ਪ੍ਰਦਰਸ਼ਨਕਾਰੀਆਂ ਨੇ ਭਾਰਤੀ ਮੂਲ ਦੇ ਪਰਿਵਾਰ ਦੇ ਕਾਰ ਸ਼ੋਅਰੂਮ ਨੂੰ ਲਾਈ ਅੱਗ

420
ਅਮਰੀਕਾ 'ਚ ਸਾਡ਼ੇ ਗਏ ਕਾਰ ਸ਼ੋਅਰੂਮ ਦਾ ਬਾਹਰੀ ਦ੍ਰਿਸ਼।
Share

ਨਿਊਯਾਰਕ, 2 ਸਤੰਬਰ (ਪੰਜਾਬ ਮੇਲ)- ਅਮਰੀਕੀ ਸੂਬਾ ਵਿਸਕਾਂਨਸਿਨ ਦੇ ਕੇਨੋਸ਼ਾ ਸ਼ਹਿਰ ‘ਚ ਵਿਰੋਧ ਪ੍ਰਦਰਸ਼ਨ ਵਿਚਾਲੇ ਪ੍ਰਦਰਸ਼ਨਕਾਰੀਆਂ ਇਕ ਭਾਰਤੀ ਮੂਲ ਦੇ ਪਰਿਵਾਰ ਦੇ ਕਾਰ ਡੀਲਰਸ਼ਿਪ ਸ਼ੋਅਰੂਮ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ‘ਚ ਲਗਪਗ 100 ਵਾਹਨ ਅੱਗ ‘ਚ ਸੜ ਕੇ ਸੁਆਹ ਹੋ ਗਏ। ਪਰਿਵਾਰ ਦੇ ਮੈਂਬਰਾਂ ਅਨੁਸਾਰ 25 ਲੱਖ ਡਾਲਰ ਦਾ ਨੁਕਸਾਨ ਹੋਇਆ ਹੈ। ਸਮਾਚਾਰ ਪੱਤਰ ‘ਕੈਨੋਸ਼ਾ ਨਿਊਜ਼’ ਨੇ ਸ਼ਨਿੱਚਰਵਾਰ ਨੂੰ ਪਰਿਵਾਰ ਦੇ ਮੈਂਬਰ ਅਨਮੋਲ ਖਿੰਦਰੀ ਦੇ ਹਵਾਲੇ ਨਾਲ ਕਿਹਾ ਕਿ ਹਰ ਕੋਈ ਕਾਰਾਂ ਨੂੰ ਅੱਗ ‘ਚ ਸੜਦਾ ਦੇਖਦਾ ਰਿਹਾ। ਕਿਸੇ ਨੇ ਇਸ ਬਾਰੇ ਕੁਝ ਨਹੀਂ ਕੀਤਾ। ਸਮਾਚਾਰ ਪੱਤਰ ਨੇ ਦੱਸਿਆ ਕਿ 23 ਅਗਸਤ ਨੂੰ ਪਹਿਲੇ ਹਮਲੇ ਤੋਂ ਬਾਅਦ ਉਨ੍ਹਾਂ ਨੇ ਲਗਪਗ 15 ਲੱਖ ਡਾਲਰ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਅਤੇ ਦੂਜੇ ਹਮਲੇ ਤੋਂ ਬਾਅਦ 25 ਲੱਖ ਡਾਲਰ ਦਾ ਨੁਕਸਾਨ ਹੋਣ ਦੀ ਗੱਲ ਕਹੀ। ਨੁਕਸਾਨ ਦਾ ਸ਼ਿਕਾਰ ਹੋਏ ਕਾਰ ਡੀਲਰਸ਼ਿਪ ਦੇ ਗੁਆਂਢ ‘ਚ ਰਹਿੰਦੀ ਜੋਸੀ ਰੌਡਰਿਗਜ਼ ਨੇ ਕੇਨੋਸ਼ਾ ਨਿਊਜ਼ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੁਲਿਸ ਅਤੇ ਫਾਇਰ ਐਮਰਜੈਂਸੀ ਨੰਬਰ ‘ਤੇ ਫ਼ੋਨ ਕੀਤਾ, ਤਾਂ ਅਪਰੇਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਅੱਗ ਬੁਝਾਊ ਕਰਮਚਾਰੀਆਂ ਦੇ ਲਈ ਘਟਨਾ ਸਥਾਨ ‘ਤੇ ਪਹੁੰਚ ਕੇ ਇਸ ਨਾਲ ਨਜਿੱਠਣਾ ਸੁਰੱਖਿਅਤ ਨਹੀਂ ਹੈ ਅਤੇ ਕੋਈ ਜਵਾਬ ਨਹੀਂ ਦਿੱਤਾ। ਦੱਸਣਯੋਗ ਹੈ ਕਿ 23 ਅਗਸਤ ਨੂੰ 27 ਸਾਲਾ ਇਕ ਅਫ਼ਰੀਕੀ-ਅਮਰੀਕੀ ਵਿਅਕਤੀ ਜੈਕਬ ਬਲੈਕ ‘ਤੇ ਇਕ ਪੁਲਿਸ ਕਰਮੀਆਂ ਵਲੋਂ ਗੋਲੀਆਂ ਚਲਾਏ ਜਾਣ ਤੋਂ ਬਾਅਦ ਕੇਨੋਸ਼ਾ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।


Share