PUNJABMAILUSA.COM

ਪੰਜਵੇਂ ਦਿਨ ਵੀ ਸੱਤਵੇਂ ਅਸਮਾਨ ’ਤੇ ਰਿਹਾ ਮਾਲਵੇ ਵਿਚ ਸਿੱਖ ਸੰਗਤਾਂ ਦਾ ਗੁੱਸਾ

ਪੰਜਵੇਂ ਦਿਨ ਵੀ ਸੱਤਵੇਂ ਅਸਮਾਨ ’ਤੇ ਰਿਹਾ ਮਾਲਵੇ ਵਿਚ ਸਿੱਖ ਸੰਗਤਾਂ ਦਾ ਗੁੱਸਾ

ਪੰਜਵੇਂ ਦਿਨ ਵੀ ਸੱਤਵੇਂ ਅਸਮਾਨ ’ਤੇ ਰਿਹਾ ਮਾਲਵੇ ਵਿਚ ਸਿੱਖ ਸੰਗਤਾਂ ਦਾ ਗੁੱਸਾ
October 19
21:18 2015

Malwa
ਬਠਿੰਡਾ, 19 ਅਕਤੂਬਰ (ਪੰਜਾਬ ਮੇਲ) – ਮਾਲਵਾ ਖਿੱਤੇ ਵਿੱਚ ਅੱਜ ਕਰੀਬ ਚਾਰ ਦਰਜਨ ਥਾਵਾਂ ’ਤੇ ਲੋਕਾਂ ਨੇ ਸੜਕੀ ਆਵਾਜਾਈ ਰੋਕੀ। ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਵਿੱਚ ਦੇ ਪਿੰਡ ਖਿਓਵਾਲੀ ਵਿੱਚ ਤਾਂ ਪਿਛਲੇ ਚਾਰ ਦਿਨਾਂ ਤੋਂ ਸੰਗਤ ਨੇ ਧਰਨਾ ਦਿੱਤਾ ਹੋਇਆ ਸੀ ਅਤੇ ਅੱਜ ਹਲਕੇ ਦੇ ਪਿੰਡ ਮਾਹੂਆਣਾ ਵਿੱਚ ਵੀ ਮੁੱਖ ਸੜਕ ਮਾਰਗ ’ਤੇ ਧਰਨਾ ਲੱਗਾ। ਇਸੇ ਤਰ੍ਹਾਂ ਭਾਈ ਕਾ ਕੇਰਾ ਵਿੱਚ ਵੀ ਸੜਕ ਜਾਮ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਵਲ ਕਲਾਂ ਘਟਨਾ ਖ਼ਿਲਾਫ਼ ਪੰਥਕ ਧਿਰਾਂ ਤਰਫੋਂ ਪੰਜ ਦਿਨਾਂ ਤੋਂ ਸੜਕਾਂ ਜਾਮ ਕਰਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਮਾਲਵਾ ਖਿੱਤੇ ਵਿਚ ਸੜਕਾਂ ਜਾਮ ਹੋਣ ਕਰਕੇ ਕਾਰੋਬਾਰੀ ਲੋਕਾਂ ਦੇ ਕੰਮ ਕਾਰ ਪ੍ਰਭਾਵਿਤ ਹੋਣ ਲੱਗੇ ਹਨ।
ਬਠਿੰਡਾ ਜ਼ਿਲ੍ਹੇ ਦੇ ਕਸਬਾ ਤਲਵੰਡੀ ਸਾਬੋ ਵਿੱਚ ਮੁੱਖ ਸੜਕ ’ਤੇ ਲੱਗੇ ਧਰਨੇ ਵਿੱਚ ਅੱਜ ਜਦੋਂ ਲੋਕਾਂ ਨੇ ਖ਼ਾਲਿਸਤਾਨ ਦਾ ਹੋਰਡਿੰਗ ਲੱਗਿਆ ਦੇਖਿਆ ਤਾਂ ਕੁਝ ਲੋਕ ਪਾਸਾ ਵੱਟਣ ਲੱਗੇ ਪ੍ਰੰਤੂ ਥੋੜ੍ਹੇ ਸਮੇਂ ਮਗਰੋਂ ਹੀ ਇਹ ਹੋਰਡਿੰਗ ਉਤਾਰ ਦਿੱਤਾ ਗਿਆ। ਇਸੇ ਤਰ੍ਹਾਂ ਭਗਤਾ ਭਾਈਕਾ ਵਿੱਚ ਲੱਗੇ ਸੜਕ ਜਾਮ ਦੌਰਾਨ ਸੰਗਤ ਅਤੇ ਦੁਕਾਨਦਾਰਾਂ ਵਿਚਾਲੇ ਝਗਡ਼ਾ ਹੋ ਗਿਆ। ਦੁਕਾਨਦਾਰ ਆਖ ਰਹੇ ਸਨ ਕਿ ਸਿੱਖ ਸੰਗਤ ਉਨ੍ਹਾਂ ਦੇ ਗਾਹਕਾਂ ਨੂੰ ਨਾ ਰੋਕਣ। ਮੌਕੇ ’ਤੇ ਕੋਈ ਤਣਾਅ ਹੋਣ ਤੋਂ ਬਚਾਅ ਹੋ ਗਿਆ। ਬਠਿੰਡਾ ਦੇ ਤਲਵੰਡੀ ਸਾਬੋ, ਕੋਟਸ਼ਮੀਰ, ਭਗਤਾ ਅਤੇ ਰਾਮਪੁਰਾ ਵਿੱਚ ਅੱਜ ਮੁੱਖ ਸੜਕਾਂ ਜਾਮ ਰਹੀਆਂ। ਗੋਨਿਆਣਾ ਅਤੇ ਬਠਿੰਡਾ ਵਿੱਚ ਧਰਨਾ ਨਾ ਲੱਗਿਆ। ਸੰਗਤ ਕੈਂਚੀਆਂ ’ਤੇ ਵੀ ਬਠਿੰਡਾ-ਡੱਬਵਾਲੀ ਸੜਕ ’ਤੇ ਮੁੱਖ ਧਰਨਾ ਲੱਗਾ।
ਮੁਕਤਸਰ ਜ਼ਿਲ੍ਹੇ ਵਿੱਚ ਅੱਜ ਅੱਠ ਥਾਵਾਂ ’ਤੇ ਸੜਕੀ ਆਵਾਜਾਈ ਰੋਕੀ ਗਈ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਬਠਿੰਡਾ-ਮੁਕਤਸਰ ਰੋਡ, ਮੁਕਤਸਰ-ਕੋਟਕਪੂਰਾ ਰੋਡ, ਮੁਕਤਸਰ-ਜਲਾਲਾਬਾਦ ਰੋਡ, ਮਲੋਟ-ਬਠਿੰਡਾ ਰੋਡ ’ਤੇ ਲੱਗੇ ਧਰਨੇ ਸ਼ਾਮਲ ਹਨ। ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਅੱਜ ਫ਼ਿਰੋਜ਼ਪੁਰ-ਫ਼ਰੀਦਕੋਟ ਰੋਡ ਅਤੇ ਫ਼ਿਰੋਜ਼ਪੁਰ-ਅੰਮ੍ਰਿ੍ਤਸਰ ਸੜਕ ’ਤੇ ਧਰਨੇ ਲੱਗੇ। ਫ਼ਿਰੋਜ਼ਪੁਰ-ਮੱਖੂ ਰੋਡ ’ਤੇ ਦਰੱਖਤ ਸੜਕਾਂ ’ਤੇ ਸੁੱਟੇ ਹੋਣ ਕਰਕੇ ਆਵਾਜਾਈ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਰਨਾਲਾ ਜ਼ਿਲ੍ਹੇ ਵਿੱਚ ਮਹਿਲ ਕਲਾਂ ਅਤੇ ਪੱਖੋ ਕੈਂਚੀਆਂ ’ਤੇ ਵੀ ਧਰਨੇ ਲੱਗੇ ਅਤੇ ਫ਼ਰੀਦਕੋਟ ਵਿੱਚ ਵੀ ਅੱਜ ਧਰਨੇ ਜਾਰੀ ਰਹੇ। ਪੰਥਕ ਆਗੂਆਂ ਨੇ ਅੱਜ ਸਾਰੇ ਧਰਨਿਆਂ ਵਿੱਚ ਸ਼ਮੂਲੀਅਤ ਕਰਕੇ ਸੰਗਤਾਂ ਨੂੰ ਸੰਬੋਧਨ ਕੀਤਾ। ਪੁਲੀਸ ਅੱਜ ਪੰਜਵੇਂ ਦਿਨ ਵੀ ਬੇਵੱਸ ਹੀ ਨਜ਼ਰ ਆਈ ਅਤੇ ਕਿਧਰੋਂ ਵੀ ਸੰਗਤ ਦੇ ਗੁੱਸੇ ਵਿੱਚ ਕੋਈ ਨਰਮੀ ਵੇਖਣ ਨੂੰ ਨਹੀਂ ਮਿਲੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article