ਪ੍ਰਵਾਸੀ ਪੰਜਾਬੀਆਂ ਵੱਲੋਂ ਗੁਰਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ

74
ਬਲਰਾਜ ਸਿੰਘ ਸੰਧੂ, ਰਾਜਬੀਰ ਸਿੰਘ ਸੰਧੂ ਤੇ ਸੰਗਰਾਮ ਸਿੰਘ ਸਮਰਾ ਗੁਰਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕਰਦੇ ਸਮੇਂ।
Share

ਸਿਆਟਲ, 18 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿੱਖਾਂ ਦੇ ਪਹਿਲੇ ਗੁਰੂ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 30 ਨਵੰਬਰ, 2020 ਨੂੰ ਆ ਰਿਹਾ ਹੈ, ਜਿਸ ਵਾਸਤੇ ਵੱਡੀ ਗਿਣਤੀ ‘ਚ ਪ੍ਰਵਾਸੀ ਪੰਜਾਬੀ ਜਨਮ ਸਥਾਨ ਤੇ ਨਨਕਾਣਾ ਸਾਹਿਬ ਪਹੁੰਚ ਰਹੇ ਹਨ ਅਤੇ ਕਰਤਾਰਪੁਰ ਗੁਰਦੁਆਰਾ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਗੁਰਦੁਆਰੇ ਆਉਣ ਦੇ ਚਾਹਵਾਨ ਹਨ ਅਤੇ ਭਾਰਤ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਕਰਤਾਰਪੁਰ ਲਾਂਘਾ ਗੁਰਪੁਰਬ ਤੋਂ ਪਹਿਲਾਂ ਖੋਲ੍ਹ ਦੇਣਾ ਚਾਹੀਦਾ ਹੈ। ਸਿਆਟਲ ਤੋਂ ਰਾਜਬੀਰ ਸਿੰਘ ਸੰਧੂ, ਬਲਰਾਜ ਸਿੰਘ ਸੰਧੂ ਤੇ ਸੰਗਰਾਮ ਸਿੰਘ ਸਮਰਾ ਨੇ ਮੰਗ ਕੀਤੀ ਕਿ ਦੋਨਾਂ ਦੇਸ਼ਾਂ ਲਈ ਸ਼ਾਂਤੀ ਦਾ ਪੈਗਾਮ ਸਾਬਤ ਹੋਵੇਗਾ। ਸੰਸਾਰ ਦੇ ਸਮੂਹ ਪੰਜਾਬੀਆਂ ਨੇ ਪਿਛਲੇ ਸਾਲ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਵਾਗਤ ਕੀਤਾ ਸੀ ਅਤੇ ਖੁਸ਼ੀ ਮਨਾਈ ਸੀ।


Share