PUNJABMAILUSA.COM

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

 Breaking News

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼
November 09
17:25 2018

ਵਾਸ਼ਿੰਗਟਨ, 9 ਨਵੰਬਰ (ਪੰਜਾਬ ਮੇਲ)-ਅਮਰੀਕੀ ਸੈਨੇਟ ਲਈ ਹੋਈਆਂ ਚੋਣਾਂ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਰਾਸ਼ਟਰਪਤੀ ਡੋਨਲਡ ਟਰੰਪ ਪੱਤਰਕਾਰਾਂ ਨਾਲ ਭਿੜ ਗਏ। ਵ੍ਹਾਈਟ ਹਾਊਸ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਝਗੜੇ ਦੌਰਾਨ ਗੁੱਸੇ ‘ਚ ਆਏ ਟਰੰਪ ਨੇ ਇਕ ਰਿਪੋਰਟਰ ਨੂੰ ਅਸੱਭਿਆ ਅਤੇ ਬੇਰਹਿਮ ਕਿਹਾ, ਜਦਕਿ ਇਕ ਪੱਤਰਕਾਰ ‘ਤੇ ਨਸਲੀ ਸਵਾਲ ਕਰਨ ਦਾ ਦੋਸ਼ ਲਾਇਆ। ਤਕਰੀਬਨ ਡੇਢ ਘੰਟੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਈ ਵਾਰ ਟਰੰਪ ਰਿਪੋਰਟਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਮਾਈਕ੍ਰੋਫੋਨ ਛੱਡ ਕੇ ਗਏ।
ਟਰੰਪ ਨੇ ਕਿਹਾ, ‘ਇਹ ਮੀਡੀਆ ਦਾ ਦੁਸ਼ਮਣਾਂ ਵਰਗਾ ਰਵੱਈਆ ਹੈ ਤੇ ਬਹੁਤ ਨਿਰਾਸ਼ਾਜਨਕ ਹੈ।’ ਇਹੀ ਨਹੀਂ ਟਰੰਪ ਨੇ ਕਥਿਤ ਤੌਰ ‘ਤੇ ਨਸਲੀ ਸਵਾਲ ਪੁੱਛਣ ਵਾਲੇ ਸੀ. ਐੱਨ. ਐੱਨ. ਦੇ ਰਿਪੋਰਟਰ ਦਾ ਪ੍ਰੈੱਸ ਪਾਸ ਵੀ ਰੱਦ ਕਰ ਦਿੱਤਾ। ਇਸ ਦੌਰਾਨ ਅਮਰੀਕਾ ਦੇ ਪ੍ਰੈੱਸ ਸੰਗਠਨਾਂ ਨੇ ਟਰੰਪ ਨਾਲ ਸੈਂਟਰਲ ਅਮਰੀਕਾ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਲੈ ਕੇ ਪ੍ਰਸ਼ਨ ਪੁੱਛਿਆ ਸੀ। ਇਸ ‘ਤੇ ਟਰੰਪ ਨੇ ਜਵਾਬ ਦਿੱਤਾ, ”ਮੈਂ ਸਮਝਦਾ ਹਾਂ ਕਿ ਮੈਨੂੰ ਦੇਸ਼ ਚਲਾਉਣ ਦਿਓ ਅਤੇ ਤੁਸੀਂ ਆਪਣਾ ਚੈਨਲ ਚਲਾਓ।” ਜਦ ਉਸ ਰਿਪੋਰਟਰ ਨੇ ਇਕ ਹੋਰ ਪੱਤਰਕਾਰ ਨੂੰ ਮਾਈਕ੍ਰੋਫੋਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਟਰੰਪ ਨੇ ਗੁੱਸੇ ‘ਚ ਕਿਹਾ ਬਹੁਤ ਹੋ ਗਿਆ।
ਇਸ ਮਗਰੋਂ ਰਿਪੋਰਟਰ ਨੇ ਫਿਰ ਪੁੱਛਿਆ ਕਿ ਕੀ ਜਾਂਚ ਨੂੰ ਲੈ ਕੇ ਲੱਗ ਰਹੇ ਦੋਸ਼ਾਂ ਕਾਰਨ ਤੁਸੀਂ ਚਿੰਤਾ ‘ਚ ਹੋ ਤਾਂ ਟਰੰਪ ਨੇ ਖਿੱਝ ਕੇ ਕਿਹਾ, ”ਮੈਂ ਤੁਹਾਨੂੰ ਕੀ ਕਿਹਾ, ਤੁਹਾਡੇ ਚੈਨਲ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਉੱਥੇ ਕੰਮ ਕਰਦੇ ਹੋ, ਤੁਸੀਂ ਅਸੱਭਿਆ ਅਤੇ ਬੇਰਹਿਮ ਆਦਮੀ ਹੋ। ਤੁਹਾਨੂੰ ਸੀ.ਐੱਨ.ਐੱਨ. ‘ਚ ਕੰਮ ਨਹੀਂ ਕਰਨਾ ਚਾਹੀਦਾ।”

About Author

Punjab Mail USA

Punjab Mail USA

Related Articles

ads

Latest Category Posts

    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article
    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

Read Full Article
    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

Read Full Article
    ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

Read Full Article