ਪ੍ਰਮਿਲਾ ਜੈਪਾਲ ਬਣੀ ਅਮਰੀਕਾ ‘ਚ ਕਾਂਗਰੇਸ਼ਲਲ ਪ੍ਰੋਗ੍ਰੇਸਿਵ ਕਾਕਸ ਦੀ ਪ੍ਰਧਾਨ 

85
Share

ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਸੀਪੀਸੀ ਪ੍ਰਧਾਨ ਵਜੋਂ ਚੁਣੇ ਜਾਣ ਨਾਲ ਜੈਪਾਲ ਅਮਰੀਕਾ ‘ਚ 117ਵੀਂ ਕਾਂਗਰਸ ਦੀ ਸੱਭ ਤੋਂ ਤਾਕਤਵਰ ਸਾਂਸਦਾਂ ਵਿਚੋਂ ਹੋਵੇਗੀ। ਭਾਰਤੀ ਅਮਰੀਕੀ ਸਾਂਸਦ ਪ੍ਰਮਿਲਾ ਜੈਪਲਾ ਨੂੰ ਅਮਰੀਕੀ ਸੰਸਦ ਦੇ ਕਾਂਗਰੇਸ਼ਨਲ ਪ੍ਰੋਗ੍ਰੇਸਿਵ ਕਾਕਸ (ਸੀਪੀਸੀ) ਦੀ ਪ੍ਰਧਾਨ ਵਜੋਂ ਚੁਣਿਆ ਗਿਆ ਹੈ। ਅਮਰੀਕਾ ‘ਚ ਇਹ ਅਹੁਦਾ ਪ੍ਰਭਾਵੀ ਅਤੇ ਤਜਰਬੇਕਾਰ ਸਾਂਸਦ ਨੂੰ ਹੀ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੀਪੀਸੀ ਨਸਲਭੇਦ ਨੂੰ ਖ਼ਤਮ ਕਰਨ, ਗ਼ਰੀਬੀ ਅਤੇ ਅਸਮਾਨਤਾ ਨੂੰ ਮਿਟਾਉਣ ਜਿਹੇ ਕੰਮਾਂ ਨੂੰ ਤਰਜੀਹ ਦੇਵੇਗਾ ਅਤੇ ਦੇਸ਼ ‘ਚ ਤਬਦੀਲੀ ਲਿਆਉਣ ਦਾ ਰਾਹ ਮਜ਼ਬੂਤ ਕਰੇਗਾ।

ਭਾਰਤ ਦੇ ਚੇਨਈ ‘ਚ ਪੈਦਾ ਹੋਈ ਪ੍ਰਮਿਲਾ ਜੈਪਲਾ ਨੂੰ ਬੁਧਵਾਰ ਨੂੰ ਸੀਪੀਸੀ ਦਾ ਪ੍ਰਧਾਨ ਚੁਣਿਆ ਗਿਆ।  ਉਨ੍ਹਾਂ ਕਿਹਾ, ”ਮੇਰੇ ਸਹਿਯੋਗੀਆਂ ਨੇ ਮੈਨੂੰ ਇੰਨਾਂ ਅਹਿਮ ਅਹੁਦਾ ਦਿਤਾ ਹੈ ਉਸ ਨਾਲ ਮੈਂ ਸਨਮਾਨਤ ਮਹਿਸੂਸ ਕਰ ਰਹੀ ਹਾਂ।” ਜੈਪਾਲ ਨੇ ਕਿਹਾ ਕਿ ਸਾਡਾ ਕਾਕਸ ਇਥੇ ਦੇ ਪ੍ਰਵਾਰਾਂ ਲਈ ਰਾਹਤ ਦਾ ਕੰਮ ਕਰੇਗਾ।


Share