PUNJABMAILUSA.COM

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

 Breaking News

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ
March 20
10:25 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਅੰਦਰ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਕਰੀਬ ਸਵਾ ਮਹੀਨਾ 7 ਪੜਾਵਾਂ ਵਿਚ ਵੱਖ-ਵੱਖ ਰਾਜਾਂ ਵਿਚ ਚੋਣ ਹੋਣ ਜਾ ਰਹੀ ਹੈ। ਪੰਜਾਬ ਵਿਚ ਇਹ ਚੋਣ ਇਕੋ ਦਿਨ 19 ਮਈ ਨੂੰ ਹੋਵੇਗੀ। ਭਾਵੇਂ ਪੰਜਾਬ ਅੰਦਰ ਵੋਟਾਂ ਪੈਣ ਵਿਚ ਅਜੇ ਪੂਰੇ 2 ਮਹੀਨੇ ਦਾ ਸਮਾਂ ਪਿਆ ਹੈ। ਪਰ ਵੱਖ-ਵੱਖ ਰਾਜਸੀ ਪਾਰਟੀਆਂ ਨੇ ਚੋਣ ਮੁਹਿੰਮ ਤੇਜ਼ੀ ਨਾਲ ਆਰੰਭ ਦਿੱਤੀ ਹੈ। ਬੜੇ ਲੰਬੇ ਸਮੇਂ ਬਾਅਦ ਇਸ ਵਾਰ ਪ੍ਰਵਾਸੀ ਪੰਜਾਬੀਆਂ ਅੰਦਰ ਇਨ੍ਹਾਂ ਚੋਣਾਂ ਲਈ ਕੋਈ ਬਹੁਤਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਪਿਛਲੇ ਦੋ-ਢਾਈ ਦਹਾਕੇ ਤੋਂ ਹੁੰਦੀਆਂ ਆ ਰਹੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਪ੍ਰਵਾਸੀ ਪੰਜਾਬੀ ਬੜੇ ਗੱਜ-ਵੱਜ ਕੇ ਉਤਸ਼ਾਹ ਦਿਖਾਉਂਦੇ ਰਹੇ ਹਨ। ਇਥੋਂ ਤੱਕ ਕਿ ਵੱਡੀ ਗਿਣਤੀ ਵਿਚ ਪ੍ਰਵਾਸੀ ਖੁਦ ਪੰਜਾਬ ਜਾ ਕੇ ਸਰਗਰਮ ਰੋਲ ਅਦਾ ਕਰਦੇ ਰਹੇ ਹਨ। ਵੱਡੀ ਪੱਧਰ ਉੱਤੇ ਉਮੀਦਵਾਰਾਂ ਅਤੇ ਪਾਰਟੀਆਂ ਨੂੰ ਫੰਡ ਵੀ ਭੇਜੇ ਜਾਂਦੇ ਰਹੇ ਹਨ। ਸਭ ਤੋਂ ਪਹਿਲਾਂ 1997 ਵਿਚ ਪੰਜਾਬ ਅੰਦਰੋਂ ਕਾਂਗਰਸ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਵਾਸੀ ਪੰਜਾਬੀਆਂ ਨੇ ਵੱਧ-ਚੜ੍ਹ ਕੇ ਅਕਾਲੀ ਦਲ ਦੀ ਹਮਾਇਤ ਕੀਤੀ। ਪਰ ਪੰਜ ਸਾਲ ਦੇ ਭ੍ਰਿਸ਼ਟਾਚਾਰ ਅਤੇ ਸਰਕਾਰ ਦੇ ਲੋਕ ਵਿਰੋਧੀ ਵਿਵਹਾਰ ਕਾਰਨ ਪ੍ਰਵਾਸੀਆਂ ਨੇ ਅੱਕ ਕੇ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਧੜੱਲੇਦਾਰ ਸਿਆਸਤ ਦਾ ਸਾਥ ਦਿੱਤਾ। ਪਰ ਬਾਦਲ ਪਰਿਵਾਰ ਵਿਰੁੱਧ ਕੁਝ ਕੁ ਧੂਮ-ਧੜੱਕੇ ਵਾਲੀ ਕਾਰਵਾਈ ਤੋਂ ਬਿਨਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ, ਨਾ ਤਾਂ ਦਾਗੀ ਅਕਾਲੀ ਆਗੂਆਂ ਨੂੰ ਹੀ ਹੱਥ ਪਾ ਸਕੀ ਅਤੇ ਨਾ ਹੀ ਪੰਜਾਬ ਨੂੰ ਵਿਕਾਸ ਦੇ ਰਾਹ ਤੋਰਨ ਵਿਚ ਕੋਈ ਖਾਸ ਭੂਮਿਕਾ ਅਦਾ ਕਰ ਸਕੀ।
ਇਸ ਤੋਂ ਬਾਅਦ ਸ. ਬਲਵੰਤ ਸਿੰਘ ਰਾਮੂਵਾਲੀਆ ਦੀ ਅਗਵਾਈ ਵਿਚ ਬਣੀ ‘ਲੋਕ ਭਲਾਈ ਪਾਰਟੀ’ ਦਾ ਵੀ ਪ੍ਰਵਾਸੀ ਪੰਜਾਬੀਆਂ ਵੱਲੋਂ ਵੱਡਾ ਸਾਥ ਦਿੱਤਾ ਗਿਆ। ਸ. ਰਾਮੂਵਾਲੀਆ ਨੇ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਉਠਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ। ਪਰ ਕੁੱਝ ਸਾਲਾਂ ਬਾਅਦ ਉਹ ਵੀ ਠੰਡੇ ਪੈ ਗਏ। ਫਿਰ 2010 ਵਿਚ ਜਦ ਸ. ਮਨਪ੍ਰੀਤ ਸਿੰਘ ਬਾਦਲ ਨੇ ਬਾਦਲ ਸਰਕਾਰ ਵਿਚੋਂ ਵਿੱਤ ਮੰਤਰੀ ਦਾ ਅਹੁਦਾ ਛੱਡ ਕੇ ‘ਪੀਪਲਜ਼ ਪਾਰਟੀ ਆਫ ਪੰਜਾਬ’ ਦਾ ਗਠਨ ਕੀਤਾ, ਤਾਂ ਬਦਲਵੀਂ ਰਾਜਨੀਤੀ ਅਤੇ ਪੰਜਾਬ ਦੇ ਵਿਕਾਸ ਦੀ ਵੱਡੀ ਆਸ ਰੱਖਦਿਆਂ ਪ੍ਰਵਾਸੀ ਪੰਜਾਬੀ ਵੱਡੇ ਪੱਧਰ ਉੱਤੇ ਉਨ੍ਹਾਂ ਵੱਲ ਉਮੜ ਗਏ। ਪਰ 2 ਸਾਲਾਂ ਬਾਅਦ ਹੀ ਨਵੀਂ ਬਣੀ ‘ਪੀਪਲਜ਼ ਪਾਰਟੀ’ ਵੀ ਪੰਜਾਬ ਦੇ ਸਰਗਰਮ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋ ਗਈ।
2013 ਵਿਚ ਦਿੱਲੀ ਵਿਖੇ ‘ਆਮ ਆਦਮੀ ਪਾਰਟੀ’ ਦੇ ਉਭਾਰ ਨੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਇਕ ਨਵੀਂ ਆਸ ਦੀ ਕਿਰਨ ਦਿਖਾਈ। ਪ੍ਰਵਾਸੀ ਪੰਜਾਬੀਆਂ ਵੱਲੋਂ ਦਿਖਾਏ ਜੋਸ਼ ਅਤੇ ਵੱਡੀ ਪੱਧਰ ਉੱਤੇ ਕੀਤੀ ਮਦਦ ਦਾ ਹੀ ਕ੍ਰਿਸ਼ਮਾ ਸੀ ਕਿ ਪਹਿਲੀ ਸੱਟੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ 4 ਉਮੀਦਵਾਰ ਜੇਤੂ ਰਹੇ, ਜਦਕਿ ਐਡਵੋਕੇਟ ਐੱਚ.ਐੱਸ. ਫੂਲਕਾ ਸਮੇਤ ਦੋ ਹੋਰ ਦੂਜੇ ਸਥਾਨ ਉੱਤੇ ਰਹੇ ਸਨ। ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਇੰਨੀ ਵੱਡੀ ਜਿੱਤ ਦਾ ਸਿਹਰਾ ਬਹੁਤਾ ਕਰਕੇ ਪ੍ਰਵਾਸੀ ਪੰਜਾਬੀਆਂ ਸਿਰ ਹੀ ਬੱਝਿਆ ਸੀ। ਲੋਕ ਸਭਾ ਚੋਣ ਤੋਂ ਕਰੀਬ 1 ਸਾਲ ਬਾਅਦ ਦਿੱਲੀ ਵਿਧਾਨ ਸਭਾ ਦੀ ਚੋਣ ਲਈ ਵੀ ਪ੍ਰਵਾਸੀ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਹਮਾਇਤ ਕੀਤੀ ਸੀ। ਦਿੱਲੀ ਵਿਚ ਕੁੱਲ 70 ਸੀਟਾਂ ਵਿਚੋਂ ‘ਆਪ’ ਦੁਆਰਾ 67 ਸੀਟਾਂ ਜਿੱਤ ਕੇ ਹਾਸਲ ਕੀਤੀ ਗਈ ਹੂੰਝਾ ਫੇਰੂ ਜਿੱਤ ਵਿਚ ਵੀ ਪੰਜਾਬੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੀ ਅਹਿਮ ਭੂਮਿਕਾ ਰਹੀ ਸੀ। 2015 ਵਿਚ ਦਿੱਲੀ ਵਿਧਾਨ ਸਭਾ ਵਿਚ ਜਿੱਤ ਤੋਂ ਬਾਅਦ ਪੰਜਾਬ ਅੰਦਰ ‘ਆਪ’ ਦੇ ਹੱਕ ਵਿਚ ਹਨੇਰੀ ਵਰਗਾ ਮਾਹੌਲ ਉੱਠ ਖੜ੍ਹਾ ਹੋਇਆ ਸੀ। ਪ੍ਰਵਾਸੀ ਪੰਜਾਬੀਆਂ ਨੇ ਸ਼ਾਇਦ ਪਹਿਲੀ ਵਾਰ ਹੁੱਭ ਕੇ ਇਸ ਮੁਹਿੰਮ ਵਿਚ ਹਿੱਸਾ ਲਿਆ ਸੀ। ਪਰ ‘ਆਪ’ ਦੀ ਲੀਡਰਸ਼ਿਪ, ਰਾਜ ਅੰਦਰ ‘ਆਪ’ ਦੇ ਹੱਕ ਵਿਚ ਉੱਠੀ ਇਸ ਰਾਜਸੀ ਹਨੇਰੀ ਨੂੰ ਸੰਭਾਲ ਨਹੀਂ ਸਕੀ ਅਤੇ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਬਿਖਰਾਅ ਦੀ ਭੇਂਟ ਚੜ੍ਹ ਗਈ।
ਜੇਕਰ ਦੇਖਿਆ ਜਾਵੇ, ਤਾਂ ਪ੍ਰਵਾਸੀ ਪੰਜਾਬੀ ਹਮੇਸ਼ਾ ਇਸ ਆਸ ਦੇ ਧਾਰਨੀ ਰਹੇ ਹਨ ਕਿ ਪੰਜਾਬ ਅੰਦਰ ਵੀ ਵਿਦੇਸ਼ਾਂ ਵਰਗੀ ਸਾਫ ਸੁਥਰੀ ਰਾਜਨੀਤੀ ਹੋਵੇ ਅਤੇ ਪੰਜਾਬ ਦੁਨੀਆਂ ਦੇ ਵਿਕਸਿਤ ਖੇਤਰਾਂ ਵਿਚ ਸ਼ਾਮਲ ਹੋਵੇ। ਇਸੇ ਧਾਰਨਾ ਤਹਿਤ ਪੰਜਾਬ ਦੇ ਲੋਕ ਹਰ ਸਮੇਂ ਅਜਿਹੀ ਉੱਠਣ ਵਾਲੀ ਹਰ ਲਹਿਰ ਅਤੇ ਤਾਕਤ ਦਾ ਸਮਰਥਨ ਕਰਨ ਲਈ ਤੱਤਪਰ ਰਹਿੰਦੇ ਹਨ, ਜਿਹੜੀ ਪੰਜਾਬ ਦੇ ਲੋਕਾਂ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਵੱਲ ਤੁਰਨ ਦਾ ਦਮ ਭਰਦੀ ਹੋਵੇ। ਪਰ ਪਿਛਲੇ ਡੇਢ ਦਹਾਕੇ ਵਿਚ ਹੋਏ ਯਤਨਾਂ ਦੇ ਲਗਾਤਾਰ ਅਸਫਲ ਹੋਣ ਨੇ ਲੱਗਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ, ਉਸੇ ਤਰ੍ਹਾਂ ਪ੍ਰਵਾਸੀ ਪੰਜਾਬੀ ਵੀ ਨਿਰਾਸ਼ ਹੋ ਕੇ ਰਹਿ ਗਏ ਹਨ। ਪੰਜਾਬ ਤੋਂ ਆ ਰਹੀਆਂ ਰਿਪੋਰਟਾਂ ਇਸ ਸਮੇਂ ਇਹੀ ਦੱਸ ਰਹੀਆਂ ਹਨ ਕਿ ਉਥੇ ਇਸ ਸਮੇਂ ਕਿਸੇ ਵੀ ਰਾਜਸੀ ਧਿਰ ਦੇ ਹੱਕ ਵਿਚ ਕੋਈ ਹਵਾ ਜਾਂ ਲਹਿਰ ਨਹੀਂ ਵੱਗ ਰਹੀ, ਸਗੋਂ ਲੋਕੀਂ ਚੁੱਪ ਰਹਿ ਕੇ ਹਵਾ ਦਾ ਰੁੱਖ ਦੇਖ ਰਹੇ ਹਨ। ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦਾ ਰੁਖ਼ ਵੀ ਅਜਿਹਾ ਹੀ ਨਜ਼ਰ ਆ ਰਿਹਾ ਹੈ। ਪ੍ਰਵਾਸੀ ਪੰਜਾਬੀ ਇਸ ਵੇਲੇ ਕਿਸੇ ਵੀ ਧਿਰ ਦੇ ਹੱਕ ਵਿਚ ਨਾ ਤਾਂ ਲਾਮਬੰਦੀ ਕਰਦੇ ਨਜ਼ਰ ਆ ਰਹੇ ਹਨ ਅਤੇ ਨਾ ਹੀ ਕਿਸੇ ਧਿਰ ਦੀ ਮਦਦ ਕੀਤੇ ਜਾਣ ਦਾ ਹੀ ਕਿਧਰੋਂ ਪਤਾ ਲੱਗ ਰਿਹਾ ਹੈ। ਅਕਾਲੀ ਲੀਡਰਸ਼ਿਪ ਤਾਂ ਪਹਿਲਾਂ ਹੀ ਪ੍ਰਵਾਸੀ ਪੰਜਾਬੀਆਂ ਦੀ ਸਿਰੇ ਦੀ ਨਾਰਾਜ਼ਗੀ ਝੱਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀਆਂ ਸਪੱਸ਼ਟਵਾਦੀ ਨੀਤੀਆਂ ਤੋਂ ਪ੍ਰਵਾਸੀ ਪੰਜਾਬੀ ਬੜੇ ਆਸਵੰਦ ਸਨ। ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣਨ ਵਾਲੀ ਸਰਕਾਰ ਨਾ ਸਿਰਫ ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਨੂੰ ਹੀ ਨੱਥ ਪਾਵੇਗੀ, ਸਗੋਂ ਉਹ ਬੇਅਦਬੀ ਅਤੇ ਬਹਿਬਲ ਗੋਲੀਕਾਂਡ ਵਰਗੇ ਕੇਸਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿਵਾਏਗੀ। ਪਰ ਪਿਛਲੇ 2 ਸਾਲ ਦੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕਾਂ ਨੂੰ ਅਜਿਹਾ ਕਰਨ ਦੀ ਕੋਈ ਆਸ ਨਹੀਂ ਬੱਝ ਰਹੀ। ਬੇਅਦਬੀ ਕਾਂਡ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਅੱਧ-ਪਚੱਧੇ ਢੰਗ ਨਾਲ ਗ੍ਰਿਫ਼ਤਾਰ ਤਾਂ ਕੀਤਾ ਗਿਆ ਹੈ। ਪਰ ਦੋਸ਼ੀਆਂ ਖਿਲਾਫ ਜਿਸ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਸੀ, ਉਸ ਤਰ੍ਹਾਂ ਦੀ ਲੋਕਾਂ ਨੂੰ ਨਜ਼ਰ ਨਹੀਂ ਆ ਰਹੀ। ਲੋਕਾਂ ਅੰਦਰ ਪੈਰ-ਪੈਰ ‘ਤੇ ਇਹ ਸ਼ੰਕੇ ਉੱਠਦੇ ਰਹਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲ ਗੰਡ-ਤੁੱਪ ਕਰਕੇ ਚੱਲਦੇ ਹਨ ਅਤੇ ਉਹ ਸਖ਼ਤ ਕਾਰਵਾਈ ਦੀ ਥਾਂ ਦਿਖਾਵੇ ਵਾਲੀ ਕਾਰਵਾਈ ਕਰਨ ਵਿਚ ਹੀ ਵਧੇਰੇ ਸਮਾਂ ਬਿਤਾ ਰਹੇ ਹਨ। ਕਾਂਗਰਸ ਦੇ ਅੰਦਰੋਂ ਵੀ ਅਜਿਹੀਆਂ ਆਵਾਜ਼ਾਂ ਉੱਠੀਆਂ ਸੁਣਾਈ ਦਿੰਦੀਆਂ ਰਹਿੰਦੀਆਂ ਹਨ ਕਿ ਪੰਜਾਬ ਅੰਦਰ ਅਜੇ ਵੀ ਕਾਂਗਰਸੀਆਂ ਦੀ ਘੱਟ ਅਤੇ ਅਕਾਲੀਆਂ ਦੀ ਵਧੇਰੇ ਚੱਲਦੀ ਹੈ। ਅਜਿਹੇ ਪ੍ਰਭਾਵ ਕਾਰਨ ਕਾਂਗਰਸ ਵੀ ਇਕਜੁੱਟ ਹੋ ਕੇ ਧੜੱਲੇ ਨਾਲ ਅਕਾਲੀਆਂ ਖਿਲਾਫ ਲੜਨ ਲਈ ਇਕਜੁੱਟ ਨਹੀਂ ਹੈ। ਤੀਜੀ ਧਿਰ ਦਾ ਨਵਾਂ ਬਦਲ ਉਸਾਰਨ ਦਾ ਸੁਪਨਾ ਵੀ ਸਾਕਾਰ ਨਹੀਂ ਹੋ ਰਿਹਾ। ਆਮ ਆਦਮੀ ਪਾਰਟੀ ਦਾ ਪਹਿਲੇ ਵਾਲਾ ਜਲਵਾ ਬਹੁਤ ਹੇਠਾਂ ਆ ਚੁੱਕਾ ਹੈ। ‘ਆਪ’ ਨਾਲੋਂ ਟੁੱਟੇ ਖਹਿਰਾ ਅਤੇ ਡਾ. ਧਰਮਵੀਰ ਗਾਂਧੀ ਦੇ ਧੜੇ ਵੱਲੋਂ ਬੈਂਸ ਭਰਾਵਾਂ ਅਤੇ ਬਸਪਾ ਨਾਲ ਗਠਜੋੜ ਕਾਇਮ ਕੀਤਾ ਗਿਆ ਹੈ। ‘ਆਪ’ ਸਾਰੀਆਂ ਸੀਟਾਂ ਉੱਤੇ ਇਕੱਲਿਆਂ ਚੋਣ ਦਾ ਦਮ ਭਰ ਰਹੀ ਹੈ। ਨਵਿਆਂ ਬਣਿਆਂ ਅਕਾਲੀ ਦਲ ਟਕਸਾਲੀ ਅਜੇ ਤੱਕ ਤੀਜੀ ਧਿਰ ਨਾਲ ਗਠਜੋੜ ਨਹੀਂ ਕਰ ਸਕਿਆ। ਇਸ ਸਥਿਤੀ ਵਿਚ ਦੇਖਿਆਂ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਖਿਲਾਫ ਲੜਨ ਵਾਲੀਆਂ ਵਿਰੋਧੀ ਧਿਰਾਂ ਖੁਦ ਆਪ ਹੀ ਕਈ ਧੜਿਆਂ ਵਿਚ ਵੰਡੀਆਂ ਹੋਈਆਂ ਹਨ।
ਭਾਵੇਂ ਹਾਲੇ ਵੋਟਾਂ ਪੈਣ ਵਿਚ ਪੂਰੇ 2 ਮਹੀਨੇ ਦਾ ਸਮਾਂ ਪਿਆ ਹੈ। ਵੱਖ-ਵੱਖ ਰਾਜਸੀ ਆਗੂ ਵਿਦੇਸ਼ਾਂ ਵਿਚ ਬੈਠੇ ਆਪਣੇ ਸਮਰਥਕਾਂ ਨਾਲ ਸੰਪਰਕ ਤਾਂ ਕਰ ਰਹੇ ਹਨ। ਪਰ ਜਿਸ ਤਰ੍ਹਾਂ ਬੀਤੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਰਾਜਸੀ ਆਗੂਆਂ ਦੀਆਂ ਟੋਲੀਆਂ ਵਿਦੇਸ਼ੀ ਦੌਰਿਆਂ ਲਈ ਫੰਡ ਹਾਸਲ ਕਰਨ ਵਾਸਤੇ ਦੌਰੇ ਕਰਦੀਆਂ ਰਹੀਆਂ ਹਨ, ਇਹ ਰੁਝਾਨ ਇਸ ਵੇਲੇ ਪੂਰੀ ਤਰ੍ਹਾਂ ਗਾਇਬ ਹੈ। ਇਸ ਵਾਰ ਅਜੇ ਤੱਕ ਪੂਰੇ ਉੱਤਰੀ ਅਮਰੀਕਾ ਵਿਚ ਕਿਸੇ ਇਕ ਵੀ ਰਾਜਸੀ ਆਗੂ ਦੇ ਆਉਣ ਬਾਰੇ ਪਤਾ ਨਹੀਂ ਹੈ ਅਤੇ ਨਾ ਹੀ ਇਸ ਵਾਰ ਇਨ੍ਹਾਂ ਚੋਣਾਂ ਲਈ ਵਿਦੇਸ਼ਾਂ ਵਿਚੋਂ ਸਮਰਥਕਾਂ ਦੇ ਪੰਜਾਬ ਜਾਣ ਦੀ ਹੀ ਗੱਲ ਕਿੱਧਰੋਂ ਸੁਣੀ ਜਾ ਰਹੀ ਹੈ। ਇਸ ਤੋਂ ਦਿਖਾਈ ਦੇ ਰਿਹਾ ਹੈ ਕਿ ਪ੍ਰਵਾਸੀ ਪੰਜਾਬੀ ਇਸ ਵੇਲੇ ਪੰਜਾਬ ਅੰਦਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਜਾਣਕਾਰੀ ਤਾਂ ਬੜੀ ਨੀਝ ਨਾਲ ਲੈ ਰਹੇ ਹਨ। ਪਰ ਕਿਸੇ ਧਿਰ ਦੀ ਹਮਾਇਤ ਕਰਨ ਜਾਂ ਉਸ ਦੇ ਹੱਕ ਵਿਚ ਭੁਗਤਣ ਲਈ ਬੇਤਾਬ ਨਜ਼ਰ ਨਹੀਂ ਆ ਰਹੇ। ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਸ ਰੁਝਾਨ ‘ਚ ਕਿਸੇ ਤਬਦੀਲੀ ਦੀ ਕੋਈ ਬਹੁਤੀ ਉਮੀਦ ਨਹੀਂ। ਬੜੇ ਸਾਲਾਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਕਿਸੇ ਚੋਣਾਂ ਵਿਚ ਪ੍ਰਵਾਸੀ ਪੰਜਾਬੀਆਂ ਦੀ ਬੇਹੱਦ ਘੱਟ ਸ਼ਮੂਲੀਅਤ ਦਿਖਾਈ ਦੇਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article