PUNJABMAILUSA.COM

ਪ੍ਰਵਾਸੀ ਪੰਜਾਬੀਆਂ ਨੇ ਬੈਂਕਾਂ ‘ਚ ਜਮ੍ਹਾਂ ਰਾਸ਼ੀ ਕਢਵਾਉਣ ਲਈ ਵਹੀਰਾਂ ਘੱਤੀਆਂ

 Breaking News

ਪ੍ਰਵਾਸੀ ਪੰਜਾਬੀਆਂ ਨੇ ਬੈਂਕਾਂ ‘ਚ ਜਮ੍ਹਾਂ ਰਾਸ਼ੀ ਕਢਵਾਉਣ ਲਈ ਵਹੀਰਾਂ ਘੱਤੀਆਂ

ਪ੍ਰਵਾਸੀ ਪੰਜਾਬੀਆਂ ਨੇ ਬੈਂਕਾਂ ‘ਚ ਜਮ੍ਹਾਂ ਰਾਸ਼ੀ ਕਢਵਾਉਣ ਲਈ ਵਹੀਰਾਂ ਘੱਤੀਆਂ
February 21
12:23 2018

ਜਲੰਧਰ, 21 ਫਰਵਰੀ (ਪੰਜਾਬ ਮੇਲ)- ਭਾਰਤ ਸਰਕਾਰ ਦੇ 31 ਮਾਰਚ ਤੱਕ ਸਭ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਜੋੜਨ ਦੇ ਫੈਸਲੇ ਅਤੇ ਭਾਰਤ ਸਰਕਾਰ ਦੀਆਂ ਬੈਂਕ ਨੀਤੀਆਂ ਬਾਰੇ ਪੈਦਾ ਹੋਈ ਬੇਯਕੀਨੀ ਤੇ ਬੇਵਿਸ਼ਵਾਸੀ ਕਾਰਨ ਪ੍ਰਵਾਸੀ ਪੰਜਾਬੀਆਂ ਵਲੋਂ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ‘ਚ ਜਮ੍ਹਾਂ ਪੂੰਜੀ ਕਢਵਾਏ ਜਾਣ ਲਈ ਤਾਂਤੇ ਲੱਗਣੇ ਸ਼ੁਰੂ ਹੋ ਗਏ ਹਨ। ਵੱਖ-ਵੱਖ ਬੈਕਾਂ ਦੇ ਫ਼ਾਈਨਾਂਸ ਕੰਪਨੀਆਂ ਦੇ ਦਫਤਰਾਂ ਵਿਚ ਸੈਂਕੜੇ ਪ੍ਰਵਾਸੀ ਪੰਜਾਬੀ ਜਮ੍ਹਾਂ ਪੂੰਜੀ ਕਢਵਾਉਣ ਆ ਰਹੇ ਹਨ।
ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਮਝਾਉਣ ਦੇ ਬਾਵਜੂਦ ਵੀ ਲੋਕ ਪੈਸੇ ਕਢਵਾਉਣ ਲਈ ਹੀ ਜ਼ਿੱਦ ਕਰ ਰਹੇ ਹਨ। ਬੈਂਕਾਂ ਤੇ ਫਾਈਨਾਂਸ ਕੰਪਨੀਆਂ ‘ਚ ਬਹੁਤ ਜਮ੍ਹਾਂ ਪੂੰਜੀ ਲੋਕਾਂ ਵਲੋਂ ਇੱਥੇ ਆਪਣੀ ਜ਼ਮੀਨ ਜਾਂ ਜਾਇਦਾਦ ਵੇਚਣ ਤੋਂ ਮਿਲੀ ਰਕਮ ਹੀ ਜਮ੍ਹਾਂ ਕਰਵਾਈ ਜਾਂਦੀ ਰਹੀ ਹੈ। ਕੈਨੇਡਾ ਤੋਂ ਇੱਥੋਂ ਇਕ ਬੈਂਕ ‘ਚ ਆਪਣੀ ਜਮ੍ਹਾਂ ਪੂੰਜੀ ਕਢਵਾਉਣ ਆਏ ਬੰਗਾ ਖੇਤਰ ਦੇ ਤਿੰਨ ਵਿਅਕਤੀਆਂ ਨੇ ਦੱਸਿਆ ਕਿ ਅਸੀਂ ਇੱਥੇ ਜਮ੍ਹਾਂ ਪੂੰਜੀ ਤੋਂ ਚੋਖਾ ਵਿਆਜ ਮਿਲਣ ਦੇ ਲਾਲਚ ਵਿਚ ਆਪਣੀ ਰਕਮ ਦੀਆਂ ਐੱਫ.ਡੀਜ਼ ਕਰਵਾਈਆਂ ਸਨ, ਪਰ ਦੂਜੇ ਵਿਆਜ਼ ਨੇ ਤਾਂ ਖਾਧੀ ਕੜੀ, ਜਦ ਮੂਲ ਵੀ ਡੁੱਬਦਾ ਨਜ਼ਰ ਆ ਰਿਹਾ ਹੈ, ਤਾਂ ਉਹ 1500-1800 ਡਾਲਰ ਹਵਾਈ ਟਿਕਟ ਉਪਰ ਖ਼ਰਚ ਕਰਕੇ ਪੈਸੇ ਕਢਵਾਉਣ ਆਏ ਹਨ। ਬੈਂਕ ਖੇਤਰ ਤੇ ਵਿੱਤੀ ਸੰਸਥਾਵਾਂ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਦੁਆਬਾ ਖੇਤਰ ‘ਚ ਪੈਂਦੇ ਚਾਰ ਜ਼ਿਲ੍ਹਿਆ ਦੇ ਵਿਦੇਸ਼ ਰਹਿੰਦੇ ਲੋਕਾਂ ਵਲੋਂ ਘੱਟੋ-ਘੱਟ 50 ਹਜ਼ਾਰ ਕਰੋੜ ਰੁਪਏ ਦੇ ਕਰੀਬ ਪੂੰਜੀ ਜਮ੍ਹਾਂ ਹੈ। ਵਿਦੇਸ਼ਾਂ ਤੋਂ ਇਨ੍ਹਾਂ ਦਿਨ੍ਹਾਂ ਵਿਚ ਭਾਰਤ ਨੂੰ ਆਉਣ ਲਈ ਪ੍ਰਵਾਸੀ ਪੰਜਾਬੀਆਂ ਦੀ ਗਿਣਤੀ ਬੇਹੱਦ ਨਿਗੂਣੀ ਹੁੰਦੀ ਹੈ। ਉਲਟਾ ਸਗੋਂ ਫਰਵਰੀ ਮਹੀਨੇ ਪ੍ਰਵਾਸੀ ਪੰਜਾਬੀ ਇੱਥੋਂ ਵਾਪਸ ਆਪੋ-ਆਪਣੇ ਦੇਸ਼ਾਂ ਨੂੰ ਜਾਂਦੇ ਹਨ ਪਰ ਦੱਸਿਆ ਜਾਂਦਾ ਹੈ ਕਿ ਇਸ ਵੇਲੇ ਹਵਾਈ ਟਰੈਵਲ ਏਜੰਸੀਆਂ ਵਾਲੇ ਵੀ ਚੰਗੇ ਹੱਥ ਰੰਗ ਰਹੇ ਹਨ ਤੇ ਵਿਦੇਸ਼ਾਂ ਤੋਂ ਭਾਰਤ ਨੂੰ ਆਉਣ ਲਈ ਉਡੀਕ ‘ਚ ਲੱਗਣਾ ਪੈ ਰਿਹਾ ਹੈ। ਕੈਲੀਫੋਰਨੀਆ ਦੇ ਵੱਡੇ ਸ਼ਹਿਰ ਲਾਸ ਏਂਜਲਸ (ਐੱਲ.ਏ.) ਤੋਂ ਇਕੋ ਜਹਾਜ਼ ‘ਚ ਆਏ ਚਾਰ ਜਣਿਆਂ ਦਾ ਕਹਿਣਾ ਸੀ ਕਿ ਉੱਥੇ ਆਮ ਲੋਕਾਂ ‘ਚ ਵੱਡੀ ਪੱਧਰ ‘ਤੇ ਇਹ ਦਹਿਸ਼ਤ ਫੈਲੀ ਹੋਈ ਹੈ ਕਿ 31 ਮਾਰਚ ਤੋਂ ਬਾਅਦ ਉਨ੍ਹਾਂ ਦੀ ਜਮ੍ਹਾਂ ਪੂੰਜੀ ਵਾਪਸ ਨਹੀਂ ਮਿਲਣੀ। ਇਸੇ ਖਦਸ਼ੇ ਤੇ ਡਰ ਤੋਂ ਲੋਕ ਮਹਿੰਗੀਆਂ ਟਿਕਟਾਂ ਲੈ ਕੇ ਪੈਸੇ ਕਢਵਾਉਣ ਲਈ ਆ ਰਹੇ ਹਨ। ਵੱਖ-ਵੱਖ ਬੈਂਕਾਂ ‘ਚੋਂ ਕਿੰਨੀ ਪੂੰਜੀ ਕਢਵਾਈ ਜਾ ਚੁੱਕੀ ਹੈ,
ਇਸ ਬਾਰੇ ਤਾਜ਼ਾ ਅੰਕੜੇ ਤਾਂ ਅਜੇ ਹਾਸਲ ਨਹੀਂ ਹਨ, ਪਰ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਤੇਜ਼ੀ ਨਾਲ ਪੈਸੇ ਕਢਵਾਏ ਜਾ ਰਹੇ ਹਨ, ਉਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਹਜ਼ਾਰਾਂ ਕਰੋੜ ਤੱਕ ਇਹ ਅੰਕੜਾ ਪੁੱਜ ਸਕਦਾ ਹੈ।
ਬੈਂਕ ਸੂਤਰਾਂ ਮੁਤਾਬਿਕ ਜਨਵਰੀ ਮਹੀਨੇ ਪ੍ਰਵਾਸੀ ਪੰਜਾਬੀਆਂ ਵਲੋਂ ਜਮ੍ਹਾਂ ਪੂੰਜੀ ਕਢਵਾਉਣ ‘ਚ ਇਕਦਮ ਤੇਜ਼ੀ ਆਈ ਹੈ। ਵਿੱਤੀ ਖੇਤਰ ਨਾਲ ਸਬੰਧਿਤ ਮਾਹਿਰਾਂ ਦਾ ਮੰਨਣਾ ਹੈ ਕਿ ਨਿੱਜੀ ਫਾਈਨਾਂਸ ਕੰਪਨੀਆਂ ਵਿਚੋਂ ਵੀ ਵੱਡੀ ਮਾਤਰਾ ਵਿਚ ਜਮ੍ਹਾਂ ਕਰਵਾਈ ਪੂੰਜੀ ਕਢਵਾਈ ਜਾ ਰਹੀ ਹੈ। ਕੈਨੇਡਾ ਦੇ ਸਰੀ ਸ਼ਹਿਰ ਤੋਂ ਆਏ ਸ. ਰਾਜਿੰਦਰ ਸਿੰਘ ਦੱਸ ਰਹੇ ਸਨ ਕਿ ਉਹ ਆਪਣੀ ਮਾਤਾ ਦੇ ਨਾਂਅ ‘ਤੇ ਪਿਛਲੇ ਕਰੀਬ 20 ਸਾਲ ਤੋਂ ਇਕ ਫਾਈਨਾਂਸ ਕੰਪਨੀ ‘ਚ ਜਮ੍ਹਾਂ ਕਰਵਾਈ 25 ਲੱਖ ਦੀ ਜਮ੍ਹਾਂ ਪੂੰਜੀ ਕਢਵਾਉਣ ਲਈ ਆਇਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਤੇ ਕੈਨੇਡਾ ‘ਚ ਵਸਦੇ ਪੰਜਾਬੀਆਂ ‘ਚ ਇਹ ਡਰ ਵੱਡੀ ਪੱਧਰ ‘ਤੇ ਫੈਲਿਆ ਹੈ ਕਿ ਭਾਰਤ ਸਰਕਾਰ ਰਾਤੋ-ਰਾਤ ਕੋਈ ਅਜਿਹਾ ਫੈਸਲਾ ਕਰ ਸਕਦੀ ਹੈ, ਜਿਸ ਨਾਲ ਉਹ ਮੁੜ ਪੈਸੇ ਨਹੀਂ ਕਢਵਾ ਸਕਣਗੇ। ਚਰਚਿਤ ‘ਇਨਸੋਲਵੈਂਸੀ ਐਂਡ ਬੈਂਕਰਪਸੀ ਐਕਟ’ ‘ਚ ਇਸ ਗੱਲ ਦੀ ਤਜਵੀਜ਼ ਹੈ ਕਿ ਕਿਸੇ ਵੀ ਬੈਂਕ ਜਾਂ ਵਿੱਤੀ ਅਦਾਰੇ ‘ਚ ਜੇਕਰ ਐੱਨ.ਪੀ.ਏ. (ਨਾਨ ਪ੍ਰਫਾਰਮਰ ਐਸੇਟਸ) ਵਧ ਜਾਂਦੇ ਹਨ, ਤਾਂ ਸਬੰਧਿਤ ਅਦਾਰਾ ਉਨ੍ਹਾਂ ਕੋਲ ਲੋਕਾਂ ਦੀ ਜਮ੍ਹਾਂ ਪੂੰਜੀ ਦੇ ਕਿਸੇ ਹੋਰ ਨੂੰ ਬਾਂਡ ਭਰ ਕੇ ਦੇ ਸਕਦਾ ਹੈ ਤੇ ਪੂੰਜੀ ਮਾਲਕ ਫਿਰ ਉਸ ਤੋਂ ਰਕਮ ਵਾਪਸੀ ਦਾ ਦਾਅਵਾ ਨਹੀਂ ਕਰ ਸਕਣਗੇ। ਇਹ ਕਾਨੂੰਨ ਹਾਲ ਦੀ ਘੜੀ ਪਾਸ ਤਾਂ ਨਹੀਂ ਹੋਇਆ, ਪਰ ਇਸ ਦੀ ਚਰਚਾ ਨੇ ਪ੍ਰਵਾਸੀ ਪੰਜਾਬੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ।
ਨੋਟਬੰਦੀ ਤੇ ਜੀ.ਐੱਸ.ਟੀ. ਕਾਰਨ ਪਹਿਲਾਂ ਹੀ ਮੰਦੇ ਦਾ ਸ਼ਿਕਾਰ ਹੋਏ ਬੈਂਕਾਂ ਦੇ ਅਧਿਕਾਰੀ ਪ੍ਰਵਾਸੀ ਪੰਜਾਬੀਆਂ ਵਲੋਂ ਇਕਦਮ ਪੈਸਾ ਕਢਵਾਏ ਜਾਣ ਦੇ ਰੁਝਾਨ ਤੋਂ ਬੇਹੱਦ ਚਿੰਤਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਪੰਜਾਬੀਆਂ ਦੇ ਮੂੰਹ ਫੇਰਨ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਖਾਸ ਕਰਕੇ ਸਾਰਾ ਪੈਸਾ ਕਢਵਾ ਕੇ ਵਿਦੇਸ਼ਾਂ ‘ਚ ਲਿਜਾਣਾ ਪੰਜਾਬ ਲਈ ਵੱਡਾ ਝਟਕਾ ਹੋਵੇਗਾ ਤੇ ਬੈਂਕਿੰਗ ਪ੍ਰਣਾਲੀ ਲਈ ਵੀ ਮੁਸੀਬਤ ਬਣ ਰਿਹਾ ਹੈ।
ਸਰਕਾਰ ਨੂੰ ਨਹੀਂ ਕੋਈ ਪ੍ਰਵਾਹ
ਸਰਕਾਰੀ ਦਹਿਸ਼ਤ ਕਾਰਨ ਇਕ ਪਾਸੇ ਪ੍ਰਵਾਸੀ ਪੰਜਾਬੀ ਸਾਰੀ ਪੂੰਜੀ ਰੁੜ੍ਹ ਜਾਣ ਦੇ ਡਰ ਕਾਰਨ ਵੱਡੇ ਸੰਕਟ ‘ਚ ਗੁਜ਼ਰ ਰਹੇ ਹਨ ਤੇ ਪੰਜਾਬ ਦੀਆਂ ਬੈਂਕਾਂ ਖਾਲੀ ਹੋਣ ਜਾ ਰਹੀਆਂ ਹਨ, ਪਰ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਕੋਈ ਚਿੰਤਾ ਨਹੀਂ। ਉਹ ਲੋਕਾਂ ਅੰਦਰ ਪੈਦਾ ਹੋਏ ਭੰਬਲਭੂਸੇ ਜਾਂ ਸੁਆਲਾਂ ਨੂੰ ਦੂਰ ਕਰਨ ਕੋਈ ਵੀ ਯਤਨ ਨਹੀਂ ਕਰ ਰਹੀਆਂ। ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਪ੍ਰਵਾਸੀ ਪੰਜਾਬੀ ਆਧਾਰ ਕਾਰਡ ਬਣਾ ਸਕਦੇ ਹਨ ਜਾਂ ਜੇ ਨਹੀਂ ਬਣਾ ਸਕਦੇ ਤਾਂ 31 ਮਾਰਚ ਤੋਂ ਬਾਅਦ ਉਨ੍ਹਾਂ ਦੇ ਬੈਂਕ ਖਾਤਿਆਂ ਦਾ ਕੀ ਬਣੇਗਾ। ਇਸੇ ਤਰ੍ਹਾਂ ਬੈਂਕਾਂ ‘ਚ ਕਰਵਾਈ ਜਮ੍ਹਾਂ ਪੂੰਜੀ ਦੀ ਕੀ ਸਰਕਾਰ ਦੀ ਕੋਈ ਗਾਰੰਟੀ ਰਹੇਗੀ ਜਾਂ ਨਹੀਂ। ਅਜਿਹੇ ਸੁਆਲ ਲੋਕਾਂ ਅੰਦਰ ਭੰਬਲਭੂਸਾ ਪੈਦਾ ਕਰ ਰਹੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article