PUNJABMAILUSA.COM

ਪੌਣੇ ਚਾਰ ਸਾਲਾਂ ‘ਚ ਪੰਜਾਬੀਆਂ ਨੇ ਕੌਮੀ ਸ਼ਾਹਰਾਹਾਂ ‘ਤੇ ਦਿੱਤਾ 2023 ਕਰੋੜ ਰੁਪਏ ਟੋਲ

ਪੌਣੇ ਚਾਰ ਸਾਲਾਂ ‘ਚ ਪੰਜਾਬੀਆਂ ਨੇ ਕੌਮੀ ਸ਼ਾਹਰਾਹਾਂ ‘ਤੇ ਦਿੱਤਾ 2023 ਕਰੋੜ ਰੁਪਏ ਟੋਲ

ਪੌਣੇ ਚਾਰ ਸਾਲਾਂ ‘ਚ ਪੰਜਾਬੀਆਂ ਨੇ ਕੌਮੀ ਸ਼ਾਹਰਾਹਾਂ ‘ਤੇ ਦਿੱਤਾ 2023 ਕਰੋੜ ਰੁਪਏ ਟੋਲ
February 15
16:37 2018

ਬਠਿੰਡਾ, 15 ਫਰਵਰੀ (ਪੰਜਾਬ ਮੇਲ)- ਕੌਮੀ ਸ਼ਾਹਰਾਹਾਂ ਦਾ ਸਫ਼ਰ ਪੰਜਾਬ ਵਿਚ ਹੁਣ ਮਹਿੰਗਾ ਸੌਦਾ ਬਣ ਗਿਆ ਹੈ। ਰੋਜ਼ਾਨਾ ਔਸਤਨ ਢਾਈ ਕਰੋੜ ਦਾ ਟੌਲ ਪੰਜਾਬੀ ਤਾਰਦੇ ਹਨ। ਲੰਘੇ ਪੌਣੇ ਚਾਰ ਵਰ੍ਹਿਆਂ ਵਿਚ ਪੰਜਾਬੀ ਲੋਕਾਂ ਨੇ ਇਕੱਲੇ ਕੌਮੀ ਸ਼ਾਹਰਾਹਾਂ ਦੇ ਸਫ਼ਰ ਦੌਰਾਨ 2023 ਕਰੋੜ ਰੁਪਏ ਟੋਲ ਦਿੱਤਾ ਹੈ। ਜੇ ਸਟੇਟ ਹਾਈਵੇ ਇਸ ਵਿਚ ਸ਼ਾਮਲ ਕਰੀਏ ਤਾਂ ਇਹ ਅੰਕੜਾ ਤਿੰਨ ਹਜ਼ਾਰ ਕਰੋੜ ਨੂੰ ਪਾਰ ਕਰਦਾ ਹੈ। ਪੰਜਾਬ ਵਿਚ ਕੌਮੀ ਸੜਕਾਂ ਅਤੇ ਸਟੇਟ ਹਾਈਵੇ ‘ਤੇ ਕਰੀਬ 30 ਟੋਲ ਪਲਾਜ਼ਾ ਚੱਲ ਰਹੇ ਹਨ, ਜਦਕਿ ਨੌਂ ਹੋਰ ਟੋਲ ਪਲਾਜ਼ਾ ਡੇਢ ਮਹੀਨੇ ਵਿਚ ਸ਼ੁਰੂ ਹੋ ਜਾਣਗੇ।
ਵੇਰਵਿਆਂ ਅਨੁਸਾਰ ਪੰਜਾਬ ਵਿਚ ਕੌਮੀ ਸ਼ਾਹਰਾਹਾਂ ਦੇ ਟੋਲ ਦਿਨੋ-ਦਿਨ ਵਧ ਰਹੇ ਹਨ। ਸਾਲ 2012-13 ਵਿਚ ਇਨ੍ਹਾਂ ਮਾਰਗਾਂ ਤੋਂ ਸਿਰਫ਼ 266 ਕਰੋੜ ਦਾ ਟੋਲ ਵਸੂਲਿਆ ਗਿਆ ਜੋ ਸਾਲ 2013-14 ਵਿਚ ਵਧ ਕੇ 304 ਕਰੋੜ ਰੁਪਏ ਹੋ ਗਿਆ ਸੀ। ਉਸ ਮਗਰੋਂ ਤੇਜ਼ ਰਫ਼ਤਾਰ ਨਾਲ ਟੋਲ ਵਧਿਆ ਹੈ। ਸਾਲ 2014-15 ਵਿਚ ਪੰਜਾਬ ‘ਚੋਂ 403 ਕਰੋੜ ਰੁਪਏ ਕੌਮੀ ਮਾਰਗਾਂ ਦੇ ਟੋਲ ਪਲਾਜ਼ਿਆਂ ਨੇ ਵਸੂਲੇ, ਜਦਕਿ ਸਾਲ 2015-16 ਵਿਚ ਇਹ ਵਸੂਲੀ 547 ਕਰੋੜ ਰੁਪਏ ‘ਤੇ ਪੁੱਜ ਗਈ। ਸਾਲ 2016-17 ਵਿਚ ਟੌਲ ਵਸੂਲੀ 563 ਕਰੋੜ ਰੁਪਏ ਰਹੀ ਜਦਕਿ 2017-18 (ਦਸੰਬਰ ਤੱਕ) ਦੀ ਵਸੂਲੀ 510 ਕਰੋੜ ਰੁਪਏ ਹੋ ਚੁੱਕੀ ਹੈ। ਤਿੰਨ ਮਹੀਨੇ ਬਾਕੀ ਪਏ ਹਨ। ਪੌਣੇ ਛੇ ਵਰ੍ਹਿਆਂ ਵਿਚ ਕੌਮੀ ਮਾਰਗਾਂ ਤੋਂ ਕਰੀਬ 2563 ਕਰੋੜ ਦਾ ਟੋਲ ਟੈਕਸ ਪੰਜਾਬ ਦੇ ਲੋਕਾਂ ਨੂੰ ਤਾਰਨਾ ਪਿਆ ਹੈ। ਸਟੇਟ ਹਾਈਵੇਜ਼ ਤੋਂ ਔਸਤਨ ਕਰੀਬ ਇਕ ਕਰੋੜ ਰੁਪਏ ਦੀ ਵਸੂਲੀ ਰੋਜ਼ਾਨਾ ਹੋ ਰਹੀ ਹੈ। ਤਿੰਨ ਮਹੀਨੇ ਪਹਿਲਾਂ ਹੀ ਬਠਿੰਡਾ-ਜ਼ੀਰਕਪੁਰ ਸੜਕ ‘ਤੇ ਦੋ ਟੋਲ ਪਲਾਜ਼ਾ ਚਾਲੂ ਹੋਏ ਹਨ ਜਦੋਂਕਿ ਤਿੰਨ ਹੋਰ ਟੋਲ ਪਲਾਜ਼ੇ ਚੱਲਣੇ ਹਨ। ਜਲਦੀ ਹੀ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ‘ਤੇ ਤਿੰਨ ਟੋਲ ਪਲਾਜ਼ੇ ਚੱਲਣੇ ਹਨ ਅਤੇ ਜਲੰਧਰ-ਮੋਗਾ-ਬਰਨਾਲਾ ਸੜਕ ‘ਤੇ ਦੋ ਟੋਲ ਪਲਾਜ਼ਾ ਤਿਆਰ ਹਨ। ਇਵੇਂ ਸੰਗਰੂਰ ਖਨੌਰੀ ਸੜਕ ‘ਤੇ ਇਕ ਟੋਲ ਚਾਲੂ ਹੋਣਾ ਹੈ। ਡੇਢ ਸਾਲ ਮਗਰੋਂ ਰੋਪੜ-ਫਗਵਾੜਾ ਸੜਕ ‘ਤੇ ਦੋ ਟੋਲ, ਚੰਡੀਗੜ੍ਹ-ਲੁਧਿਆਣਾ ਸੜਕ ‘ਤੇ ਦੋ ਟੌਲ ਪਲਾਜ਼ਾ ਚਾਲੂ ਹੋ ਜਾਣੇ ਹਨ। ਲੁਧਿਆਣਾ-ਤਲਵੰਡੀ ਭਾਈ ‘ਤੇ ਵੀ ਦੋ ਟੋਲ ਚਾਲੂ ਹੋਣੇ ਹਨ। ਅੰਬਾਲਾ ਤੋਂ ਅੰਮ੍ਰਿਤਸਰ ਤੱਕ ਕਰੀਬ ਚਾਰ-ਪੰਜ ਟੋਲ ਪਲਾਜ਼ੇ ਚੱਲ ਰਹੇ ਹਨ।
ਕੌਮੀ ਮਾਰਗਾਂ ਵਿਚ ਅੰਮ੍ਰਿਤਸਰ-ਪਠਾਨਕੋਟ ਤੇ ਜਲੰਧਰ-ਪਠਾਨਕੋਟ ‘ਤੇ ਵੀ ਟੋਲ ਚੱਲ ਰਹੇ ਹਨ। ਇਸ ਤੋਂ ਬਿਨਾਂ ਸਟੇਟ ਹਾਈਵੇਅਜ਼ ‘ਤੇ ਕਰੀਬ 20 ਟੋਲ ਪਲਾਜ਼ੇ ਚੱਲ ਰਹੇ ਹਨ ਜਿਨ੍ਹਾਂ ‘ਤੇ ਟੋਲ ਵਸੂਲੀ ਕੌਮੀ ਮਾਰਗਾਂ ਨਾਲੋਂ ਘੱਟ ਹੈ। ਕੇਂਦਰ ਸਰਕਾਰ ਤਰਫੋਂ ਨੈਸ਼ਨਲ ਹਾਈਵੇਅਜ਼ ਫ਼ੀਸ ਰੂਲਜ਼ 2008 ਅਨੁਸਾਰ ਟੋਲ ਨਿਰਧਾਰਿਤ ਕੀਤਾ ਜਾਂਦਾ ਹੈ, ਜਿਸ ਤਹਿਤ 60 ਕਿਲੋਮੀਟਰ ਦੇ ਘੇਰੇ ਵਿਚ ਇਕ ਟੋਲ ਪਲਾਜ਼ਾ ਬਣ ਸਕਦਾ ਹੈ।
ਲੋਕ ਨਿਰਮਾਣ ਵਿਭਾਗ ਦੇ ਸਾਬਕਾ ਮੁੱਖ ਇੰਜੀਨੀਅਰ (ਕੌਮੀ ਹਾਈਵੇ) ਏ.ਕੇ. ਸਿੰਗਲਾ ਦਾ ਪ੍ਰਤੀਕਰਮ ਸੀ ਕਿ ਇਕ ਸਾਲ ਮਗਰੋਂ ਪੰਜਾਬ ਦੀਆਂ ਤਕਰੀਬਨ ਮੁੱਖ ਸੜਕਾਂ ‘ਤੇ ਟੋਲ ਪਲਾਜ਼ੇ ਚਾਲੂ ਹੋ ਜਾਣੇ ਹਨ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੁਲਬੀਰ ਸੰਧੂ ਦਾ ਕਹਿਣਾ ਸੀ ਕਿ ਬਠਿੰਡਾ-ਅੰਮ੍ਰਿਤਸਰ ਮਾਰਗ ਦਾ ਟੋਲ ਜਲਦੀ ਚਾਲੂ ਹੋ ਜਾਣਾ ਹੈ ਅਤੇ 90 ਫ਼ੀਸਦੀ ਸੜਕ ਮੁਕੰਮਲ ਹੋ ਚੁੱਕੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article