PUNJABMAILUSA.COM

ਪ੍ਰਵਾਸੀ ਲਾੜਿਆਂ ਨੂੰ ਵਿਆਹ ਤੋਂ ਪਹਿਲਾਂ ਸਰਕਾਰ ਕੋਲੋਂ ‘ਐੱਨ.ਓ.ਸੀ.’ ਲੈਣਾ ਪਵੇਗਾ

ਪ੍ਰਵਾਸੀ ਲਾੜਿਆਂ ਨੂੰ ਵਿਆਹ ਤੋਂ ਪਹਿਲਾਂ ਸਰਕਾਰ ਕੋਲੋਂ ‘ਐੱਨ.ਓ.ਸੀ.’ ਲੈਣਾ ਪਵੇਗਾ

ਪ੍ਰਵਾਸੀ ਲਾੜਿਆਂ ਨੂੰ ਵਿਆਹ ਤੋਂ ਪਹਿਲਾਂ ਸਰਕਾਰ ਕੋਲੋਂ ‘ਐੱਨ.ਓ.ਸੀ.’ ਲੈਣਾ ਪਵੇਗਾ
July 18
10:24 2018

ਚੰਡੀਗੜ੍ਹ, 18 ਜੁਲਾਈ (ਪੰਜਾਬ ਮੇਲ)- ਪ੍ਰਵਾਸੀ ਲਾੜਿਆਂ ਵੱਲੋਂ ਪੰਜਾਬ ਵਿਚਲੀਆਂ ਕੁੜੀਆਂ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ‘ਕੋਈ ਇਤਰਾਜ਼ ਨਹੀਂ’ (ਐੱਨ.ਓ.ਸੀ.) ਸਰਟੀਫ਼ੀਕੇਟ ਲਾਜ਼ਮੀ ਕਰਨ ਲੱਗੀ ਹੈ। ਡਿਪਟੀ ਕਮਿਸ਼ਨਰ (ਡੀ.ਸੀ.) ਤੋਂ ਐੱਨ.ਓ.ਸੀ. ਲਏ ਬਿਨਾਂ ਪ੍ਰਵਾਸੀ ਲਾੜਿਆਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੇਗੀ। ਐੱਨ.ਆਰ.ਆਈ. ਵਿਭਾਗ ਦੀ ਇਹ ਤਜਵੀਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰ ਕਰ ਲਈ ਹੈ ਅਤੇ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿਚ ਇਸ ਨੂੰ ਅੰਤਿਮ ਪ੍ਰਵਾਨਗੀ ਲਈ ਪੇਸ਼ ਕੀਤਾ ਜਾਣਾ ਹੈ।
ਵਿਦੇਸ਼ ਵੱਸਦੇ ਪੰਜਾਬੀ ਲਾੜਿਆਂ ਵੱਲੋਂ ਪੰਜਾਬ ਦੀਆਂ ਭੋਲੀਆਂ ਕੁੜੀਆਂ ਨੂੰ ਵਿਆਹ ਦੇ ਬਹਾਨੇ ਧੋਖਾ ਦੇਣ ਦੇ ਕੇਸਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਬਾਰੇ ਇਕ ਸੂਚਨਾ ਅਨੁਸਾਰ ਇਸ ਵੇਲੇ 36 ਹਜ਼ਾਰ ਪੰਜਾਬੀ ਕੁੜੀਆਂ ਦੇ ਪ੍ਰਵਾਸੀ ਲਾੜਿਆਂ ਨਾਲ ਵਿਆਹ ਦੇ ਕੇਸ ਚੱਲਦੇ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਕੇਂਦਰੀ ਵਿਦੇਸ਼ ਮੰਤਰਾਲੇ ਨੇ ਏਦਾਂ ਦੇ ਪ੍ਰਵਾਸੀ ਲਾੜਿਆਂ ਤੋਂ ਪੰਜਾਬ ਦੀਆਂ ਧੀਆਂ ਬਚਾਉਣ ਲਈ ਸਖ਼ਤ ਕਦਮ ਚੁੱਕੇ ਹਨ। ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਧੋਖਾ ਦੇਣ ਦੇ ਦੋਸ਼ ਵਿਚ ਇਕ ਪ੍ਰਵਾਸੀ ਲਾੜੇ ਦਾ ਪਾਸਪੋਰਟ ਵੀ ਰੱਦ ਕਰ ਦਿਤਾ ਹੈ।
ਐੱਨ.ਆਰ.ਆਈ. ਵਿਭਾਗ ਵਲੋਂ ਇਸ ਬਾਰੇ ਪੇਸ਼ ਕੀਤੀ ਤਜਵੀਜ਼ ਅਨੁਸਾਰ ਪ੍ਰਵਾਸੀ ਲਾੜਿਆਂ ਨੂੰ ਪੰਜਾਬ ਵਿਚਲੀ ਕਿਸੇ ਕੁੜੀ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਆਪਣਾ ਅਸਲ ਪਾਸਪੋਰਟ, ਵੀਜ਼ਾ, ਵੋਟਰ ਕਾਰਡ, ਸੋਸ਼ਲ ਸਕਿਓਰਿਟੀ ਨੰਬਰ, ਤਿੰਨ ਸਾਲਾਂ ਦੀ ਟੈਕਸ ਰਿਟਰਨ, ਬੈਂਕ ਸਟੇਟਮੈਂਟ, ਡਰਾਈਵਿੰਗ ਲਾਇਸੰਸ, ਜਾਇਦਾਦ ਦੇ ਪੇਪਰ ਤੇ ਅਣਵਿਆਹੇ ਹੋਣ ਦਾ ਸਰਟੀਫ਼ਿਕੇਟ ਸਮੇਤ ਨੌਕਰੀ ਦਾ ਨਿਯੁਕਤੀ ਪੱਤਰ ਡਿਪਟੀ ਕਮਿਸ਼ਨਰ ਨੂੰ ਜਮ੍ਹਾਂ ਕਰਵਾਉਣਾ ਹੋਵੇਗਾ। ਡਿਪਟੀ ਕਮਿਸ਼ਨਰ ਕਾਗ਼ਜ਼ਾਂ ਦੀ ਪੜਤਾਲ ਮਗਰੋਂ ‘ਐੱਨ.ਓ.ਸੀ.’ ਜਾਰੀ ਕਰੇਗਾ।
ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਵਿਦੇਸ਼ ਵਿਚਲਾ ਪਹਿਲਾ ਵਿਆਹ ਲੁਕਾ ਕੇ ਧੋਖੇ ਨਾਲ ਪੰਜਾਬ ਵਿਚ ਦੂਸਰਾ ਵਿਆਹ ਕਰਾਉਣ ਵਾਲੇ ਲਾੜੇ ਝਿਜਕਣ ਲੱਗ ਜਾਣਗੇ। ਡੀ.ਸੀ. ਕੋਲ ਜਾਅਲੀ ਜਾਂ ਗ਼ਲਤ ਕਾਗ਼ਜ਼ ਪੇਸ਼ ਕਰਨ ਵਾਲੇ ਪ੍ਰਵਾਸੀ ਲਾੜੇ ਵਿਰੁੱਧ ਕੇਸ ਦਰਜ ਕਰ ਕੇ ਮੁਕੱਦਮਾ ਚਲਾਇਆ ਜਾਵੇਗਾ। ਇਸ ਨਾਲ ਪ੍ਰਵਾਸੀ ਲਾੜੇ, ਜਿਨ੍ਹਾਂ ਦਾ ਜਨਮ ਵੀ ਵਿਦੇਸ਼ ਵਿਚ ਹੋਇਆ ਹੋਵੇ, ਇਥੇ ਆ ਕੇ ਜਦੋਂ ਐੱਨ.ਓ.ਸੀ. ਨਾਲ ਵਿਆਹ ਕਰਵਾਉਣ ਪਿੱਛੋਂ ਆਪਣੇ ਦੇਸ਼ ਵਾਪਸ ਜਾ ਕੇ ਉਥੋਂ ਦੀ ਅਦਾਲਤ ਵਿਚ ਤਲਾਕ ਦਾ ਕੇਸ ਪਾ ਦੇਣ, ਤਾਂ ਉਨ੍ਹਾਂ ਨੂੰ ਪੰਜਾਬ ਵਿਚਲੀ ਲੜਕੀ ਨੂੰ ਐਕਸ ਪਾਰਟੀ (ਇਕ ਪਾਸੜ) ਕਰਾਰ ਦੇ ਕੇ ਆਪਣਾ ਵਿਆਹ ਤੋੜਨ ਦੀ ਆਗਿਆ ਨਹੀਂ ਮਿਲ ਸਕੇਗੀ।
ਐੱਨ.ਆਰ.ਆਈ. ਵਿਭਾਗ ਦੇ ਪ੍ਰਿੰਸੀਪਲ ਸਕੱਤਰ ਐੱਸ.ਆਰ. ਲੱਧੜ ਦੇ ਮੁਤਾਬਕ ਵਿਦੇਸ਼ਾਂ ਜਾ ਵਸੇ ਪੰਜਾਬੀਆਂ ਨੂੰ ਏਥੇ ਆਪਣੀ ਜਾਇਦਾਦ ਜਾਂ ਹੋਰ ਕਾਨੂੰਨੀ ਕੇਸਾਂ ਵਿਚ ਔਕੜਾਂ ਆ ਰਹੀਆਂ ਹਨ ਤਾਂ ਏਥੇ ਵਸਦੀਆਂ ਕੁੜੀਆਂ ਨਾਲ ਪ੍ਰਵਾਸੀ ਲਾੜਿਆਂ ਵਲੋਂ ਧੋਖਾ ਕਰਨ ਦੇ ਦੋਸ਼ਾਂ ਦੇ ਕੇਸਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਧੋਖੇ ਨਾਲ ਵਿਆਹ ਕਰਨ ਵਾਲੇ ਪ੍ਰਵਾਸੀ ਲਾੜਿਆਂ ‘ਤੇ ਸਰਕਾਰ ਸਖ਼ਤੀ ਕਰਨ ਲੱਗੀ ਹੈ। ਨਵੀਂ ਤਜਵੀਜ਼ ਨਾਲ ਦੂਸਰੇ ਦੇਸ਼ ਵਿਚ ਪਹਿਲਾਂ ਵਿਆਹੇ ਹੋਏ ਪ੍ਰਵਾਸੀ ਲਾੜੇ ਧੋਖੇ ਨਾਲ ਦੂਸਰਾ ਵਿਆਹ ਨਹੀਂ ਕਰਵਾ ਸਕਣਗੇ।

About Author

Punjab Mail USA

Punjab Mail USA

Related Articles

ads

Latest Category Posts

    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article