PUNJABMAILUSA.COM

ਪੰਚਕੂਲਾ ’ਚ ਦੰਗਾ ਕਰਵਾਉਣ ਸਬੰਧੀ ਡੇਰੇ ’ਚ ਕੀਤੀ ਗਈ ਸੀ ਮੀਟਿੰਗ

 Breaking News

ਪੰਚਕੂਲਾ ’ਚ ਦੰਗਾ ਕਰਵਾਉਣ ਸਬੰਧੀ ਡੇਰੇ ’ਚ ਕੀਤੀ ਗਈ ਸੀ ਮੀਟਿੰਗ

ਪੰਚਕੂਲਾ ’ਚ ਦੰਗਾ ਕਰਵਾਉਣ ਸਬੰਧੀ ਡੇਰੇ ’ਚ ਕੀਤੀ ਗਈ ਸੀ ਮੀਟਿੰਗ
October 22
20:03 2017

ਹਨੀਪ੍ਰੀਤ ਸਮੇਤ 20 ਦੀ ਮੋਬਾਇਲ ਲੋਕੇਸ਼ਨ ਮਿਲੀ
ਪੰਚਕੂਲਾ, 22 ਅਕਤੂਬਰ (ਪੰਜਾਬ ਮੇਲ)– ਪੰਚਕੂਲਾ ਵਿੱਚ ਦੰਗਾ ਭੜਕਾਉਣ ਲਈ ਸਿਰਸਾ ਡੇਰੇ ਵਿੱਚ 17 ਅਗਸਤ ਦੀ ਰਾਤ ਨੂੰ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ 45 ਮੈਂਬਰੀ ਕਮੇਟੀ ਦੇ 20 ਮੈਂਬਰ ਮੌਜੂਦ ਸਨ। ਮੀਟਿੰਗ ਖੁਦ ਹਨੀਪ੍ਰੀਤ ਨੇ ਸੱਦੀ ਸੀ ਅਤੇ ਆਦਿੱਤਿਆ ਇੰਸਾ, ਗੋਪਾਲ ਇੰਸਾ ਇਸ ਵਿੱਚ ਮੌਜੂਦ ਸਨ। 17 ਅਗਸਤ ਦੀ ਰਾਤ ਇਨ੍ਹਾਂ ਸਾਰਿਆਂ ਦੀ ਮੋਬਾਈਲ ਲੋਕੇਸ਼ਨ ਇੱਥੋਂ ਦੀ ਹੀ ਮਿਲੀ ਹੈ। ਇਸ ਮੀਟਿੰਗ ਵਿੱਚ ਹੀ ਤੈਅ ਕੀਤਾ ਗਿਆ ਸੀ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਕਰ ਕੋਰਟ ਸਾਧਵੀ ਬਲਾਤਕਾਰ ਵਿੱਚ ਦੋਸ਼ੀ ਕਰਾਰ ਦਿੰਦੀ ਹੈ ਤਾਂ ਪੰਚਕੂਲਾ ਵਿੱਚ ਦੰਗਾ ਕਿਵੇਂ ਭੜਕਾਉਣਾ ਹੈ।
ਐਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦੇ ਮੁਤਾਬਕ ਇਹ ਗੱਲਾਂ ਹਨੀਪ੍ਰੀਤ ਨੇ ਪੁਲਿਸ ਪੁੱਛਗਿੱਛ ਵਿੱਚ ਵੀ ਮੰਨੀਆਂ ਹਨ। ਹੁਣ ਮੋਬਾਇਲ ਲੋਕੇਸ਼ਨ ਡੇਰੇ ਦੇ ਅੰਦਰ ਦੀ ਮਿਲਣ ਨਾਲ ਕੇਸ ਨੂੰ ਮਜ਼ਬੂਤੀ ਮਿਲੀ ਹੈ। ਦਰਅਸਲ, ਪੁਲਿਸ ਦਾ ਅਜਿਹਾ ਮੰਨਣਾ ਇਸ ਲਈ ਹੈ ਕਿਉਂਕਿ ਇਹ ਦੋਸ਼ੀ ਭਾਵੇਂ ਕੋਰਟ ਵਿੱਚ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਤੋਂ ਪਲਟ ਜਾਣ, ਪਰ ਇਨ੍ਹਾਂ ਸਾਰਿਆਂ ਦੀ ਮੋਬਾਇਲ ਲੋਕੇਸ਼ਨ ਇੱਕ ਹੋਣ ਤੋਂ ਸਾਬਤ ਹੋਵੇਗਾ ਕਿ ਕਮੇਟੀ ਦੇ 45 ’ਚੋਂ 20 ਮੈਂਬਰ 17 ਅਗਸਤ ਦੀ ਰਾਤ ਸਿਰਸਾ ਡੇਰੇ ਵਿੱਚ ਹੀ ਸਨ। ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਦੰਗਿਆਂ ਦੀ ਯੋਜਨਾ ਵਿੱਚ ਸ਼ਾਮਲ ਗੋਪਾਲ ਇੰਸਾ ਦੇ ਬਿਆਨਾਂ ਵਿੱਚ ਵੀ ਹੋਇਆ ਹੈ। ਕੋਰਟ ਨੇ ਗੋਪਾਲ ਨੂੰ ਰਿਮਾਂਡ ’ਤੇ ਭੇਜ ਦਿੱਤਾ ਹੈ। ਪੰਚਕੂਲਾ ਵਿੱਚ ਦੰਗਾ ਭੜਕਾਉਣ ਦੇ ਮਾਮਲੇ ਵਿੱਚ ਕਈ ਅਹਿਮ ਲੋਕਾਂ ਨੂੰ ਫੜ੍ਹਨਾ ਅਜੇ ਬਾਕੀ ਹੈ। ਇਨ੍ਹਾਂ ਵਿੱਚ ਅਦਿੱਤਿਆ ਇੰਸਾ, ਪਵਨ ਇੰਸਾ ਅਤੇ ਗੋਬੀਰਾਮ ਸ਼ਾਮਲ ਹੈ। ਇਨ੍ਹਾਂ ਦੀ ਭਾਲ ਵਿੱਚ ਐਸਆਈਆਟੀ ਛਾਪੇ ਮਾਰ ਰਹੀ ਹੈ, ਪਰ ਤਿੰਨਾਂ ਨੂੰ ਅਜੇ ਫੜਿਆ ਨਹੀਂ ਜਾ ਸਕਿਆ ਹੈ।
ਹਨੀਪ੍ਰੀਤ ਅਤੇ ਗੋਪਾਲ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਆਦਿੱਤਿਆ ਅਤੇ ਪਵਨ ਹਰਿਆਣਾ ਸਰਹੱਦ ’ਤੇ ਹੋ ਸਕਦੇ ਹਨ, ਜਦਕਿ ਗੋਬੀਰਾਮ ਹਿਮਾਚਲ ਜਾਂ ਐਮਪੀ ’ਚ ਕਿਤੇ ਛੁਪਿਆ ਹੋ ਸਕਦਾ ਹੈ।
45 ਮੈਂਬਰੀ ਕਮੇਟੀ ਦੇ 20 ਤੋਂ ਵੱਧ ਲੋਕਾਂ ਦੀ ਜੋ ਮੋਬਾਇਲ ਲੋਕੇਸ਼ਨ ਮਿਲੀ ਹੈ, ਉਸ ’ਚੋਂ ਕਈ ਨੰਬਰਾਂ ਤੋਂ ਕਾਲ ਵੀ ਕੀਤੀ ਗਈ ਸੀ। ਇਸ ਤੋਂ ਸਾਬਤ ਹੋਵੇਗਾ ਕਿ ਇਹੀ ਲੋਕ ਇਨ੍ਹਾਂ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ਮੋਬਾਇਲ ਲੋਕੇਸ਼ੰਸ ਨਾਲ ਪੁਲਿਸ ਨੇ ਸੀਡੀਆਰ ਫਾਈਲ ਨੂੰ ਵੀ ਕਢਵਾਇਆ ਹੈ। 17 ਅਗਸਤ ਦੀ ਮੀਟਿੰਗ ਵਿੱਚ ਹਨੀਪ੍ਰੀਤ, ਆਦਿੱਤਿਆ, ਗੋਪਾਲ, ਪਵਨ, ਬਾਬੇ ਦਾ ਪੀਏ ਰਾਕੇਸ਼ ਅਰੋੜਾ, ਐਮਐਸਜੀ ਦਾ ਡਾਇਰੈਕਟਰ ਸੀਪੀ ਅਰੋੜਾ, ਗੋਬੀਰਾਮ, ਦਲਬੀਰ ਸਿੰਘ, ਖਰੈਤੀ ਲਾਲ, ਪਵਨ, ਦਾਨ ਸਿੰਘ, ਲਾਲਚੰਦ, ਦਰਬਾਰਾ ਸਿੰਘ, ਦਿਲਾਵਰ ਸਿੰਘ, ਚਮਕੌਰ ਸਮੇਤ 20 ਲੋਕ ਸ਼ਾਮਲ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article