇਨਜ਼ਰ ਸਿਹਤ ਸੰਬੰਧੀ ਅਜਿਹੇ ਹੋਰ ਕੈਂਪ ਅਤੇ ਸੈਮੀਨਾਰ ਕਰਵਾਉਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
ਕੈਂਪ ਦੀ ਕਾਮਯਾਬੀ ਲਈ ਯੋਗਦਾਨ ਪਾਉਣ ਵਾਲਿਆਂ ਪੰਜਾਬੀ ਰੇਡੀਓ ਯੂ.ਐੱਸ.ਏ. ਤੋਂ ਸਿਹਤ ਸੰਬੰਧੀ ਹਰਮਨ ਪਿਆਰੇ ਪ੍ਰੋਗਰਾਮ ਦੇ ਹੋਸਟ ਬੀਬੀ ਬਲਵਿੰਦਰ ਕੌਰ, ਜੋਤ ਰਣਜੀਤ ਅਤੇ ਸਦਾ ਸਹਿਯੋਗ ਦੇਣ ਵਾਲੇ ਇੰਦਰਜੀਤ ਸਿੰਘ ਬਰਾੜ ਸ਼ਾਮਲ ਸਨ।

About Author

Punjab Mail USA

Punjab Mail USA

Related Articles

ads

Latest Category Posts

    ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Read Full Article
    ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

Read Full Article
    ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

Read Full Article
    ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

Read Full Article
    ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

Read Full Article
    ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

Read Full Article
    ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

Read Full Article
    ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

Read Full Article
    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article