ਪੈਰਿਸ ਵਿੱਚ ਫਿਰ ਮਿਲਣਗੇ ਮੋਦੀ ਤੇ ਓਬਾਮਾ

ਵਾਸ਼ਿੰਗਟਨ, 26 ਨਵੰਬਰ (ਪੰਜਾਬ ਮੇਲ)-ਪੈਰਿਸ ਵਿੱਚ ਜਲਵਾਯੂ ਪਰਿਵਰਤਨ ਬਾਰੇ ਅਗਲੇ ਹਫਤੇ ਹੋਣ ਵਾਲੇ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਮਿਲਣਗੇ। ਓਬਾਮਾ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਮਿਲਣ ਦੀ ਯੋਜਨਾ ਹੈ।
ਅਮਰੀਕਾ ਇਸ ਸੰਮੇਲਨ ਵਿੱਚ ਇਕ ਮਜ਼ਬੂਤ ਸੰਸਾਰ ਸਮਝੌਤੇ ਤੱਕ ਪਹੁੰਚਣਾ ਚਾਹੁੰਦਾ ਹੈ ਅਤੇ ਭਾਰਤ ਅਤੇ ਚੀਨ ਵਰਗੇ ਮਹੱਤਵ ਪੂਰਨ ਦੇਸ਼ਾਂ ਦੇ ਸ਼ਾਮਲ ਹੋਏ ਬਿਨਾ ਇਹ ਸੰਭਵ ਨਹੀਂ। ਅਮਰੀਕਾ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੇਨ ਰੋਡਰਸ ਨੇ ਦੱਸਿਆ ਕਿ ਓਬਾਮਾ ਤੇ ਮੋਦੀ ਦੀ ਮੁਲਾਕਾਤ 30 ਤਾਰੀਕ ਨੂੰ ਹੋਵੇਗੀ। ਸਾਲ 2014 ਦੇ ਬਾਅਦ ਤੋਂ ਹੁਣ ਤੱਕ ਮੋਦੀ ਤੇ ਓਬਾਮਾ ਛੇ ਵਾਰ ਮਿਲ ਚੁੱਕੇ ਹਨ। ਇਹ ਉਨ੍ਹਾਂ ਦੀ ਸੱਤਵੀਂ ਮੀਟਿੰਗ ਹੋਵੇਗੀ। ਰੋਡਰਸ ਦੇ ਅਨੁਸਾਰ ਉਨ੍ਹਾਂ ਦਾ ਦੇਸ਼ ਚੀਨ, ਭਾਰਤ ਤੇ ਫਰਾਂਸ ਦੇ ਨਾਲ ਬੈਠਕ ਕਰਕੇ ਇਹ ਸਾਫ ਸੰਕੇਤ ਦੇਣਾ ਚਾਹੁੰਦਾ ਹੈ ਕਿ ਉਹ ਜਲਵਾਯੂ ਪਰਿਵਰਤਨ ‘ਤੇ ਮਜ਼ਬੂਤ ਅੰਤਰਰਾਸ਼ਟਰੀ ਸਮਝੌਤੇ ਲਈ ਮਹੱਤਵ ਪੂਰਨ ਦੇਸ਼ਾਂ ਦੇ ਨਾਲ ਕੰਮ ਕਰੇਗਾ। ਅਮਰੀਕਾ ਇਹ ਨਿਰਧਾਰਿਤ ਕਰਨ ਲਈ ਪੂਰਾ ਸਾਲ ਭਾਰਤ ਦੇ ਸੰਪਰਕ ਵਿੱਚ ਰਿਹਾ ਹੈ ਕਿ ਉਹ ਪੈਰਿਸ ਵਿੱਚ ਸਫਲ ਨਤੀਜੇ ਲਈ ਕਿਸ ਤਰ੍ਹਾਂ ਰਚਨਾਤਮਕ ਯੋਗਦਾਨ ਦੇ ਸਕਦਾ ਹੈ।
ਮੋਦੀ ਅਤੇ ਓਬਾਮਾ ਦੀਆਂ ਪਿਛਲੀਆਂ ਮੁਲਾਕਾਤਾਂ ਵਿੱਚ ਵੀ ਇਸ ਬਾਰੇ ਵਿੱਚ ਗੱਲ ਹੋਈ ਹੈ। ਇਕ ਸਵਾਲ ਦੇ ਜਵਾਬ ਵਿੱਚ ਰੋਡਰਸ ਨੇ ਕਿਹਾ ਕਿ ਭਾਰਤ ਤੇ ਚੀਨ ਵਰਗੇ ਮਹੱਤਵ ਪੂਰਨ ਦੇਸ਼ਾਂ ਦਾ ਸਹਿਯੋਗ ਪੈਰਿਸ ਸੰਮੇਲਨ ਦੀ ਸਫਲਤਾ ਦੀ ਕੁੰਜੀ ਹੈ।
There are no comments at the moment, do you want to add one?
Write a comment