PUNJABMAILUSA.COM

ਪ੍ਰਵਾਸੀ ਸਿੱਖਾਂ ਨੇ ਭਾਰਤੀ ਤਾਂਤਰਿਕਾਂ ਦਾ ਕੈਨੇਡਾ ‘ਚ ਭੰਨਿਆ ਭਾਂਡਾ

ਪ੍ਰਵਾਸੀ ਸਿੱਖਾਂ ਨੇ ਭਾਰਤੀ ਤਾਂਤਰਿਕਾਂ ਦਾ ਕੈਨੇਡਾ ‘ਚ ਭੰਨਿਆ ਭਾਂਡਾ

ਪ੍ਰਵਾਸੀ ਸਿੱਖਾਂ ਨੇ ਭਾਰਤੀ ਤਾਂਤਰਿਕਾਂ ਦਾ ਕੈਨੇਡਾ ‘ਚ ਭੰਨਿਆ ਭਾਂਡਾ
August 14
10:44 2017

ਚੰਡੀਗੜ੍ਹ/ਮਾਛੀਵਾੜਾ ਸਾਹਿਬ (ਟੱਕਰ), 14 ਅਗਸਤ (ਪੰਜਾਬ ਮੇਲ)- ਭਾਰਤ ‘ਚ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਫਸਾ ਕੇ ਅਖੌਤੀ ਤਾਂਤਰਿਕਾਂ ਵਲੋਂ ਠੱਗੀ ਮਾਰਨ ਦਾ ਸਿਲਸਿਲਾ ਚੱਲਦਾ ਆ ਰਿਹਾ ਸੀ ਪਰ ਹੁਣ ਇਹ ਤਾਂਤਰਿਕ ਕੈਨੇਡਾ ਵਿਚ ਜਾ ਕੇ ਵੀ ਲੋਕਾਂ ਨਾਲ ਠੱਗੀਆਂ ਮਾਰਨ ਲਗ ਪਏ ਹਨ, ਜਿਸਦਾ ਭਾਂਡਾ ਉਥੇ ਵਸਦੇ ਸਿੱਖਾਂ ਨੇ ਭੰਨ ਦਿੱਤਾ, ਜਿਸ ਕਾਰਨ ਇਕ ਅਖੌਤੀ ਤਾਂਤਰਿਕ ਨੇ ਮੁਆਫੀ ਮੰਗ ਕੇ ਆਪਣੀ ਜਾਨ ਛੁਡਾਈ ਤੇ ਠੱਗੀ ਦੀ ਦੁਕਾਨਦਾਰੀ ਬੰਦ ਕਰ ਦਿੱਤੀ।
ਕੈਨੇਡਾ ਦੇ ਸਰੀ ਸ਼ਹਿਰ ਵਿਖੇ ਵੀ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਜਿਥੇ ਭਾਰਤ ਦੇ ਕਰਨਾਟਕਾ ਸੂਬੇ ਤੋਂ ਗਿਆ ਇਕ ਤਾਂਤਰਿਕ ਉਥੇ ਇਕ ਕੋਠੀ ਵਿਚ ਲੋਕਾਂ ਨੂੰ ‘ਪੁੱਛਾਂ’ ਦੇ ਕੇ ਤੇ ਜਾਦੂ ਟੋਟਕੇ ਕਰਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਦਾਅਵਾ ਕਰਨ ਲਗ ਪਿਆ।
ਸਰੀ ‘ਚ ਤਰਕਸ਼ੀਲ ਸੁਸਾਇਟੀ ਦੇ ਆਗੂ ਅਵਤਾਰ ਸਿੰਘ ਗਿੱਲ ਦੇ ਕਹਿਣ ਦੇ ਬਾਵਜੂਦ ਵੀ ਇਸ ਅਖੌਤੀ ਤਾਂਤਰਿਕ ਨੇ ਆਪਣੀ ਦੁਕਾਨਦਾਰੀ ਬੰਦ ਨਾ ਕੀਤੀ ਤੇ ਫਿਰ ਸੁਸਾਇਟੀ ਦੀ ਇਕ ਮੈਂਬਰ ਨੂੰ ਇਸ ਅਖੌਤੀ ਤਾਂਤਰਿਕ ਕੋਲ ਗਾਹਕ ਬਣਾ ਕੇ ਭੇਜਿਆ ਗਿਆ। ਬਲਜਿੰਦਰ ਕੌਰ ਨੇ ਇਸ ਤਾਂਤਰਿਕ ਨੂੰ ਆਪਣਾ ਹੱਥ ਦਿਖਾਇਆ, ਆਪਣੀ ਜਨਮ ਮਿਤੀ, ਆਪਣੇ ਵਿਆਹ ਤੇ ਬੱਚਿਆਂ ਬਾਰੇ ਸਾਰੀ ਗਲਤ ਜਾਣਕਾਰੀ ਦਿੱਤੀ।
ਅਖੌਤੀ ਤਾਂਤਰਿਕ ਨੇ ਬਲਜਿੰਦਰ ਕੌਰ ਨੂੰ ਕਿਹਾ ਕਿ ਉਸ ‘ਤੇ ਕਾਲੇ ਜਾਦੂ ਦਾ ਸਾਇਆ ਹੈ, ਜਿਸ ਨੂੰ ਦੂਰ ਕਰਨ ਲਈ 1600 ਡਾਲਰ ਖਰਚ ਕਰਨੇ ਪੈਣਗੇ ਤੇ ਸੌਦਾ 1400 ਡਾਲਰ ਵਿਚ ਤੈਅ ਹੋ ਗਿਆ। ਤਾਂਤਰਿਕ ਨੇ ਬਲਜਿੰਦਰ ਕੌਰ ਨੂੰ ਇਕ ਸਿੱਕਾ ਤੇ ਇਕ ਤਾਂਬੇ ਦੀ ਚੀਜ਼ ਦਿੱਤੀ ਤੇ ਕਿਹਾ ਕਿ ਉਸ ਵਲੋਂ ਕੀਤੇ ਗਏ ‘ਉਪਾਅ’ ਨਾਲ ਉਸ ਉਪਰੋਂ ਕਾਲੇ ਯਾਦੂ ਦਾ ਅਸਰ ਖਤਮ ਹੋ ਜਾਵੇਗਾ ਤੇ ਬਲਜਿੰਦਰ ਕੌਰ ਨੂੰ ਡਾਲਰਾਂ ਦੀ ਕਮੀ ਵੀ ਨਹੀਂ ਆਵੇਗੀ।
ਦੂਸਰੇ ਦਿਨ ਅਵਤਾਰ ਸਿੰਘ ਗਿੱਲ ਆਪਣੀ ਮੈਂਬਰ ਬੀਬੀ ਬਲਜਿੰਦਰ ਕੌਰ ਨੂੰ ਨਾਲ ਲੈ ਕੇ ਅਖੌਤੀ ਤਾਂਤਰਿਕ ਕੋਲ ਗਏ ਤੇ ਲੋਕਾਂ ਸਾਹਮਣੇ ਉਸਦੀ ਠੱਗੀ ਦਾ ਭਾਂਡਾ ਭੰਨਿਆ। ਸਿੱਖ ਤਰਕਸ਼ੀਲ ਆਗੂਆਂ ਨੇ ਤੱਥਾਂ ਦੇ ਆਧਾਰ ‘ਤੇ ਇਸ ਦੀ ਠੱਗੀ ਦਾ ਭਾਂਡਾ ਭੰਨ ਕੇ ਇਸ ਦੀ ਦੁਕਾਨਦਾਰੀ ਵੀ ਹਮੇਸ਼ਾ ਲਈ ਬੰਦ ਕਰਵਾ ਦਿੱਤੀ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article