ਪ੍ਰਤੀਨਿਧ ਸਦਨ ’ਚ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਪ੍ਰਮਿਲਾ ਜੈਪਾਲ ਟਰੰਪ ਪ੍ਰਸ਼ਾਸਨ ਦਾ ਵਿਰੋਧ ਕਰਨ ’ਤੇ ਗ੍ਰਿਫ਼ਤਾਰ

June 29
22:07
2018
ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਦੀਆਂ ਪਰਵਾਸੀ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੀ ਅਮਰੀਕਾ ਦੇ ਪ੍ਰਤੀਨਿਧ ਸਦਨ ਦੀ ਮਹਿਲਾ ਮੈਂਬਰ ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰਮਿਲਾ ਜੈਪਾਲ ਅਮਰੀਕਾ ਦੇ ਪ੍ਰਤੀਨਿਧ ਸਦਨ ’ਚ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ।
ਪ੍ਰਮਿਲਾ ਜੈਪਾਲ ਨੇ ਕਿਹਾ, ‘ਮੈਨੂੰ 500 ਔਰਤਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਡੋਨਲਡ ਟਰੰਪ ਤੇ ਇਸ ਦੇ ਪ੍ਰਸ਼ਾਸਨ ਦੀਆਂ ਪਰਿਵਾਰਾਂ ਨੂੰ ਵੱਖ ਕਰਨ, ਬੱਚਿਆਂ ਨੂੰ ਕੈਦ ਕਰਨ ਤੇ ਹੋਰ ਅਣਮਨੁੱਖੀ ਨੀਤੀਆਂ ਦਾ ਵਿਰੋਧ ਕਰ ਰਹੀਆਂ ਸਨ।’ ਉਨ੍ਹਾਂ ਕਿਹਾ ਕਿ 30 ਜੂਨ ਨੂੰ ਉਹ ਮੁੜ ਸੜਕਾਂ ’ਤੇ ਉੱਤਰਨਗੀਆਂ।