PUNJABMAILUSA.COM

ਪੈਰਿਸ ਹਮਲਾ – ਪੁਲਿਸ ਨੇ ਤਿੰਨ ਹਮਲਾਵਰਾਂ ਦੀ ਕੀਤੀ ਸ਼ਨਾਖ਼ਤ

ਪੈਰਿਸ ਹਮਲਾ – ਪੁਲਿਸ ਨੇ ਤਿੰਨ ਹਮਲਾਵਰਾਂ ਦੀ ਕੀਤੀ ਸ਼ਨਾਖ਼ਤ

ਪੈਰਿਸ ਹਮਲਾ – ਪੁਲਿਸ ਨੇ ਤਿੰਨ ਹਮਲਾਵਰਾਂ ਦੀ ਕੀਤੀ ਸ਼ਨਾਖ਼ਤ
November 15
21:18 2015

3
ਪੈਰਿਸ, 15 ਨਵੰਬਰ (ਪੰਜਾਬ ਮੇਲ)- ਫਰਾਂਸ ਦੀ ਰਾਜਧਾਨੀ ’ਚ ਸ਼ੁੱਕਰਵਾਰ ਰਾਤ ਨੂੰ ਕਹਿਰ ਮਚਾੳੁਣ ਵਾਲੇ ਸੱਤ ਹਮਲਾਵਰਾਂ ’ਚੋਂ ਤਿੰਨ ਦੀ ਪਛਾਣ ਹੋ ਗੲੀ ਹੈ। ਕੌਮਾਂਤਰੀ ਪੱਧਰ ’ਤੇ ਵੀ ੲਿਸ ਹਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗੲੀ ਹੈ ਅਤੇ ਬੈਲਜੀਅਮ ’ਚ ਕੲੀ ਵਿਅਕਤੀਅਾਂ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕੀਤਾ ਗਿਅਾ ਹੈ। ਫਰਾਂਸ ਦੇ ਅਧਿਕਾਰੀਅਾਂ ਨੇ ੲਿਕ ਹਮਲਾਵਰ ੳੁਮਰ ੲਿਸਮਾੲੀਲ ਮੁਸਤਫੲੀ (29) ਦੀ ਪਛਾਣ ੳੁਸ ਦੀ ੳੁਂਗਲ ਤੋਂ ਕੀਤੀ ਜੋ ਬਾਤਾਕਲਾਨ ਕਨਸਰਟ ਹਾਲ ’ਚ ਮਿਲੀ ਸੀ ਜਦੋਂ ਿਕ ਕਾਬੂ ਕੀਤੇ ਗਏ ਬਾਕੀ ਦੋਵੇਂ ਹਮਲਾਵਰ ਫਰਾਂਸੀਸੀ ਨਾਗਰਿਕ ਸਨ ਤੇ ਬੈਲਜੀਅਮ ਵਿੱਚ ਰਹਿ ਰਹੇ ਸਨ। ਜਾਂਚਕਾਰ ਵੱਲੋਂ ਜਾਰੀ ਇਕ ਬਿਆਨ ’ਚ ਦੱਸਿਆ ਗਿਆ ਹੈ ਕਿ ਇਹ ਦੋਵੇਂ ਫਰਾਂਸੀਸੀ ਨਾਗਰਿਕ (ਉਮਰ 20 ਤੇ 31 ਸਾਲ) ਖੁਦਕੁਸ਼ ਬੰਬਾਰ ਸਨ ਤੇ ਉਂਗਲੀਅਾਂ ਦੇ ਨਿਸ਼ਾਨਾਂ ਤੋਂ ਉਨ੍ਹਾਂ ਦੀ ਸ਼ਨਾਖਤ ਹੋਈ ਹੈ। ਇਨ੍ਹਾਂ ਦੋਵਾਂ ਹਮਲਾਵਰਾਂ ਦੇ ਨਾਂ ਅਜੇ ਨਸ਼ਰ ਨਹੀਂ ਕੀਤੀ ਗਏ।
ਮੁਸਤਫੲੀ ਦਾ ਜਨਮ ਪੈਰਿਸ ਨੇਡ਼ਲੇ ਕਸਬੇ ਕੋਰਕੋਰਨਸ ’ਚ ਗਰੀਬ ਪਰਿਵਾਰ ’ਚ ਹੋੲਿਅਾ ਸੀ। ੳੁਹ ਚਾਰ ਭਰਾ ਅਤੇ ਦੋ ਭੈਣਾਂ ਹਨ। ੳੁਸ ਖ਼ਿਲਾਫ਼ ਮਾਮੂਲੀ ਜੁਰਮਾਂ ਦੇ ਕੇਸ ਦਰਜ ਸਨ ਪਰ ੳੁਸ ਨੂੰ ਕਦੇ ਵੀ ਜੇਲ੍ਹ ਨਹੀਂ ਹੋੲੀ ਸੀ। ਬਾਤਾਕਲਾਨ ’ਚ ੳੁਂਗਲਾਂ ’ਤੇ ਨਿਸ਼ਾਨ ਪੁਲੀਸ ਫਾੲੀਲਾਂ ’ਚ ਦਰਜ ਨਿਸ਼ਾਨਾਂ ਨਾਲ ਮੇਲ ਖਾ ਗੲੇ ਹਨ।
ਪੈਰਿਸ ’ਚ ਵਕੀਲ ਫਰਾਂਸਵਾਂ ਮੋਲਿਨਜ਼ ਨੇ ਕਿਹਾ ਕਿ ੳੁਨ੍ਹਾਂ 2010 ’ਚ ਅਧਿਕਾਰੀਅਾਂ ਦੇ ਧਿਅਾਨ ’ਚ ੲਿਹ ਗੱਲ ਲਿਅਾ ਦਿੱਤੀ ਸੀ ਕਿ ਮੁਸਤਫੲੀ ਕੱਟਡ਼ਵਾਦੀਅਾਂ ਨਾਲ ਜੁਡ਼ ਗਿਅਾ ਹੈ ਪਰ ਦਹਿਸ਼ਤੀ ਨੈਟਵਰਕ ਜਾਂ ਕਿਸੇ ਸਾਜ਼ਿਸ਼ ’ਚ ੳੁਸ ਦਾ ਨਾਮ ਨਹੀਂ ਅਾੲਿਅਾ ਸੀ।
ਮੁਸਤਫੲੀ ਦੇ ਭਰਾ ਨੂੰ ੳੁਸ ਦੇ ਪਿਤਾ ਸਮੇਤ ਬੀਤੀ ਰਾਤ ਨੂੰ ਹਿਰਾਸਤ ’ਚ ਲੈ ਲਿਅਾ ਗਿਅਾ। ੳੁਸ ਦੇ ਭਰਾ ਨੇ ਖ਼ਬਰ ੲੇਜੰਸੀ ੲੇਅੈਫਪੀ ਨੂੰ ਦੱਸਿਅਾ ਕਿ ੲਿਹ ਪਾਗਲਪਣ ਸੀ। ੳੁਸ ਨੇ ਕਿਹਾ,‘‘ਮੈਂ ਸ਼ੁੱਕਰਵਾਰ ਨੂੰ ਪੈਰਿਸ ’ਚ ਸੀ ਅਤੇ ਮੈਂ ਅੱਖੀਅਾਂ ਨਾਲ ਕਤਲੇਅਾਮ ਨੂੰ ਦੇਖਿਅਾ ਹੈ।’’ ੳੁਸ ਦੇ ੲਿਕ ਹੋਰ ਭਰਾ ਅਤੇ ਭਰਜਾੲੀ ਨੂੰ ਵੀ ਹਿਰਾਸਤ ’ਚ ਲਿਅਾ ਗਿਅਾ ਹੈ। ਬੈਲਜੀਅਨ ਪੁਲੀਸ ਨੇ ਵੀ ਬਰੱਸਲਸ ’ਚ ਕੲੀ ਸ਼ੱਕੀ ਵਿਅਕਤੀਅਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ੲਿਨ੍ਹਾਂ ’ਚੋਂ ੲਿਕ ਵਿਅਕਤੀ ਪੈਰਿਸ ’ਚ ਕਤਲੇਅਾਮ ਸਮੇਂ ੳੁਥੇ ਹਾਜ਼ਰ ਸੀ। ਸਥਾਨਕ ਮੀਡੀਅਾ ਮੁਤਾਬਕ ਤਿੰਨ ਵਿਅਕਤੀਅਾਂ ਨੂੰ ਬਾਤਾਕਲਾਨ ਕਨਸਰਟ ਹਾਲ ਨੇਡ਼ੇ ਮਿਲੇ ਵਾਹਨ ਦੇ ਸਬੰਧ ’ਚ ਹਿਰਾਸਤ ’ਚ ਲਿਅਾ ਹੈ। ਜਰਮਨੀ ਦੇ ਅਧਿਕਾਰੀਅਾਂ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਦੇ ਕਾਬੂ ਕੀਤੇ ਗੲੇ ਡਰਾੲੀਵਰ ਤੋਂ ਪੁਛਗਿੱਛ ਸ਼ੁਰੂ ਕੀਤੀ ਹੈ। ੳੁਨ੍ਹਾਂ ਨੂੰ ਸ਼ੱਕ ਹੈ ਕਿ ੳੁਸ ਦਾ ਸਬੰਧ ਪੈਰਿਸ ਹਮਲਿਅਾਂ ਨਾਲ ਹੋ ਸਕਦਾ ਹੈ।
ੲਿਕ ਹਮਲਾਵਰ ਦੀ ਲਾਸ਼ ਕੋਲੋਂ ਮਿਲੇ ਸੀਰੀਅਾ ਦੇ ਪਾਸਪੋਰਟ ਨਾਲ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕੁਝ ਹਮਲਾਵਰ ਸ਼ਰਨਾਰਥੀਅਾਂ ਦੇ ਰੂਪ ’ਚ ਯੂਰਪ ਅੰਦਰ ਦਾਖ਼ਲ ਹੋ ਗੲੇ ਹਨ। ਗ੍ਰੀਸ ਦੇ ਨਾਗਰਿਕ ਸੁਰੱਖਿਅਾ ਮੰਤਰੀ ਨਿਕੋਸ ਟੋਸਕਸ ਨੇ ਕਿਹਾ, ‘‘ਅਸੀਂ ਤਸਦੀਕ ਕਰਦੇ ਹਾਂ ਕਿ ਪਾਸਪੋਰਟ ਧਾਰਕ ਗ੍ਰੀਸ ਦੇ ਟਾਪੂ ਲੇਰੋਸ ਰਾਹੀਂ 3 ਅਕਤੂਬਰ ਨੂੰ ਅਾੲਿਅਾ ਜਿਥੇ ੳੁਸ ਨੂੰ ਯੂਰਪੀ ਯੂਨੀਅਨ ਦੇ ਨਿਯਮਾਂ ਤਹਿਤ ਰਜਿਸਟਰ ਕੀਤਾ ਗਿਅਾ ਸੀ।’’
ਪੈਰਿਸ ਦੇ ਪੂਰਬੀ ੲਿਲਾਕੇ ’ਚ ਕਾਰ ਬਰਾਮਦ ਹੋੲੀ ਹੈ ਜਿਸ ਦੀ ਕਾਲੀ ਸੀਟ ਪਿੱਛਿੳੁਂ ਕੲੀ ੲੇਕੇ-47 ਰਾੲੀਫ਼ਲਾਂ ਬਰਾਮਦ ਹੋੲੀਅਾਂ ਹਨ। ੲਿਹ ਕਾਰ ਮੌਂਟਰਿੳੁਲ ੲਿਲਾਕੇ ’ਚੋਂ ਮਿਲੀ ਹੈ। ੲਿਥੇ ਦਹਿਸ਼ਤਗਰਦਾਂ ਨੇ ੲਿਕ ਰੇਸਤਰਾਂ ਨੂੰ ਨਿਸ਼ਾਨਾ ਬਣਾ ਕੇ 19 ਵਿਅਕਤੀਅਾਂ ਨੂੰ ਮਾਰ ਸੁੱਟਿਅਾ ਸੀ। ੲਿਕ ਪ੍ਰਤੱਖਦਰਸ਼ੀ ਮੁਤਾਬਕ ਦਹਿਸ਼ਤਗਰਦਾਂ ਨੇ ਕਾਰ ਦੀ ਸੀਟ ਦੇ ਪਿਛਿੳੁਂ ਗੋਲੀਬਾਰੀ ਕੀਤੀ ਸੀ।
ਦਹਿਸ਼ਤਗਰਦਾਂ ਵੱਲੋਂ ਵਰਤੀਅਾਂ ਗੲੀਅਾਂ ਧਮਾਕਾਖੇਜ਼ ਸਮੱਗਰੀ ਵਾਲੀਅਾਂ ਜੈਕਟਾਂ ਨੂੰ ਕਿਸੇ ਮਾਹਿਰ ਵੱਲੋਂ ਬਣਾੳੁਣ ਦਾ ਅੰਦੇਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ੳੁਸ ਦੇ ਯੂਰਪ ’ਚ ਹੀ ਹੋਣ ਦਾ ਖ਼ਦਸ਼ਾ ਹੈ। ਸੁਰੱਖਿਅਾ ਅਤੇ ਖ਼ੁਫ਼ੀਅਾ ਮਾਹਿਰਾਂ ਦਾ ਮੰਨਣਾ ਹੈ ਕਿ ਜਹਾਦੀਅਾਂ ਨੇ ਅਾਪਣੀ ਰਣਨੀਤੀ ਬਦਲ ਦਿੱਤੀ ਹੈ ਅਤੇ ਫਰਾਂਸ ’ਚ ੳੁਨ੍ਹਾਂ ਅਾਪਣੇ ਅਾਪ ਨੂੰ ੳੁਡਾੳੁਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਹੁਣ ੲੇਜੰਸੀਅਾਂ ਫਿਦਾੲੀਨ ਜੈਕਟਾਂ ਬਣਾੳੁਣ ਵਾਲਿਅਾਂ ਦੀ ਭਾਲ ’ਚ ਜੁਟ ਗੲੀਅਾਂ ਹਨ।ਪੈਰਿਸ ’ਚ ਛੇ ਥਾਵਾਂ ’ਤੇ ਕੀਤੇ ਗੲੇ ਹਮਲਿਅਾਂ ਦੌਰਾਨ 129 ਵਿਅਕਤੀ ਹਲਾਕ ਹੋ ਗੲੇ ਸਨ ਜਦਕਿ 350 ਤੋਂ ਵੱਧ ਜ਼ਖ਼ਮੀ ਹੋੲੇ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article