ਪੈਨਸਿਲਵੇਨੀਆ ‘ਚ ਟਰੰਪ ਸਮਰਥਕਾਂ ਵੱਲੋਂ ਨਤੀਜਿਆਂ ਖਿਲਾਫ ਦਾਇਰ ਕੇਸ ਵਾਪਸ ਲੈਣੇ ਸ਼ੁਰੂ

67
Share

ਹੈਰਿਸਬਰਗ, 18 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਮੁਹਿੰਮ ਚਲਾਉਣ ਵਾਲਿਆਂ ਨੇ ਪੈਨਸਿਲਵੇਨੀਆ ਵਿਚ ਨਤੀਜਿਆਂ ਖ਼ਿਲਾਫ਼ ਦਾਇਰ ਕੇਸ ਵਾਪਸ ਲੈਣੇ ਸ਼ੁਰੂ ਕਰ ਦਿੱਤੇ ਹਨ। ਇਸ ਸੂਬੇ ‘ਚ ਡੈਮੋਕਰੈਟ ਜੋਅ ਬਾਇਡਨ ਨੇ ਟਰੰਪ ਨੂੰ ਮਾਤ ਦਿੱਤੀ ਹੈ। ਕੇਸਾਂ ਦੀ ਸੁਣਵਾਈ ਤੋਂ ਪਹਿਲਾਂ ਟਰੰਪ ਦੇ ਸਮਰਥਕਾਂ ਨੇ ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਨਾਜਾਇਜ਼ ਢੰਗ ਨਾਲ ਹੋਣ ਦੇ ਦੋਸ਼ ਵਾਪਸ ਲੈ ਲਏ ਹਨ। ਹਾਲਾਂਕਿ ਰਿਪਬਲਿਕਨ ਧੜਾ ਹਾਲੇ ਵੀ ਬਾਇਡਨ ਨੂੰ ਜਿੱਤ ਦਾ ਸਰਟੀਫਿਕੇਟ ਦਿੱਤੇ ਜਾਣ ਦਾ ਵਿਰੋਧ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ‘ਐਸੋਸੀਏਟਡ ਪ੍ਰੈੱਸ’ ਨੇ ਸੱਤ ਨਵੰਬਰ ਨੂੰ ਪੈਨਸਿਲਵੇਨੀਆ ਤੋਂ ਬਾਇਡਨ ਨੂੰ ਜੇਤੂ ਐਲਾਨ ਦਿੱਤਾ ਸੀ ਤੇ ਕਿਹਾ ਸੀ ਕਿ ਰਹਿੰਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਵੀ ਟਰੰਪ ਅੱਗੇ ਨਹੀਂ ਨਿਕਲ ਸਕਣਗੇ। ਜਦਕਿ ਟਰੰਪ ਨੇ ਹਾਰ ਕਬੂਲਣ ਤੋਂ ਇਨਕਾਰ ਕਰ ਦਿੱਤਾ ਹੈ।


Share