ਪੈਰਿਸ ‘ਚ ਦੋ ਛੋਟੇ ਜਹਾਜ਼ ਆਪਸ ‘ਚ ਟਕਰਾਏ : ਪੰਜ ਲੋਕਾਂ ਦੀ ਮੌਤ

73
Share

ਪੈਰਿਸ, 12 ਅਕਤੂਬਰ (ਪੰਜਾਬ ਮੇਲ)- ਫਰਾਂਸ ਦੀ ਰਾਜਧਾਨੀ ਪੈਰਿਸ ਦੋ ਛੋਟੇ ਜਹਾਜ਼ਾਂ ਦੇ ਟਕਰਾ ਕੇ ਡਿੱਗ ਜਾਣ ਨਾਲ ਉਸ ਵਿਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਫਰਾਂਸ ਬਲੇਯੂ ਰੇਡੀਓ ਸਟੇਸ਼ਨ ਨੇ ਮੇਅਰ ਮਾਰਕ ਅੰਗੇਨੌਲਟ ਦੇ ਹਵਾਲੇ ਤੋਂ ਦੱਸਿਆ ਕਿ ਲੋਚੇ ਕਸਬੇ ਦੇ ਦੋ ਜਹਾਜ਼ ਟਕਰਾ ਗਏ।
ਇੱਕ ਹਲਕਾ ਜਹਾਜ਼ ਟਕਰਾਉਣ ਤੋਂ ਬਾਅਦ ਕਸਬੇ ਦੇ ਇੱਕ ਘਰ ਦੇ ਕੋਲ ਡਿੱਗਿਆ। ਇਸ ਦੇ ਕਾਰਨ ਜ਼ਮੀਨ ‘ਤੇ ਮੌਜੂਦ ਕੋਈ ਵਿਅਕਤੀ ਇਸ ਦੀ ਲਪੇਟ ‘ਚ ਨਹੀਂ ਆਇਆ। ਦੂਜਾ ਜਹਾਜ਼ ਨਿਰਜਨ ਖੇਤਰ ‘ਚ ਡਿੱਗਿਆ। ਅਜਿਹਾ ਦੱਸਿਆ ਜਾ ਰਿਹਾ ਕਿ ਇਹ ਸੈਲਾਨੀ ਜਹਾਜ਼ ਇੱਕ ਇੰਜਣ ਵਾਲਾ ਸੀ, ਜਿਸ ਵਿਚ ਚਾਰ ਸੀਟਾਂ ਸਨ। ਹਲਕੇ ਜਹਾਜ਼ ਵਿਚ ਬੈਠੇ ਦੋ ਲੋਕਾਂ ਅਤੇ ਇੱਕ ਛੋਟੇ ਜਹਾਜ਼ ਵਿਚ ਬੈਠੇ 3 ਲੋਕਾਂ ਦੀ ਮੌਤ ਹੋ ਗਈ। ਕਰੀਬ 50 ਅੱਗ ਬੁਝਾਊ ਕਰਮਚਾਰੀਆਂ ਅਤੇ 30 ਪੁਲਿਸ ਕਰਮੀਆਂ ਦੇ ਨਾਲ ਜਹਾਜ਼ ਮਾਹਰਾਂ ਨੂੰ ਹਾਦਸੇ ਵਾਲੇ ਥਾਂ ‘ਤੇ ਭੇਜਿਆ ਗਿਆ। ਜਹਾਜ਼ਾਂ ਦੇ ਟਕਰਾਉਣ ਦਾ ਕਾਰਨ ਅਜੇ ਪਤਾ ਨਹੀਂ ਚਲ ਸਕਿਆ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।


Share