PUNJABMAILUSA.COM

ਪ੍ਰਵਾਸੀਆਂ ਵਿਰੁੱਧ ਟਰੰਪ ਦਾ ਨਵਾਂ ਫੈਸਲਾ ਚਿੰਤਾਜਨਕ

 Breaking News

ਪ੍ਰਵਾਸੀਆਂ ਵਿਰੁੱਧ ਟਰੰਪ ਦਾ ਨਵਾਂ ਫੈਸਲਾ ਚਿੰਤਾਜਨਕ

ਪ੍ਰਵਾਸੀਆਂ ਵਿਰੁੱਧ ਟਰੰਪ ਦਾ ਨਵਾਂ ਫੈਸਲਾ ਚਿੰਤਾਜਨਕ
February 05
10:20 2020

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਟਰੰਪ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਖਿਲਾਫ ਲਗਾਤਾਰ ਕੀਤੇ ਜਾ ਰਹੇ ਫੈਸਲਿਆਂ ਨੂੰ ਅੱਗੇ ਵਧਾਉਂਦਿਆਂ ਹੁਣ ਪ੍ਰਵਾਸੀਆਂ ਉੱਪਰ ਇੰਮੀਗ੍ਰੇਸ਼ਨ ਲਾਭ ਨਾ ਲੈ ਸਕਣ ਦੀ ਪਾਬੰਦੀ ਲਗਾ ਦਿੱਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਸ ਕੀਤੇ ਪਬਲਿਕ ਚਾਰਜ ਨਿਯਮ ਤਹਿਤ ਅਮਰੀਕਾ ਵਿਚ ਵਸਦੇ ਲੱਖਾਂ ਪ੍ਰਵਾਸੀ ਲੋਕਾਂ ਨੂੰ ਇੰਮੀਗ੍ਰੇਸ਼ਨ ਦੇ ਲਾਭ ਲੈਣ ਤੋਂ ਵੰਚਿਤ ਕਰ ਦਿੱਤਾ ਗਿਆ ਸੀ। ਉਸ ਸਮੇਂ ਹੇਠਲੀਆਂ ਅਦਾਲਤਾਂ ਵੱਲੋਂ ਰੋਕ ਲਾਉਣ ਕਾਰਨ ਇਨ੍ਹਾਂ ਨਵੇਂ ਨਿਯਮਾਂ ਉਪਰ ਅਮਲ ਨਹੀਂ ਸੀ ਹੋ ਸਕਿਆ। ਪਰ ਹੁਣ ਅਮਰੀਕਾ ਦੀ ਸੁਪਰੀਮ ਕੋਰਟ ਨੇ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਨਵੇਂ ਨਿਯਮਾਂ ਮੁਤਾਬਕ ਘੱਟ ਆਮਦਨ ਵਾਲੇ ਪ੍ਰਵਾਸੀ ਅਮਰੀਕਾ ਅੰਦਰ ਸਰਕਾਰ ਵੱਲੋਂ ਮਿਲਣ ਵਾਲੇ ਇੰਮੀਗ੍ਰੇਸ਼ਨ ਲਾਭ ਨਹੀਂ ਲੈ ਸਕਣਗੇ। ਸੁਪਰੀਮ ਕੋਰਟ ਦੇ 9 ਮੈਂਬਰੀ ਬੈਂਚ ਨੇ 5-4 ਦੇ ਫਰਕ ਨਾਲ ਇਹ ਫੈਸਲਾ ਸੁਣਾਇਆ ਹੈ। ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਨਿਯਮ ਲਾਗੂ ਹੋਣ ਨਾਲ ਲੱਖਾਂ ਪ੍ਰਵਾਸੀਆਂ ਨੂੰ ਹਰ ਸਾਲ ਦਿੱਤੇ ਜਾਣ ਵਾਲੇ ਗਰੀਨ ਕਾਰਡ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਵੱਡੀ ਪੱਧਰ ‘ਤੇ ਪ੍ਰਵਾਸੀ ਭਾਰਤੀ ਵੀ ਇਸ ਕਾਨੂੰਨ ਦੇ ਘੇਰੇ ਵਿਚ ਆ ਜਾਣਗੇ, ਜਿਸ ਕਾਰਨ ਉਹ ਮਿਲਦੀਆਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋ ਜਾਣਗੇ। ਟਰੰਪ ਪ੍ਰਸ਼ਾਸਨ ਵੱਲੋਂ ਪਬਲਿਕ ਚਾਰਜ ਨਿਯਮ ਅਗਸਤ 2019 ਵਿਚ ਪਾਸ ਕੀਤਾ ਗਿਆ ਸੀ ਅਤੇ 15 ਅਕਤੂਬਰ 2019 ਨੂੰ ਲਾਗੂ ਕੀਤਾ ਜਾਣਾ ਸੀ। ਪਰ ਹੇਠਲੀਆਂ ਅਦਾਲਤਾਂ ਦੇ ਦਖਲ ਕਾਰਨ ਇਹ ਅਜੇ ਤੱਕ ਲਾਗੂ ਨਹੀਂ ਸੀ ਹੋ ਸਕਿਆ। ਅਮਰੀਕੀ ਸੁਪਰੀਮ ਕੋਰਟ ਵੱਲੋਂ ਜਾਰੀ ਨਵੇਂ ਫੈਸਲੇ ਮੁਤਾਬਕ ਹੁਣ ਇਹ ਨਿਯਮ ਇਲੀਨੋਇਸ ਨੂੰ ਛੱਡ ਕੇ ਸਮੁੱਚੇ ਅਮਰੀਕਾ ਵਿਚ ਲਾਗੂ ਹੋ ਜਾਵੇਗਾ। ਇਸ ਨਵੇਂ ਨਿਯਮ ਮੁਤਾਬਕ ਜਿਹੜੇ ਦੋ ਮੈਂਬਰੀ ਪਰਿਵਾਰ ਦੀ ਸਾਲਾਨਾ ਕਮਾਈ ਘੱਟੋ-ਘੱਟ 41 ਹਜ਼ਾਰ ਡਾਲਰ ਹੋਵੇਗੀ, ਉਹ ਪਰਿਵਾਰ ਹੀ ਇਸ ਕਾਨੂੰਨ ਦੀ ਮਾਰ ਤੋਂ ਬਚ ਸਕਣਗੇ। ਇਸ ਦਾ ਅਰਥ ਹੈ ਕਿ 2 ਮੈਂਬਰਾਂ ਵਾਲੇ ਕਿਸੇ ਵੀ ਪਰਿਵਾਰ ਦੀ ਸਾਲਾਨਾ ਆਮਦਨ ਜੇਕਰ 41 ਹਜ਼ਾਰ ਡਾਲਰ ਤੋਂ ਘੱਟ ਹੋਵੇਗੀ, ਤਾਂ ਉਨ੍ਹਾਂ ਨੂੰ ਇੰਮੀਗ੍ਰੇਸ਼ਨ ਲਾਭ ਤੋਂ ਹੱਥ ਧੋਣੇ ਪੈਣਗੇ। ਅਮਰੀਕੀ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਇਸ ਵੇਲੇ ਭਾਰਤੀ ਮੂਲ ਦੇ 7 ਫੀਸਦੀ ਅਮਰੀਕੀ ਗਰੀਬੀ ਪੱਧਰ ਤੋਂ ਹੇਠਾਂ ਜੀਵਨ ਗੁਜ਼ਾਰਾ ਕਰ ਰਹੇ ਹਨ। ਇਸ ਤਰ੍ਹਾਂ ਇਹ ਲੋਕ ਇਸ ਨਿਯਮ ਦੇ ਸਿੱਧੇ ਤੌਰ ‘ਤੇ ਮਾਰ ਹੇਠ ਆ ਜਾਣਗੇ ਅਤੇ ਉਨ੍ਹਾਂ ਉਪਰ ਇਨ੍ਹਾਂ ਨਿਯਮਾਂ ਦਾ ਵਿਆਪਕ ਅਸਰ ਪਵੇਗਾ। ਵੱਡੀ ਗੱਲ ਇਹ ਹੈ ਕਿ ਘੱਟ ਆਮਦਨ ਵਾਲੇ ਤੰਗੀਆਂ-ਤੁਰਸ਼ੀਆਂ ਦੀ ਹਾਲਤ ਵਿਚ ਜੀਵਨ ਬਸਰ ਕਰਨ ਵਾਲੇ ਪ੍ਰਵਾਸੀਆਂ ਉਪਰ ਇਹ ਹੋਰ ਵੱਡਾ ਪਹਾੜ ਸੁੱਟਣ ਵਾਲੀ ਗੱਲ ਹੈ। ਘੱਟ ਆਮਦਨ ਵਾਲੇ ਪ੍ਰਵਾਸੀਆਂ ਦੀਆਂ ਸਿਹਤ ਸਿੱਖਿਆ ਅਤੇ ਹੋਰ ਖੇਤਰਾਂ ਵਿਚ ਮਿਲਣ ਵਾਲੀਆਂ ਸਹੂਲਤਾਂ ਜਦ ਖਤਮ ਹੋ ਗਈਆਂ, ਤਾਂ ਅਜਿਹੇ ਲੋਕਾਂ ਦੀ ਜ਼ਿੰਦਗੀ ਹੋਰ ਵੀ ਬਦੱਤਰ ਹੋ ਜਾਵੇਗੀ। ਸਿਰਫ ਅਮਰੀਕਾ ਅੰਦਰ ਰਹਿੰਦੇ ਪ੍ਰਵਾਸੀਆਂ ਦੀ ਜ਼ਿੰਦਗੀ ਹੀ ਪ੍ਰਭਾਵਿਤ ਨਹੀਂ ਹੋਵੇਗੀ, ਸਗੋਂ ਨਵੇਂ ਨਿਯਮ ਲਾਗੂ ਹੋਣ ਨਾਲ ਲੱਖਾਂ ਦੀ ਗਿਣਤੀ ਵਿਚ ਅਜਿਹੇ ਬਜ਼ੁਰਗ ਭਾਰਤੀਆਂ ਦਾ ਆਪਣੇ ਬੱਚਿਆਂ ਕੋਲ ਜਾ ਕੇ ਜੀਵਨ ਬਸਰ ਕਰਨ ਦਾ ਸੁਪਨਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਨਵੇਂ ਨਿਯਮਾਂ ਤਹਿਤ ਘੱਟ ਆਮਦਨ ਵਾਲੇ ਪ੍ਰਵਾਸੀ ਆਪਣੇ ਮਾਪਿਆਂ ਨੂੰ ਨਾਲ ਰਹਿਣ ਲਈ ਹੁਣ ਅਮਰੀਕਾ ਨਹੀਂ ਸੱਦ ਸਕਣਗੇ।
ਅਸਲ ਵਿਚ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣ ਲੜਨ ਸਮੇਂ ਹੀ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਸੀ ਰਹਿਣ ਦਿੱਤਾ, ਕਿ ਜੇਕਰ ਸੱਤਾ ਉਨ੍ਹਾਂ ਦੇ ਹੱਥ ਆਈ, ਤਾਂ ਉਹ ਅਮਰੀਕਾ ਵਸਦੇ ਵੱਡੀ ਗਿਣਤੀ ਪ੍ਰਵਾਸੀਆਂ ਉਪਰ ਸ਼ਿਕੰਜਾ ਕੱਸਣਗੇ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਕ ਤੋਂ ਇਕ ਬਾਅਦ ਅਜਿਹੇ ਫੈਸਲੇ ਆਏ ਹਨ, ਜੋ ਅਮਰੀਕਾ ਵਿਚ ਵਸਦੇ ਪ੍ਰਵਾਸੀਆਂ ਲਈ ਪ੍ਰੇਸ਼ਾਨੀਆਂ ਵਿਚ ਵਾਧਾ ਕਰਨ ਵਾਲੇ ਹਨ। ਇਸ ਸਾਲ ਦੇ ਅੰਤ ਤੱਕ ਮੁੜ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਨਵੀਂ ਚੋਣ ਜਿੱਤਣ ਲਈ ਮੁੜ ਉਹ ‘ਅਮਰੀਕਾ ਅਮਰੀਕੀਆਂ ਦਾ’ ਦੇ ਨਾਅਰੇ ਨੂੰ ਹੋਰ ਵੀ ਜ਼ੋਰ-ਸ਼ੋਰ ਨਾਲ ਉਭਾਰਨਗੇ। ਘੱਟ ਆਮਦਨ ਵਾਲੇ ਪ੍ਰਵਾਸੀਆਂ ਦੀਆਂ ਇੰਮੀਗ੍ਰੇਸ਼ਨ ਸਹੂਲਤਾਂ ਹੁਣ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਨ ਦਾ ਫੈਸਲਾ ਇਸੇ ਦਿਸ਼ਾ ਵਿਚ ਚੁੱਕਿਆ ਜਾ ਰਿਹਾ ਕਦਮ ਦੱਸਿਆ ਜਾ ਰਿਹਾ ਹੈ।
ਕੁੱਝ ਦਿਨ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਬਾਹਰਲੇ ਮੁਲਕਾਂ ਤੋਂ ਗਰਭ ਅਵਸਥਾ ਵਿਚ ਆਉਣ ਵਾਲੀਆਂ ਔਰਤਾਂ ਨੂੰ ਵੀਜ਼ਾ ਨਾ ਦੇਣ ਦਾ ਫੈਸਲਾ ਕੀਤਾ ਹੈ। ਪਿਛਲੇ ਸਮੇਂ ਦੌਰਾਨ ਵਿਦੇਸ਼ਾਂ ਵਿਚੋਂ ਅਜਿਹੀਆਂ ਗਰਭਵਤੀ ਔਰਤਾਂ ਵੀਜ਼ਾ ਹਾਸਲ ਕਰਕੇ ਅਮਰੀਕਾ ਆਉਂਦੀਆਂ ਰਹੀਆਂ ਹਨ ਅਤੇ ਇਥੇ ਬੱਚੇ ਨੂੰ ਜਨਮ ਦੇਣ ਬਾਅਦ ਵਾਪਸ ਚਲੀਆਂ ਜਾਂਦੀਆਂ ਹਨ। ਅਮਰੀਕੀ ਕਾਨੂੰਨ ਮੁਤਾਬਕ ਅਮਰੀਕਾ ਦੀ ਧਰਤੀ ਉਪਰ ਪੈਦਾ ਹੋਣ ਵਾਲਾ ਹਰ ਬੱਚਾ ਜਨਮ ਸਿੱਧ ਅਮਰੀਕਾ ਦਾ ਨਾਗਰਿਕ ਬਣ ਜਾਂਦਾ ਹੈ। ਹਾਲਾਂਕਿ ਉਸ ਦੇ ਮਾਪੇ ਭਾਵੇਂ ਕਿਸੇ ਵੀ ਦੇਸ਼ ਦੇ ਨਾਗਰਿਕ ਕਿਉਂ ਨਾ ਹੋਣ। ਗਰਭਵਤੀ ਔਰਤਾਂ ਉਪਰ ਅਮਰੀਕਾ ਵਿਚ ਦਾਖਲ ਹੋਣ ਦੀ ਪਾਬੰਦੀ ਵੀ ਅਮਰੀਕੀ ਲੋਕਾਂ ਅੰਦਰ ਕੌਮੀ ਜਨੂੰਨ ਭਰਨ ਦਾ ਹੀ ਟਰੰਪ ਪ੍ਰਸ਼ਾਸਨ ਦਾ ਇਕ ਨਵਾਂ ਕਦਮ ਸਮਝਿਆ ਜਾਂਦਾ ਹੈ।
ਉਂਝ ਦੇਖਿਆ ਜਾਵੇ ਤਾਂ ਇਸ ਵੇਲੇ ਦੁਨੀਆਂ ਭਾਵੇਂ ਇਕ ਪਿੰਡ ਵੱਲ ਵੱਧ ਰਹੀ ਹੈ ਅਤੇ ਇਕ ਨਵੀਂ ਕਿਸਮ ਦਾ ਕੌਮਾਂਤਰੀ ਭਾਈਚਾਰਾ ਉੱਭਰ ਅਤੇ ਉਸਰ ਰਿਹਾ ਹੈ। ਪਰ ਇਸ ਵਰਤਾਰੇ ਦੇ ਨਾਲ ਹੀ ਵੱਖ-ਵੱਖ ਮੁਲਕਾਂ ਵਿਚ ਕੌਮੀ ਜਨੂੰਨ ਭੜਕਾਏ ਜਾਣ ਦਾ ਰੁਝਾਨ ਵੀ ਲਗਾਤਾਰ ਵੱਧ-ਫੁੱਲ ਰਿਹਾ ਹੈ। ਟਰੰਪ ਪ੍ਰਸ਼ਾਸਨ ਵੱਲੋਂ ‘ਅਮਰੀਕਾ ਅਮਰੀਕੀਆਂ ਦਾ’ ਨਾਅਰਾ ਲਗਾ ਕੇ ਲਏ ਜਾ ਰਹੇ ਫੈਸਲੇ ਜਿੱਥੇ ਅਮਰੀਕੀਆਂ ਅੰਦਰ ਇਕ ਖਾਸ ਕਿਸਮ ਦੇ ਕੌਮੀ ਜਨੂੰਨ ਦਾ ਸੰਚਾਰ ਕਰ ਰਹੇ ਹਨ, ਉਥੇ ਇਨ੍ਹਾਂ ਫੈਸਲਿਆਂ ਨਾਲ ਘੱਟ-ਗਿਣਤੀਆਂ ਅਤੇ ਘੱਟ ਆਮਦਨ ਪ੍ਰਵਾਸੀ ਗਰੁੱਪਾਂ ਪ੍ਰਤੀ ਵਿਤਕਰੇ ਦੀ ਭਾਵਨਾ ਵੀ ਪੈਦਾ ਹੋ ਰਹੀ ਹੈ। ਇਸ ਮਸਲੇ ਨੂੰ ਜੇ ਹੋਰ ਡੂੰਘਾਈ ਤੇ ਗੰਭੀਰਤਾ ਨਾਲ ਦੇਖਿਆ ਜਾਵੇ, ਤਾਂ ਇਸ ਨਾਲ ਇਕ ਨਵੀਂ ਕਿਸਮ ਦਾ ਨਸਲੀ ਵਿਤਕਰਾ ਉਭਰਨ ਦੇ ਆਸਾਰ ਪਨਪ ਰਹੇ ਹਨ।
ਇਸੇ ਤਰ੍ਹਾਂ ਭਾਰਤ, ਇੰਗਲੈਂਡ, ਜਰਮਨ, ਫਰਾਂਸ ਅੰਦਰ ਵੀ ਅਜਿਹੇ ਹੀ ਵਿਚਾਰਾਂ ਦਾ ਪਸਾਰ ਹੋ ਰਿਹਾ ਹੈ। ਬਰਤਾਨੀਆ ਦਾ ਯੂਰਪੀਅਨ ਯੂਨੀਅਨ ਤੋਂ ਵੱਖ ਹੋਣਾ ਕੁੱਝ ਇਸੇ ਤਰ੍ਹਾਂ ਦਾ ਹੀ ਝਲਕਾਰਾ ਪੇਸ਼ ਕਰ ਰਿਹਾ ਹੈ। ਭਾਰਤ ਵਿਚ ਮੋਦੀ ਸਰਕਾਰ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਏ ਜਾਣ ਦੇ ਦਿੱਤੇ ਜਾ ਰਹੇ ਨਾਅਰੇ ਅਤੇ ਪਾਸ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਅਤੇ ਆਬਾਦੀ ਰਜਿਸਟਰ ਦੇ ਪਾਸ ਕੀਤੇ ਮਤੇ ਦੇਸ਼ ਅੰਦਰ ਸਮਾਜਿਕ ਵੰਡ ਦਾ ਆਧਾਰ ਹੀ ਬਣ ਰਹੇ ਹਨ।
ਅਮਰੀਕੀ ਸਮਾਜ ਹਮੇਸ਼ਾ ਜਮਹੂਰੀ ਕਦਰਾਂ-ਕੀਮਤਾਂ, ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਬਰਾਬਰਤਾ ਦੇ ਸਤਿਕਾਰ ਲਈ ਜਾਣਿਆ ਜਾਂਦਾ ਹੈ। ਪਰ ਟਰੰਪ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਅਮਰੀਕਾ ਦੇ ਅਕਸ ਨੂੰ ਕਈ ਵਾਰ ਢਾਅ ਲੱਗੀ ਹੈ। ਅਮਰੀਕੀ ਪ੍ਰਸ਼ਾਸਨ ਦੇ ਇਸ ਨਵੇਂ ਫੈਸਲੇ ਦੀ ਵੀ ਬੜੀ ਵੱਡੀ ਪੱਧਰ ‘ਤੇ ਆਲੋਚਨਾ ਹੋ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਸ ਨਿਯਮ ਦੇ ਲਾਗੂ ਹੋਣ ਉਪਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਖਤਰਨਾਕ ਹੈ। ਇਹ ਗੱਲ ਵੀ ਵਰਣਨਯੋਗ ਹੈ ਕਿ ਪਿਛਲੇ ਵਰ੍ਹੇ ਅਗਸਤ ਵਿਚ ਕੈਲੀਫੋਰਨੀਆ ਨੇ ਟਰੰਪ ਪ੍ਰਸ਼ਾਸਨ ਖਿਲਾਫ ਦਾਇਰ ਪਟੀਸ਼ਨ ਵਿਚ ਪਬਲਿਕ ਚਾਰਜ ਨਿਯਮ ਨੂੰ ਗੈਰ ਕਾਨੂੰਨੀ ਦੱਸਿਆ ਸੀ। ਪਰ ਵ੍ਹਾਈਟ ਹਾਊਸ ਦਾ ਪ੍ਰਤੀਕਰਮ ਇਸ ਬਾਰੇ ਕੁੱਝ ਵੱਖਰਾ ਹੈ। ਵ੍ਹਾਈਟ ਹਾਊਸ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਟਰੰਪ ਨੀਤੀ ਦੀ ਸ਼ਲਾਘਾ ਕਰਦਿਆਂ ਇਸ ਫੈਸਲੇ ਨੂੰ ਟੈਕਸਦਾਤਿਆਂ ਦੀ ਜਿੱਤ ਕਰਾਰ ਦਿੱਤਾ ਹੈ।
ਅਸਲ ਵਿਚ ਟਰੰਪ ਪ੍ਰਸ਼ਾਸਨ ਟੈਕਸ ਦਾਤਿਆਂ ਦੇ ਨਾਂ ਉਪਰ ਭਾਵੁਕਤਾ ਫੈਲਾ ਕੇ ਸਮਾਜਿਕ ਵੰਡ ਵਾਲੀ ਨੀਤੀ ਅੱਗੇ ਵਧਾਉਣ ਦੇ ਰਾਹ ਪਿਆ ਹੋਇਆ ਹੈ। ਇਨ੍ਹਾਂ ਫੈਸਲਿਆਂ ਨਾਲ ਅਮਰੀਕੀ ਸਮਾਜ ਅੰਦਰ ਤਰੇੜਾਂ ਵਧਣਗੀਆਂ। ਘੱਟ ਆਮਦਨ ਵਾਲੇ ਪ੍ਰਵਾਸੀ ਗਰੁੱਪਾਂ ਦੀ ਹਾਲਤ ਹੋਰ ਵਿਗੜੇਗੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਵੇਗਾ। ਚਾਹੀਦਾ ਤਾਂ ਇਹ ਸੀ ਕਿ ਅਮਰੀਕਾ ਵਰਗੇ ਵਿਕਸਿਤ ਮੁਲਕ ਵਿਚ ਸਮਾਜਿਕ ਅਤੇ ਆਰਥਿਕ ਨਾ-ਬਰਾਬਰੀ ਦੂਰ ਕਰਨ ਲਈ ਕਦਮ ਚੁੱਕੇ ਜਾਣ ਅਤੇ ਕਮਜ਼ੋਰ ਵਰਗਾਂ ਨੂੰ ਮਦਦ ਦੇ ਕੇ ਹੋਰਨਾਂ ਦੇ ਬਰਾਬਰ ਖੜ੍ਹਾ ਕੀਤਾ ਜਾਵੇ। ਪਰ ਟਰੰਪ ਪ੍ਰਸ਼ਾਸਨ ਨੇ ਇਸ ਤੋਂ ਉਲਟਾ ਰਾਹ ਫੜ ਲਿਆ ਹੈ। ਪਹਿਲਾਂ ਹੀ ਨਿਕਾਰੇ ਅਤੇ ਲਤਾੜੇ ਜਾ ਰਹੇ ਲੋਕਾਂ ਨੂੰ ਹੋਰ ਵਧੇਰੇ ਪੀੜ੍ਹਤ ਕਰਨ ਲਈ ਅਜਿਹੇ ਫੈਸਲੇ ਕਰਨੇ ਸਮਾਜਿਕ ਬੇਇਨਸਾਫੀ ਤੋਂ ਘੱਟ ਕੁੱਝ ਵੀ ਨਹੀਂ। ਟਰੰਪ ਪ੍ਰਸ਼ਾਸਨ ਦੇ ਫੈਸਲੇ ਅਮਰੀਕਾ ਦੀ ਮਨੁੱਖੀ ਸ਼ਾਨ ਅਤੇ ਬਰਾਬਰੀ ਦੀ ਭਾਵਨਾ ਦੇ ਬਿਲਕੁਲ ਉਲਟ ਹਨ ਅਤੇ ਅਮਰੀਕੀ ਜਮਹੂਰੀ ਕਦਰਾਂ-ਕੀਮਤਾਂ ਦੀ ਘੋਰ ਉਲੰਘਣਾ ਸਮਝੇ ਜਾਣਗੇ।

About Author

Punjab Mail USA

Punjab Mail USA

Related Articles

ads

Latest Category Posts

    ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

Read Full Article
    ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

Read Full Article
    ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

Read Full Article
    ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

Read Full Article
    ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

Read Full Article
    ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

Read Full Article
    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article