ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਆਦੇਸ਼

ਪੰਜ ਪਿਅਾਰਿਅਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਹਦਾੲਿਤ; ਕੋਈ ਵੀ ਜਥੇਦਾਰ ਨਾ ਹਾਜ਼ਰ ਹੋਇਆ ਤੇ ਨਾ ਹੀ ਕੋਈ ਸੰਦੇਸ਼ ਭੇਜਿਆ
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਮੇਲ)- ਪੰਜ ਪਿਆਰਿਆਂ ਨੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਅਾਦੇਸ਼ ਜਾਰੀ ਕਰ ਦਿੱਤਾ। ਸਿੱਖ ਪੰਥ ਨੂੰ ਯੋਗ ਅਗਵਾੲੀ ਨਾ ਦੇਣ ਦਾ ਦੋਸ਼ ਲਾੳੁਂਦਿਅਾਂ ੳੁਨ੍ਹਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ੲਿਨ੍ਹਾਂ ਜਥੇਦਾਰਾਂ ਦੀਅਾਂ ਸੇਵਾਵਾਂ ਖ਼ਤਮ ਕੀਤੀਅਾਂ ਜਾਣ। ਗੁਰਮਤੇ ਨੂੰ ਸੰਗਤ ਨੇ ਜੈਕਾਰੇ ਲਾ ਕੇ ਪ੍ਰਵਾਨਗੀ ਦਿੱਤੀ। ਪੰਜ ਪਿਅਾਰਿਅਾਂ ਨੇ ਕਿਹਾ ਕਿ ਜੇਕਰ ਅੰਤ੍ਰਿੰਗ ਕਮੇਟੀ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਇਕੱਤਰਤਾ ਕਰਕੇ ਅਗਲਾ ਫ਼ੈਸਲਾ ਲਿਅਾ ਜਾੲੇਗਾ। ਜ਼ਿਕਰਯੋਗ ਹੈ ਕਿ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਰਾਜ ਦੇ ਮੌਜੂਦਾ ਹਾਲਾਤ ਲੲੀ ਜ਼ਿੰਮੇਵਾਰ ਠਹਿਰਾੳੁਂਦਿਅਾਂ ੳੁਨ੍ਹਾਂ ਨੂੰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ। ਲਗਪਗ ਡੇਢ ਘੰਟੇ ਤਕ ੳੁਨ੍ਹਾਂ ਦੀ ੳੁਡੀਕ ਕੀਤੀ ਗੲੀ ਪਰ ਕੋਈ ਸੁਨੇਹਾ ਨਾ ਅਾੳੁਣ ਤੋਂ ਬਾਅਦ ਪੰਜ ਪਿਅਾਰਿਅਾਂ ਨੇ ਗੁਰਮਤਾ ਜਾਰੀ ਕਰ ਦਿੱਤਾ।
ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਤੇ ਭਾਈ ਤਰਲੋਕ ਸਿੰਘ ਨੇ ਅੱਜ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਇਕੱਤਰਤਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਤੇ ਸੰਗਤ ਦੀ ਹਾਜ਼ਰੀ ਵਿੱਚ ਜਾਰੀ ਕੀਤੇ ਗੲੇ ਗੁਰਮਤੇ ਨੂੰ ਭਾਈ ਸਤਨਾਮ ਸਿੰਘ ਨੇ ਪੜ੍ਹ ਕੇ ਸੁਣਾਇਆ। ਗੁਰਮਤੇ ਵਿੱਚ ਆਖਿਆ ਗਿਅਾ ਹੈ,‘‘ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਹੋਰ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਕੀਤੇ ਗਏ ਫ਼ੈਸਲਿਆਂ ਕਾਰਨ ਸਿੱਖ ਪੰਥ ਅੰਦਰ ਵੱਡੀ ਦੁਬਿਧਾ ਬਣੀ ਹੋਈ ਹੈ। ਜਥੇਦਾਰਾਂ ਨੇ ਖ਼ਾਲਸਾ ਪੰਥ ਦੀਆਂ ਰਵਾਇਤਾਂ ਵਿਰੁੱਧ ਜਾ ਕੇ ਫ਼ੈਸਲੇ ਕੀਤੇ, ਜਿਸ ਨਾਲ ਸਮੁੱਚੇ ਪੰਥ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਉਹ ਸਹੀ ਢੰਗ ਨਾਲ ਖ਼ਾਲਸਾ ਪੰਥ ਦੀ ਤਰਜ਼ਮਾਨੀ ਨਹੀਂ ਕਰ ਸਕੇ ਅਤੇ ਨਾ ਹੀ ਅਜੋਕੀ ਸਥਿਤੀ ਵਿੱਚ ਪੰਥ ਨੂੰ ਸੁਯੋਗ ਅਗਵਾਈ ਦੇ ਸਕੇ ਹਨ। ੲਿਸ ਕਾਰਨ ਖ਼ਾਲਸਾ ਪੰਥ ਵੱਲੋਂ ੳੁਨ੍ਹਾਂ ਕੋਲੋਂ ਅਸਤੀਫ਼ੇ ਮੰਗੇ ਜਾ ਰਹੇ ਹਨ।’’ ਉਨ੍ਹਾਂ ਗੁਰਮਤੇ ਰਾਹੀਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਆਦੇਸ਼ ਕੀਤਾ ਕਿ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣ।
ਉਨ੍ਹਾਂ ਆਖਿਆ ਕਿ ਪੰਜ ਪਿਆਰਿਆਂ ਵੱਲੋਂ 21 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖ਼ਤ ਹਜ਼ੂਰ ਸਾਹਿਬ ਦੇ ਨੁਮਾਇੰਦੇ ਗਿਆਨੀ ਰਾਮ ਸਿੰਘ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨ ਸਬੰਧੀ ਲਏ ਫ਼ੈਸਲੇ ਬਾਰੇ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ ਪਰ ਕੋਈ ਵੀ ਜਥੇਦਾਰ ਹਾਜ਼ਰ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰਾਂ ਨੇ ਪੰਥਕ ਰਵਾਇਤਾਂ ਨੂੰ ਮੁੜ ਅਣਦੇਖਿਆਂ ਕੀਤਾ ਹੈ। ਅੰਤ੍ਰਿੰਗ ਕਮੇਟੀ ਨੂੰ ਫ਼ੈਸਲਾ ਤੁਰੰਤ ਲਾਗੂ ਕਰਨ ਦੀ ਹਦਾੲਿਤ ਕਰਦਿਅਾਂ ਉਨ੍ਹਾਂ ਆਖਿਆ ਕਿ ਜਥੇਦਾਰਾਂ ਨੂੰ ਦਿੱਤੀਅਾਂ ਜਾ ਰਹੀਆਂ ਸਾਰੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ ਜਾਣ।
ਸ਼੍ਰੋਮਣੀ ਕਮੇਟੀ ਵੱਲੋਂ ਮੁਅੱਤਲ ਕਰਨ ਬਾਰੇ ੳੁਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਨੂੰ ਕੋਈ ਵੀ ਮੁਅੱਤਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਉਹ ਸਾਧਾਰਨ ਕਰਮਚਾਰੀ ਜਾਂ ਮਨੁੱਖ ਹਨ ਤਾਂ ਉਨ੍ਹਾਂ ’ਤੇ ਇਹ ਫ਼ੈਸਲਾ ਲਾਗੂ ਹੁੰਦਾ ਹੈ ਪਰ ਪੰਜ ਪਿਆਰਿਆਂ ’ਤੇ ਅਜਿਹੇ ਫ਼ੈਸਲੇ ਲਾਗੂ ਨਹੀਂ ਹੁੰਦੇ।
ਪੰਜ ਪਿਆਰੇ ਜਦੋਂ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ਕਰ ਰਹੇ ਸਨ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਹੋਰ ਅਮਲਾ ਵੀ ਮੌਜੂਦ ਸੀ। ਇਥੇ ਟਾਸਕ ਫੋਰਸ ਵੀ ਤਾੲਿਨਾਤ ਕੀਤੀ ਗਈ ਸੀ ਪਰ ਪੰਜ ਪਿਆਰਿਆਂ ਨੂੰ ਆਉਣ ਅਤੇ ਮੀਟਿੰਗ ਕਰਨ ਤੋਂ ਕਿਸੇ ਨੇ ਨਹੀਂ ਰੋਕਿਆ।
ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਦੇ ਫ਼ੈਸਲੇ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਵੀ ਇਸ ਮੁੱਦੇ ’ਤੇ ਮੀਡੀਆ ਨਾਲ ਗੱਲਬਾਤ ਕਰਨ ਤੋਂ ੲਿਨਕਾਰ ਕਰ ਦਿੱਤਾ।
There are no comments at the moment, do you want to add one?
Write a comment