ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਉਪਕਾਰ ਕੌਰ ਜੀ ਪਰਲੋਕ ਸਿਧਾਰੇ

79
Share

ਯੂਬਾ ਸਿਟੀ, 30 ਦਸੰਬਰ (ਪੰਜਾਬ ਮੇਲ)- ਸਿੱਖ ਸੰਘਰਸ਼ ਦੇ ਸੂਰਮੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਤਾ ਜੀ ਬੀਬੀ ਉਪਕਾਰ ਕੌਰ ਇਸ ਫਾਨੀ ਦੁਨੀਆਂ ਨੂੰ ਛੱਡ ਕੇ ਪਰਲੋਕ ਸਿਧਾਰ ਗਏ ਹਨ। ਉਹ 84 ਵਰ੍ਹਿਆਂ ਦੇ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਕੈਲੀਫੋਰਨੀਆ ਦੇ ਲਾਈਵ ਓਕ, ਯੂਬਾ ਸਿਟੀ ਵਿਖੇ ਆਪਣੇ ਸਪੁੱਤਰ ਤਜਿੰਦਰਪਾਲ ਸਿੰਘ ਭੁੱਲਰ ਨਾਲ ਰਹਿ ਰਹੇ ਸਨ। ਬੀਬੀ ਉਪਕਾਰ ਕੌਰ ਜੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਅਚਾਨਕ ਪਿਛਲੇ ਦਿਨੀਂ ਉਹ ਪਰਲੋਕ ਸਿਧਾਰ ਗਏ। ਉਨ੍ਹਾਂ ਦਾ ਅੰਤਿਮ ਸਸਕਾਰ 2 ਜਨਵਰੀ 2021, ਦਿਨ ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ Ullrey Memorial Chapel, 817 Almond St. Yuba City, CA 95991 ਵਿਖੇ ਹੋਵੇਗਾ। ਉਪਰੰਤ ਗੁਰਦੁਆਰਾ ਸਾਹਿਬ ਬੋਗ ਰੋਡ ਯੂਬਾ ਸਿਟੀ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਅਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। ਬੀਬੀ ਉਪਕਾਰ ਕੌਰ ਜੀ ਦੇ ਪਰਿਵਾਰ ਦੀ ਸਿੱਖ ਸੰਘਰਸ਼ ਵਿਚ ਬੜੀ ਵੱਡੀ ਦੇਣ ਹੈ। ਉਨ੍ਹਾਂ ਦੇ ਸਪੁੱਤਰ ਪੋ੍ਰ. ਦਵਿੰਦਰਪਾਲ ਸਿੰਘ ਭੁੱਲਰ ਵੀ ਪਿਛਲੇ ਲੰਮੇ ਸਮੇਂ ਤੋਂ ਫਾਂਸੀ ਦੇ ਸਜ਼ਾਯਾਫਤਾ ਹਨ ਅਤੇ ਇਸ ਵੇਲੇ ਪੈਰੋਲ ’ਤੇ ਹਨ।

Share