PUNJABMAILUSA.COM

ਪੰਚਕੂਲਾ ਦੇ ਮੁਰਦਾਘਰ ’ਚ ਮੁਰਦਿਆਂ ਦੀਆਂ ਜੇਬਾਂ ’ਚ ਪਏ ਮੋਬਾਈਲਾਂ ਦੀਆਂ ਵੱਜਦੀਆਂ ਰਹੀਆਂ ਘੰਟੀਆਂ

ਪੰਚਕੂਲਾ ਦੇ ਮੁਰਦਾਘਰ ’ਚ ਮੁਰਦਿਆਂ ਦੀਆਂ ਜੇਬਾਂ ’ਚ ਪਏ ਮੋਬਾਈਲਾਂ ਦੀਆਂ ਵੱਜਦੀਆਂ ਰਹੀਆਂ ਘੰਟੀਆਂ

ਪੰਚਕੂਲਾ ਦੇ ਮੁਰਦਾਘਰ ’ਚ ਮੁਰਦਿਆਂ ਦੀਆਂ ਜੇਬਾਂ ’ਚ ਪਏ ਮੋਬਾਈਲਾਂ ਦੀਆਂ ਵੱਜਦੀਆਂ ਰਹੀਆਂ ਘੰਟੀਆਂ
August 27
04:32 2017

ਪੰਚਕੂਲਾ, 26 ਅਗਸਤ (ਪੰਜਾਬ ਮੇਲ)- ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਕੀਤੀ ਭੰਨ-ਤੋੜ ਦੌਰਾਨ ਪੁਲੀਸ ਗੋਲੀਬਾਰੀ ਤੋਂ ਬਾਅਦ ਪੰਚਕੂਲਾ ਜਨਰਲ ਹਸਪਤਾਲ ਸੈਕਟਰ 6 ਦੇ ਮੁਰਦਾਘਰ ਵਿੱਚ ਮ੍ਰਿਤਕਾਂ ਦੀਆਂ ਜੇਬਾਂ ਵਿੱਚ ਪਏ ਮੋਬਾਈਲ ਫੋਨ ਸਾਰੀ ਰਾਤ ਵੱਜਦੇ ਰਹੇ। ਹਿੰਸਾ ਦੇ ਦੂਜੇ ਦਿਨ ਤੱਕ ਕਈ ਮ੍ਰਿਤਕਾਂ ਦੀ ਪਛਾਣ ਨਾ ਹੋ ਸਕੀ।
ਪੰਚਕੂਲਾ ਦੇ ਡਿਪਟੀ ਕਮਿਸ਼ਨਰ ਗੌਰੀ ਪਰਾਸ਼ਰ ਜੋਸ਼ੀ ਅੱਜ ਜਦੋਂ ਪੰਚਕੂਲਾ ਦੇ ਹਸਪਤਾਲ ਵਿੱਚ ਪੁਲੀਸ ਅਮਲੇ ਨਾਲ ਚੱਕਰ ਲਾ ਰਹੀ ਸੀ ਤਾਂ ਉਸ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਮਿੱਥਿਆ ਜਵਾਬ ਦਿੱਤਾ ਕਿ ਜਦੋਂ ਪੁਲੀਸ ਵਾਲੇ ਇਨ੍ਹਾਂ ਦੀ ਪਛਾਣ ਕਰ ਲੈਣਗੇ ਤਾਂ ਸੂਚੀ ਬਣਾ ਕੇ ਜਾਣਕਾਰੀ ਦਿੱਤੀ ਜਾਵੇਗੀ। ਮੁਰਦਿਆਂ ਦੀਆਂ ਜੇਬਾਂ ਵਿੱਚ ਪਏ ਮੋਬਾਈਲਾਂ ਦੀਆਂ ਘੰਟੀਆਂ ਬਾਰੇ ਜਾਣਕਾਰੀ ਪੰਚਕੂਲਾ ਦੇ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਦਿੱਤੀ ਤੇ ਉਨ੍ਹਾਂ ਕਿਹਾ ਕਿ ਉਹ ਇਸ ਤੋਂ ਵੱਧ ਜਾਣਕਾਰੀ ਨਹੀਂ ਦੇ ਸਕਦੇ। ਪੰਚਕੂਲਾ ਦੇ ਹਸਪਤਾਲ ਵਿੱਚ ਅੱਜ ਸ਼ਾਮ ਤੱਕ 17 ਲਾਸ਼ਾਂ ਪਈਆਂ ਸਨ। ਪੰਚਕੂਲਾ ਦੇ ਹਸਪਤਾਲ ਦੇ ਸੀਨੀਅਰ ਡਾਕਟਰ ਸੰਜੀਵ ਤ੍ਰੇਹਨ ਨੇ ਦੱਸਿਆ ਕਿ 17 ਲਾਸ਼ਾਂ ਕੱਲ੍ਹ ਪੰਚਕੂਲਾ ਦੇ ਹਸਪਤਾਲ ਵਿੱਚ ਆਈਆਂ ਸਨ। ਇਨ੍ਹਾਂ ਮ੍ਰਿਤਕਾਂ ਵਿੱਚੋਂ ਸੱਤ ਦੀ ਮੌਤ ਪੀਜੀਆਈ ਵਿੱਚ ਹੋਈ ਤੇ ਚਾਰ ਦੀ ਮੌਤ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਹੋਈ ਸੀ।
ਉਧਰ, ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ 60 ਜ਼ਖ਼ਮੀ ਦਾਖ਼ਲ ਹਨ। ਇਨ੍ਹਾਂ ਵਿੱਚ ਬਹੁਤੇ ਡੇਰਾ ਪੈਰੋਕਾਰ ਹੀ ਹਨ। ਕਰਨਾਲ ਦੇ ਜ਼ਖ਼ਮੀ ਧਰਮਪਾਲ, ਪੰਜਾਬ ਦੇ ਕਸਬੇ ਲੰਬੀ ਤੋਂ ਬਲਵਿੰਦਰ ਸਿੰਘ, ਹਰਿਆਣਾ ਦੇ ਪਿੰਡ ਕਲੌਂਦਾ ਦੀ ਵਸਨੀਕ ਰਿਤੇਰੀ ਦੇਵੀ ਤੇ ਫਿਰੋਜ਼ਪੁਰ ਦੇ ਵਸਨੀਕ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਦੀਆਂ ਡਾਂਗਾਂ ਦੇ ਸ਼ਿਕਾਰ ਹੋਏ ਸਨ ਅਤੇ ਉਹ ਹੁਣ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਹਸਪਤਾਲ ਦੇ ਸੀਨੀਅਰ ਡਾਕਟਰ ਸਰਜਨ ਡਾਕਟਰ ਸੰਜੀਵ ਤ੍ਰੇਹਨ ਨੇ ਦੱਸਿਆ ਕਿ 100 ਜ਼ਖ਼ਮੀਆਂ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਜਿਹੜੇ ਮ੍ਰਿਤਕ ਦੀਆਂ ਲਾਸ਼ਾਂ ਪੰਚਕੂਲਾ ਹਸਪਤਾਲ ਦੇ ਮੁਰਦਾਘਰ ਵਿੱਚ ਪਈਆਂ ਹਨ, ਉਨ੍ਹਾਂ ਵਿੱਚ ਤਿੰਨ ਔਰਤਾਂ ਤੇ ਇੱਕ ਛੋਟਾ ਬੱਚਾ ਸ਼ਾਮਲ ਹੈ। ਉਧਰ, ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਨੂੰ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ। ਹਸਪਤਾਲ ਦੇ ਮੁੱਖ ਗੇਟ ’ਤੇ ਪੁਲੀਸ ਪ੍ਰਾਈਵੇਟ ਸੁਰੱਖਿਆ ਗਾਰਡ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਹਨ। ਪੱਤਰਕਾਰਾਂ ਨੂੰ ਹਸਪਤਾਲ ਦੇ ਅਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ਸਰਕਾਰ ਦਾ ਲਗਾਤਾਰ ਵਧ ਰਿਹਾ ਹੈ ਵਿੱਤੀ ਸੰਕਟ

ਪੰਜਾਬ ਸਰਕਾਰ ਦਾ ਲਗਾਤਾਰ ਵਧ ਰਿਹਾ ਹੈ ਵਿੱਤੀ ਸੰਕਟ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਬਰਥ ਟੂਰਿਜ਼ਮ ਨੂੰ ਰੋਕਣ ਲਈ ਨਵੀਂ ਵੀਜ਼ਾ ਪਾਬੰਦੀਆਂ ਦਾ ਐਲਾਨ

ਟਰੰਪ ਪ੍ਰਸ਼ਾਸਨ ਵੱਲੋਂ ਬਰਥ ਟੂਰਿਜ਼ਮ ਨੂੰ ਰੋਕਣ ਲਈ ਨਵੀਂ ਵੀਜ਼ਾ ਪਾਬੰਦੀਆਂ ਦਾ ਐਲਾਨ

Read Full Article
    ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਮਨਾਇਆ ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਮਨਾਇਆ ਨਵੇਂ ਸਾਲ ਦਾ ਰੰਗਾਰੰਗ ਪ੍ਰੋਗਰਾਮ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਆਯੋਜਿਤ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਾਸਿਕ ਇਕੱਤਰਤਾ ਆਯੋਜਿਤ

Read Full Article
    ਨਸਲੀ ਨਫਰਤ ਦਾ ਨਿਸ਼ਾਨਾ ਬਣਿਆ ਗੁਰਦੁਆਰਾ ਸਾਹਿਬ ਦੋ ਹਫਤੇ ਮਗਰੋਂ ਮੁੜ ਸੰਗਤ ਲਈ ਖੁੱਲ੍ਹਿਆ

ਨਸਲੀ ਨਫਰਤ ਦਾ ਨਿਸ਼ਾਨਾ ਬਣਿਆ ਗੁਰਦੁਆਰਾ ਸਾਹਿਬ ਦੋ ਹਫਤੇ ਮਗਰੋਂ ਮੁੜ ਸੰਗਤ ਲਈ ਖੁੱਲ੍ਹਿਆ

Read Full Article
    ਟਰੰਪ ਖਿਲਾਫ ਮਹਾਦੋਸ਼ ਮੁਕੱਦਮੇ ਦੌਰਾਨ ਡੈਮੋਕਰੈਟਿਕ ਮੈਂਬਰਾਂ ਨੇ ਦਿੱਤੀਆਂ ਠੋਸ ਦਲੀਲਾਂ

ਟਰੰਪ ਖਿਲਾਫ ਮਹਾਦੋਸ਼ ਮੁਕੱਦਮੇ ਦੌਰਾਨ ਡੈਮੋਕਰੈਟਿਕ ਮੈਂਬਰਾਂ ਨੇ ਦਿੱਤੀਆਂ ਠੋਸ ਦਲੀਲਾਂ

Read Full Article
    ਸੀ.ਏ.ਏ. ਵਿਰੁੱਧ ਅਮਰੀਕਾ ਦੇ 30 ਸ਼ਹਿਰਾਂ ‘ਚ ਰੋਸ ਮੁਜ਼ਾਹਰੇ

ਸੀ.ਏ.ਏ. ਵਿਰੁੱਧ ਅਮਰੀਕਾ ਦੇ 30 ਸ਼ਹਿਰਾਂ ‘ਚ ਰੋਸ ਮੁਜ਼ਾਹਰੇ

Read Full Article
    ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

ਅਮਰੀਕਾ ‘ਚ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਲਾਸ਼ ਇੰਡੀਆਨਾ ਦੀ ਝੀਲ ‘ਚੋਂ ਮਿਲੀ

Read Full Article
    EGPD INVESTIGATES AN APPARENT MURDER-SUICIDE

EGPD INVESTIGATES AN APPARENT MURDER-SUICIDE

Read Full Article
    ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

ਕੋਰੋਨਾਵਾਇਰਸ; ਅਮਰੀਕਾ ‘ਚ ਦੂਜੇ ਮਰੀਜ਼ ਦੀ ਵਾਇਰਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ

Read Full Article
    ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

ਈਰਾਨ ਦੀ ਜਵਾਬੀ ਕਾਰਵਾਈ ਵਿਚ ਅਮਰੀਕਾ ਦੇ 34 ਸੈਨਿਕ ਹੋਏ ਗੰਭੀਰ ਜ਼ਖ਼ਮੀ

Read Full Article
    ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

ਹਿਊਸਟਨ ‘ਚ ਜ਼ੋਰਦਾਰ ਧਮਾਕੇ ਨਾਲ ਕਈ ਮਕਾਨ ਹਾਦਸਾਗ੍ਰਸਤ

Read Full Article
    ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

ਪ੍ਰਤੀਨਿਧੀ ਸਭਾ ਦੇ ਮੁੱਖ ਮਹਾਦੋਸ਼ ਪ੍ਰਬੰਧਕ ਵੱਲੋਂ ਟਰੰਪ ਨੂੰ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਅਪੀਲ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

ਟਰੰਪ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਲਈ ਵੀਜ਼ਾ ਨਿਯਮਾਂ ‘ਚ ਕੀਤੀ ਜਾਵੇਗੀ ਸਖ਼ਤੀ!

Read Full Article
    ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

ਤੁਲਸੀ ਗਬਾਰਡ ਵੱਲੋਂ ਹਿਲੇਰੀ ਕਲਿੰਟਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ

Read Full Article