ਪ੍ਰਧਾਨ ਮੰਤਰੀ ਮੋਦੀ 22 ਸਤੰਬਰ ਨੂੰ ਐਨਆਰਜੀ ਸਟੇਡੀਅਮ ਵਿਚ ਕਰਨਗੇ ਸੰਬੋਧਨ

ਹਿਊਸਟਨ, 27 ਜੁਲਾਈ (ਪੰਜਾਬ ਮੇਲ)- ਹਿਊਸਟਨ ਸਥਿਤ ਟੈਕਸਾਸ Îਇੰਡੀਆ ਫੋਰਮ 22 ਸਤੰਬਰ ਨੂੰ ਐਨਆਰਜੀ ਸਟੇਡੀਅਮ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਵਿਚ ਇੱਕ ਭਾਈਚਾਰਕ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਦੱਸ ਦੇਈਏ ਕਿ ਐਨਆਰਜੀ ਸਟੇਡੀਅਮ ਅਮਰੀਕਾ ਦੇ ਸਭ ਤੋਂ ਵੱਡੇ ਪੇਸ਼ੇਵਰ ਫੁੱਟਬਾਲ ਸਟੇਡੀਅਮਾਂ ਵਿਚੋਂ Îਇੱਕ ਹੈ। ਇੱਥੇ 2017 ਵਿਚ ਸੁਪਰ ਬਾਉਲ ਆਯੋਜਤ ਕੀਤਾ ਗਿਆ ਸੀ।ਨੋ ਫਾਰ ਪ੍ਰੌਫਿਟ ਸੰਗਠਨ ਟੈਕਸਾਸ ਇੰਡੀਆ ਫੋਰਮ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕੰਸਰਟ ਕੌਂਫੀਗਰੇਸ਼ਨ ਵਿਚ ਸਟੇਡੀਅਮ ਦੀ ਸਮਰਥਾ ਦੇ ਅਨੁਸਾਰ 50 ਹਜ਼ਾਰ ਲੋਕ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਦਗੇ। 650 ਤੋਂ ਜ਼ਿਆਦਾ ਭਾਈਚਾਰਕ ਸੰਗਠਨਾਂ ਨੇ ਪਹਿਲਾਂ ਹੀ ਪ੍ਰੋਗਰਾਮ ਵਿਚ ਸਵਾਗਤ ਕਰਨ ਦੇ ਲਈ ਇੱਕ ਕਰਾਰ ਕਰ ਲਿਆ ਹੈ। ਆਯੌਜਕਾਂ ਨੇ ਸੁਆਗਤ ਕਰਨ ਵਾਲਿਆਂ ਦੇ ਲਈ ਸਾਈਨ ਅਪ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਉਹ ਅਪਣੇ ਮੈਂਬਰਾਂ ਦੇ ਲਈ ਮੁਫਤ ਪਾਸ ਦੇ ਲਈ ਵੀ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਮੋਦੀ ਇੱਕ ਸੱਭਿਆਚਰਕ ਪ੍ਰੋਰਗਾਮ ਨੂੰ ਵੀ ਸੰਬੋਧਨ ਕਰਨਗੇ। ਹਿਊਸਟਨ ਵਿਚ ਪ੍ਰਸਿੱਧ ਭਾਰਤੀ ਭਾਈਚਾਰੇ ਦੇ ਨੇਤਾ ਜੁਗਲ ਮਲਾਨੀ ਨੂੰ ‘ਹਾਉਡੀ, ਮੋਦੀ’ ਪ੍ਰੋਗਰਾਮ ਦਾ ਸੰਯੋਜਕ ਨਾਮਜ਼ਦ ਕੀਤਾ ਗਿਆ ਹੈ। ਮਲਾਨੀ ਨੇ ਕਿਹਾ ਕਿ ਅਸੀਂ ਐਨਆਰਜੀ ਸਟੇਡੀਮਅ ਵਿਚ ਇਸ ਸ਼ਿਖਰ ਸੰਮੇਲਨ ਨੂ ਆਯੋਜਤ ਕਰਨ ਦੇ ਲਈ ਬਹੁਤ ਉਤਸ਼ਾਹਤ ਹਾਂ। ਇੱਥੇ ਭਾਰਤੀ ਅਮਰੀਕੀਆਂ ਅਤੇ ਭਾਰਤ ਦੇ ਦੋਸਤਾਂ ਦਾ ਸਭ ਤੋਂ ਵੱਡਾ ਜਮਾਵੜਾ ਹੋਵੇਗਾ। ਇਸ ਪ੍ਰੋਗਰਾਮ ਦੇ ਲਈ ਹਾਜ਼ਰੀ ਮੁਫਤ ਹੋਵੇਗੀ, ਲੇਕਿਨ ਪਾਸ ਦੀ ਜ਼ਰੂਰਤ ਹੋਵੇਗੀ, ਜਿਸ ਨੂੰ ਸਿਰਫ ਵੈਬਸਾਈਟ ‘ਤੇ ਰਜਿਸਟਰਡ ਕਰਕੇ ਪ੍ਰਾਪਤ ਕੀਤਾ ਜਾ ਸਕਦਾ।